– ਵਲੰਟੀਅਰ ਝਾੜੂ ਲਾਉਂਦੇ ਰਹਿ ਗਏ, ਅਹੁਦੇ ਦਿੱਲੀ ਵਾਲੇ ਲੈ ਗਏ…ਚੋਰਾਂ ਨੂੰ ਪੈ ਗਏ ਮੋਰ…ਝਾੜੂ ਦਿੱਤਾ ਤੋੜ ਮਰੋੜ…

by | Apr 25, 2026 | daily, politics | 0 comments

– ਮਜੀਠੀਆ ਨੇ ਸਿਆਸੀ ਐਮਰਜੈਂਸੀ ਅੱਗੇ ਖੜੀ ਆਪ ਸਰਕਾਰ ਅਤੇ ਮੁੱਖ ਮੰਤਰੀ ਨੂੰ ਦਿਖਾਇਆ ਸ਼ੀਸ਼ਾ

– ਆਪਣੀ ਸਰਕਾਰ ਗਿਰਦੀ ਦੇਖ ਭਗਵੰਤ ਮਾਨ ਨੂੰ ਰਾਸ਼ਟਰਪਤੀ ਯਾਦ ਆ ਗਏ, ਪੰਜਾਬ ਦੇ ਮੁੱਦਿਆਂ ਦੇ ਹੱਲ ਲਈ ਕਦੇ ਰਾਸ਼ਟਰਪਤੀ ਤੋਂ ਸਮਾਂ ਨਹੀਂ ਮੰਗਿਆ – ਬਿਕਰਮ ਸਿੰਘ ਮਜੀਠੀਆ

– ਕਿਹਾ, ਤੁਹਾਡੀ ਪਾਰਟੀ ਛੱਡ ਕੇ ਹੋਰ ਪਾਸੇ ਜਾਣ ਵਾਲੇ ਗੱਦਾਰ ਅਤੇ ਹੋਰ ਪਾਰਟੀਆਂ ਵਿਚੋਂ ਤੁਹਾਡੀ ਪਾਰਟੀ ਚ ਜਾਣ ਵਾਲੇ ਕੌਣ ਹੋਏ?

– ਅਕਾਲੀ ਦਲ ਦੇ ਐਮਐਲਏ ਸੁਖਵਿੰਦਰ ਸੁੱਖੀ,ਹਰਮੀਤ ਸਿੰਘ ਸੰਧੂ, ਹਰਦੀਪ ਸਿੰਘ ਡਿੰਪੀ ਢਿੱਲੋਂ, ਮੋਹਿੰਦਰ ਭਗਤ , ਰਾਜਕੁਮਾਰ ਚੱਬੇਵਾਲ, ਜਸਵੀਰ ਸਿੰਘ ਗੜ੍ਹੀ, ਗੁਰਪ੍ਰੀਤ ਸਿੰਘ ਜੀਪੀ ਨਹੀਂ?

– ਮੁੱਖ ਮੰਤਰੀ ਨੂੰ ਪੰਜਾਬ ਦੀ 4 ਸਾਲ ਦਿੱਲੀ ਵਾਲਿਆਂ ਹੱਥੋਂ ਕਾਰਵਾਈ ਲੁੱਟ ਖਸੁੱਟ ਦੀ ਜਿੰਮੇਵਾਰੀ ਲੈਂਦੇ ਹੋਏ ਅਸਤੀਫਾ ਦੇਕੇ ਰਾਜਪਾਲ ਨੂੰ ਸਰਕਾਰ ਭੰਗ ਕਰਨ ਦੀ ਸਿਫਾਰਿਸ਼ ਕਰ ਦੇਣੀ ਚਾਹੀਦੀ ਹੈ

