ਇਸ ਟ੍ਰੇਨਿੰਗ ਦਾ ਉਦੇਸ਼ ਜ਼ਮੀਨੀ ਪੱਧਰ ‘ਤੇ ਚੋਣ ਪ੍ਰਕਿਰਿਆਵਾਂ ਦੇ ਪ੍ਰਬੰਧਨ ਵਿੱਚ ਬੂਥ ਲੈਵਲ ਅਫ਼ਸਰਾਂ (ਬੀਐੱਲਓਜ਼-BLOs) ਦੀ ਸਮਰੱਥਾ ਅਤੇ ਦਕਸ਼ਤਾ ਨੂੰ ਮਜ਼ਬੂਤ ਕਰਨਾ ਹੈ।
ਖੇਤਰ ਦੇ ਲਗਭਗ 650 ਬੂਥ ਲੈਵਲ ਅਫ਼ਸਰ (ਬੀਐੱਲਓਜ਼-BLOs) ਅਤੇ ਬੀਐੱਲਓ ਸੁਪਰਵਾਇਜ਼ਰ ਪ੍ਰੋਗਰਾਮ ਵਿੱਚ ਹਿੱਸਾ ਲੈ ਰਹੇ ਹਨ। ਟ੍ਰੇਨਿੰਗ ਵਿੱਚ ਵੋਟਰ ਰਜਿਸਟ੍ਰੇਸ਼ਨ, ਵੋਟਰ ਸੂਚੀਆਂ ਦੀ ਸਾਂਭ-ਸੰਭਾਲ਼, ਵੋਟਰ ਡੇਟਾ ਦੀ ਤਸਦੀਕ ਅਤੇ ਪੋਲਿੰਗ ਸਟੇਸ਼ਨ ਦੀ ਸੁਗਮਤਾ ਜਿਹੇ ਮੁੱਖ ਵਿਸ਼ਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਪ੍ਰਤੀਭਾਗੀਆਂ ਨੂੰ ਵੋਟਰ ਸ਼ਿਕਾਇਤਾਂ ਦੇ ਸਮਾਧਾਨ ਅਤੇ ਵੋਟਰ ਜਾਗਰੂਕਤਾ ਅਤੇ ਭਾਗੀਦਾਰੀ ਨੂੰ ਵਧਾਉਣ ਦੇ ਤਰੀਕਿਆਂ ਬਾਰੇ ਵੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ।
ਭਾਰਤ ਚੋਣ ਕਮਿਸ਼ਨ ਦੁਆਰਾ ਤਿਆਰ ਕੀਤਾ ਗਿਆ ਟ੍ਰੇਨਿੰਗ ਮੌਡਿਊਲ ਸਿਧਾਂਤਕ ਅਤੇ ਵਿਵਹਾਰਿਕ ਦੋਵੇਂ ਸੈਸ਼ਨਾਂ ਨੂੰ ਸ਼ਾਮਲ ਕਰਦਾ ਹੈ। ਇਹ ਖਾਸ ਤੌਰ ‘ਤੇ ਬੀਐੱਲਓ ਐਪ ਅਤੇ ਵੋਟਰ ਹੈਲਪਲਾਇਨ ਐਪ ਜਿਹੇ ਡਿਜੀਟਲ ਸਾਧਨਾਂ ਦੀ ਵਰਤੋਂ ‘ਤੇ ਜ਼ੋਰ ਦਿੰਦਾ ਹੈ। ਬੀਐੱਲਓਜ਼ ਦੀ ਫ਼ੈਸਲਾ ਲੈਣ ਦੀ ਯੋਗਤਾ ਦੀ ਜਾਂਚ ਅਤੇ ਸੁਧਾਰ ਕਰਨ ਲਈ ਯਥਾਰਥਵਾਦੀ ਦ੍ਰਿਸ਼ਾਂ ‘ਤੇ ਅਧਾਰਿਤ ਸਿਮੂਲੇਸ਼ਨ ਅਭਿਆਸ ਵੀ ਕੀਤੇ ਗਏ ਹਨ।
ਇਸ ਤੋਂ ਇਲਾਵਾ, ਭਾਗੀਦਾਰਾਂ ਨੂੰ ਵੋਟਰ ਰਜਿਸਟ੍ਰੇਸ਼ਨ, ਸੁਧਾਰ, ਨਾਮ ਜੋੜਨ, ਨਾਮ ਹਟਾਉਣ ਅਤੇ ਵੋਟਰ ਸੂਚੀ ਦੇ ਤਬਾਦਲੇ ਨਾਲ ਸਬੰਧਿਤ ਵਿਭਿੰਨ ਫਾਰਮਾਂ ਨੂੰ ਸਹੀ ਢੰਗ ਨਾਲ ਭਰਨ ਬਾਰੇ ਟ੍ਰੇਨਿੰਗ ਵੀ ਦਿੱਤੀ ਜਾ ਰਹੀ ਹੈ।
