ਸਰਦਾਰਨੀ ਗਨੀਵ ਕੌਰ ਮਜੀਠੀਆ ਵਲੋਂ ਮੁੱਖ ਮੰਤਰੀ ਦੀਆਂ ਸ੍ਰ ਮਜੀਠੀਆ ਖਿਲਾਫ ਕੀਤੀਆਂ ਗੁੰਮਰਾਹਕੁੰਨ ਅਤੇ ਗੈਰ ਜਿੰਮੇਵਾਰਾਨਾ ਟਿੱਪਣੀਆਂ ਦਾ ਪਲਟਵਾਰ

by | Jun 2, 2026 | daily | 0 comments

**ਸਰਦਾਰਨੀ ਗਨੀਵ ਕੌਰ ਮਜੀਠੀਆ ਵਲੋਂ ਮੁੱਖ ਮੰਤਰੀ ਦੀਆਂ ਸ੍ਰ ਮਜੀਠੀਆ ਖਿਲਾਫ ਕੀਤੀਆਂ ਗੁੰਮਰਾਹਕੁੰਨ ਅਤੇ ਗੈਰ ਜਿੰਮੇਵਾਰਾਨਾ ਟਿੱਪਣੀਆਂ ਦਾ ਪਲਟਵਾਰ*

– *ਸ੍ਰ ਮਜੀਠੀਆ ਖਿਲਾਫ ਐਲਓਸੀ ਦੀਆਂ ਗੱਲਾਂ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਡਰਾਮਾ ਨਾ ਕਰਨ ਮੁੱਖ ਮੰਤਰੀ, ਸ੍ਰ ਮਜੀਠੀਆ ਦਾ ਪਾਸਪੋਰਟ ਅਦਾਲਤ ਵਿਚ ਪਹਿਲਾਂ ਹੀ ਜਮਾ ਹੈ ਇਹ ਗੱਲ ਮੁੱਖ ਮੰਤਰੀ, ਉਨ੍ਹਾਂ ਦੀ ਪੁਲਿਸ ਅਤੇ ਏਜੰਸੀਆਂ ਨੂੰ ਪਤਾ ਹੈ – ਸਰਦਾਰਨੀ ਗਨੀਵ ਕੌਰ ਮਜੀਠੀਆ* –

– *ਕਿਹਾ, ਸ੍ਰ ਮਜੀਠੀਆ ਨਾ ਕਿਤੇ ਭੱਜੇ ਹਨ ਨਾ ਭੱਜਣਗੇ, ਨਾ ਕਦੇ ਡਰੇ ਹਨ ਨਾ ਕਦੇ ਡਰਨਗੇ, ਉਹ ਆਪਣੇ ਕਾਨੂੰਨੀ ਹੱਕ ਨੂੰ ਵਰਤਦੇ ਹੋਏ ਆਪਣੇ ਵਕੀਲਾਂ ਨਾਲ ਰੁੱਝੇ ਹੋਏ ਹਨ*

*ਮਜੀਠੇ ਅਤੇ ਪੰਜਾਬ ਦੇ ਲੋਕਾਂ ਨਾਲ ਮੁੱਖ ਮੰਤਰੀ ਦੇ ਇਸ਼ਾਰੇ ‘ਤੇ ਪੁਲਿਸ ਦੀ ਧੱਕੇਸ਼ਾਹੀ ਖਿਲਾਫ ਡੱਟਣ ਵਾਲੇ ਸ੍ਰ ਮਜੀਠੀਆ ਨਾਲ ਸਾਰਾ ਪੰਜਾਬ ਡਟ ਕੇ ਖੜ੍ਹਾ ਹੈ*

*ਸਾਨੂੰ ਵਾਹਿਗੁਰੂ ਉੱਤੇ ਪੂਰਾ ਭਰੋਸਾ ਹੈ ਅਤੇ ਉਹਨਾਂ ਦੇ ਓਟ ਆਸਰੇ ਨਾਲ ਹੀ ਸ੍ਰ ਮਜੀਠੀਆ ਪੰਜਾਬ ਦੇ ਲੋਕਾਂ ਦੀ ਲੜ੍ਹਾਈ ਲੜ੍ਹ ਰਹੇ ਹਨ*

