ਪਟਿਆਲਾ 09.10.2025 ਨੂੰ ਮਾਣਯੋਗ ਵਧੀਕ ਸ਼ੈਸ਼ਨ ਜੱਜ ਸ਼੍ਰੀ ਅਮਰੀਸ਼ ਕੁਮਾਰ ਜੀ ਦੀ ਅਦਾਲਤ ਨੇ ਮੁਕੱਦਮਾ ਨੰ 119 ਮਿਤੀ 24.07.2025 ‘ਚ ਬਣਾਏ ਕਥਿਤ ਦੋਸ਼ੀਆਂ ‘ਚੋਂ ਅੱਜ ਚਾਰ ਕਥਿਤ ਦੋਸ਼ੀਆਂ ਦੀ ਬਾਹਰੋਂ ਬਾਹਰ ਜਮਾਨਤ ਅਰਜੀ ਨੂੰ ਮਨਜੂਰ ਕਰ ਲਿਆ ਹੈ। ਇਸ ਕੇਸ ਦੀ ਪੈਰਵੀ ਕਰਦੇ ਹੋਏ ਕਥਿਤ ਦੋਸ਼ੀਆਂ ਵੱਲੋਂ ਪੇਸ਼ ਹੋਏ ਵਕੀਲ ਸਾਹਿਬ ਨੇ ਕਿਹਾ ਕਿ ਇਹ ਮਸਲਾ ਬੇ-ਬੁਨਿਆਦ ਅਤੇ ਬਿਲਕੁਲ ਝੂਠ ਦੇ ਆਧਾਰ ‘ਤੇ ਆਧਾਰਿਤ ਹੈ।

ਉਨ੍ਹਾਂ ਦੱਸਿਆ ਕਿ ਇਸ ਕੇਸ ਦੀ ਬੁਨਿਆਦ ਪੁਲਿਸ ਵੱਲੋਂ ਧੋਖਾਧੜੀ ਨੂੰ ਮੁੱਖ ਰੱਖਕੇ ਬਾਕੀਆਂ ਧਾਰਾਵਾਂ ਦਾ ਉਪਯੋਗ ਪੁਲਿਸ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਹ ਮਸਲਾ ਵਿਆਹੁਤਾ ਰਿਸ਼ਤਾ ਅਸਫਲ ਹੋਣ ਕਰਕੇ ਲੜਕੀ ਦੇ ਪਿਤਾ ਵੱਲੋਂ, ਜੋ ਕਿ ਖੁਦ ਪੁਲਿਸ ਮੁਲਾਜਮ ਹੈ, ਨਿਰਦੋਸ਼ ਵਿਅਕਤੀਆਂ ‘ਤੇ ਦਰਜ਼ ਕਰਵਾਇਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਲੜਕੀ ਅਤੇ ਲੜਕਾ ਦੋਨੋਂ ਹੁਣ ਕੈਨੇਡਾ ਵਿੱਚ ਰਹਿੰਦੇ ਹਨ, ਜਿੰਨਾਂ ਦਾ ਵਿਆਹ ਭਾਰਤ ‘ਚ ਹੋਇਆ ਸੀ ਅਤੇ ਦੋਨੋਂ ਜੀਆਂ ਦੀ ਆਪਸ ‘ਚ ਨਾ ਬਣਨ ਕਰਕੇ ਉਨ੍ਹਾਂ ਨੇ ਕੈਨੇਡਾ ‘ਚ ਹੀ ਤਲਾਕ ਲੈ ਲਿਆ ਸੀ, ਜਿਸ ਤੋਂ ਨਾ-ਖੁਸ਼ ਹੋ ਕੇ ਲੜਕੀ ਦੇ ਪਿਤਾ, ਜੋ ਖੁਦ ਪੁਲਿਸ ਵਿਭਾਗ ‘ਚ ਬਤੌਰ ਏ.ਐਸ.ਆਈ ਆਹੁਦੇ ‘ਤੇ ਹੈ, ਨੇ ਨਾਜ਼ਾਇਜ ਹੀ ਲੜਕੇ, ਲੜਕੇ ਦੀ ਮਾਂ, ਲੜਕੇ ਦੇ ਭਰਾ, ਲੜਕੇ ਦੇ ਚਾਚਾ ਅਤੇ ਰਿਸ਼ਤਾ ਕਰਵਾਉਣ ਵਾਲੇ ਵਿਚੋਲੇ ‘ਤੇ ਹੀ ਧੋਖਾਧੜੀ ਤੇ ਹੋਰ ਧਾਰਾਵਾਂ ਤਹਿਤ ਪਰਚਾ ਦਰਜ਼ ਕਰ ਲਿਆ। ਉਨ੍ਹਾਂ ਅੱਗੇ ਕਿਹਾ ਕਿ ਮਾਣਯੋਗ ਅਦਾਲਤ ਅੱਗੇ ਅਸੀਂ ਆਪਣਾ ਪੱਖ ਬਾ-ਖੂਬੀ ਮਜਬੂਤੀ ਨਾਲ ਰੱਖਿਆ ਅਤੇ ਜੱਜ ਸਾਹਿਬ ਨੂੰ ਦੱਸਿਆ ਕਿ ਦੋਨਾਂ ਧਿਰਾਂ ‘ਚ ਕਿਸੇ ਵੀ ਤਰ੍ਹਾਂ ਦਾ ਰਿਸ਼ਤਾ ਨਹੀਂ ਹੈ ਅਤੇ ਲੜਕੀ ਦੇ ਪਿਤਾ ਵੱਲੋਂ ਆਪਣੇ ਆਹੁਦੇ ਅਤੇ ਪਹੁੰਚ ਦੀ ਗਲਤ ਵਰਤੋਂ ਕਰਕੇ ਲੜਕੇ, ਲੜਕੇ ਦੀ ਮਾਂ, ਲੜਕੇ ਦੇ ਭਰਾ, ਲੜਕੇ ਦੇ ਚਾਚਾ ਅਤੇ ਰਿਸ਼ਤਾ ਕਰਵਾਉਣ ਵਾਲੇ ਵਿਚੋਲੇ ਨੂੰ ਇਸ ਮੌਜੂਦਾ ਪਰਚੇ ‘ਚ ਫਸਾਉਣ ਦਾ ਜੋਰ ਲਾਇਆ ਹੋਇਆ ਹੈ, ਜਿਸਦਾ ਕੋਈ ਕਾਨੂੰਨੀ ਆਧਾਰ ਬਣਦਾ ਹੀ ਨਹੀਂ ਹੈ।

