ਸਰਕਾਰੀ ਕਾਲਜ ਆਵ੍ ਐਜੂਕੇਸ਼ਨ, ਸੈਕਟਰ 20 ਡੀ, ਚੰਡੀਗੜ੍ਹ ਦੀ ਐੱਨਐੱਸਐੱਸ (NSS) ਯੂਨਿਟ ਨੇ ਆਪਣੇ 7-ਦਿਨਾਂ ਦੇ ਵਿਸ਼ੇਸ਼ ਐੱਨਐੱਸਐੱਸ (NSS) ਕੈਂਪ (21 ਤੋਂ 27 ਸਤੰਬਰ, 2025) ਦਾ
ਸ਼ਾਨਦਾਰ ਸਮਾਪਨ ਸਮਾਰੋਹ ਨਾਲ ਸਫ਼ਲਤਾਪੂਰਵਕ ਸਮਾਪਨ ਕੀਤਾ। ਇਹ ਕੈਂਪ “ਯੂਥ ਫੌਰ ਡਿਜੀਟਲ ਇੰਡੀਆ ਐਂਡ ਡਰੱਗ-ਫ੍ਰੀ ਸੋਸਾਇਟੀ” (“Youth for Digital India and Drug-Free Society”) ਦੇ ਥੀਮ ‘ਤੇ ਆਯੋਜਿਤ ਕੀਤਾ ਗਿਆ ਸੀ ਅਤੇ ਵਲੰਟੀਅਰਾਂ ਲਈ ਸੇਵਾ, ਸਿੱਖਣ ਅਤੇ ਜਾਗਰੂਕਤਾ ਨਾਲ ਭਰਿਆ ਇੱਕ ਹਫ਼ਤਾ ਲੰਬਾ ਅਨੁਭਵ ਰਿਹਾ।
ਕੈਂਪ ਦੀ ਸ਼ੁਰੂਆਤ ਐੱਨਐੱਸਐੱਸ (NSS) ਵਲੰਟੀਅਰਾਂ ਦੁਆਰਾ ਐੱਨਐੱਸਐੱਸ (NSS) ਗੀਤ ਅਤੇ ਗਣੇਸ਼ ਵੰਦਨਾ ਨਾਲ ਹੋਈ।
ਇਸ ਦੇ ਬਾਅਦ ਮੁੱਖ ਮਹਿਮਾਨ ਸ਼੍ਰੀ ਜੈ ਭਗਵਾਨ, ਖੇਤਰੀ ਡਾਇਰੈਕਟਰ, ਐੱਨਐੱਸਐੱਸ (NSS), ਚੰਡੀਗੜ੍ਹ ਦਾ ਸੁਆਗਤ ਪ੍ਰਿੰਸੀਪਲ ਡਾ. ਸਪਨਾ ਨੰਦਾ ਨੇ ਕੀਤਾ, ਜਿਨ੍ਹਾਂ ਨੇ ਵਲੰਟੀਅਰਾਂ ਨੂੰ “ਮੈਂ ਨਹੀਂ ਪਰ ਤੁਸੀਂ”(“Not Me But You”) ਦੀ ਭਾਵਨਾ ਨੂੰ ਅਪਣਾਉਣ ਦੇ ਲਈ ਪ੍ਰੇਰਿਤ ਕੀਤਾ।
ਆਪਣੇ ਸੰਬੋਧਨ ਵਿੱਚ, ਸ਼੍ਰੀ ਜੈ ਭਗਵਾਨ ਨੇ ਐੱਨਐੱਸਐੱਸ (NSS) ਯੂਨਿਟ ਨੂੰ ਇੱਕ ਸੁਵਿਵਸਥਿਤ ਅਤੇ ਉਤਸ਼ਾਹੀ ਕੈਂਪ ਆਯੋਜਿਤ ਕਰਨ ਲਈ ਵਧਾਈ ਦਿੱਤੀ ਅਤੇ ਪ੍ਰਿੰਸੀਪਲ, ਫੈਕਲਟੀ ਅਤੇ ਪ੍ਰੋਗਰਾਮ ਅਫ਼ਸਰਾਂ – ਡਾ. ਬਲਵਿੰਦਰ ਕੌਰ, ਡਾ. ਆਰਤੀ ਭੱਟ ਅਤੇ ਡਾ. ਉਪਾਸਨਾ ਥਪਲਿਆਲ – ਦੀ ਉਨ੍ਹਾਂ ਦੇ ਯਤਨਾਂ ਲਈ ਸ਼ਲਾਘਾ ਕੀਤੀ। ਉਨ੍ਹਾਂ ਨੇ ਕਾਲਜ ਨੂੰ ਬਿਹਤਰੀਨ ਐੱਨਐੱਸਐੱਸ (NSS) ਯੂਨਿਟ ਪੁਰਸਕਾਰ ਪ੍ਰਾਪਤ ਕਰਨ ‘ਤੇ ਵਧਾਈ ਦਿੱਤੀ ਅਤੇ ਵਿਦਿਆਰਥਣ ਸੁਸ਼੍ਰੀ ਸ਼ਰੁਤੀ ਸ਼ਰਮਾ ਨੂੰ ਉਨ੍ਹਾਂ ਦੀਆਂ ਸਮਰਪਿਤ ਸੇਵਾਵਾਂ ਦੇ ਲਈ ਪ੍ਰਸ਼ੰਸਾ ਪੱਤਰ ਮਿਲਣ ‘ਤੇ ਸਰਾਹਿਆ।
ਸ਼੍ਰੀ ਭਗਵਾਨ ਨੇ ‘ਮਾਈ ਭਾਰਤ ਪੋਰਟਲ’ (My Bharat Portal) ਬਾਰੇ ਜਾਗਰੂਕਤਾ ਵੀ ਵਧਾਈ ਅਤੇ ਨੌਜਵਾਨਾਂ ਨੂੰ ਇਸ ਦੇ ਜ਼ਰੀਏ ਸਿੱਖਣ,ਸੇਵਾ ਅਤੇ ਰਾਸ਼ਟਰ ਨਿਰਮਾਣ ਵਿੱਚ ਹਿੱਸਾ ਲੈਣ ਲਈ ਰਜਿਸਟ੍ਰੇਸ਼ਨ ਕਰਨ ਲਈ ਪ੍ਰੋਤਸਾਹਿਤ ਕੀਤਾ। ਕੈਂਪ ਦੀ ਸੰਖੇਪ ਰਿਪੋਰਟ ਡਾ. ਬਲਵਿੰਦਰ ਕੌਰ, ਪ੍ਰੋਗਰਾਮ ਅਫ਼ਸਰ ਨੇ ਪ੍ਰਸਤੁਤ ਕੀਤੀ। ਸਮਾਪਨ ਸਮਾਰੋਹ ਵਿੱਚ ਸੱਭਿਆਚਾਰਕ ਪ੍ਰਸਤੁਤੀਆਂ, ਨੁੱਕੜ ਨਾਟਕ ਅਤੇ ਵਲੰਟੀਅਰਾਂ ਦੁਆਰਾ ਵਿਅਕਤੀਗਤ ਅਨੁਭਵ ਸਾਂਝੇ ਕਰਨਾ ਸ਼ਾਮਲ ਸੀ।
ਪੂਰੇ ਹਫ਼ਤੇ ਦੌਰਾਨ, ਐੱਨਐੱਸਐੱਸ (NSS) ਵਲੰਟੀਅਰਾਂ ਨੇ ਸਿੱਖਿਆ ਨੂੰ ਸਮੁਦਾਇਕ ਸੇਵਾ ਨੂੰ ਜੋੜਦੇ ਹੋਏ ਕਈ ਮਹੱਤਵਪੂਰਨ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਹਿੱਸਾ ਲਿਆ।
