(ਆਈਟੀਬੀਪੀ/ITBP) ਦੇ ਸਹਿਯੋਗ ਨਾਲ, ਸਨੇਹਾਲਯ ਫੌਰ ਗਰਲਸ ਦੀਆਂ ਬੱਚੀਆਂ ਲਈ ਇੱਕ ਵਿਸ਼ੇਸ਼ ਰਕਸ਼ਾ ਬੰਧਨ (ਰੱਖੜੀ) ਸਮਾਰੋਹ ਦਾ ਆਯੋਜਨ ਕੀਤਾ, ਨਾਲ ਹੀ ਹਰ ਘਰ ਤਿਰੰਗਾ ਮੁਹਿੰਮ ਦੇ ਮਹੱਤਵ ਨੂੰ ਵੀ ਉਜਾਗਰ ਕੀਤਾ।
ਇਸ ਮੌਕੇ ‘ਤੇ, ਏਅਰ ਫੋਰਸ ਸਕੂਲ, 3ਬੀਆਰਡੀ, ਅਤੇ ਆਈਟੀਬੀਪੀ ਕੈਂਪਸ ਵਿੱਚ ਬੱਚਿਆਂ ਦਾ ਨਿੱਘਾ ਸੁਆਗਤ ਕੀਤਾ ਗਿਆ। ਉਨ੍ਹਾਂ ਨੇ ਭਾਰਤੀ ਵਾਯੂ ਸੈਨਾ, ਆਈਟੀਬੀਪੀ ਦੇ ਅਧਿਕਾਰੀਆਂ ਤੇ ਜਵਾਨਾਂ ਅਤੇ ਐੱਨਸੀਸੀ ਕੈਡਿਟਾਂ ਨੂੰ ਵਿਸ਼ੇਸ਼ ਤੌਰ ‘ਤੇ ਹੱਥ ਨਾਲ ਬਣਾਈਆਂ ਤਿਰੰਗਾ ਰੱਖੜੀਆਂ ਬੰਨ੍ਹੀਆਂ, ਜਿਸ ਨਾਲ ਨਿੱਘ, ਮਾਣ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਭਰੇ ਪਲ ਪੈਦਾ ਹੋਏ।
ਇਸ ਆਯੋਜਨ ਦਾ ਉਦੇਸ਼ ਉਨ੍ਹਾਂ ਬੱਚਿਆਂ ਦੇ ਚਿਹਰਿਆਂ ‘ਤੇ ਮੁਸਕਾਨ ਲਿਆਉਣਾ ਸੀ, ਜਿਨ੍ਹਾਂ ਨੂੰ ਕਦੇ ਪਰਿਵਾਰਕ ਮਾਹੌਲ ਵਿੱਚ ਰਕਸ਼ਾ ਬੰਧਨ (ਰੱਖੜੀ) ਮਨਾਉਣ ਦਾ ਅਵਸਰ ਨਹੀਂ ਮਿਲਿਆ, ਅਤੇ ਉਨ੍ਹਾਂ ਨੂੰ ਪ੍ਰੇਮ, ਸਨੇਹ ਅਤੇ ਸੁਰੱਖਿਆ ਦੇ ਵਾਅਦੇ ਦੇ ਜ਼ਰੀਏ ਸਮਾਜ ਦਾ ਅਭਿੰਨ ਹਿੱਸਾ ਮਹਿਸੂਸ ਕਰਵਾਉਣਾ ਸੀ।
ਹਰ ਘਰ ਤਿਰੰਗਾ ਮੁਹਿੰਮ ਦੇ ਤਹਿਤ, ਯੂਟੀ ਚੰਡੀਗੜ੍ਹ ਦੇ ਵਿਭਿੰਨ ਬਾਲ ਦੇਖਭਾਲ਼ ਸੰਸਥਾਵਾਂ ਦੇ ਬੱਚਿਆਂ ਨੇ ਆਪਣੀ ਸਿਰਜਣਾਤਮਕਤਾ ਅਤੇ ਦੇਸ਼ ਭਗਤੀ ਦਾ ਪ੍ਰਦਰਸ਼ਨ ਕਰਦੇ ਹੋਏ ਵਿਲੱਖਣ ਤਿਰੰਗਾ ਰੱਖੜੀਆਂ ਤਿਆਰ ਕੀਤੀਆਂ।
ਵਰਦੀਧਾਰੀ ਜਵਾਨਾਂ ਨਾਲ ਮੁਲਾਕਾਤ ਨੇ ਬੱਚਿਆਂ ਦੇ ਮਨ ਵਿੱਚ ਗਹਿਰੀ ਅਪਣੱਤ, ਸੁਰੱਖਿਆ ਅਤੇ ਭਾਵਨਾਤਮਕ ਸਬੰਧ ਦੀ ਗਹਿਰੀ ਭਾਵਨਾ ਨੂੰ ਪ੍ਰਬਲ ਕੀਤਾ। ਇਸ ਸਮਾਗਮ ਨੇ ਬੱਚਿਆਂ, ਅਧਿਕਾਰੀਆਂ, ਸੈਨਿਕਾਂ ਅਤੇ ਐੱਨਸੀਸੀ ਕੈਡਿਟਾਂ ਦੇ ਦਿਲਾਂ ‘ਤੇ ਇੱਕ ਸਥਾਈ ਪ੍ਰਭਾਵ ਛੱਡਿਆ, ਏਕਤਾ, ਸਨੇਹ ਅਤੇ ਰਾਸ਼ਟਰੀ ਗੌਰਵ ਦੇ ਸੰਦੇਸ਼ ਨੂੰ ਹੋਰ ਵੀ ਮਜ਼ਬੂਤ ਕੀਤਾ।