– ਮੁੱਖ ਮੰਤਰੀ ਨੂੰ ਹੁਣ ਰਾਘਵ ਚੱਢਾ ਨੂੰ ਦਿੱਤੀ 50 ਨੰਬਰ ਕੋਠੀ ਯਾਦ ਆ ਗਈ ਪਰ ਪੰਜਾਬ ਪੁੱਛਦਾ ਕਿ ਦਿੱਲੀ ਵਾਲਿਆਂ ਨੂੰ ਪਹਿਲਾਂ ਪੰਜਾਬ ਦੇ ਖਜਾਨੇ ਤੇ ਐਸ਼ੋ ਇਸ਼ਰਤ, ਸ਼ੀਸ਼ ਮਹਿਲ, ਸਰਕਾਰੀ ਹਵਾਈ ਝੁੰਟੇ ਦੇਕੇ ਕਿਸਨੇ ਲਾਇਆ ਖਜਾਨੇ ਨੂੰ ਖ਼ੋਰਾ?

– ਆਪ ਨੂੰ ਛੱਡ ਕੇ ਜਾਣ ਵਾਲਿਆਂ ਨੇ ਪੰਜਾਬ ਨੂੰ ਨਹੀਂ ਸਗੋਂ ਪੰਜਾਬ ਨੂੰ ਧੋਖਾ ਦੇਕੇ ਦਿੱਲੀ ਵਾਲਿਆਂ ਨੂੰ ਅਹੁਦੇ ਵੰਡਣ ਵਾਲਿਆਂ ਨੂੰ ਹੀ ਦਿੱਤਾ ਧੋਖਾ

– ਝਾੜੂ ਪਾਰਟੀ ‘ਚ ਪੈਦਾ ਹੋਏ ਹਾਲਾਤ ਪੈਸੇ, ਸੱਤਾ, ਲਾਲਚ, ਸੌਦੇਬਾਜ਼ੀਆਂ ਦੀ ਲੜਾਈ ਦਾ ਨਤੀਜਾ, ਮੰਤਰੀ ਅਤੇ ਵਿਧਾਇਕ ਵੀ ਆਪਣੇ ਭ੍ਰਿਸ਼ਟਾਚਾਰ ਦੀਆਂ ਫਾਈਲਾਂ ਖੁੱਲਣ ਦੇ ਡਰੋਂ ਆਪ-ਦਾ ਤੋਂ ਕਿਨਾਰਾ ਕਰਨ ਦੀ ਫਿਰਾਕ ਵਿੱਚ

– ਪੈਸੇ ਲੈਕੇ ਅਹੁਦੇ, ਟਿਕਟਾਂ ਅਤੇ ਰਾਜਸਭਾ ਦੀ ਮੈਂਬਰੀ ਵੇਚਣ ਵਾਲਿਆਂ ਦੇ ਚਿਹਰੇ ਪੰਜਾਬੀਆਂ ਅੱਗੇ ਹੋਏ ਬੇਨਕਾਬ

