ਇਸ ਅਵਸਰ ‘ਤੇ ਚੰਡੀਗੜ੍ਹ ਰੈੱਡ ਕਰਾਸ ਸੋਸਾਇਟੀ ਦੇ ਸਕੱਤਰ ਸ਼੍ਰੀ ਅਮਨਦੀਪ ਸਿੰਘ ਭੱਟੀ ਅਤੇ ਨੋਡਲ ਅਫ਼ਸਰ, ਪੂਨਮ ਮਲਿਕ, ਸੁਸ਼੍ਰੀ ਨੀਨਾ ਸੇਤਿਯਾ, ਮੈਨੇਜਿੰਗ ਡਾਇਰੈਕਟਰ, ਗੁਰੂਕੁਲ ਗਲੋਬਲ ਸਕੂਲ ਅਤੇ ਡਾ. ਰੀਟਾ ਕਾਲੜਾ, ਡਿਸਟ੍ਰਿਕਟ ਗਵਰਨਰ, ਸ਼੍ਰੀ ਜਗਵਿੰਦਰ ਸਿੰਘ ਬਾਵਾ, ਪ੍ਰਧਾਨ ਅਤੇ ਸ਼੍ਰੀ ਕੁਲਵਿੰਦਰ ਐੱਸ. ਛਟਵਾਲ, ਸਕੱਤਰ, ਰੋਟਰੀ ਚੰਡੀਗੜ੍ਹ ਮਿਡਟਾਊਨ ਵੀ ਉਪਸਥਿਤ ਰਹੇ।

ਫਿਊਨਰਲ ਵੈਨ ਰੋਟਰੀ ਕਲੱਬ ਚੰਡੀਗੜ੍ਹ ਮਿਡਟਾਊਨ ਅਤੇ ਗੁਰੂਕੁਲ ਗਲੋਬਲ ਸਕੂਲ, ਚੰਡੀਗੜ੍ਹ ਦੁਆਰਾ ਚੰਡੀਗੜ੍ਹ ਰੈੱਡ ਕਰਾਸ ਸੋਸਾਇਟੀ ਨੂੰ ਪ੍ਰਦਾਨ ਕੀਤੀ ਗਈ ਹੈ। ਨਵੀਂ ਸ਼ਾਮਲ ਕੀਤੀ ਗਈ ਫਿਊਨਰਲ ਵੈਨ ਚੰਡੀਗੜ੍ਹ ਵਿੱਚ ਚੰਡੀਗੜ੍ਹ ਰੈੱਡ ਕਰਾਸ ਸੋਸਾਇਟੀ ਦੁਆਰਾ ਪ੍ਰਦਾਨ ਕੀਤੀਆਂ ਜਾ ਰਹੀਆਂ ਐਮਰਜੈਂਸੀ ਅਤੇ ਮਾਨਵੀ ਸੇਵਾਵਾਂ ਨੂੰ ਹੋਰ ਅਧਿਕ ਸਸ਼ਕਤ ਬਣਾਵੇਗੀ। ਇਸ ਦਾ ਉਪਯੋਗ ਐਮਰਜੈਂਸੀ ਸਹਾਇਤਾ ਅਤੇ ਆਮ ਲੋਕਾਂ ਦੇ ਹਿਤ ਵਿੱਚ ਕੀਤਾ ਜਾਵੇਗਾ।

ਇਸ ਅਵਸਰ ‘ਤੇ ਬੋਲਦੇ ਹੋਏ ਸ਼੍ਰੀ ਨਿਸ਼ਾਂਤ ਕੁਮਾਰ ਯਾਦਵ, ਆਈਏਐੱਸ, ਡਿਪਟੀ ਕਮਿਸ਼ਨਰ-ਅਤੇ-ਚੇਅਰਮੈਨ, ਰੈੱਡ ਕਰਾਸ ਚੰਡੀਗੜ੍ਹ ਨੇ ਕਿਹਾ ਕਿ ਇਹ ਫਿਊਨਰਲ ਵੈਨ ਵਿਸ਼ੇਸ਼ ਕਰਕੇ ਮੈਡੀਕਲ ਐਮਰਜੈਂਸੀ ਸਥਿਤੀਆਂ ਅਤੇ ਜ਼ਰੂਰਤ ਦੇ ਸਮੇਂ ਲੋਕਾਂ ਦੀ ਸੇਵਾ ਵਿੱਚ ਸਦਾ ਉਪਲਬਧ ਰਹੇਗੀ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਇਸ ਵਾਹਨ ਦੇ ਜੁੜਨ ਨਾਲ ਸਿਹਤ ਸੇਵਾਵਾਂ ਦੀ ਪਹੁੰਚ ਵਧੇਗੀ ਅਤੇ ਸਮੁਦਾਇਕ ਕਲਿਆਣ ਸਬੰਧੀ ਪ੍ਰਯਾਸਾਂ ਨੂੰ ਹੋਰ ਮਜ਼ਬੂਤੀ ਮਿਲੇਗੀ।

ਚੇਅਰਮੈਨ ਨੇ ਚੰਡੀਗੜ੍ਹ ਰੈੱਡ ਕਰਾਸ ਸੋਸਾਇਟੀ ਦੁਆਰਾ ਮਨੁੱਖਤਾ ਦੀ ਸੇਵਾ ਵਿੱਚ ਨਿਭਾਈ ਜਾ ਰਹੀ ਮਹੱਤਵਪੂਰਨ ਭੂਮਿਕਾ ਦੀ ਸ਼ਲਾਘਾ ਕੀਤੀ ਅਤੇ ਰੋਟਰੀ ਕਲੱਬ ਚੰਡੀਗੜ੍ਹ ਮਿਡਟਾਊਨ ਦੇ ਲੰਬੇ ਸਮੇਂ ਤੋਂ ਮਿਲ ਰਹੇ ਸਹਿਯੋਗ ਅਤੇ ਸਹਿਭਾਗਿਤਾ ਦੀ ਵੀ ਪ੍ਰਸ਼ੰਸਾ ਕੀਤੀ।

×