ਮਾਣਯੋਗ ਜੱਜ ਸਾਹਿਬ ਜੀ ਨੇ ਸਾਡੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਲੜਕੇ ਦੀ ਮਾਂ, ਲੜਕੇ ਦੇ ਭਰਾ, ਲੜਕੇ ਦੇ ਚਾਚਾ ਅਤੇ ਰਿਸ਼ਤਾ ਕਰਵਾਉਣ ਵਾਲੇ ਵਿਚੋਲੇ ਦੀ ਅਗਾਊਂ ਜਮਾਨਤ ਅਰਜ਼ੀ ਨੂੰ ਮਨਜੂਰ ਕਰ ਲਿਆ ਹੈ ਅਤੇ ਕਥਿਤ ਦੋਸ਼ੀਆਂ ਨੂੰ ਪੁਲਿਸ ਤਫਤੀਸ਼ ‘ਚ ਸਹਾਇਤਾ ਕਰਨ ਲਈ ਕਿਹਾ ਹੈ। ਵਕੀਲ ਸਾਹਿਬ ਨੇ ਦੱਸਿਆ ਹੈ ਕਿ ਅਜੇ ਫੈਂਸਲਾ ਮੌਖਿਕ ਤੌਰ ‘ਤੇ ਮਿਿਲਆ ਹੈ, ਜਦੋਂ ਲਿਖਤੀ ਫੈਂਸਲਾ ਮਿਲ ਜਾਵੇਗਾ ਤਾਂ ਵਧੇਰੇ ਜਾਣਕਾਰੀ ਸਾਂਝੀ ਕੀਤੀ ਜਾ ਸਕੇਗੀ।

×