*ਕੋਂਸਲ ਚੋਣਾਂ ਵਿੱਚ ਸ੍ਰ ਮਜੀਠੀਆ ਦੀ ਲੋਕਪ੍ਰਿਯਤਾ ਅਤੇ ਚੜ੍ਹਤ ਦੇਖ ਕੇ ਮੁੱਖ ਮੰਤਰੀ ਵਲੋਂ ਝੂਠਾ ਪਰਚਾ ਦਰਜ਼ ਕਰਵਾਇਆ ਗਿਆ ਹੈ*

*ਪੁਲਿਸ ਅਧਿਕਾਰੀਆਂ ਤੋਂ ਝੂਠੇ ਬਿਆਨ ਦਵਾ ਕੇ, ਝੂਠੀਆਂ ਪ੍ਰੈੱਸ ਕਾਨਫਰੰਸਾਂ ਕਰਵਾ ਕੇ ਉਨ੍ਹਾਂ ਨੂੰ ਬਦਲਣ ਨਾਲ ਮਜੀਠੇ ਅਤੇ ਪੰਜਾਬ ਦੇ ਲੋਕਾਂ ਸਾਹਮਣੇ ਸਾਰੀ ਸੱਚਾਈ ਸਾਹਮਣੇ ਆ ਗਈ*

*ਪੰਜਾਬ ਦੇ ਲੋਕਾਂ ਦੀ ਲੜ੍ਹਾਈ ਲੜ ਰਹੇ ਸ੍ਰ ਮਜੀਠੀਆ ਦੀ ਕਿਰਦਾਰਕੁਸ਼ੀ ਕਰਨ ਅਤੇ ਅਕਾਲੀ ਦਲ ਨੂੰ ਭੰਡਣ ਲਈ ਕਰੋੜਾਂ ਰੁਪਏ ਖਰਚ ਕਰਨ ਵਾਲਿਆਂ ਦਾ ਪੰਜਾਬ ਦੇ ਲੋਕ ਕਰਨਗੇ ਹਿਸਾਬ*

*ਸ੍ਰ ਮਜੀਠੀਆ ਕਾਨੂੰਨੀ ਪ੍ਰੀਕ੍ਰਿਆ ਉੱਤੇ ਭਰੋਸਾ ਕਰਦੇ ਹਨ ਅਤੇ ਸਰਕਾਰ ਦੀ ਧੱਕੇਸ਼ਾਹੀ ਖਿਲਾਫ ਕਾਨੂੰਨੀ ਪ੍ਰੀਕ੍ਰਿਆ ਰਾਹੀਂ ਲੜ੍ਹਾਈ ਲੜਨਗੇ*

*ਮਜੀਠੇ ਅਤੇ ਪੰਜਾਬ ਦੇ ਲੋਕ ਸਰਕਾਰ ਵਲੋਂ ਸੋਸ਼ਲ ਮੀਡੀਆ ਉੱਤੇ ਸ੍ਰ ਮਜੀਠੀਆ ਦੀ ਕਿਰਦਾਰਕੁਸ਼ੀ ਲਈ ਕੀਤੇ ਜਾ ਰਹੇ ਗਲਤ ਅਤੇ ਗੁੰਮਰਾਹਕੁੰਨ ਪ੍ਰਚਾਰ ਮੁਹਿੰਮ ਦੀ ਲੜ੍ਹਾਈ ਤੜਕੇ ਹੋਕੇ ਆਪ ਲੜ੍ਹ ਰਹੇ ਹਨ*

*ਸ੍ਰ ਮਜੀਠੀਆ ਹਮੇਸ਼ਾ ਹੱਕ ਸੱਚ ਦੀ ਲੜ੍ਹਾਈ ਲੜਦੇ ਆਏ ਹਨ, ਜੌ ਅੱਗੇ ਵੀ ਪੰਜਾਬ ਅਤੇ ਪੰਜਾਬੀਆਂ ਲਈ ਜਾਰੀ ਰਹੇਗੀ*