ਚੰਡੀਗੜ੍ਹ 25 ਅਪ੍ਰੈਲ ( ) – ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਸੂਬੇ ਦੀ ਝਾੜੂ ਪਾਰਟੀ ਅੱਗੇ ਖੜੀ ਹੋਈ ਐਮਰਜੰਸੀ ਦੌਰਾਨ ਆਪ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿਸ਼ਾਨੇ ‘ਤੇ ਲਿਆ ਹੈ l ਉਹ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਤੇ ਤੰਜ ਕਸਦਿਆਂ ਕਿਹਾ ਕਿ ਇਹਨਾਂ ਨਾਲ ਤਾਂ ਉਹ ਗੱਲ ਹੋ ਗਈ ਕਿ “ਵਲੰਟੀਅਰ ਝਾੜੂ ਲਾਉਂਦੇ ਰਹਿ ਗਏ, ਅਹੁਦੇ ਦਿੱਲੀ ਵਾਲੇ ਲੈ ਗਏ…ਚੋਰਾਂ ਨੂੰ ਪੈ ਗਏ ਮੋਰ…ਝਾੜੂ ਦਿੱਤਾ ਤੋੜ ਮਰੋੜ…*। ਮਜੀਠੀਆ ਨੇ ਆਪ ਪਾਰਟੀ ਚ ਪਈ ਭਾਜੜ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਂ ਨੂੰ ਸ਼ੀਸ਼ਾ ਦਿਖਾਉਂਦਿਆਂ ਕਿਹਾ ਕਿ ਆਪਣੀ ਸਰਕਾਰ ਗਿਰਦੀ ਦੇਖ ਭਗਵੰਤ ਮਾਨ ਨੂੰ ਅੱਜ ਸਾਡੇ ਦੇਸ਼ ਰਾਸ਼ਟਰਪਤੀ ਯਾਦ ਆ ਗਏ ਪਰ ਪੰਜਾਬ ਦੇ ਮੁੱਦਿਆਂ ਦੇ ਹੱਲ ਲਈ ਕਦੇ ਰਾਸ਼ਟਰਪਤੀ ਤੋਂ ਸਮਾਂ ਨਹੀਂ ਮੰਗਿਆ ਗਿਆ l ਉਹਨਾਂ ਕਿਹਾ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਸਮੇਤ ਪੰਜਾਬ ਦੇ ਭੱਖ ਦੇ ਮੁੱਦਿਆਂ ਦੇ ਹੱਲ ਲਈ ਮੁੱਖ ਮੰਤਰੀ ਨੇ ਅੱਜ ਤੱਕ ਰਾਸ਼ਟਰਪਤੀ ਨੂੰ ਮਿਲਣ ਦੀ ਗੱਲ ਨਹੀਂ ਕੀਤੀ ਪਰ ਜਦੋਂ ਅੱਜ ਝਾੜੂ ਪਾਰਟੀ ਚ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਭਾਜੜ ਪਈ ਹੋਈ ਹੈ ਤੇ ਮੁੱਖ ਮੰਤਰੀ ਨੂੰ ਆਪਣੀ ਸਰਕਾਰ ਹੱਥੋਂ ਜਾਂਦੀ ਨਜ਼ਰ ਆ ਰਹੀ ਹੈ ਤਾਂ ਰਾਸ਼ਟਰਪਤੀ ਨੂੰ ਮਿਲਣ ਲਈ ਤਰਲੋ ਮੱਛੀ ਹੋ ਰਹੇ ਹਨ l ਆਪ ਦੇ ਰਾਜ ਸਭਾ ਮੈਂਬਰਾਂ ਵੱਲੋਂ ਝਾੜੂ ਪਾਰਟੀ ਛੱਡ ਜਾਣ ਮਗਰੋਂ ਮੁੱਖ ਮੰਤਰੀ ਵੱਲੋਂ ਕੀਤੀ ਬਿਆਨਬਾਜ਼ੀ ‘ਤੇ ਸ. ਮਜੀਠੀਆ ਨੇ ਕਿਹਾ ਕਿ ਤੁਹਾਡੀ ਪਾਰਟੀ ਛੱਡ ਕੇ ਹੋਰ ਪਾਸੇ ਜਾਣ ਵਾਲੇ ਗੱਦਾਰ ਹਨ ਅਤੇ ਹੋਰ ਪਾਰਟੀਆਂ ਵਿਚੋਂ ਤੁਹਾਡੀ ਪਾਰਟੀ ਚ ਜਾਣ ਵਾਲੇ ਕੌਣ ਹੋਏ ਉਹ ਵੀ ਪੰਜਾਬ ਦੇ ਲੋਕਾਂ ਨੂੰ ਦੱਸ ਦਿਓ l ਉਹਨਾਂ ਮੁੱਖ ਮੰਤਰੀ ਨੂੰ ਪੁੱਛਿਆ ਕਿ ਅਕਾਲੀ ਦਲ ਦੇ ਐਮਐਲਏ ਸੁਖਵਿੰਦਰ ਸੁੱਖੀ, ਹਰਮੀਤ ਸਿੰਘ ਸੰਧੂ, ਹਰਦੀਪ ਸਿੰਘ ਡਿੰਪੀ ਢਿੱਲੋਂ, ਮੋਹਿੰਦਰ ਭਗਤ , ਰਾਜਕੁਮਾਰ ਚੱਬੇਵਾਲ, ਜਸਵੀਰ ਸਿੰਘ ਗੜ੍ਹੀ, ਗੁਰਪ੍ਰੀਤ ਸਿੰਘ ਜੀਪੀ ਆਦਿ ਸਮੇਤ ਹੋਰ ਵੱਡੀ ਗਿਣਤੀ ਚ ਵੱਖ ਵੱਖ ਪਾਰਟੀਆਂ ਦੇ ਵਿਦਿਅਕ ਅਤੇ ਆਗੂ ਜੌ ਆਪਣੀਆਂ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਏ ਸਨ ਉਹ ਗੱਦਾਰ ਨਹੀਂ ?
ਸ. ਮਜੀਠੀਆ ਨੇ ਕਿਹਾ ਕਿ ਹੁਣ ਮੁੱਖ ਮੰਤਰੀ ਨੂੰ ਪੰਜਾਬ ਦੀ 4 ਸਾਲ ਦਿੱਲੀ ਵਾਲਿਆਂ ਹੱਥੋਂ ਕਾਰਵਾਈ ਲੁੱਟ ਖਸੁੱਟ ਦੀ ਜਿੰਮੇਵਾਰੀ ਲੈਂਦੇ ਹੋਏ ਅਸਤੀਫਾ ਦੇਕੇ ਰਾਜਪਾਲ ਨੂੰ ਸਰਕਾਰ ਭੰਗ ਕਰਨ ਦੀ ਸਿਫਾਰਿਸ਼ ਕਰ ਦੇਣੀ ਚਾਹੀਦੀ ਹੈ ਤਾਂ ਜੋ ਪੰਜਾਬ ਦੇ ਲੋਕ ਫੈਸਲਾ ਕਰ ਸਕਣ ਕਿ ਪੰਜਾਬ ਲਈ ਕੌਣ ਬੇਹਤਰ ਹੈ l ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਹੁਣ ਰਾਘਵ ਚੱਢਾ ਨੂੰ ਦਿੱਤੀ 50 ਨੰਬਰ ਕੋਠੀ ਯਾਦ ਆ ਗਈ ਪਰ ਪੰਜਾਬ ਪੁੱਛਦਾ ਹੈ ਕਿ ਦਿੱਲੀ ਵਾਲਿਆਂ ਨੂੰ ਪਹਿਲਾਂ ਪੰਜਾਬ ਦੇ ਖਜਾਨੇ ‘ਤੇ ਐਸ਼ੋ ਇਸ਼ਰਤ, ਸ਼ੀਸ਼ ਮਹਿਲ ਚ ਮੌਜ ਮਸਤੀਆਂ, ਸਰਕਾਰੀ ਹਵਾਈ ਝੁੰਟੇ ਦੇਕੇ ਕਿਸਨੇ ਖਜਾਨੇ ਨੂੰ ਖ਼ੋਰਾ ਲਾਇਆ ਸੀ? ਉਨ੍ਹਾਂ ਕਿਹਾ ਕਿ ਆਪ ਨੂੰ ਛੱਡ ਕੇ ਜਾਣ ਵਾਲੇ ਸੰਸਦ ਮੈਂਬਰਾਂ ਨੇ ਪੰਜਾਬ ਨੂੰ ਨਹੀਂ ਸਗੋਂ ਪੰਜਾਬ ਨੂੰ ਧੋਖਾ ਦੇਕੇ ਦਿੱਲੀ ਵਾਲਿਆਂਯ ਨੂੰ ਅਹੁਦੇ ਵੰਡਣ ਵਾਲਿਆਂ ਨੂੰ ਹੀ ਧੋਖਾ ਦਿੱਤਾ ਹੈ ਕਿਉਂਕਿ ਨਾ ਉਹਨਾਂ ਦਾ ਕੋਈ ਪੰਜਾਬ ਨਾਲ ਲੈਣਾ ਦੇਣਾ ਸੀ ਨਾ ਹੀ ਉਹਨਾਂ ਦੇ ਜਾਣ ਨਾਲ ਪੰਜਾਬ ਨੂੰ ਕੋਈ ਫਰਕ ਪੈਂਦਾ ਹੈ l ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਸਮੇਤ ਮੁੱਖ ਮੰਤਰੀ ਅਤੇ ਸਾਰੀ ਆਮ ਆਦਮੀ ਪਾਰਟੀ ਭਾਜਪਾ ਚ ਗਏ ਆਪਣੇ ਰਾਜ ਸਭਾ ਮੈਂਬਰਾਂ ਨੂੰ ਭੰਡ ਕੇ ਪੰਜਾਬ ਦੇ ਲੋਕਾਂ ਦੀ ਹਮਦਰਦੀ ਲੈਣ ਲਈ ਡਰਾਮੇ ਕਰ ਰਹੇ ਹਨ ਪਰ ਅਸਲ ਵਿੱਚ ਝਾੜੂ ਪਾਰਟੀ ‘ਚ ਪੈਦਾ ਹੋਏ ਹਾਲਾਤ ਪੈਸੇ, ਸੱਤਾ, ਲਾਲਚ, ਸੌਦੇਬਾਜ਼ੀਆਂ ਦੀ ਲੜਾਈ ਦਾ ਨਤੀਜਾ ਹੈ ਜਿਸ ਵਿਚ ਹੁਣ ਆਪ ਦੇ ਬਹੁਤੇ ਮੰਤਰੀ ਅਤੇ ਵਿਧਾਇਕ ਵੀ ਆਪਣੇ ਭ੍ਰਿਸ਼ਟਾਚਾਰ ਦੀਆਂ ਫਾਈਲਾਂ ਖੁੱਲਣ ਦੇ ਡਰੋਂ ਆਪ-ਦਾ ਤੋਂ ਕਿਨਾਰਾ ਕਰਨ ਦੀ ਫਿਰਾਕ ਵਿੱਚ ਹਨ l ਉਹਨਾਂ ਕਿਹਾ ਕਿ ਇਹਨਾਂ ਨਕਲੀ ਇਨਕਲਾਬੀਆਂ ਅਤੇ ਪੈਸੇ ਲੈਕੇ ਅਹੁਦੇ, ਟਿਕਟਾਂ ਅਤੇ ਰਾਜਸਭਾ ਦੀ ਮੈਂਬਰੀ ਵੇਚਣ ਵਾਲਿਆਂ ਦੇ ਚਿਹਰੇ ਪੰਜਾਬੀਆਂ ਅੱਗੇ ਬੇਨਕਾਬ ਹੋ ਗਏ ਹਨ l

