ਨਿਤਿਨ ਨਬੀਨ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਬਾਰੇ ਪਦਮ ਭੂਸ਼ਣ ਐਸ.ਐਸ. ਜੌਹਲ ਐਸ.ਐਸ. ਜੌਹਲ ਨਾਲ ਕੀਤੀ ਗੱਲਬਾਤ
ਐੱਸਐੱਸ ਜੌਹਲ ਨੇ ਕੇਵਲ ਸਿੰਘ ਢਿੱਲੋਂ ਨਾਲ ਆਪਣੀ ਪੁਰਾਣੀ ਸਾਂਝ ਨੂੰ ਵੀ ਯਾਦ ਕੀਤਾ
ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਅੱਜ ਲੁਧਿਆਣਾ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਉਪ-ਕੁਲਪਤੀ ਪਦਮ ਭੂਸ਼ਣ ਐਸ. ਐਸ. ਜੌਹਲ ਨਾਲ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਮੁਲਾਕਾਤ ਕੀਤੀ।
ਇਹ ਮੁਲਾਕਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ 12 ਸਾਲ ਪੂਰੇ ਹੋਣ ਮੌਕੇ ‘ਵਿਸ਼ੇਸ਼ ਸ਼ਖਸੀਅਤਾਂ ਨਾਲ ਚਲਾਏ ਜਾ ਰਹੇ ਸੰਪਰਕ’ ਪ੍ਰੋਗਰਾਮ ਦਾ ਹਿੱਸਾ ਸੀ। ਨਿਤਿਨ ਨਬੀਨ ਨਾਲ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਵੀ ਸਨ।
ਐੱਸਐੱਸ ਜੌਹਲ ਨੇ ਇਸ ਮੌਕੇ ਕੇਵਲ ਸਿੰਘ ਢਿੱਲੋਂ ਨਾਲ ਆਪਣੀ ਪੁਰਾਣੀ ਸਾਂਝ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਦੋਵੇਂ ਕਿਸਾਨੀ ਮੁੱਦਿਆਂ ਉੱਤੇ ਚਰਚਾ ਕਰਦੇ ਰਹੇ ਹਨ।
ਅੱਜ ਦੀ ਗੱਲਬਾਤ ਦੌਰਾਨ ਭਾਜਪਾ ਆਗੂਆਂ ਨੇ ਉਨ੍ਹਾਂ ਨੂੰ ਖੇਤੀਬਾੜੀ ਖੇਤਰ ਨੂੰ ਮਜ਼ਬੂਤ ਕਰਨ ਅਤੇ ਕਿਸਾਨਾਂ ਦੀ ਭਲਾਈ ਲਈ ਕੇਂਦਰ ਸਰਕਾਰ ਵੱਲੋਂ ਚੁੱਕੇ ਗਏ ਵੱਖ-ਵੱਖ ਨੀਤੀਗਤ ਕਦਮਾਂ ਅਤੇ ਉਪਾਵਾਂ ਬਾਰੇ ਜਾਣੂ ਕਰਵਾਇਆ।
ਉਨ੍ਹਾਂ ਨੇ ਖੇਤੀਬਾੜੀ ਅਤੇ ਕਿਸਾਨੀ ਨਾਲ ਸਬੰਧਤ ਮੁੱਦਿਆਂ ‘ਤੇ ਵਿਸਥਾਰਤ ਚਰਚਾ ਵੀ ਕੀਤੀ ਕਿ ਕਿਵੇਂ ਖੇਤੀਬਾੜੀ ਨੂੰ ਕਿਸਾਨਾਂ ਲਈ ਵਧੇਰੇ ਟਿਕਾਊ, ਲਾਭਦਾਇਕ ਅਤੇ ਆਰਥਿਕ ਤੌਰ ‘ਤੇ ਵਿਵਹਾਰਕ ਬਣਾਇਆ ਜਾ ਸਕਦਾ ਹੈ।
ਉਨ੍ਹਾਂ ਨੇ ਇਸ ਮਸਲੇ ਉੱਤੇ ਐੱਸਐੱਸ ਜੌਹਲ ਤੋਂ ਮਾਹਰ ਵਿਚਾਰ ਅਤੇ ਕੀਮਤੀ ਸੁਝਾਅ ਵੀ ਮੰਗੇ।
ਇਸ ਗੱਲਬਾਤ ਦਾ ਮੁੱਖ ਫੋਕਸ ਖੇਤੀਬਾੜੀ ਖੇਤਰ ਵਿੱਚ ਉੱਭਰ ਰਹੀਆਂ ਚੁਣੌਤੀਆਂ ਨੂੰ ਹੱਲ ਕਰਨ ਦੇ ਨਾਲ ਨਾਲ ਕਿਸਾਨਾਂ ਦੀ ਖੁਸ਼ਹਾਲੀ ਨੂੰ ਸਥਾਈ ਬਣਾਉਣ ਲਈ ਨਵੇਂ ਸਿਰਜਣਾਤਮਿਕ ਤਰੀਕੇ ਤਲਾਸ਼ਣ ਉੱਤੇ ਰਿਹਾ।
ਇਸ ਮੁਲਾਕਾਤ ਦੌਰਾਨ ਭਾਜਪਾ ਦੇ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਅਤੇ ਐਡਵੋਕੇਟ ਬਿਕਰਮ ਸਿੰਘ ਸਿੱਧੂ ਵੀ ਹਾਜ਼ਰ ਸਨ।