ਚੰਡੀਗੜ੍ਹ 2 ਜੂਨ ( ) – ਸ਼੍ਰੋਮਣੀ ਅਕਾਲੀ ਦਲ ਦੇ ਮਜੀਠਾ ਤੋਂ ਵਿਧਾਇਕ *ਸਰਦਾਰਨੀ ਗਨੀਵ ਕੌਰ ਮਜੀਠੀਆ ਵਲੋਂ ਮੁੱਖ ਮੰਤਰੀ ਭਾਵ ਭਗਵੰਤ ਮਾਨ ਦੀਆਂ ਸ੍ਰ ਬਿਕਰਮ ਸਿੰਘ ਮਜੀਠੀਆ ਖਿਲਾਫ ਕੀਤੀਆਂ ਗੁੰਮਰਾਹਕੁੰਨ ਅਤੇ ਗੈਰ ਜਿੰਮੇਵਾਰਾਨਾ ਟਿੱਪਣੀਆਂ ਦਾ ਠੋਕਵਾਂ ਜਵਾਬ* ਦਿੱਤਾ ਗਿਆ ਹੈ l
ਸਰਦਾਰਨੀ ਮਜੀਠੀਆ ਨੇ ਕਿਹਾ ਕਿ *ਸ੍ਰ ਮਜੀਠੀਆ ਖਿਲਾਫ ਐਲਓਸੀ ਦੀਆਂ ਗੱਲਾਂ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਡਰਾਮਾ ਨਾ ਕਰਨ ਮੁੱਖ ਮੰਤਰੀ, ਸ੍ਰ ਮਜੀਠੀਆ ਦਾ ਪਾਸਪੋਰਟ ਅਦਾਲਤ ਵਿਚ ਪਹਿਲਾਂ ਹੀ ਜਮਾ ਹੈ ਇਹ ਗੱਲ ਮੁੱਖ ਮੰਤਰੀ, ਉਨ੍ਹਾਂ ਦੀ ਪੁਲਿਸ ਅਤੇ ਏਜੰਸੀਆਂ ਨੂੰ ਪਹਿਲਾਂ ਹੀ ਪਤਾ ਹੈ l
ਉਨ੍ਹਾਂ ਕਿਹਾ ਕਿ ਸ੍ਰ ਮਜੀਠੀਆ ਨਾ ਕਿਤੇ ਭੱਜੇ ਹਨ ਨਾ ਭੱਜਣਗੇ, ਨਾ ਕਦੇ ਡਰੇ ਹਨ ਨਾ ਕਦੇ ਡਰਨਗੇ* ਉਹ ਪਾਨੇ ਕਾਨੂੰਨੀ ਹੱਕ ਦਾ ਇਸਤੇਮਾਲ ਕਰਦੇ ਹੋਏ ਆਪਣੇ ਵਕੀਲਾਂ ਨਾਲ ਰੁੱਝੇ ਹੋਏ ਹਨ l
ਉਨ੍ਹਾਂ ਕਿਹਾ ਕਿ *ਮਜੀਠੇ ਅਤੇ ਪੰਜਾਬ ਦੇ ਲੋਕਾਂ ਨਾਲ ਮੁੱਖ ਮੰਤਰੀ ਦੇ ਇਸ਼ਾਰੇ ‘ਤੇ ਪੁਲਿਸ ਦੀ ਧੱਕੇਸ਼ਾਹੀ ਖਿਲਾਫ ਡੱਟਣ ਵਾਲੇ ਸ੍ਰ ਮਜੀਠੀਆ ਨਾਲ ਪੰਜਾਬ ਡਟ ਕੇ ਖੜ੍ਹਾ ਹੈ* l
ਉਨ੍ਹਾਂ ਕਿਹਾ ਕਿ *ਆਪਣੇ ਚਾਰ ਸਾਲ ਤੋਂ ਜਿਆਦਾ ਦੇ ਕਾਰਜਕਾਲ ਵਿਚ ਮੁੱਖ ਮੰਤਰੀ ਨੇ ਸ੍ਰ ਮਜੀਠੀਆ ਸਮੇਤ ਆਪਣੇ ਸਿਆਸੀ ਵਿਰੋਧੀਆਂ ਖਿਲਾਫ ਧੱਕੇਸ਼ਾਹੀਆਂ ਅਤੇ ਝੂਠੇ ਪਰਚੇ ਦਰਜ਼ ਕਰਨ ਤੋਂ ਸਿਵਾਏ ਕੀ ਕੀਤਾ ਹੈ* ਇਹ ਵੀ ਪੰਜਾਬ ਦੇ ਲੋਕਾਂ ਨੂੰ ਜਵਾਬ ਦੇ ਦੇਣ l
ਉਨ੍ਹਾਂ ਕਿਹਾ ਕਿ *ਕੋਂਸਲ ਚੋਣਾਂ ਵਿੱਚ ਸ੍ਰ ਮਜੀਠੀਆ ਦੀ ਲੋਕਪ੍ਰਿਯਤਾ ਅਤੇ ਚੜ੍ਹਤ ਦੇਖ ਕੇ ਬੁਖਲਾਹਟ ਵਿੱਚ ਮੁੱਖ ਮੰਤਰੀ ਵਲੋਂ ਝੂਠਾ ਪਰਚਾ ਦਰਜ਼ ਕੀਤਾ ਗਿਆ ਹੈ* l
ਉਨ੍ਹਾਂ ਕਿਹਾ ਕਿ *ਪੁਲਿਸ ਅਧਿਕਾਰੀਆਂ ਤੋਂ ਝੂਠੇ ਬਿਆਨ ਦਵਾ ਕੇ, ਝੂਠੀਆਂ ਪ੍ਰੈੱਸ ਕਾਨਫਰੰਸਾਂ ਕਰਵਾ ਕੇ ਉਨ੍ਹਾਂ ਨੂੰ ਬਦਲਣ ਦੇਣ ਨਾਲ ਮਜੀਠੇ ਅਤੇ ਪੰਜਾਬ ਦੇ ਲੋਕਾਂ ਅੱਗੇ ਸਾਰੀ ਸੱਚਾਈ ਸਾਹਮਣੇ ਆ ਗਈ ਹੈ l
ਉਨ੍ਹਾਂ ਕਿਹਾ ਕਿ *ਪੰਜਾਬ ਦੇ ਲੋਕਾਂ ਦੀ ਲੜ੍ਹਾਈ ਲੜ ਰਹੇ ਸ੍ਰ ਮਜੀਠੀਆ ਦੀ ਕਿਰਦਾਰਕੁਸ਼ੀ ਕਰਨ ਅਤੇ ਅਕਾਲੀ ਦਲ ਨੂੰ ਭੰਡਣ ਲਈ ਕਰੋੜਾਂ ਰੁਪਏ ਖਰਚ ਕਰਨ ਵਾਲੀ ਸਰਕਾਰ ਦਾ ਪੰਜਾਬ ਦੇ ਲੋਕ ਹਿਸਾਬ ਕਰਨਗੇ* l
ਉਨ੍ਹਾਂ ਕਿਹਾ ਕਿ *ਸ੍ਰ ਮਜੀਠੀਆ ਕਾਨੂੰਨੀ ਪ੍ਰੀਕ੍ਰਿਆ ਉੱਤੇ ਭਰੋਸਾ ਕਰਦੇ ਹਨ ਅਤੇ ਇਸ ਧੱਕੇਸ਼ਾਹੀ ਖਿਲਾਫ ਕਾਨੂੰਨੀ ਪ੍ਰੀਕ੍ਰਿਆ ਰਾਹੀਂ ਲੜ੍ਹਾਈ ਲੜਨਗੇ* l
ਉਨ੍ਹਾਂ ਕਿਹਾ ਕਿ ਚੰਗਾ ਹੋਵੇਗਾ ਕਿ ਮੁੱਖ ਮੰਤਰੀ ਪੰਜਾਬ ਦੀ ਕਾਨੂੰਨ ਵਿਵਸਥਾ, ਸੂਬੇ ‘ਚ ਫੈਲੇ ਭ੍ਰਿਸ਼ਟਾਚਾਰ, ਵੱਧ ਰਹੇ ਕਰਜ਼ੇ, ਗੈਂਗਸਟਰਵਾਦ, ਕਤਲੋ ਗਾਰਦ ਵੱਲ ਧਿਆਨ ਦੇਣ* l ਉਨ੍ਹਾਂ ਕਿਹਾ ਕਿ “ਪੰਜਾਬ ਹੱਦੋਂ ਵੱਧ ਵਿਗੜ ਚੁੱਕੀ ਕਾਨੂੰਨ ਵਿਵਸਥਾ ਕਾਰਨ ਸੜ ਰਿਹਾ ਹੈ, ਪਰ ਭਗਵੰਤ ਮਾਨ ਨੂੰ ਦਿਨ-ਰਾਤ ਸਿਰਫ਼ ਮਜੀਠਾ ਹੀ ਦਿਖਾਈ ਦੇ ਰਿਹਾ ਹੈ!”
ਉਹਨਾਂ ਕਿਹਾ ਕਿ ਕੌਂਸਲ ਚੋਣਾਂ ਵਿੱਚ ਨਾਮਜਦਗੀਆਂ ਤੇ ਵੋਟਿੰਗ ਸਮੇਤ ਵੋਟਾਂ ਦੀ ਗਿਣਤੀ ਵੇਲੇ ਸਰਕਾਰ ਵੱਲੋਂ ਮਜੀਠਾ ਚ ਜਦੋਂ ਧੱਕੇਸ਼ਾਹੀ ਕਾਰਵਾਈ ਕਰਵਾਈ, ਉਸਦੇ ਬਾਵਜੂਦ ਸਰਦਾਰ ਬਿਕਰਮ ਸਿੰਘ ਮਜੀਠੀਆ ਵੱਲੋਂ ਸਰਕਾਰ ਦੀ ਇਸ ਧੱਕੇਸ਼ਾਹੀ ਖਿਲਾਫ ਲੜੀ ਲੜਾਈ ਦੇ ਚਲਦੇ ਆਏ ਨਤਜਿਆਂ ਤੋਂ ਬੁਖਲਾ ਮੁੱਖ ਮੰਤਰੀ ਸ੍ਰ ਬਿਕਰਮ ਸਿੰਘ ਮਜੀਠੀਆ ਖਿਲਾਫ ਹਰ ਤਰ੍ਹਾਂ ਦੇ ਹੱਥਕੰਡੇ ਅਪਨਾਉਣ ਉੱਤੇ ਉਤਰ ਆਏ ਹਨ ਪਰ ਉਹ ਭੁੱਲ ਰਹੇ ਹਨ ਕਿ ਮਜੀਠੇ ਅਤੇ ਪੰਜਾਬ ਦੇ ਲੋਕ ਸ੍ਰ ਮਜੀਠੀਆ ਨਾਲ ਡਟ ਕੇ ਖੜੇ ਹਨ ਕਿਉਂਕਿ ਮਜੀਠੇ ਅਤੇ ਪੰਜਾਬੀਆਂ ਦੇ ਦੁੱਖ ਸੁੱਖ ਵਿੱਚ ਸਰਦਾਰ ਮਜੀਠੀਆ ਮੂਹਰੇ ਹੋ ਕੇ ਖੜਦੇ ਰਹੇ ਹਨ ਅਤੇ ਖੜਦੇ ਰਹਿਣਗੇ l ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਲੋਕਤੰਤਰ, ਸੰਵਿਧਾਨਕ ਅਧਿਕਾਰਾਂ ਅਤੇ ਕਾਨੂੰਨ ਦੇ ਰਾਜ ਦੀ ਰੱਖਿਆ ਕਰਨ ਲਈ ਮਾਣਯੋਗ ਅਦਾਲਤਾਂ ਬਹੁਤ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ। ਜਦੋਂ ਸਰਕਾਰਾਂ ਬਦਲੇ ਦੀ ਰਾਜਨੀਤੀ ‘ਤੇ ਉਤਰ ਆਉਂਦੀਆਂ ਹਨ ਤਾਂ ਨਿਆਂਪਾਲਿਕਾ ਹੀ ਆਮ ਲੋਕਾਂ ਦੀ ਸਭ ਤੋਂ ਵੱਡੀ ਉਮੀਦ ਬਣਦੀ ਹੈ। ਆਖਿਰ ਵਿੱਚ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਚਾਹੇ ਜਿੰਨਾ ਮਰਜ਼ੀ ਸਿਆਸੀ ਦਬਾਅ ਬਣਾ ਲੈਣ, ਮਜੀਠਾ ਦੀ ਜਨਤਾ ਨਾ ਡਰੀ ਹੈ, ਨਾ ਝੁਕੀ ਹੈ ਅਤੇ ਨਾ ਹੀ ਝੁਕੇਗੀ। ਲੋਕਤੰਤਰ ਅਤੇ ਪੰਜਾਬ ਦੀ ਅੱਣਖ ਦੀ ਇਹ ਲੜਾਈ ਪਹਿਲਾਂ ਨਾਲੋਂ ਹੋਰ ਮਜ਼ਬੂਤੀ ਨਾਲ ਲੜੀ ਜਾਵੇਗੀ।
ਉਨ੍ਹਾਂ ਕਿਹਾ ਕਿ ਸ੍ਰ ਮਜੀਠੀਆ ਹਮੇਸ਼ਾ ਹੱਕ ਸੱਚ ਦੀ ਲੜ੍ਹਾਈ ਲੜਦੇ ਆਏ ਹਨ ਜੌ ਪੰਜਾਬ ਅਤੇ ਪੰਜਾਬੀਆਂ ਲਈ ਹਮੇਸ਼ਾ ਜਾਰੀ ਰਹੇਗੀ l ਉਨ੍ਹਾਂ ਆਖਿਰ ਵਿੱਚ ਕਿਹਾ ਕਿ ਉਹਨਾਂ ਨੂੰ ਵਾਹਿਗਰੂ ਉੱਤੇ ਪੂਰਾ ਭਰੋਸਾ ਹੈ ‘ਤੇ ਇਸ ਭਰੋਸੇ ਦੇ ਚਲਦੇ ਹੀ ਸਰਦਾਰ ਮਜੀਠੀਆ ਪੰਜਾਬ ਦੇ ਲੋਕਾਂ ਦੀ ਲੜਾਈ ਲੜ ਰਹੇ ਹਨ l

