ਵਰਲਡ ਬ੍ਰੈਸਟਫੀਡਿੰਗ ਵੀਕ 2026 ਦੇ ਸਬੰਧ ਵਿੱਚ ਸਮਾਜ ਭਲਾਈ, ਮਹਿਲਾ ਅਤੇ ਬਾਲ ਵਿਕਾਸ ਵਿਭਾਗ, ਚੰਡੀਗੜ੍ਹ ਪ੍ਰਸ਼ਾਸਨ ਨੇ ਪੀਜੀਆਈਐੱਮਈਆਰ ਦੇ ਬਾਲ ਰੋਗ ਵਿਭਾਗ ਦੇ ਸਹਿਯੋਗ ਨਾਲ ਐਡਵਾਂਸਡ ਪੀਡੀਆਟ੍ਰਿਕਸ ਸੈਂਟਰ, ਵਿਖੇ ਲਗਭਗ 150 ਆਂਗਣਵਾੜੀ ਵਰਕਰਾਂ ਲਈ ਸਮਰੱਥਾ ਨਿਰਮਾਣ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਵਰ੍ਹੇ ਦੇ ਗਲੋਬਲ ਥੀਮ, “ਬ੍ਰੈਸਟਫੀਡਿੰਗ ਫੌਰ ਏ ਸਸਟੇਨੇਬਲ ਸਟਾਰਟ ਇਨ ਲਾਇਫ: ਸਟ੍ਰੈਂਥਨ ਵ੍ਹਟ ਵਰਕਸ” ‘ਤੇ ਅਧਾਰਿਤ ਇਸ ਪ੍ਰੋਗਰਾਮ ਦਾ ਉਦੇਸ਼ ਫ੍ਰੰਟਲਾਇਨ ਵਰਕਰਾਂ ਦੇ ਗਿਆਨ ਅਤੇ ਕੌਸ਼ਲ ਨੂੰ ਮਜ਼ਬੂਤ ਕਰਨਾ ਸੀ, ਤਾਕਿ
ਬ੍ਰੈਸਟਫੀਡਿੰਗ ਦੀਆਂ ਬਿਹਤਰੀਨ ਪਿਰਤਾਂ ਨੂੰ ਹੁਲਾਰਾ ਦਿੱਤਾ ਜਾ ਸਕੇ ਅਤੇ ਮਾਤਾ ਤੇ ਸ਼ਿਸ਼ੂ ਪੋਸ਼ਣ ਵਿੱਚ ਸੁਧਾਰ ਲਿਆਂਦਾ ਜਾ ਸਕੇ।
ਇਸ ਸਮਾਗਮ ਵਿੱਚ ਸਮਾਜ ਭਲਾਈ, ਮਹਿਲਾ ਅਤੇ ਬਾਲ ਵਿਕਾਸ, ਚੰਡੀਗੜ੍ਹ ਪ੍ਰਸ਼ਾਸਨ ਦੇ ਸਕੱਤਰ ਸ਼੍ਰੀ ਹਰਪ੍ਰੀਤ ਸਿੰਘ ਸੂਦਨ ਮੁੱਖ ਮਹਿਮਾਨ ਦੇ ਰੂਪ ਵਿੱਚ ਉਪਸਥਿਤ ਰਹੇ, ਵਿਭਾਗ ਦੇ ਡਾਇਰੈਕਟਰ ਸ਼੍ਰੀ ਨਵੀਨ; ਵਿਭਾਗ ਦੇ ਸੀਨੀਅਰ ਅਧਿਕਾਰੀ, ਪੀਜੀਆਈਐੱਮਈਆਰ ਦੇ ਮਾਹਰ, ਸੁਪਰਵਾਇਜ਼ਰ ਅਤੇ ਬਾਲ ਵਿਕਾਸ ਪ੍ਰੋਜੈਕਟ ਅਧਿਕਾਰੀ ਵੀ ਉਪਸਥਿਤ ਸਨ।
ਇਸ ਅਵਸਰ ‘ਤੇ ਮੁੱਖ ਮਹਿਮਾਨ ਨੇ ਚੰਡੀਗੜ੍ਹ ਪ੍ਰਸ਼ਾਸਨ ਦੀ ‘ਪੋਸ਼ਣ ਅੰਮ੍ਰਿਤ ਵੈਨ'(ਬ੍ਰੈਸਟ ਮਿਲਕ ਡੋਨੇਸ਼ਨ ਇਨਿਸ਼ਿਏਟਿਵ) ਦਾ ਅਵਲੋਕਨ ਕੀਤਾ ਅਤੇ “ਮਾਂ ਕਾ ਦੂਧ; ਪੋਸ਼ਣ, ਸੁਰਕਸ਼ਾ ਔਰ ਪਯਾਰ” ਸਿਰਲੇਖ ਵਾਲੀ ਇੱਕ ਜਾਗਰੂਕਤਾ ਪੁਸਤਿਕਾ ਜਾਰੀ ਕੀਤੀ, ਜਿਸ ਦਾ ਉਦੇਸ਼ ਜਨਮ ਦੇ ਤੁਰੰਤ ਬਾਅਦ ਬ੍ਰੈਸਟਫੀਡਿੰਗ ਸ਼ੁਰੂ ਕਰਨ ਅਤੇ ਛੇ ਮਹੀਨੇ ਤੱਕ ਕੇਵਲ ਮਾਂ ਦਾ ਦੁੱਧ ਪਿਲਾਉਣ ਦੇ ਪ੍ਰਤੀ ਜਾਗਰੂਕਤਾ ਵਧਾਉਣਾ ਹੈ।
ਪ੍ਰਤੀਭਾਗੀਆਂ ਨੂੰ ਸੰਬੋਧਨ ਕਰਦੇ ਹੋਏ ਸਕੱਤਰ ਸ਼੍ਰੀ ਹਰਪ੍ਰੀਤ ਸਿੰਘ ਸੂਦਨ ਨੇ ਕਿਹਾ ਕਿ ਬ੍ਰੈਸਟਫੀਡਿੰਗ ਬੱਚਿਆਂ ਦੇ ਬਿਹਤਰ ਪੋਸ਼ਣ, ਉਨ੍ਹਾਂ ਦੇ ਜੀਵਨ ਦੀ ਸੁਰੱਖਿਆ ਅਤੇ ਜੀਵਨ ਭਰ ਚੰਗੀ ਸਿਹਤ ਨੂੰ ਸੁਨਿਸ਼ਚਿਤ ਕਰਨ ਦਾ ਸਭ ਤੋਂ ਪ੍ਰਭਾਵੀ ਮਾਧਿਅਮ ਹੈ। ਉਨ੍ਹਾਂ ਨੇ ਆਂਗਣਵਾੜੀ ਵਰਕਰਾਂ ਦੇ ਸਮਰਪਿਤ ਪ੍ਰਯਾਸਾਂ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਪੋਸ਼ਣ ਅਭਿਯਾਨ ਦਾ ਵਾਸਤਵਿਕ ਦੂਤ ਦੱਸਿਆ। ਉਨ੍ਹਾਂ ਨੇ
‘ਪੋਸ਼ਣ ਅੰਮ੍ਰਿਤ ਵੈਨ’ ਅਤੇ ਲਾਭਾਰਥੀਆਂ ਨੂੰ ਅਤਿਰਿਕਤ ਪੋਸ਼ਣ ਸਹਾਇਤਾ ਉਪਲਬਧ ਕਰਵਾਉਣ ਜਿਹੀਆਂ ਚੰਡੀਗੜ੍ਹ ਪ੍ਰਸ਼ਾਸਨ
ਦੀਆਂ ਪਹਿਲਾਂ ਦਾ ਵੀ ਉਲੇਖ ਕੀਤਾ।
ਆਪਣੇ ਸੰਬੋਧਨ ਵਿੱਚ ਡਾਇਰੈਕਟਰ, ਸ਼੍ਰੀ ਨਵੀਨ ਨੇ ਗੁਣਵੱਤਾਪੂਰਨ ਪੋਸ਼ਣ ਸੇਵਾਵਾਂ, ਅਰਲੀ ਚਾਇਲਡਹੁੱਡ ਕੇਅਰ ਐਂਡ ਐਜੂਕੇਸ਼ਨ (ਈਸੀਸੀਈ), ਵਿਕਾਸ ਨਿਗਰਾਨੀ, ਪੋਸ਼ਣ ਸਲਾਹ ਅਤੇ ਪਾਲਨਾ (ਕ੍ਰੈਚ) ਯੋਜਨਾ ਦੇ ਜ਼ਰੀਏ ਮਾਂ ਅਤੇ ਸ਼ਿਸ਼ੂ ਸਿਹਤ ਨੂੰ ਮਜ਼ਬੂਤ ਬਣਾਉਣ ਪ੍ਰਤੀ ਪ੍ਰਸ਼ਾਸਨ ਦੀ ਪ੍ਰਤੀਬੱਧਤਾ ਦੁਹਰਾਈ। ਉਨ੍ਹਾਂ ਨੇ ਜ਼ਮੀਨੀ ਪੱਧਰ ‘ਤੇ ਜ਼ਰੂਰੀ ਸੇਵਾਵਾਂ ਉਪਲਬਧ ਕਰਵਾਉਣ ਵਿੱਚ ਆਂਗਣਵਾੜੀ ਵਰਕਰਾਂ ਦੀ ਮਹੱਤਵਪੂਰਨ ਭੂਮਿਕਾ ਦੀ ਸ਼ਲਾਘਾ ਕੀਤੀ।