ਕੈਂਪ ਦੀ ਸ਼ੁਰੂਆਤ ਗ੍ਰਿੱਡ (ਜੀਆਰਆਈਆਈਡੀ/GRIID), ਬਲਾਇੰਡ ਇੰਸਟੀਟਿਊਟ ਅਤੇ ਓਲਡ ਏਜ ਹੋਮ ਦੇ ਵਿੱਦਿਅਕ ਦੌਰਿਆਂ ਨਾਲ ਹੋਈ, ਜਿਸ ਨਾਲ ਵਿਦਿਆਰਥੀਆਂ ਨੂੰ ਸਮਾਜਿਕ ਸਰੋਕਾਰਾਂ ਪ੍ਰਤੀ ਸੰਵੇਦਨਸ਼ੀਲਤਾ ਦਾ ਅਨੁਭਵ ਹੋਇਆ। ਜਾਗਰੂਕਤਾ ਮੁਹਿੰਮਾਂ ਵਿੱਚ ਰੈਲੀਆਂ, ਨਸ਼ਾ ਛੁਡਾਊ ਮੁਹਿੰਮਾਂ, ਟ੍ਰੈਫਿਕ ਅਤੇ ਅੱਗ ਸੁਰੱਖਿਆ ਸੈਸ਼ਨ, ਰੈੱਡ ਰਿਬਨ ਕਲੱਬ ਦੇ ਨਾਲ ਐੱਚਆਈਵੀ/ਏਡਜ਼ (HIV/AIDS) ਜਾਗਰੂਕਤਾ ਪ੍ਰੋਗਰਾਮ, ਨੁੱਕੜ ਨਾਟਕ ਅਤੇ ਗੋਦ ਲਏ ਪਿੰਡ ਵਿੱਚ ਆਊਟਰੀਚ ਗਤੀਵਿਧੀਆਂ ਸ਼ਾਮਲ ਸਨ।
ਸਿਹਤ ਅਤੇ ਤੰਦਰੁਸਤੀ ਪਹਿਲ ਵਿੱਚ ਯੋਗ ਸੈਸ਼ਨ, ਆਤਮ-ਰੱਖਿਆ ਟ੍ਰੇਨਿੰਗ, ਪਿੰਡ ਕਜਹੇੜੀ ਵਿਖੇ ਇੱਕ ਸਿਹਤ ਅਤੇ ਅੱਖਾਂ ਦੀ ਜਾਂਚ ਕਰਨ ਦੇ ਕੈਂਪ, ਸਵੱਛਤਾ ਮੁਹਿੰਮਾਂ ਅਤੇ ਡਿਸਪੈਂਸਰੀ ਸਹਾਇਤਾ ਸ਼ਾਮਲ ਸਨ। ਵਲੰਟੀਅਰਾਂ ਨੇ ਪਲਾਸਟਿਕ ਕਚਰਾ ਇਕੱਠਾ ਕਰਨ ਅਤੇ ਬੈਸਟ ਆਊਟ ਆਵ੍ ਵੇਸਟ ਤਿਆਰੀ ਜਿਹੇ ਵਾਤਾਵਰਣ-ਅਨੁਕੂਲ ਅਭਿਆਸ ਵੀ ਅਪਣਾਏ।
ਕੌਸ਼ਲ ਵਿਕਾਸ ਅਤੇ ਗਿਆਨ-ਵਧਾਊ ਸੈਸ਼ਨ, ਜਿਨ੍ਹਾਂ ਵਿੱਚ ਗ੍ਰਿੱਡ ਸਥਾਪਨਾ ਪ੍ਰਦਰਸ਼ਨ, ਅੱਖਾਂ ‘ਤੇ ਪੱਟੀ ਬੰਨ੍ਹਣ ਵਾਲੀਆਂ ਖੇਡਾਂ ਅਤੇ ਮਿਲਟਸ(ਸ਼੍ਰੀ ਅੰਨ) ਦੇ ਵਿਅੰਜਨ ਪ੍ਰਦਰਸ਼ਨ ਸ਼ਾਮਲ ਸਨ, ਪ੍ਰਮੁੱਖ ਆਕਰਸ਼ਣ ਰਹੇ।
