9ਵੇਂ ਰਾਸ਼ਟਰੀਯ ਪੋਸ਼ਣ ਮਾਹ 2026 ਦੇ ਅਵਸਰ ‘ਤੇ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਿੱਚ ਪੋਸ਼ਣ, ਹੱਥਾਂ ਦੀ ਸਵੱਛਤਾ, ਖੁਰਾਕ ਸੁਰੱਖਿਆ ਅਤੇ ਤੰਦਰੁਸਤ ਖਾਣ-ਪੀਣ ਦੀਆਂ ਆਦਤਾਂ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਭਾਈਚਾਰੇ ਪੱਧਰ ‘ਤੇ ਵਿਭਿੰਨ ਜਾਗਰੂਕਤਾ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ।

ਖੁੱਡਾ ਜੱਸੂ ਵਿਖੇ ਆਂਗਣਵਾੜੀ ਸੁਪਰਵਾਇਜ਼ਰ ਦੇ ਤਾਲਮੇਲ ਨਾਲ ਹੱਥ ਧੋਣ ਅਤੇ ਸੰਤੁਲਿਤ ਆਹਾਰ ਵਿਸ਼ੇ ‘ਤੇ ਜਾਗਰੂਕਤਾ ਗਤੀਵਿਧੀ ਆਯੋਜਿਤ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਏਐੱਨਐੱਮ, ਪ੍ਰੋਫੈਸਰ ਖੁਸ਼ਬੂ ਸਿੰਘ, ਆਂਗਣਵਾੜੀ ਵਰਕਰਾਂ, ਆਂਗਣਵਾੜੀ ਹੈਲਪਰਾਂ ਅਤੇ ਪੀਜੀਜੀਸੀਜੀ, ਸੈਕਟਰ-11 ਦੀਆਂ ਵਿਦਿਆਰਥਣਾਂ ਨੇ ਸਰਗਰਮ ਭਾਗੀਦਾਰੀ ਕੀਤੀ। ਪ੍ਰਤੀਭਾਗੀਆਂ ਨੂੰ ਚੰਗੀ ਸਿਹਤ ਅਤੇ ਉਚਿਤ ਵਾਧੇ ਤੇ ਵਿਕਾਸ ਲਈ ਸੰਤੁਲਿਤ ਅਤੇ ਪੌਸ਼ਟਿਕ ਆਹਾਰ ਦੇ ਮਹੱਤਵ ਬਾਰੇ ਜਾਗਰੂਕ ਕੀਤਾ ਗਿਆ। ਇਸ ਤੋਂ ਬਾਅਦ ਹੱਥ ਧੋਣ ਦਾ ਵਿਵਹਾਰਿਕ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿੱਚ ਸਥਾਨਕ ਲਾਭਾਰਥੀਆਂ ਨੂੰ ਹੱਥ ਧੋਣ ਦੇ ਸਹੀ ਤਰੀਕਿਆਂ ਅਤੇ ਸੰਕ੍ਰਮਣ ਤੇ ਬਿਮਾਰੀਆਂ ਦੀ ਰੋਕਥਾਮ ਵਿੱਚ ਹੱਥਾਂ ਦੀ ਸਵੱਛਤਾ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ ਗਈ।

ਬਾਪੂਧਾਮ ਕਲੋਨੀ ਵਿਖੇ, ਆਂਗਣਵਾੜੀ ਕੇਂਦਰ ਵਿੱਚ ਆਉਣ ਵਾਲੇ ਅਤੇ ਗਰਮ ਪਕਾਇਆ ਹੋਇਆ ਭੋਜਨ (ਐੱਚਸੀਐੱਮ) ਪ੍ਰਾਪਤ ਕਰਨ ਵਾਲੇ 3-6 ਵਰ੍ਹਿਆਂ ਉਮਰ ਵਰਗ ਦੇ ਬੱਚਿਆਂ ਦੇ ਮਾਪਿਆਂ ਲਈ ਖੁਰਾਕ ਸਵੱਛਤਾ ਅਤੇ ਸੁਰੱਖਿਅਤ ਭੋਜਨ ਬਣਾਉਣ ਦੇ ਤਰੀਕਿਆਂ ਬਾਰੇ ਇੱਕ ਹੋਰ ਜਾਗਰੂਕਤਾ ਸੈਸ਼ਨ ਆਯੋਜਿਤ ਕੀਤਾ ਗਿਆ। ਇਸ ਸੈਸ਼ਨ ਦਾ ਸੰਚਾਲਨ ਆਂਗਣਵਾੜੀ ਸੁਪਰਵਾਇਜ਼ਰ ਦੁਆਰਾ ਕੀਤਾ ਗਿਆ। ਉਨ੍ਹਾਂ ਨੇ ਮਾਪਿਆਂ ਨੂੰ ਛੋਟੇ ਬੱਚਿਆਂ ਦੀਆਂ ਪੋਸ਼ਣ ਸਬੰਧੀ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਗਰਮ ਪਕਾਏ ਹੋਏ ਭੋਜਨ (ਐੱਚਸੀਐੱਮ) ਦੇ ਮਹੱਤਵ, ਉਮਰ-ਅਨੁਕੂਲ ਖਾਣ-ਪੀਣ ਦੀਆਂ ਆਦਤਾਂ, ਭੋਜਨ ਦੀ ਪੌਸ਼ਟਿਕ ਗੁਣਵੱਤਾ ਅਤੇ ਖੁਰਾਕ ਸਵੱਛਤਾ ਤੇ ਸੁਰੱਖਿਅਤ ਭੋਜਨ ਬਣਾਉਣ ਦੇ ਤਰੀਕਿਆਂ ਨੂੰ ਅਪਣਾਉਣ ਦੀ ਜ਼ਰੂਰਤ ਬਾਰੇ ਜਾਗਰੂਕ ਕੀਤਾ।

ਮਾਤਾਵਾਂ ਨੇ ਇਸ ਸੈਸ਼ਨ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਅਤੇ ਉਨ੍ਹਾਂ ਨੂੰ ਘਰ ਵਿੱਚ ਤੰਦਰੁਸਤ, ਪੌਸ਼ਟਿਕ ਅਤੇ ਸਵੱਛ ਖਾਣ-ਪੀਣ ਦੀਆਂ ਆਦਤਾਂ ਅਪਣਾਉਣ ਲਈ ਪ੍ਰੋਤਸਾਹਿਤ ਕੀਤਾ ਗਿਆ। ਬੱਚਿਆਂ ਦੀ ਸਿਹਤ ਅਤੇ ਤੰਦਰੁਸਤੀ ਨੂੰ ਸੁਨਿਸ਼ਚਿਤ ਕਰਨ ਅਤੇ ਉਨ੍ਹਾਂ ਦੇ ਉਚਿਤ ਵਾਧੇ ਤੇ ਵਿਕਾਸ ਵਿੱਚ ਸਹਿਯੋਗ ਦੇਣ ਲਈ ਭੋਜਨ ਦੇ ਸੁਰੱਖਿਅਤ ਰੱਖ-ਰਖਾਅ, ਤਿਆਰੀ ਅਤੇ ਪਰੋਸਣ ‘ਤੇ ਵਿਸ਼ੇਸ਼ ਬਲ ਦਿੱਤਾ ਗਿਆ।

ਇਨ੍ਹਾਂ ਗਤੀਵਿਧੀਆਂ ਦੇ ਜ਼ਰੀਏ ਸਮੁਦਾਇਕ ਭਾਗੀਦਾਰੀ ਨੂੰ ਹੁਲਾਰਾ ਦਿੰਦੇ ਹੋਏ ਰਾਸ਼ਟਰੀਯ ਪੋਸ਼ਣ ਮਾਹ ਦੇ ਸੰਦੇਸ਼ ਨੂੰ ਮਜ਼ਬੂਤ ਕੀਤਾ ਗਿਆ ਅਤੇ ਪਰਿਵਾਰਾਂ ਨੂੰ ਪੋਸ਼ਣ, ਸਵੱਛਤਾ ਅਤੇ ਖੁਰਾਕ ਸੁਰੱਖਿਆ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਅਭਿੰਨ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ।