ਪ੍ਰੈੱਸ ਕਾਨਫਰੰਸ ਦੇ ਦੌਰਾਨ ਜਾਣਕਾਰੀ ਦਿੱਤੀ ਗਈ ਕਿ ਸਪੈਸ਼ਲ ਇੰਟੈਂਸਿਵ ਰਿਵਿਜ਼ਨ ਪ੍ਰੋਗਰਾਮ ਦੇ ਤਹਿਤ ਡ੍ਰਾਫਟ ਇਲੈਕਟੋਰਲ ਰੋਲ (Draft Electoral Roll) ਦਾ ਪ੍ਰਕਾਸ਼ਨ 21.07.2026 ਨੂੰ ਕੀਤਾ ਜਾਵੇਗਾ। ਇਹ ਵੀ ਦੱਸਿਆ ਗਿਆ ਕਿ ਚੰਡੀਗੜ੍ਹ ਸੰਸਦੀ ਹਲਕੇ ਵਿੱਚ ਇਲੈਕਟਰਸ ਦੀ ਵਰਤਮਾਨ ਮੈਪਿੰਗ 72.29% ਤੱਕ ਪਹੁੰਚ ਚੁੱਕੀ ਹੈ।
ਸਪੈਸ਼ਲ ਇੰਟੈਂਸਿਵ ਰਿਵਿਜ਼ਨ (ਐੱਸਆਈਆਰ/SIR) -2026 ਦੇ ਪ੍ਰਵਾਨਿਤ ਸ਼ਡਿਊਲ ਦੇ ਅਨੁਸਾਰ, ਬੂਥ ਲੈਵਲ ਅਫ਼ਸਰਾਂ (ਬੀਐੱਲਓਜ਼/BLOs) ਦੁਆਰਾ 15.06.2026 (ਸੋਮਵਾਰ) ਤੋਂ 14.07.2026 (ਮੰਗਲਵਾਰ) ਤੱਕ ਘਰ-ਘਰ ਜਾ ਕੇ ਤਸਦੀਕ ਕਰਨ ਅਤੇ ਮੌਜੂਦਾ ਇਲੈਕਟਰਸ ਤੋਂ ਗਣਨਾ ਫਾਰਮ (Enumeration Forms) ਇਕੱਤਰ ਕਰਨ ਦਾ ਕਾਰਜ ਕੀਤਾ ਜਾਵੇਗਾ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਹਰੇਕ ਮੌਜੂਦਾ ਇਲੈਕਟਰ ਨੂੰ ਗਣਨਾ ਫਾਰਮ (Enumeration Form) ਭਰਨਾ ਜ਼ਰੂਰੀ ਹੋਵੇਗਾ। ਇਹ ਫਾਰਮ ਸਬੰਧਿਤ ਬੂਥ ਲੈਵਲ ਅਫ਼ਸਰ (ਬੀਐੱਲਓ/BLO) ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ ਜਾਂ ਵੋਟਰ ਪੋਰਟਲ: voters.eci.gov.in ਦੇ ਜ਼ਰੀਏ ਔਨਲਾਇਨ ਵੀ ਭਰਿਆ ਜਾ ਸਕਦਾ ਹੈ।
ਇਹ ਵੀ ਜਾਣਕਾਰੀ ਦਿੱਤੀ ਗਈ ਕਿ ਬੂਥ ਲੈਵਲ ਅਫ਼ਸਰ (ਬੀਐੱਲਓ/BLO) ਦੁਆਰਾ ਗਣਨਾ ਫਾਰਮ (Enumeration Form)
ਦੀ ਇੱਕ ਕਾਪੀ ਪ੍ਰਾਪਤ ਕਰਕੇ ਦੂਸਰੀ ਕਾਪੀ ‘ਤੇ ਹਸਤਾਖਰ ਕਰਕੇ ਰਸੀਦ ਦੇ ਰੂਪ ਵਿੱਚ ਇਲੈਕਟਰ ਨੂੰ ਵਾਪਸ ਦਿੱਤੀ ਜਾਵੇਗੀ, ਜਿਸ ਨੂੰ ਰਿਕਾਰਡ ਹਿਤ ਸੁਰੱਖਿਅਤ ਰੱਖਣਾ ਜ਼ਰੂਰੀ ਹੋਵੇਗਾ। ਜ਼ਰੂਰਤ ਅਨੁਸਾਰ ਸਹਾਇਕ ਦਸਤਾਵੇਜ਼ਾਂ ਸਹਿਤ ਗਣਨਾ ਫਾਰਮ (Enumeration Forms)
ਵੀ ਜਮ੍ਹਾਂ ਕੀਤੇ ਜਾ ਸਕਦੇ ਹਨ।
ਜਨਤਾ ਨੂੰ ਇਹ ਵੀ ਸੂਚਿਤ ਕੀਤਾ ਗਿਆ ਕਿ ਜੇਕਰ ਕੋਈ ਪਾਤਰ ਇਲੈਕਟਰ ਇਲੈਕਟੋਰਲ ਰੋਲ ਵਿੱਚ ਸ਼ਾਮਲ ਹੋਣ ਤੋਂ ਰਹਿ ਗਿਆ ਹੈ, ਤਾਂ ਉਹ ਦਾਅਵਿਆਂ ਅਤੇ ਇਤਰਾਜ਼ਾਂ ਦੀ ਮਿਆਦ 21.07.2026 (ਮੰਗਲਵਾਰ) ਤੋਂ 20.08.2026 (ਵੀਰਵਾਰ) ਤੱਕ ਨਵੇਂ ਨਾਮਾਂਕਣ (fresh enrollment) ਲਈ ਫਾਰਮ ਨੰਬਰ 6 ਦੇ ਜ਼ਰੀਏ ਅਰਜ਼ੀ ਦੇ ਸਕਦਾ/ਸਕਦੀ ਹੈ। ਇਸੇ ਤਰ੍ਹਾਂ, ਜਿਨ੍ਹਾਂ ਇਲੈਕਟਰਸ ਨੂੰ ਆਪਣੇ ਵੇਰਵਿਆਂ ਵਿੱਚ ਸੰਸ਼ੋਧਨ ਕਰਵਾਉਣਾ ਹੈ, ਉਹ ਇਸੇ ਅਵਧੀ ਦੇ ਦੌਰਾਨ ਫਾਰਮ ਨੰਬਰ 8 ਜਮ੍ਹਾਂ ਕਰਵਾ ਸਕਦੇ ਹਨ।
ਚੋਣ ਸੇਵਾਵਾਂ ਨਾਲ ਸਬੰਧਿਤ ਸਹਾਇਤਾ ਹਿਤ ਨਾਗਰਿਕ ਕੰਮਕਾਜੀ ਦਿਨਾਂ ਵਿੱਚ ਵੋਟਰ ਹੈਲਪਲਾਇਨ ਨੰਬਰ “1950” ‘ਤੇ ਸੰਪਰਕ ਕਰ ਸਕਦੇ ਹਨ। ਨਾਗਰਿਕ ECINET ਮੋਬਾਈਲ ਐਪਲੀਕੇਸ਼ਨ ਅਤੇ ਵੋਟਰ ਪੋਰਟਲ ‘ਤੇ ਉਪਲਬਧ “Book a Call Request with BLO” ਸੁਵਿਧਾ ਦਾ ਵੀ ਲਾਭ ਉਠਾ ਸਕਦੇ ਹਨ।
ਜ਼ਿਲ੍ਹਾ ਚੋਣ ਅਧਿਕਾਰੀ-ਅਤੇ-ਡਿਪਟੀ ਕਮਿਸ਼ਨਰ, ਯੂ.ਟੀ. ਚੰਡੀਗੜ੍ਹ ਨੇ ਸਾਰੇ ਪਾਤਰ ਨਾਗਰਿਕਾਂ ਨੂੰ ਸਪੈਸ਼ਲ ਇੰਟੈਂਸਿਵ ਰਿਵਿਜ਼ਨ (ਐੱਸਆਈਆਰ/SIR) ਪ੍ਰਕਿਰਿਆ ਵਿੱਚ ਸਰਗਰਮ ਭਾਗੀਦਾਰੀ ਸੁਨਿਸ਼ਚਿਤ ਕਰਨ ਅਤੇ ਗਣਨਾ ਫਾਰਮ (Enumeration Forms) ਸਮੇਂ ‘ਤੇ ਜਮ੍ਹਾਂ ਕਰਵਾ ਕੇ
ਸਹੀ ਅਤੇ ਅਪਡੇਟਡ ਇਲੈਕਟੋਰਲ ਰੋਲ ਬਣਾਈ ਰੱਖਣ ਵਿੱਚ ਸਹਿਯੋਗ ਕਰਨ ਦੀ ਤਾਕੀਦ ਕੀਤੀ।
