ਚੰਡੀਗੜ੍ਹ, 21 ਮਈ:
ਸਿਟਕੋ (CITCO) ਨੇ 21 ਮਈ, 2026 ਨੂੰ ਅੰਤਰਰਾਸ਼ਟਰੀ ਚਾਹ ਦਿਵਸ ਦੇ ਅਵਸਰ ‘ਤੇ
ਆਪਣੇ ਪ੍ਰਮੁੱਖ ਪ੍ਰਾਹੁਣਚਾਰੀ ਪ੍ਰਤਿਸ਼ਠਾਨਾਂ – ਹੋਟਲ ਮਾਊਂਟਵਿਊ, ਹੋਟਲ ਸ਼ਿਵਾਲਿਕਵਿਊ, ਅਤੇ ਸ਼ੈੱਫ ਲੇਕਵਿਊ – ਵਿੱਚ ਵਿਸ਼ੇਸ਼ ਟੀ ਫੈਸਟੀਵਲ ਆਯੋਜਿਤ ਕੀਤੇ। ਇਸ ਅਵਸਰ ‘ਤੇ ਚਾਹ ਪ੍ਰੇਮੀਆਂ ਲਈ ਰਵਾਇਤੀ, ਹਰਬਲ ਅਤੇ ਰਿਫ੍ਰੈਸ਼ਿੰਗ ਚਾਹ ਦੀਆਂ ਵਿਭਿੰਨ ਕਿਸਮਾਂ ਨਾਲ ਸੁਆਦਿਸ਼ਟ ਬੇਕਰੀ ਅਤੇ ਸਨੈਕ ਆਇਟਮਾਂ ਪਰੋਸੀਆਂ ਗਈਆਂ।
ਹੋਟਲ ਮਾਊਂਟਵਿਊ ਵਿਖੇ ਮਹਿਮਾਨਾਂ ਨੇ ਅਦਰਕ ਦੀ ਚਾਹ, ਮਸਾਲਾ ਚਾਹ, ਅਸਾਮ ਚਾਹ, ਦਾਰਜੀਲਿੰਗ ਚਾਹ, ਕਸ਼ਮੀਰੀ ਕਾਹਵਾ, ਗੁੜ ਵਾਲੀ ਚਾਹ, ਆਇਸਡ ਟੀ ਸਹਿਤ ਕਈ ਤਰ੍ਹਾਂ ਦੀ ਵਿਸ਼ੇਸ਼ ਚਾਹ ਦਾ ਸੁਆਦ ਲੈਣ ਦਾ ਅਵਸਰ ਮਿਲਿਆ। ਇੱਕ ਸੌ ਪੰਝੱਤਰ (175) ਰੁਪਏ ਤੋਂ ਸ਼ੁਰੂ ਹੋਣ ਵਾਲੇ ਵਿਸ਼ੇਸ਼ ਚਾਹ ਕੰਬੋ ਦੇ ਨਾਲ ਡੈਨਿਸ਼ ਪੇਸਟਰੀ, ਕ੍ਰੋਇਸੈਂਟਸ, ਮਫ਼ਿਨ, ਕੂਕੀਜ਼, ਵੈੱਜ ਪੈਟੀਜ਼, ਪਨੀਰ ਪੈਟੀਜ਼, ਡੋਨਟਸ, ਬ੍ਰਾਊਨੀਜ਼, ਐਪਲ ਪਾਈ, ਸੈਂਡਵਿਚ, ਬਟਰ ਟੋਸਟ ਅਤੇ ਪਕੌੜਿਆਂ ਜਿਹੇ ਵਿਅੰਜਨ ਵੀ ਪਰੋਸੇ ਗਏ।
ਹੋਟਲ ਸ਼ਿਵਾਲਿਕਵਿਊ ਵਿੱਚ ਇਲਾਇਚੀ ਚਾਹ, ਓਲੌਂਗ ਟੀ, ਕੈਮੋਮਾਇਲ ਟੀ, ਲੈਮਨਗ੍ਰਾਸ ਟੀ, ਹਰਬਲ ਟੀ ਅਤੇ ਪੀਚ, ਪਾਇਨਐਪਲ ਅਤੇ ਹਨੀਡਿਊ ਮਿੰਟ ਫਲੇਵਰ ਵਾਲੀ ਆਇਸਡ ਟੀ ਸਹਿਤ ਵਿਵਿਧ ਤਰ੍ਹਾਂ ਦੀ ਚਾਹ ਦੀ ਵਿਸ਼ੇਸ਼ ਸੀਰੀਜ਼ ਪ੍ਰਸਤੁਤ ਕੀਤੀ ਗਈ। ਇੱਕ ਸੌ ਸੱਤਰ (170) ਰੁਪਏ ਤੋਂ ਸ਼ੁਰੂ ਹੋਣ ਵਾਲੇ ਟੀ ਕੰਬੋ ਦੇ ਨਾਲ ਕੂਕੀਜ਼, ਮੱਠੀਆਂ, ਸਮੋਸੇ, ਪਕੌੜੇ, ਬਟਰਡ ਮਸਕਾ ਬਨ, ਮਫ਼ਿਨ, ਪੇਸਟਰੀ, ਪਨੀਰ ਸਟ੍ਰਾਅ, ਪਾਲਕ ਪਫਸ ਅਤੇ ਸੈਂਡਵਿਚ ਜਿਹੇ
ਸਨੈਕਸ ਅਤੇ ਬੇਕਰੀ ਆਇਟਮਾਂ ਕੰਪਲੀਮੈਂਟਰੀ ਤੌਰ ‘ਤੇ ਉਪਲਬਧ ਕਰਵਾਏ ਗਏ।
ਸ਼ੈੱਫ ਲੇਕਵਿਊ ਵਿਖੇ ਸੈਲਾਨੀਆਂ ਲਈ ਕਿਫ਼ਾਇਤੀ ਵਿਸ਼ੇਸ਼ ਟੀ ਕੰਬੋ ਉਪਲਬਧ ਕਰਵਾਏ ਗਏ, ਜਿਨ੍ਹਾਂ ਵਿੱਚ ਅਦਰਕ ਵਾਲੀ ਚਾਹ, ਮਸਾਲਾ ਚਾਹ ਅਤੇ ਗੁੜ ਵਾਲੀ ਚਾਹ ਦੇ ਨਾਲ ਸਮੋਸਾ ਜਾਂ ਕਟਲੈਟ ਮਾਤਰ 50 ਰੁਪਏ (ਜੀਐੱਸਟੀ ਸਹਿਤ) ਵਿੱਚ ਪਰੋਸਿਆ ਗਿਆ।
ਇਸ ਅਵਸਰ ‘ਤੇ ਸਿਟਕੋ (CITCO) ਦੇ ਮੈਨੇਜਿੰਗ ਡਾਇਰੈਕਟਰ ਡਾ. ਸਈਦ ਆਬਿਦ ਰਸ਼ੀਦ ਸ਼ਾਹ, ਆਈਏਐੱਸ ਨੇ ਕਿਹਾ, “ਚਾਹ ਲੋਕਾਂ ਨੂੰ ਆਪਸ ਵਿੱਚ ਜੋੜਨ ਦਾ ਮਾਧਿਅਮ ਹੈ ਅਤੇ ਸਿਟਕੋ (CITCO) ਆਪਣੇ ਮਹਿਮਾਨਾਂ ਦੇ ਨਾਲ ਇਸ ਵਿਸ਼ੇਸ਼ ਦਿਵਸ ਨੂੰ ਅਨੂਠੇ ਚਾਹ ਅਨੁਭਵਾਂ ਦੇ ਮਾਧਿਅਮ ਨਾਲ ਮਨਾ ਕੇ ਪ੍ਰਸੰਨ ਹੈ।”
ਸਿਟਕੋ (CITCO) ਦੇ ਮੁੱਖ ਜਨਰਲ ਮੈਨੇਜਰ ਸ਼੍ਰੀ ਨਵੀਨ ਰੱਤੂ, ਡੈਨਿਕਸ ਨੇ ਕਿਹਾ, “ਅੰਤਰਰਾਸ਼ਟਰੀ ਚਾਹ ਦਿਵਸ ਭਾਰਤ ਦੇ ਸਮ੍ਰਿੱਧ ਚਾਹ ਸੱਭਿਆਚਾਰ ਦਾ ਪ੍ਰਤੀਕ ਹੈ ਅਤੇ ਸਿਟਕੋ (CITCO) ਨੇ ਆਪਣੇ ਪ੍ਰਤਿਸ਼ਠਾਨਾਂ ‘ਤੇ ਸਾਰਿਆਂ ਦਾ ਹਾਰਦਿਕ ਸੁਆਗਤ ਕੀਤਾ।”
ਸ਼ਹਿਰ ਵਾਸੀਆਂ, ਸੈਲਾਨੀਆਂ ਅਤੇ ਚਾਹ ਪ੍ਰੇਮੀਆਂ ਨੇ ਉਤਸ਼ਾਹਪੂਰਵਕ ਇਸ ਆਯੋਜਨ ਵਿੱਚ ਹਿੱਸਾ ਲਿਆ ਅਤੇ ਸਿਟਕੋ (CITCO) ਦੇ ਪ੍ਰਾਹੁਣਚਾਰੀ ਪ੍ਰਤਿਸ਼ਠਾਨਾਂ ਵਿੱਚ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੇ ਗਏ ਚਾਹ ਅਨੁਭਵਾਂ ਦਾ ਆਨੰਦ ਲਿਆ।