ਝੂਠੇ ਹਵਾਲੇ ਦੇਕੇ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਗੁੰਮਰਾਹ ਕਰਨ ਤੋਂ ਬਾਜ ਆਵੇ ਕਾਬਜ ਧੜਾ
ਚੰਡੀਗੜ () ਸ਼੍ਰੋਮਣੀ ਅਕਾਲੀ ਦਲ ਤੇ ਕਾਬਜ ਧੜੇ ਵੱਲੋਂ ਸ਼ਹੀਦੀ ਦਿਹਾੜਿਆਂ ਮੌਕੇ, ਜਿਸ ਤਰੀਕੇ ਵੱਖ ਵੱਖ ਟੀਵੀ ਚੈਨਲਾਂ ਤੇ ਅਸਤੀਫ਼ੇ ਸਵੀਕਾਰ ਹੋਣ ਤੋਂ ਆਪਣੇ ਆਪ ਨੂੰ ਬਚਾਉਣ ਅਤੇ ਸ੍ਰੀ ਅਕਾਲ ਤਖ਼ਤ ਤੋ ਬਣੀ ਕਮੇਟੀ ਨੂੰ ਤਿਲਾਂਜਲੀ ਦੇਣ ਲਈ ਦਲਜੀਤ ਚੀਮਾ ਦੀਆਂ ਇੰਟਰਵਿਊ ਕਰਵਾਈਆਂ, ਸਿੱਖ ਕੌਮ ਦੇ ਸੋਗ ਮਈ ਦਿਹਾੜਿਆਂ ਮੌਕੇ ਖੁੱਲ ਕੇ ਰਾਜਨੀਤੀ ਕੀਤੀ, ਜਿਸ ਵਿੱਚ ਸੁਖਬੀਰ ਸਿੰਘ ਬਾਦਲ ਵਲੋ ਜਿਲਾ ਪ੍ਰਧਾਨਾਂ ਨਾਲ ਕੀਤੀ ਗਈ ਮੀਟਿੰਗ ਵੀ ਸ਼ਾਮਿਲ ਹੈ, ਉਸ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਸਰਦਾਰ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਇਸ ਤੋਂ ਵੱਡੀ ਮੰਦਭਾਗੀ ਗੱਲ ਕੋਈ ਹੋਰ ਨਹੀਂ ਹੋ ਸਕਦੀ।
ਸਰਦਾਰ ਬਰਾੜ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਮੀਟਿੰਗ ਅਤੇ ਦਲਜੀਤ ਸਿੰਘ ਚੀਮਾ ਦੀਆਂ ਇੰਟਰਵਿਊ ਤੋਂ ਬਾਅਦ ਉਹ ਸਿੱਧਾ ਅਤੇ ਸਪਸ਼ਟ ਸਵਾਲ ਕਰਦੇ ਹਨ ਕਿ, ਕਾਬਜ ਧੜਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੋਏ ਹੁਕਮਨਾਮਿਆਂ ਨੂੰ ਮੰਨਦਾ ਹੈ ਜਾਂ ਨਹੀਂ। ਜੇਕਰ ਮੀਰੀ ਪੀਰੀ ਦੇ ਸਿਧਾਂਤ ਦੇ ਖੜੇ ਹਨ ਤਾਂ ਤੁਰੰਤ ਅਸਤੀਫੇ ਸਵੀਕਾਰ ਕਰਕੇ ਬਣਾਈ ਗਈ ਕਮੇਟੀ ਨੂੰ ਮਾਨਤਾ ਦਿੰਦੇ ਹੋਏ ਭਰਤੀ ਦਾ ਕੰਮ ਸ਼ੁਰੂ ਹੋਵੇ, ਜੇਕਰ ਨਹੀਂ ਹੁਕਮਨਾਮੇ ਨੂੰ ਨਹੀਂ ਮੰਨਦੇ ਤਾਂ ਸਾਫ ਕਰ ਦੇਣ ਕਿ ਉਹ ਵੀ ਦੂਜੀਆਂ ਪਾਰਟੀਆਂ ਵਾਂਗ ਆਪਣੀ ਸਿਆਸਤ ਕਰਨਗੇ, ਜਿਸ ਪੰਥ ਦੀ ਨੁਮਾਇੰਦਾ ਜਮਾਤ ਹੋਣ ਦਾ ਦਾਅਵਾ ਕਰਦੇ ਹਨ, ਫਿਰ ਇਹ ਸ਼ਬਦ ਓਹਨਾ ਦੀ ਕਹਿਣੀ ਅਤੇ ਕਰਨੀ ਵਿੱਚ ਵੱਡਾ ਫਰਕ ਸਾਫ ਕਰਦੇ ਹਨ।
ਸਰਦਾਰ ਬਰਾੜ ਨੇ ਦਲਜੀਤ ਸਿੰਘ ਚੀਮਾ ਵਲੋ ਵਾਰ ਵਾਰ ਇਸ ਗੱਲ ਤੇ ਜੋਰ ਦੇਣ ਅਤੇ ਝੂਠ ਬੋਲਣ ਦੀ ਗੱਲ ਕਹੀ, ਜਿਸ ਵਿਚ ਓਹ ਕਹਿ ਰਹੇ ਨੇ ਕਾਨੂੰਨੀ ਅੜਚਣ ਦੇ ਚਲਦੇ ਅਸਤੀਫ਼ੇ ਸਵੀਕਾਰ ਕਰਨ ਅਤੇ ਕਮੇਟੀ ਨੂੰ ਮਾਨਤਾ ਨਹੀਂ ਦਿੱਤੀ ਜਾ ਸਕਦੀ , ਜਦੋਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਜਾਰੀ ਹੁਕਮਨਾਮੇ ਵਿੱਚ ਬੜਾ ਸਪੱਸ਼ਟ ਹੈ ਕਿ ਵਰਕਿੰਗ ਕਮੇਟੀ ਅਸਤੀਫ਼ੇ ਸਵੀਕਾਰ ਕਰੇ ਅਤੇ ਵਿਧੀ ਵਿਧਾਨ ਨਾਲ ਵਰਕਿੰਗ ਕਮੇਟੀ ਇਸ ਕਮੇਟੀ ਨੂੰ ਨਿਰਦੇਸ਼ ਜਾਰੀ ਕਰਕੇ ਨਵੀਂ ਭਰਤੀ ਕਰੇ ਅਤੇ ਵਿਧਾਨ ਮੁਤਾਬਕ ਨਵੇਂ ਪ੍ਰਧਾਨ ਅਤੇ ਅਹੁੱਦੇਦਾਰ ਬਣਾਉਣ।
ਸਰਦਾਰ ਬਰਾੜ ਨੇ ਕਿਹਾ ਕਿ ਜਿਸ ਕਾਨੂੰਨੀ ਹਵਾਲਿਆਂ ਅਤੇ ਅੜਚਨਾਂ ਦਾ ਹਵਾਲਾ ਦਲਜੀਤ ਚੀਮਾ ਦੇ ਰਹੇ ਹਨ ਇਹ ਨਿਰ ਅਧਾਰ ਹਨ। ਓਹਨਾ ਕਿਹਾ ਕਿ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਥਾਪਿਆ ਗਿਆ ਸੀ ਤਾਂ ਉਸ ਸਮੇਂ ਇਜਲਾਸ ਦਰਬਾਰ ਸਾਹਿਬ ਕੰਪਲੈਕਸ ਵਿੱਚ ਹੋਇਆ ਸੀ। ਇਸ ਤੋਂ ਇਲਾਵਾ ਜਦੋਂ ਐਸਜੀਪੀਸੀ ਪ੍ਰਧਾਨ ਦੀ ਚੋਣ ਹੁੰਦੀ ਹੈ ਤਾਂ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਜਿਸ ਵਿਚ ਖੁਦ ਚੀਮਾ ਸਾਹਿਬ ਸ਼ਾਮਿਲ ਹੁੰਦੇ ਹਨ ਅਤੇ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਐਸਜੀਪੀਸੀ ਮੈਂਬਰਾਂ ਨਾਲ ਮੀਟਿੰਗ ਕਰਦੇ ਹਨ ਅਤੇ ਹਮੇਸ਼ਾ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਸਾਰੇ ਅਧਿਕਾਰ ਤੱਕ ਦੇ ਦਿੱਤੇ ਜਾਂਦੇ ਹਨ। ਅੱਜ ਤੱਕ ਇਸ ਪੂਰੀ ਪ੍ਰਕਿਰਿਆ ਨੂੰ ਲੈਕੇ ਕਦੇ ਕਾਨੂੰਨੀ ਨੋਟਿਸ ਨਹੀਂ ਹੋਇਆ, ਜੇਕਰ ਕਦੇ ਹੋਇਆ ਹੈ ਤਾਂ ਇਸ ਨੂੰ ਸਾਂਝਾ ਕੀਤਾ ਜਾਵੇ।
ਸਰਦਾਰ ਬਰਾੜ ਨੇ ਕਿਹਾ ਕਿ ਮੌਜੂਦਾ 64 ਐਸਜੀਪੀਸੀ ਮੈਂਬਰ ਪਾਰਟੀ ਦੇ ਸੂਬਾ ਪੱਧਰੀ ਡੇਲੀਗੇਟ ਹਨ। ਇਸ ਤੋਂ ਇਲਾਵਾ 13 ਐਸਜੀਪੀਸੀ ਮੈਂਬਰ ਵਰਕਿੰਗ ਕਮੇਟੀ ਮੈਂਬਰ ਹਨ।
ਜਿਹਨੇ ਵੀ ਐਸਜੀਪੀਸੀ ਮੈਬਰ ਹਨ, ਉਹ ਸਾਰੇ ਹੀ ਅਕਾਲੀ ਦਲ ਕਿਸੇ ਨਾ ਕਿਸੇ ਅਹੁਦੇ ਤੇ ਹਨ, ਜਿਸ ਦੀ ਜਾਣਕਾਰੀ ਖੁਦ ਦਲਜੀਤ ਸਿੰਘ ਚੀਮਾ ਦੇ ਦਸਤਖਤਾਂ ਹੇਠ ਚੀਫ ਇਲੈਕਸਨ ਕਮਿਸ਼ਨ ਕੋਲ ਦਰਜ ਹੈ।
ਇਸ ਤੋਂ ਇਲਾਵਾ ਸਰਦਾਰ ਬਰਾੜ ਨੇ ਕਿਹਾ ਕਿ ਵਾਰ ਵਾਰ ਦਲਜੀਤ ਸਿੰਘ ਚੀਮਾ 1989 ਦੇ ਸੰਵਿਧਾਨ ਦਾ ਹਵਾਲਾ ਦੇ ਰਹੇ ਹਨ ਜਦੋਂ ਕਿ 2022 ਦੇ ਵਿੱਚ ਸੁਪਰੀਮ ਕੋਰਟ ਸਈਅਦ ਵਸੀਮ ਰਿਜ਼ਵੀ ਬਨਾਮ ਇਲੈਕਸ਼ਨ ਕਮੀਸ਼ਨ ਆਫ ਇੰਡੀਆ ਕੇਸ ਵਿਚ ਇਲੈਕਸ਼ਨ ਕਮਿਸ਼ਨ ਨੇ ਕਾਉੰਟਰ ਐਫੀਡੇਵਿਟ
ਫਾਈਲ ਕੀਤਾ, ਉਸ ਨੂੰ ਕਿਉ ਨਹੀਂ ਪੇਸ਼ ਕੀਤਾ ਜਾ ਰਿਹਾ। ਜਿਸ ਵਿਚ ਬੜਾ ਸਾਫ ਲਿਖਿਆ ਗਿਆ ਹੈ ਕਿ ਅੱਜ ਤੱਕ ਦੇ ਕਾਨੂੰਨ ਮੁਤਾਬਕ ਧਾਰਮਿਕ ਧਾਰਨਾਂਵਾਂ ਲੈਣ ਕਰਕੇ ਕਿਸੇ ਪਾਰਟੀ ਦੀ ਮਾਨਤਾ ਰੱਦ ਜਾਂ ਨਿਸ਼ਾਨ ਵਾਪਸ ਨਹੀਂ ਲਿਆ ਜਾ ਸਕਦਾ।
ਸਰਦਾਰ ਬਰਾੜ ਨੇ ਕਿਹਾ ਕਿ ਜਿਸ ਕਮੇਟੀ ਦਾ ਗਠਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਦੀ ਜਾਂਚ ਕਰਨ ਲਈ ਕੀਤਾ ਗਿਆ ਉਸ ਵਿੱਚ ਰਘੂਜੀਤ ਸਿੰਘ ਪਾਰਟੀ ਦੇ ਅਹੁਦੇ ਤੇ ਵੀ ਤੈਨਾਤ ਹਨ,ਪੰਜਾਬ ਦੇ ਡੈਲੀਗੇਟ ਵੀ ਹਨ ਅਤੇ ਸਭ ਤੋਂ ਵੱਡੀ ਗੱਲ ਸੁਖਬੀਰ ਸਿੰਘ ਬਾਦਲ ਦੇ ਰਿਸ਼ਤੇਦਾਰ ਹਨ।
ਇਸ ਤੋਂ ਇਲਾਵਾ ਸ਼ੇਰ ਸਿੰਘ ਮੰਡਵਾਲਾ ਪਾਰਟੀ ਦੇ ਫਰੀਦਕੋਟ ਤੋ ਜਿਲਾ ਪ੍ਰਧਾਨ ਹਨ। ਤੀਜੇ ਮੈਂਬਰ ਭਿੰਡਰ ਸਾਹਿਬ ਵੀ ਪਾਰਟੀ ਦੇ ਡੈਲੀਗੇਟ ਹਨ। ਜਾਂਚ ਕਮੇਟੀ ਕਰ ਹੀ ਨਹੀ ਸਕਦੀ ਇਹ ਅਧਿਕਾਰ ਸਿਰਫ ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਹੈ ਸੋ ਇਸ ਕਰਕੇ ਧਾਮੀ ਸਾਹਿਬ ਤੁਰੰਤ ਇਸ ਕਮੇਟੀ ਨੂੰ ਰੱਦ ਕਰਨ।
ਸਮੂਹ ਵਰਕਿੰਗ ਕਮੇਟੀ ਮੈਂਬਰਾਂ ਨੂੰ ਪੁਰਜੋਰ ਅਪੀਲ ਕਰਦੇ ਹੋਏ ਸਰਦਾਰ ਬਰਾੜ ਨੇ ਕਿਹਾ ਕਿ, ਪਾਰਟੀ ਦੀ ਮਜ਼ਬੂਤੀ ਅਤੇ ਮੀਰੀ ਪੀਰੀ ਦੇ ਸਿਧਾਂਤ ਤੇ ਪਹਿਰਾ ਦਿੰਦੇ ਹੋਏ ਤੁਰੰਤ ਅਸਤੀਫੇ ਸਵੀਕਾਰ ਕਰਦੇ ਹੋਏ ਭਰਤੀ ਕਮੇਟੀ ਨੂੰ ਮਾਨਤਾ ਦੇਣ ਜੋ ਪਾਰਟੀ ਦਫ਼ਤਰ ਤੋਂ ਹੀ ਕੰਮ ਸਟਾਰਟ ਕਰ ਭਰਤੀ ਦਾ ਕੰਮ ਕਰਵਾਉਣ।