ਤਕਨੀਕੀ ਸੈਸ਼ਨਾਂ ਦੇ ਦੌਰਾਨ ਪੀਜੀਆਈਐੱਮਈਆਰ ਦੇ ਬਾਲ ਰੋਗ ਵਿਭਾਗ ਦੇ ਪ੍ਰੋਫੈਸਰ ਡਾ. ਭਵਨੀਤ ਭਾਰਤੀ ਨੇ “ਬ੍ਰੈਸਟਫੀਡਿੰਗ ਫੌਰ ਏ ਸਸਟੇਨੇਬਲ ਸਟਾਰਟ ਇਨ ਲਾਇਫ: ਸਟ੍ਰੈਂਥਨ ਵ੍ਹਟ ਵਰਕਸ” ਵਿਸ਼ੇ ‘ਤੇ ਭਾਸ਼ਣ ਦਿੱਤਾ। ਪੀਜੀਆਈਐੱਮਈਆਰ ਦੇ ਮਾਹਰਾਂ ਨੇ ਬ੍ਰੈਸਟਫੀਡਿੰਗ ਸਲਾਹ, ਜਨਮ ਦੇ ਤੁਰੰਤ ਬਾਅਦ ਬ੍ਰੈਸਟਫੀਡਿੰਗ ਦੀ ਸ਼ੁਰੂਆਤ, ਸਹੀ ਸਥਿਤੀ ਅਤੇ ਲਗਾਅ, ਬ੍ਰੈਸਟਫੀਡਿੰਗ ਨਾਲ ਜੁੜੀਆਂ ਸਾਧਾਰਣ ਸਮੱਸਿਆਵਾਂ ਦੇ ਪ੍ਰਬੰਧਨ, ਡੋਨਰ ਹਿਊਮਨ ਮਿਲਕ ਅਤੇ ਕੰਮਕਾਜੀ ਮਾਤਾਵਾਂ ਲਈ ਸਹਾਇਤਾ ਸਬੰਧੀ ਵਿਸ਼ਿਆਂ ‘ਤੇ ਵਿਵਹਾਰਿਕ ਮਾਰਗਦਰਸ਼ਨ ਵੀ ਪ੍ਰਦਾਨ ਕੀਤਾ। ਉੱਥੇ ਹੀ ਨੀਤੀ ਆਯੋਗ, ਯੂਟੀ ਚੰਡੀਗੜ੍ਹ ਦੇ ਸਿਹਤ ਅਤੇ ਪੋਸ਼ਣ ਮਾਹਰ ਅਤੇ ਪ੍ਰੋਗਰਾਮ ਅਫ਼ਸਰ (ਯੋਜਨਾ) ਡਾ. ਰਚਨਾ ਨੇ ਅਨੀਮੀਆ ਮੁਕਤ ਭਾਰਤ 7×7×7 ਰਣਨੀਤੀ ਦੇ ਤਹਿਤ ਸੰਸ਼ੋਧਿਤ ਅਨੀਮੀਆ ਦਿਸ਼ਾ-ਨਿਰਦੇਸ਼ਾਂ ‘ਤੇ ਇੱਕ ਵਿਸ਼ੇਸ਼ ਸੈਸ਼ਨ ਦਾ ਆਯੋਜਨ ਕੀਤਾ।
ਸਮਾਜ ਭਲਾਈ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੁਆਰਾ ਵਰਲਡ ਬ੍ਰੈਸਟਫੀਡਿੰਗ ਵੀਕ 2026 ਦੇ ਦੌਰਾਨ ਚੰਡੀਗੜ੍ਹ ਦੇ ਸਾਰੇ 450 ਆਂਗਣਵਾੜੀ ਕੇਂਦਰਾਂ ਵਿੱਚ ਜਾਗਰੂਕਤਾ ਅਭਿਯਾਨ, ਸਲਾਹ ਸੈਸ਼ਨਾਂ, ਕਮਿਊਨਿਟੀ ਆਊਟਰੀਚ ਅਤੇ ਸੂਚਨਾ, ਸਿੱਖਿਆ ਅਤੇ ਸੰਚਾਰ (ਆਈਈਸੀ) ਗਤੀਵਿਧੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ, ਤਾਕਿ ਪੋਸ਼ਣ ਅਭਿਯਾਨ ਦੇ ਤਹਿਤ ਬ੍ਰੈਸਟਫੀਡਿੰਗ ਦੀਆਂ ਬਿਹਤਰੀਨ ਪਿਰਤਾਂ ਨੂੰ ਹੁਲਾਰਾ ਦਿੱਤਾ ਜਾ ਸਕੇ ਅਤੇ ਮਾਂ ਅਤੇ ਸ਼ਿਸ਼ੂ ਪੋਸ਼ਣ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।