ਵਿਦਿਆਰਥੀ ਖੇਡਾਂ, ਸੱਭਿਆਚਾਰਕ ਪ੍ਰੋਗਰਾਮਾਂ ਅਤੇ ਰਚਨਾਤਮਕ ਸਮਾਗਮਾਂ ਵਿੱਚ ਸਰਗਰਮੀ ਨਾਲ ਸ਼ਾਮਲ ਹੋਏ, ਜਦਕਿ ਨੇਤਰਹੀਣਾਂ, ਬਜ਼ੁਰਗਾਂ ਅਤੇ ਗ੍ਰਾਮੀਣ ਨਿਵਾਸੀਆਂ ਨੂੰ ਸਾਰਥਕ ਸਮੁਦਾਇਕ ਸੇਵਾ ਪ੍ਰਦਾਨ ਕਰਦੇ ਹੋਏ, ਐੱਨਐੱਸਐੱਸ (NSS) ਦੀ ਅਸਲ ਭਾਵਨਾ ਨੂੰ ਦਰਸਾਇਆ ਗਿਆ।
ਇਸ ਸਮਾਗਮ ਵਿੱਚ ਇਨਾਮ ਵੰਡ ਵੀ ਕੀਤੀ ਗਈ, ਜਿੱਥੇ ਬੈਸਟ ਆਊਟ ਆਵ੍ ਵੇਸਟ ਅਤੇ ਮਿਲਟਸ(ਸ਼੍ਰੀ ਅੰਨ) ਦੇ ਵਿਅੰਜਨ ਮੁਕਾਬਲਿਆਂ ਲਈ ਪੁਰਸਕਾਰ ਦਿੱਤੇ ਗਏ, ਨਾਲ ਹੀ ਐੱਨਐੱਸਐੱਸ (NSS) ਯੂਨਿਟ ਦੇ ਪ੍ਰਧਾਨ, ਉਪ-ਪ੍ਰਧਾਨ ਅਤੇ ਸਮੂਹ ਨੇਤਾਵਾਂ ਨੂੰ ਉਨ੍ਹਾਂ ਦੀ ਅਗਵਾਈ ਲਈ ਸਨਮਾਨਿਤ ਕੀਤਾ ਗਿਆ।
ਕੈਂਪ ਦੌਰਾਨ ਸ਼ਾਨਦਾਰ ਯੋਗਦਾਨ ਅਤੇ ਸਮਰਪਣ ਲਈ ਸ਼੍ਰੀ ਅਨੁਰਾਗ ਨੂੰ ਬਿਹਤਰੀਨ ਐੱਨਐੱਸਐੱਸ (NSS) ਵਲੰਟੀਅਰ (ਪੁਰਸ਼) ਦਾ ਖਿਤਾਬ ਦਿੱਤਾ ਗਿਆ, ਜਦਕਿ ਬਿਹਤਰੀਨ ਐੱਨਐੱਸਐੱਸ (NSS) ਵਲੰਟੀਅਰ (ਮਹਿਲਾ) ਦਾ ਪੁਰਸਕਾਰ ਸੁਸ਼੍ਰੀ ਮਨਪ੍ਰੀਤ ਕੌਰ ਨੂੰ ਦਿੱਤਾ ਗਿਆ। ਪ੍ਰੋਗਰਾਮ ਦਾ ਸਮਾਪਨ ਰਾਸ਼ਟਰੀ ਗੀਤ ਅਤੇ ਡਾ. ਉਪਾਸਨਾ ਥਪਲਿਆਲ ਦੁਆਰਾ ਹਾਰਦਿਕ ਧੰਨਵਾਦ ਦੇ ਮਤੇ ਨਾਲ ਹੋਇਆ।