Share News
ਕਾਰੋਬਾਰ ਖ਼ਬਰਾਂ

ਮੋਹਿੰਦਰ ਭਗਤ ਵੱਲੋਂ ਮਧੂ ਮੱਖੀ ਪਾਲਣ, ਰੇਸ਼ਮ ਪਾਲਣ ਅਤੇ ਖੁੰਭ ਉਤਪਾਦਨ ਨਾਲ ਸਬੰਧਤ ਯੋਜਨਾਵਾਂ ਦੀ ਪ੍ਰਗਤੀ ਦਾ ਜਾਇਜ਼ਾ

ਪੰਜਾਬ ਸਰਕਾਰ ਬਾਗ਼ਬਾਨੀ ਨੂੰ ਪ੍ਰਫੁੱਲਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਵਚਨਬੱਧ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਬਾਗ਼ਬਾਨੀ ਨੂੰ ਪ੍ਰਫੁੱਲਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ। ਇਸੇ ਮੰਤਵ ਦੀ ਪੂਰਤੀ ਲਈ ਬਾਗ਼ਬਾਨੀ ਮੰਤਰੀ ਸ੍ਰੀ ਮੋਹਿੰਦਰ...

ਅਮਨ ਅਰੋੜਾ ਨੇ ਚਾਰ-ਰੋਜ਼ਾ ਭਾਰਤ ਟੈਕਸ-2026 ਵਿੱਚ ਪੰਜਾਬ ਨੂੰ ਪਸੰਦੀਦਾ ਟੈਕਸਟਾਈਲ ਹੱਬ ਵਜੋਂ ਉਭਾਰਿਆ

ਅਮਨ ਅਰੋੜਾ ਨੇ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਮਾਨ ਸਰਕਾਰ ਵੱਲੋਂ ਨੋਟੀਫਾਈ ਕੀਤੀਆਂ ਤਿੰਨ ਟੈਕਸਟਾਈਲ ਕੇਂਦਰਿਤ ਨੀਤੀਆਂ, ਵਸਤਰ ਅਤੇ ਟੈਕਨੀਕਲ ਟੈਕਸਟਾਈਲ ਨੂੰ ਉਤਸ਼ਾਹਤ ਕਰਨ ਲਈ ਦਿੱਤੇ ਜਾ ਰਹੇ ਪ੍ਰੋਤਸਾਹਨ ਬਾਰੇ ਦੱਸਿਆ ਭਾਰਤ ਦੇ ਟੈਕਸਟਾਈਲ ਖੇਤਰ ਵਿੱਚ ਪੰਜਾਬ ਲਿਖ ਰਿਹੈ ਨਵਾਂ ਅਧਿਆਏ: ਅਮਨ ਅਰੋੜਾ ਸਾਲ 2022 ਤੋਂ ਹੁਣ ਤੱਕ...

ਸ਼ੇੇਰਿਅਤ’ ਦੀ ਪਹਿਲੀ ਵਰ੍ਹੇਗੰਢ ਮੌਕੇ ਹੋਏ ਸ਼ਾਨਦਾਰ ਸਮਾਗਮ ਅਤੇ ਮੁਸ਼ਾਇਰਾ

ਅਦਬ ਅਤੇ ਸ਼ਾਇਰੀ ਨੂੰ ਸਮਰਪਿਤ ਪ੍ਰਸਿੱਧ ਸੰਸਥਾ ‘ਸ਼ੇਰਿਯਤ’ ਦੀ ਪਹਿਲੀ ਵਰ੍ਹੇਗੰਢ ਮੌਕੇ 31 ਮਈ 2026 ਨੂੰ ਸੈਕਟਰ 10-ਸੀ ਸਥਿਤ ਸਰਕਾਰੀ ਅਜਾਇਬਘਰ ਅਤੇ ਕਲਾ ਗੈਲਰੀ ਦੇ ਆਡੀਟੋਰੀਅਮ ਹਾਲ, ਚੰਡੀਗੜ੍ਹ ਵਿੱਚ ਇੱਕ ਸ਼ਾਨਦਾਰ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਰਾਸ਼ਟਰੀ ਮੁਸ਼ਾਇਰਾ ਅਤੇ ਕਵੀ ਦਰਬਾਰ, ਸਿਰਜਣਹਾਰਾਂ ਦੇ ਅਧਿਕਾਰਾਂ...

ਵਿਜੀਲੈਂਸ ਬਿਊਰੋ ਵੱਲੋਂ ਅਪ੍ਰੈਲ ਮਹੀਨੇ ਦੌਰਾਨ 10 ਰਿਸ਼ਵਤਖੋਰੀ ਦੇ ਮਾਮਲਿਆਂ ਵਿੱਚ 12 ਸਰਕਾਰੀ ਮੁਲਾਜ਼ਮ ਰੰਗੇ ਹੱਥੀਂ ਕਾਬੂ

ਚੰਡੀਗੜ੍ਹ, 19 ਮਈ 2026: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਆਪਣੀ ਮੁਹਿੰਮ ਦੌਰਾਨ, ਅਪ੍ਰੈਲ ਮਹੀਨੇ ਦੌਰਾਨ 12 ਸਰਕਾਰੀ ਮੁਲਾਜ਼ਮਾਂ ਨੂੰ 10 ਵੱਖ-ਵੱਖ ਟਰੈਪ ਕੇਸਾਂ ਵਿੱਚ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ...