Share News
ਕਾਰੋਬਾਰ ਖ਼ਬਰਾਂ

ਅਮਨ ਅਰੋੜਾ ਨੇ ਚਾਰ-ਰੋਜ਼ਾ ਭਾਰਤ ਟੈਕਸ-2026 ਵਿੱਚ ਪੰਜਾਬ ਨੂੰ ਪਸੰਦੀਦਾ ਟੈਕਸਟਾਈਲ ਹੱਬ ਵਜੋਂ ਉਭਾਰਿਆ

ਅਮਨ ਅਰੋੜਾ ਨੇ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਮਾਨ ਸਰਕਾਰ ਵੱਲੋਂ ਨੋਟੀਫਾਈ ਕੀਤੀਆਂ ਤਿੰਨ ਟੈਕਸਟਾਈਲ ਕੇਂਦਰਿਤ ਨੀਤੀਆਂ, ਵਸਤਰ ਅਤੇ ਟੈਕਨੀਕਲ ਟੈਕਸਟਾਈਲ ਨੂੰ ਉਤਸ਼ਾਹਤ ਕਰਨ ਲਈ ਦਿੱਤੇ ਜਾ ਰਹੇ ਪ੍ਰੋਤਸਾਹਨ ਬਾਰੇ ਦੱਸਿਆ ਭਾਰਤ ਦੇ ਟੈਕਸਟਾਈਲ ਖੇਤਰ ਵਿੱਚ ਪੰਜਾਬ ਲਿਖ ਰਿਹੈ ਨਵਾਂ ਅਧਿਆਏ: ਅਮਨ ਅਰੋੜਾ ਸਾਲ 2022 ਤੋਂ ਹੁਣ ਤੱਕ...

ਸ਼ੇੇਰਿਅਤ’ ਦੀ ਪਹਿਲੀ ਵਰ੍ਹੇਗੰਢ ਮੌਕੇ ਹੋਏ ਸ਼ਾਨਦਾਰ ਸਮਾਗਮ ਅਤੇ ਮੁਸ਼ਾਇਰਾ

ਅਦਬ ਅਤੇ ਸ਼ਾਇਰੀ ਨੂੰ ਸਮਰਪਿਤ ਪ੍ਰਸਿੱਧ ਸੰਸਥਾ ‘ਸ਼ੇਰਿਯਤ’ ਦੀ ਪਹਿਲੀ ਵਰ੍ਹੇਗੰਢ ਮੌਕੇ 31 ਮਈ 2026 ਨੂੰ ਸੈਕਟਰ 10-ਸੀ ਸਥਿਤ ਸਰਕਾਰੀ ਅਜਾਇਬਘਰ ਅਤੇ ਕਲਾ ਗੈਲਰੀ ਦੇ ਆਡੀਟੋਰੀਅਮ ਹਾਲ, ਚੰਡੀਗੜ੍ਹ ਵਿੱਚ ਇੱਕ ਸ਼ਾਨਦਾਰ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਰਾਸ਼ਟਰੀ ਮੁਸ਼ਾਇਰਾ ਅਤੇ ਕਵੀ ਦਰਬਾਰ, ਸਿਰਜਣਹਾਰਾਂ ਦੇ ਅਧਿਕਾਰਾਂ...

ਵਿਜੀਲੈਂਸ ਬਿਊਰੋ ਵੱਲੋਂ ਅਪ੍ਰੈਲ ਮਹੀਨੇ ਦੌਰਾਨ 10 ਰਿਸ਼ਵਤਖੋਰੀ ਦੇ ਮਾਮਲਿਆਂ ਵਿੱਚ 12 ਸਰਕਾਰੀ ਮੁਲਾਜ਼ਮ ਰੰਗੇ ਹੱਥੀਂ ਕਾਬੂ

ਚੰਡੀਗੜ੍ਹ, 19 ਮਈ 2026: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਆਪਣੀ ਮੁਹਿੰਮ ਦੌਰਾਨ, ਅਪ੍ਰੈਲ ਮਹੀਨੇ ਦੌਰਾਨ 12 ਸਰਕਾਰੀ ਮੁਲਾਜ਼ਮਾਂ ਨੂੰ 10 ਵੱਖ-ਵੱਖ ਟਰੈਪ ਕੇਸਾਂ ਵਿੱਚ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ...

ਵਿਜੀਲੈਂਸ ਬਿਊਰੋ ਨੇ ਦੋ ਐਸ.ਡੀ.ਓਜ਼ ਅਤੇ ਕਲਰਕ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਚੰਡੀਗੜ੍ਹ, 15 ਮਈ, 2026: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ, ਪੀਐਸਪੀਸੀਐਲ ਦਫ਼ਤਰ, ਲੁਧਿਆਣਾ ਵਿਖੇ ਤਾਇਨਾਤ ਐਸ.ਡੀ.ਓ. ਜਸਕਨਵਰਪ੍ਰੀਤ ਸਿੰਘ, ਐਸ.ਡੀ.ਓ. ਸ਼ਰੂਤੀ ਸ਼ਰਮਾ ਅਤੇ ਕਲਰਕ ਆਸ਼ੂ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ...

ਮੁੱਖ ਮੰਤਰੀ ਮਾਨ ਨੇ ਵਿਜੀਲੈਂਸ ਬਿਊਰੋ ਨੂੰ ਬਨਾਇਆ ਭ੍ਰਿਸ਼ਟਾਚਾਰ ਦਾ ਅੱਡਾ; ਸੀਬੀਆਈ ਛਾਪੇ ਨੇ ਪੰਜਾਬ ਨੂੰ ਸ਼ਰਮਸਾਰ ਕੀਤਾ: ਸੁਖਜਿੰਦਰ ਰੰਧਾਵਾ

ਮਾਮਲੇ ਦੀ ਹੋਵੇ ਨਿਰਪੱਖ ਅਤੇ ਪਾਰਦਰਸ਼ੀ ਜਾਂਚ; 'ਆਪ' ਸਰਕਾਰ ਦੱਸੇ ਕਿਉਂ ਪੈਦਾ ਹੋਈ ਇਹ ਸਥਿਤ਼? ਰੰਧਾਵਾ ਨੇ ਕਿਹਾ: ਸੀਬੀਆਈ ਛਾਪੇ ਨੇ ਮੁੱਖ ਮੰਤਰੀ ਮਾਨ ਦੀ "ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ" ਨੀਤੀ ਦਾ ਕੀਤਾ ਪਰਦਾਫਾਸ਼, ਸਰਕਾਰ ਦੇ ਕੰਮਕਾਜ 'ਤੇ ਉੱਠੇ ਗੰਭੀਰ ਸਵਾਲ ਚੰਡੀਗੜ੍ਹ, 12 ਮਈ, 2026 ਪੰਜਾਬ ਦੇ ਸਾਬਕਾ ਉਪ ਮੁੱਖ...

ਅਮਨ ਅਰੋੜਾ ਨੇ ਉਦਯੋਗ ਅਤੇ ਵਣਜ ਮੰਤਰੀ ਵਜੋਂ ਅਹੁਦਾ ਸੰਭਾਲਿਆ

• ਪੰਜਾਬ ਨੂੰ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਬਣਾਉਣਾ ਮੁੱਖ ਤਰਜੀਹ: ਅਰੋੜਾ • ਹਰੇਕ ਵਿਸਥਾਰ ਦਾ ਉਦੇਸ਼ ਸਥਾਨਕ ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕਰਨਾ; ਅਮਨ ਅਰੋੜਾ ਵੱਲੋਂ ਅਧਿਕਾਰੀਆਂ ਨੂੰ ਪ੍ਰਗਤੀ ਅਧੀਨ ਉਦਯੋਗਿਕ ਪ੍ਰਾਜੈਕਟਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਚੰਡੀਗੜ੍ਹ, 12 ਮਈ: ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ...

ਸੁਪਰੀਮ ਕੋਰਟ ਦੀ ਫਟਕਾਰ ਤੇ ਘਿਰੀ ਮਾਨ ਸਰਕਾਰ, ਡਰੱਗ ਨੈੱਟਵਰਕ ਨਾਲ ਨਜਿੱਠਣ ਵਿੱਚ ਅਸਫਲ ਰਹੀ ‘ਆਪ’ ਸਰਕਾਰ: ਪਰਗਟ ਸਿੰਘ

'ਨਸ਼ਿਆਂ ਵਿਰੁੱਧ ਜੰਗ' ਸਿਰਫ਼ ਇਸ਼ਤਿਹਾਰੀ ਮੁਹਿੰਮ, ਜ਼ਮੀਨ 'ਤੇ ਡਰੱਗ ਮਾਫੀਆ ਦਾ ਬੋਲਬਾਲਾ ਪਰਗਟ ਨੇ ਕਿਹਾ - ਪੰਜਾਬ ਉਨ੍ਹਾਂ ਲੋਕਾਂ ਨੂੰ ਕਦੇ ਮੁਆਫ਼ ਨਹੀਂ ਕਰੇਗਾ ਜਿਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ 'ਬਰਬਾਦੀ ਦੇ ਕੰਢੇ' 'ਤੇ ਲਿਆ ਖੜਾ ਕੀਤਾ ਚੰਡੀਗੜ੍ਹ, 8 ਮਈ, 2026 ਪੰਜਾਬ ਵਿੱਚ ਵਧ ਰਹੇ ਡਰੱਗ ਸੰਕਟ 'ਤੇ ਸੁਪਰੀਮ ਕੋਰਟ ਦੀਆਂ...