ਸੋਸਾਇਟੀ (ਆਈਆਰਸੀਐੱਸ) ਯੂਟੀ ਚੰਡੀਗੜ੍ਹ ਅਤੇ ਸ਼੍ਰੀ ਅਮਨਦੀਪ ਸਿੰਘ ਭੱਟੀ, ਪੀਸੀਐੱਸ, ਏਡੀਸੀ-ਅਤੇ
ਸਕੱਤਰ, ਇੰਡੀਅਨ ਰੈੱਡ ਕ੍ਰਾਸ ਸੋਸਾਇਟੀ (ਆਈਆਰਸੀਐੱਸ)
ਯੂਟੀ, ਚੰਡੀਗੜ੍ਹ ਦੇ ਮਾਰਗਦਰਸ਼ਨ ਵਿੱਚ ਚੰਡੀਗੜ੍ਹ ਰੈੱਡ ਕ੍ਰਾਸ ਦੁਆਰਾ ਆਪਣੀ “ਰੈੱਡ ਕ੍ਰਾਸ ਪੰਛੀ ਬਸੇਰਾ” ਪਹਿਲ ਦਾ ਵਿਸਤਾਰ ਕਰਦੇ ਹੋਏ ਦੋ ਨਵੇਂ ਪੰਛੀ ਬਸੇਰੇ ਸਥਾਪਿਤ ਕੀਤੇ ਗਏ ਹਨ। ਇਹ ਪੰਛੀ ਬਸੇਰੇ ਰੈਣ ਬਸੇਰਾ, ਸੈਕਟਰ 17, ਚੰਡੀਗੜ੍ਹ ਅਤੇ ਹਾਸਪਾਇਸ, ਸੈਕਟਰ 43, ਚੰਡੀਗੜ੍ਹ ਵਿਖੇ ਵਿਕਸਿਤ ਕੀਤੇ ਗਏ ਹਨ।
ਇਨ੍ਹਾਂ ਅਤਿਰਿਕਤ ਸਥਾਨਾਂ ‘ਤੇ ਪੰਛੀ ਬਸੇਰਿਆਂ ਦੀ ਸਥਾਪਨਾ ਦੇ ਨਾਲ ਇੰਡੀਅਨ ਰੈੱਡ ਕ੍ਰਾਸ ਸੋਸਾਇਟੀ (ਆਈਆਰਸੀਐੱਸ) ਯੂਟੀ ਬ੍ਰਾਂਚ, ਚੰਡੀਗੜ੍ਹ ਨੇ ਮਾਨਵੀ ਸੇਵਾ ਅਤੇ ਸਮੁਦਾਇਕ ਕਲਿਆਣ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਨੂੰ ਹੋਰ ਮਜ਼ਬੂਤ ਕੀਤਾ ਹੈ। ਇਹ ਪਹਿਲ ਨਾਗਰਿਕਾਂ ਨੂੰ ਵੀ ਆਪਣੇ ਆਸਪਾਸ ਪੰਛੀਆਂ ਲਈ ਦਾਣਾ ਅਤੇ ਪਾਣੀ ਉਪਲਬਧ ਕਰਵਾਕੇ ਐਸੇ ਸੰਵੇਦਨਸ਼ੀਲ ਅਤੇ ਕਰੁਣਾਮਈ ਪ੍ਰਯਾਸਾਂ ਵਿੱਚ ਸਹਿਭਾਗੀ ਬਣਨ ਲਈ ਪ੍ਰੇਰਿਤ ਕਰਦੀ ਹੈ। ਅਧਿਕਾਰੀਆਂ ਨੇ ਇਸ ਪਹਿਲ ਨੂੰ ਅੱਗੇ ਵਧਾਉਣ ਵਿੱਚ ਸੁਸ਼੍ਰੀ ਪੂਨਮ ਮਲਿਕ, ਨੋਡਲ ਅਫ਼ਸਰ-ਅਤੇ-ਸੁਪਰਡੈਂਟ, ਆਈਆਰਸੀਐੱਸ, ਯੂ.ਟੀ. ਚੰਡੀਗੜ੍ਹ ਦੁਆਰਾ ਕੀਤੇ ਗਏ ਸਮਰਪਿਤ ਪ੍ਰਯਾਸਾਂ ਦੀ ਸ਼ਲਾਘਾ ਕੀਤੀ।
ਇਸ ਅਵਸਰ ‘ਤੇ ਸਟੇਟ ਡਾਇਰੈਕਟਰ, ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ ਅਤੇ ਸ਼੍ਰੀ ਪ੍ਰਦੀਪ ਚੋਪੜਾ, ਏਸੀ (ਐੱਫ ਐਂਡ ਏ) ਵੀ ਉਪਸਥਿਤ ਰਹੇ।
ਇੰਡੀਅਨ ਰੈੱਡ ਕ੍ਰਾਸ ਸੋਸਾਇਟੀ, ਯੂ.ਟੀ. ਬ੍ਰਾਂਚ, ਚੰਡੀਗੜ੍ਹ ਸਮਾਜ ਦੇ ਵਿਆਪਕ ਹਿਤ ਵਿੱਚ ਅਤੇ ਮਾਨਵਤਾ, ਕਰੁਣਾ ਅਤੇ ਸੇਵਾ ਦੀ ਭਾਵਨਾ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਭਵਿੱਖ ਵਿੱਚ ਵੀ ਅਜਿਹੀਆਂ ਸਾਰਥਕ ਅਤੇ ਜਨਕਲਿਆਣਕਾਰੀ ਪਹਿਲਾਂ ਨੂੰ ਨਿਰੰਤਰ ਜਾਰੀ ਰੱਖੇਗੀ।