ਵਿਜੀਲੈਂਸ ਬਿਊਰੋ ਨੇ ਦੋ ਐਸ.ਡੀ.ਓਜ਼ ਅਤੇ ਕਲਰਕ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਚੰਡੀਗੜ੍ਹ, 15 ਮਈ, 2026: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ, ਪੀਐਸਪੀਸੀਐਲ ਦਫ਼ਤਰ, ਲੁਧਿਆਣਾ ਵਿਖੇ ਤਾਇਨਾਤ ਐਸ.ਡੀ.ਓ. ਜਸਕਨਵਰਪ੍ਰੀਤ ਸਿੰਘ, ਐਸ.ਡੀ.ਓ. ਸ਼ਰੂਤੀ ਸ਼ਰਮਾ ਅਤੇ ਕਲਰਕ ਆਸ਼ੂ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ...

ਮੁੱਖ ਮੰਤਰੀ ਮਾਨ ਨੇ ਵਿਜੀਲੈਂਸ ਬਿਊਰੋ ਨੂੰ ਬਨਾਇਆ ਭ੍ਰਿਸ਼ਟਾਚਾਰ ਦਾ ਅੱਡਾ; ਸੀਬੀਆਈ ਛਾਪੇ ਨੇ ਪੰਜਾਬ ਨੂੰ ਸ਼ਰਮਸਾਰ ਕੀਤਾ: ਸੁਖਜਿੰਦਰ ਰੰਧਾਵਾ

ਮਾਮਲੇ ਦੀ ਹੋਵੇ ਨਿਰਪੱਖ ਅਤੇ ਪਾਰਦਰਸ਼ੀ ਜਾਂਚ; 'ਆਪ' ਸਰਕਾਰ ਦੱਸੇ ਕਿਉਂ ਪੈਦਾ ਹੋਈ ਇਹ ਸਥਿਤ਼? ਰੰਧਾਵਾ ਨੇ ਕਿਹਾ: ਸੀਬੀਆਈ ਛਾਪੇ ਨੇ ਮੁੱਖ ਮੰਤਰੀ ਮਾਨ ਦੀ "ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ" ਨੀਤੀ ਦਾ ਕੀਤਾ ਪਰਦਾਫਾਸ਼, ਸਰਕਾਰ ਦੇ ਕੰਮਕਾਜ 'ਤੇ ਉੱਠੇ ਗੰਭੀਰ ਸਵਾਲ ਚੰਡੀਗੜ੍ਹ, 12 ਮਈ, 2026 ਪੰਜਾਬ ਦੇ ਸਾਬਕਾ ਉਪ ਮੁੱਖ...

ਅਮਨ ਅਰੋੜਾ ਨੇ ਉਦਯੋਗ ਅਤੇ ਵਣਜ ਮੰਤਰੀ ਵਜੋਂ ਅਹੁਦਾ ਸੰਭਾਲਿਆ

• ਪੰਜਾਬ ਨੂੰ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਬਣਾਉਣਾ ਮੁੱਖ ਤਰਜੀਹ: ਅਰੋੜਾ • ਹਰੇਕ ਵਿਸਥਾਰ ਦਾ ਉਦੇਸ਼ ਸਥਾਨਕ ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕਰਨਾ; ਅਮਨ ਅਰੋੜਾ ਵੱਲੋਂ ਅਧਿਕਾਰੀਆਂ ਨੂੰ ਪ੍ਰਗਤੀ ਅਧੀਨ ਉਦਯੋਗਿਕ ਪ੍ਰਾਜੈਕਟਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਚੰਡੀਗੜ੍ਹ, 12 ਮਈ: ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ...