ਸੁਖਨਾ ਵੈੱਟਲੈਂਡ ਦੀ ਸੰਭਾਲ਼ ਅਤੇ ਵਿਗਿਆਨਿਕ ਪ੍ਰਬੰਧਨ ਦੀ ਸਮੀਖਿਆ ਕੀਤੀ

ਪੰਜਾਬ ਦੇ ਮਾਣਯੋਗ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼, ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਲੋਕ ਭਵਨ, ਪੰਜਾਬ ਵਿਖੇ ਵੈੱਟਲੈਂਡ ਅਥਾਰਿਟੀ, ਚੰਡੀਗੜ੍ਹ ਦੀ 5ਵੀਂ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਰਾਸ਼ਟਰੀ ਮਹੱਤਵ ਵਾਲੇ ਸੁਖਨਾ ਵੈੱਟਲੈਂਡ ਦੀ ਸੰਭਾਲ਼ ਅਤੇ ਵਿਗਿਆਨਿਕ ਪ੍ਰਬੰਧਨ ਲਈ ਕੀਤੇ ਜਾ ਰਹੇ ਵਿਭਿੰਨ ਪ੍ਰਯਾਸਾਂ ਦੀ ਸਮੀਖਿਆ ਕੀਤੀ।

ਮੀਟਿੰਗ ਦੀ ਸ਼ੁਰੂਆਤ ਵੈੱਟਲੈਂਡ ਅਥਾਰਿਟੀ ਦੀ ਚੌਥੀ ਮੀਟਿੰਗ ਵਿੱਚ ਲਏ ਗਏ ਨਿਰਣਿਆਂ ‘ਤੇ ਕੀਤੀ ਗਈ ਕਾਰਵਾਈ ਦੀ ਸਮੀਖਿਆ ਨਾਲ ਹੋਈ। ਇਸ ਦੌਰਾਨ ਵੈੱਟਲੈਂਡ ਅਥਾਰਿਟੀ, ਯੂਟੀ ਚੰਡੀਗੜ੍ਹ ਦੀ ਅਧਿਕਾਰਿਤ ਲੋਗੋ ਨੂੰ ਵੀ ਅੰਤਿਮ ਰੂਪ ਦਿੱਤਾ ਗਿਆ। ਵਿਭਿੰਨ ਸਬੰਧਿਤ ਵਿਭਾਗਾਂ ਦੁਆਰਾ ਸੁਖਨਾ ਵੈੱਟਲੈਂਡ ਅਤੇ ਉਸ ਦੇ ਕੈਚਮੈਂਟ ਖੇਤਰ ਦੇ ਵਿਗਿਆਨਿਕ ਪ੍ਰਬੰਧਨ ਅਤੇ ਵਾਤਾਵਰਣਕ ਬਹਾਲੀ ਲਈ ਕੀਤੇ ਜਾ ਰਹੇ ਕਾਰਜਾਂ ਬਾਰੇ ਵਿਸਤ੍ਰਿਤ ਪ੍ਰਸਤੁਤੀਆਂ ਦਿੱਤੀਆਂ ਗਈਆਂ। ਮੀਟਿੰਗ ਵਿੱਚ ਕਾਂਸਲ ਡਾਇਵਰਸ਼ਨ ਨਹਿਰ ਦੇ ਰੱਖ-ਰਖਾਅ ਅਤੇ ਢੁਕਵੇਂ ਮਿੱਟੀ ਤੇ ਨਮੀ ਸੰਭਾਲ਼ ਉਪਾਵਾਂ ਦੇ ਜ਼ਰੀਏ ਮਿੱਟੀ ਦੀ ਕਟੌਤੀ ਨੂੰ ਰੋਕਣ ਲਈ ਵਿਆਪਕ ਅਧਿਐਨ ਕਰਵਾਉਣ ਦੇ ਪ੍ਰਸਤਾਵ ‘ਤੇ ਵੀ ਵਿਚਾਰ ਕੀਤਾ ਗਿਆ।

ਸੰਭਾਲ਼ ਕਾਰਜਾਂ ਦੀ ਸਮੀਖਿਆ ਕਰਦੇ ਹੋਏ ਰਾਜਪਾਲ ਨੇ ਸੁਖਨਾ ਵੈੱਟਲੈਂਡ ਅਤੇ ਉਸ ਦੇ ਕੈਚਮੈਂਟ ਖੇਤਰ ਦੇ ਸੰਪੂਰਨ ਅਤੇ ਵਿਗਿਆਨਿਕ ਪ੍ਰਬੰਧਨ ਦੀ ਜ਼ਰੂਰਤ ‘ਤੇ ਬਲ ਦਿੱਤਾ ਤਾਕਿ ਇਸ ਦੀ ਦੀਰਘਕਾਲੀ ਵਾਤਾਵਰਣਕ ਸਥਿਰਤਾ ਸੁਨਿਸ਼ਚਿਤ ਕੀਤੀ ਜਾ ਸਕੇ। ਉਨ੍ਹਾਂ ਨੇ ਸਾਰੇ ਸਬੰਧਿਤ ਵਿਭਾਗਾਂ ਨੂੰ ਤਾਲਮੇਲ ਵਾਲਾ ਦ੍ਰਿਸ਼ਟੀਕੋਣ ਅਪਣਾਉਂਦੇ ਹੋਏ ਵੈੱਟਲੈਂਡ ਈਕੋਸਿਸਟਮ ਦੀ ਸੁਰੱਖਿਆ ਅਤੇ ਜੈਵ ਵਿਵਿਧਤਾ ਸੰਭਾਲ਼ ਨੂੰ ਹੋਰ ਮਜ਼ਬੂਤ ​​ਕਰਨ ਦੇ ਨਿਰਦੇਸ਼ ਦਿੱਤੇ।

ਪ੍ਰਸ਼ਾਸਕ ਨੇ ਵੈੱਟਲੈਂਡ ਵਿੱਚ ਨਦੀਨਾਂ ਦੇ ਪ੍ਰਬੰਧਨ ਲਈ ਵਿਗਿਆਨਿਕ ਅਤੇ ਟਿਕਾਊ ਤਰੀਕਿਆਂ ਨੂੰ ਅਪਣਾਉਣ ‘ਤੇ ਵੀ ਵਿਸ਼ੇਸ਼ ਜ਼ੋਰ ਦਿੱਤਾ ਤਾਕਿ ਜਲ ਜੈਵ ਵਿਵਿਧਤਾ ‘ਤੇ ਪ੍ਰਤੀਕੂਲ ਪ੍ਰਭਾਵ ਪਾਏ ਬਿਨਾ ਵਾਤਾਵਰਣਕ ਸੰਤੁਲਨ ਬਣਾਈ ਰੱਖਿਆ ਜਾ ਸਕੇ।

ਸੁਖਨਾ ਵੈੱਟਲੈਂਡ ਵਿੱਚ ਆਉਣ ਵਾਲੇ ਪ੍ਰਵਾਸੀ ਪੰਛੀਆਂ ਵਿੱਚ ਵਿਸ਼ੇਸ਼ ਰੁਚੀ ਵਿਅਕਤ ਕਰਦੇ ਹੋਏ ਪ੍ਰਸ਼ਾਸਕ ਨੇ ਉਨ੍ਹਾਂ ਦੀ ਵਰਤਮਾਨ ਸਥਿਤੀ ਦੀ ਜਾਣਕਾਰੀ ਲਈ ਅਤੇ ਸਬੰਧਿਤ ਵਿਭਾਗਾਂ ਨੂੰ ਪ੍ਰਵਾਸੀ ਪੰਛੀਆਂ ਦੀ ਅਧਿਕ ਵਿਵਿਧਤਾ ਅਤੇ ਸੰਖਿਆ ਨੂੰ ਆਕਰਸ਼ਿਤ ਕਰਨ ਲਈ ਉਨ੍ਹਾਂ ਦੇ ਪ੍ਰਾਕ੍ਰਿਤਿਕ ਆਵਾਸ ਦੀ ਗੁਣਵੱਤਾ ਵਿੱਚ ਸੁਧਾਰ ਹਿਤ ਢੁਕਵੇਂ ਉਪਾਅ ਤਲਾਸ਼ਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਵੈੱਟਲੈਂਡ ਦੇ ਆਸਪਾਸ ਢੁਕਵੇਂ ਸਥਾਨਾਂ ‘ਤੇ ਵਿਭਿੰਨ ਪ੍ਰਵਾਸੀ ਪੰਛੀਆਂ ਦੀ ਜਾਣਕਾਰੀ ਦਰਸਾਉਣ ਵਾਲੇ ਸੂਚਨਾ ਪੈਨਲ ਸਥਾਪਿਤ ਕੀਤੇ ਜਾਣ ਤਾਕਿ ਸੈਲਾਨੀਆਂ ਵਿੱਚ ਜਾਗਰੂਕਤਾ ਵਧੇ ਅਤੇ ਪ੍ਰਕ੍ਰਿਤੀ ਸਿੱਖਿਆ ਨੂੰ ਪ੍ਰੋਤਸਾਹਨ ਮਿਲ ਸਕੇ।

ਮੀਟਿੰਗ ਵਿੱਚ ਵੈੱਟਲੈਂਡ ਅਥਾਰਿਟੀ ਨੂੰ ਸੁਖਨਾ ਵੈੱਟਲੈਂਡ ਦੀ ਸੰਭਾਲ਼ ਲਈ ਕੀਤੇ ਜਾ ਰਹੇ ਪ੍ਰਮੁੱਖ ਵਿਗਿਆਨਿਕ ਅਤੇ ਪ੍ਰਬੰਧਨ ਸਬੰਧੀ ਪ੍ਰਯਾਸਾਂ ਦੀ ਜਾਣਕਾਰੀ ਦਿੱਤੀ ਗਈ। ਪੰਜਾਬ ਯੂਨੀਵਰਸਿਟੀ ਦੇ ਜੀਵ ਵਿਗਿਆਨ ਵਿਭਾਗ ਦੁਆਰਾ ਕੀਤੇ ਗਏ ਵਿਆਪਕ ਮੱਛੀ ਵਿਵਿਧਤਾ ਸਰਵੇਖਣ ਵਿੱਚ 20 ਤੋਂ ਅਧਿਕ ਮੱਛੀ ਪ੍ਰਜਾਤੀਆਂ ਦਾ ਰਿਕਾਰਡ ਦਰਜ ਕੀਤਾ ਗਿਆ, ਜਿਨ੍ਹਾਂ ਵਿੱਚ ਮ੍ਰਿਗਲ ਕਾਰਪ (ਸਿਰੀਨਸ ਮ੍ਰਿਗਲ/Cirrhinus mrigala) ਸਭ ਤੋਂ ਅਧਿਕ ਪਾਈ ਗਈ। ਸਰਵੇਖਣ ਦੇ ਅਨੁਸਾਰ ਕੁੱਲ ਮੱਛੀ ਵਿਵਿਧਤਾ ਵਿੱਚ 80% ਤੋਂ ਅਧਿਕ ਹਿੱਸੇਦਾਰੀ ਦੇਸੀ ਪ੍ਰਜਾਤੀਆਂ ਦੀ ਹੈ। ਵਿਗਿਆਨਿਕ ਅਧਿਐਨ ਦੇ ਅਧਾਰ ‘ਤੇ ਮੱਛੀਪਾਲਣ ਵਿਭਾਗ ਦੁਆਰਾ ਦੇਸੀ ਮੱਛੀ ਸੰਸਾਧਨਾਂ ਨੂੰ ਮਜ਼ਬੂਤ ​​ਕਰਨ ਲਈ ਕਤਲਾ, ਰੋਹੂ ਅਤੇ ਮ੍ਰਿਗਲ ਦੀਆਂ 10,000 ਫਿੰਗਰਲਿੰਗਸ ਛੱਡੀਆਂ ਗਈਆਂ ਹਨ।

ਮੁੱਖ ਵਣਪਾਲ ਨੇ ਅਥਾਰਿਟੀ ਨੂੰ ਜਾਣੂ ਕਰਵਾਇਆ ਕਿ ਆਈਆਈਟੀ (IIT) ਰੁੜਕੀ ਦੀਆਂ ਸਿਫ਼ਾਰਿਸ਼ਾਂ ਅਤੇ ਡਬਲਿਊਡਬਲਿਊਐੱਫ-ਇੰਡੀਆ ਦੀ ਸਲਾਹ ਦੇ ਅਨੁਸਾਰ ਵੈੱਟਲੈਂਡ ਦੇ ਰੈਗੂਲੇਟਰੀ ਸਿਰੇ ‘ਤੇ ਚੱਲ ਰਹੇ ਵਿਗਿਆਨਕ ਡੀਸੀਲਟੇਸ਼ਨ ਬਾਰੇ ਵੀ ਦੱਸਿਆ, ਜੋ ਕਿ ਡਬਲਿਊਡਬਲਿਊਐੱਫ-ਇੰਡੀਆ (WWF-India) ਦੀ ਸਲਾਹ ਅਨੁਸਾਰ ਵੈੱਟਲੈਂਡ ਦੇ ਰੈਗੂਲੇਟਰੀ ਸਿਰੇ ‘ਤੇ ਵਿਗਿਆਨਿਕ ਤਰੀਕੇ ਨਾਲ ਗਾਦ ਨਿਕਾਸੀ (ਡੀ-ਸਿਲਟਿੰਗ) ਦਾ ਕਾਰਜ ਜਾਰੀ ਹੈ। ਇਸ ਪ੍ਰੋਜੈਕਟ ਨਾਲ ਸੁਖਨਾ ਵੈੱਟਲੈਂਡ ਦੀ ਜਲ ਭੰਡਾਰਣ ਸਮਰੱਥਾ ਵਿੱਚ ਲਗਭਗ 5.4 ਹੈਕਟੇਅਰ-ਮੀਟਰ ਦਾ ਵਾਧਾ ਹੋਣ ਦੀ ਸੰਭਾਵਨਾ ਹੈ।

ਮੀਟਿੰਗ ਵਿੱਚ ਯੂਟੀ ਚੰਡੀਗੜ੍ਹ ਦੇ ਮੁੱਖ ਸਕੱਤਰ ਸ਼੍ਰੀ ਐੱਚ. ਰਾਜੇਸ਼ ਪ੍ਰਸਾਦ; ਰਾਜਪਾਲ ਦੇ ਐਡੀਸ਼ਨਲ ਮੁੱਖ ਸਕੱਤਰ ਸ਼੍ਰੀ ਵੀ.ਪੀ. ਸਿੰਘ; ਵਣ ਸਕੱਤਰ ਸ਼੍ਰੀ ਮਨਦੀਪ ਸਿੰਘ ਬਰਾੜ; ਸਕੱਤਰ, ਸ਼ਹਿਰੀ ਯੋਜਨਾਬੰਦੀ ਸ਼੍ਰੀ ਦੀਪਰਵਾ ਲਾਕੜਾ; ਮੁੱਖ ਵਣਪਾਲ ਸ਼੍ਰੀ ਸੌਰਭ ਕੁਮਾਰ; ਗ੍ਰਾਮੀਣ ਵਿਕਾਸ ਸਕੱਤਰ ਸ਼੍ਰੀ ਅਮਿਤ ਕੁਮਾਰ; ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਖੇਤਰੀ ਦਫ਼ਤਰ ਦੇ ਡਿਪਟੀ ਇੰਸਪੈਕਟਰ ਜਨਰਲ ਸ਼੍ਰੀ ਰਾਜਾ ਰਾਮ; ਟੂਰਿਜ਼ਮ ਸਕੱਤਰ, ਸ਼੍ਰੀ ਸਈਦ ਆਬਿਦ ਰਾਸ਼ਿਦ ਸ਼ਾਹ; ਵਣਪਾਲ ਅਤੇ ਮੁੱਖ ਵਣਜੀਵ ਵਾਰਡਨ ਸ਼੍ਰੀ ਅਨੂਪ ਕੁਮਾਰ ਸੋਨੀ; ਮੱਛੀ ਪਾਲਣ ਸਕੱਤਰ ਸ਼੍ਰੀ ਪ੍ਰਦੀਪ ਕੁਮਾਰ; ਮੁੱਖ ਇੰਜੀਨੀਅਰ ਸ਼੍ਰੀ ਸੀ.ਬੀ. ਓਝਾ ਅਤੇ ਪੰਜਾਬ ਯੂਨੀਵਰਸਿਟੀ ਦੇ ਜੀਵ ਵਿਗਿਆਨ ਵਿਭਾਗ, ਡਬਲਿਊਡਬਲਿਊਐੱਫ-ਇੰਡੀਆ ਅਤੇ ਵਾਇਲਡਲਾਇਫ ਇੰਸਟੀਟਿਊਟ ਆਵ੍ ਇੰਡੀਆ ਦੇ ਮਾਹਰ ਉਪਸਥਿਤ ਰਹੇ।

×