9ਵੇਂ ਰਾਸ਼ਟਰੀਯ ਪੋਸ਼ਣ ਮਾਹ 2026 ਦੇ ਤਹਿਤ ਚੰਡੀਗੜ੍ਹ ਦੇ ਵਿਭਿੰਨ ਸਥਾਨਾਂ ‘ਤੇ ਪੋਸ਼ਣ, ਸਿਹਤ ਅਤੇ ਸਮੁਦਾਇਕ ਜਾਗਰੂਕਤਾ ਨਾਲ ਜੁੜੀਆਂ ਕਈ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਗਤੀਵਿਧੀਆਂ ਦਾ ਉਦੇਸ਼ ਮਾਤਾਵਾਂ ਅਤੇ ਬੱਚਿਆਂ ਦੀ ਸਿਹਤ, ਤੰਦਰੁਸਤ ਖਾਣ-
ਪੀਣ ਦੀਆਂ ਆਦਤਾਂ ਅਤੇ ਸੰਪੂਰਨ ਸਿਹਤ ਨੂੰ ਹੁਲਾਰਾ ਦੇਣਾ ਸੀ।
ਰਾਏਪੁਰ ਖੁਰਦ ਵਿੱਚ ਅਨੀਮੀਆ ਸਕ੍ਰੀਨਿੰਗ ਕੈਂਪ ਆਯੋਜਿਤ ਕੀਤੇ ਗਏ, ਜਿੱਥੇ 87 ਗਰਭਵਤੀ ਮਹਿਲਾਵਾਂ ਲਈ ਹੀਮੋਗਲੋਬਿਨ (ਐੱਚਬੀ) ਟੈਸਟਿੰਗ ਅਤੇ ਸਿਹਤ ਜਾਂਚ ਕੀਤੀ ਗਈ। ਕੈਂਪਾਂ ਵਿੱਚ ਅਨੀਮੀਆ ਦੀ ਸਮਾਂ ਰਹਿੰਦੇ ਪਹਿਚਾਣ ਕਰਨ ਅਤੇ ਮਾਤਾਵਾਂ ਦੇ ਪੋਸ਼ਣ ਅਤੇ ਸਿਹਤ ਦੇ ਸਬੰਧ ਵਿੱਚ ਜਾਗਰੂਕਤਾ ਵਧਾਉਣ ‘ਤੇ ਜ਼ੋਰ ਦਿੱਤਾ ਗਿਆ।
ਮਨੀ ਮਾਜਰਾ ਵਿੱਚ ਬੱਚਿਆਂ ਦੀ ਵਿਕਾਸ ਨਿਗਰਾਨੀ ਕੀਤੀ ਗਈ ਅਤੇ ਬੱਚਿਆਂ ਅਤੇ ਮਾਤਾਵਾਂ ਨੂੰ ਵਿਅਕਤੀਗਤ ਪੋਸ਼ਣ ਸਲਾਹ ਦਿੱਤੀ ਗਈ। ਮਾਪਿਆਂ ਨੂੰ ਸੰਤੁਲਿਤ ਪੋਸ਼ਣ, ਤੰਦਰੁਸਤ ਖਾਣ-ਪੀਣ, ਵਿਅਕਤੀਗਤ ਸਵੱਛਤਾ ਅਤੇ ਬੱਚਿਆਂ ਦੀ ਉਚਿਤ ਦੇਖਭਾਲ਼ ਬਾਰੇ ਜਾਗਰੂਕ ਕੀਤਾ ਗਿਆ, ਤਾਕਿ ਬੱਚਿਆਂ ਦੇ ਤੰਦਰੁਸਤ ਵਿਕਾਸ ਅਤੇ ਬਿਹਤਰ ਸਿਹਤ ਨੂੰ ਸੁਨਿਸ਼ਚਿਤ ਕੀਤਾ ਜਾ ਸਕੇ।
ਸਰਕਲ 25 ਵਿੱਚ ਪ੍ਰਧਾਨ ਮੰਤਰੀ ਮਾਤ੍ਰੁ ਵੰਦਨਾ ਯੋਜਨਾ (ਪੀਐੱਮਐੱਮਵੀਵਾਈ) ਜਾਗਰੂਕਤਾ ਕੈਂਪ ਆਯੋਜਿਤ ਕੀਤਾ ਗਿਆ, ਜਿਸ ਵਿੱਚ ਲਾਭਾਰਥੀਆਂ ਨੂੰ ਯੋਜਨਾ ਅਤੇ ਇਸ ਦੇ ਤਹਿਤ ਮਿਲਣ ਵਾਲੇ ਲਾਭਾਂ ਦੀ ਜਾਣਕਾਰੀ ਦਿੱਤੀ ਗਈ।
ਪੋਸ਼ਣ, ਮੂੰਹ ਦੀ ਸਵੱਛਤਾ, ਫੂਡ ਫੋਰਟੀਫਿਕੇਸ਼ਨ ਅਤੇ ਸੂਖਮ ਪੋਸ਼ਕ ਤੱਤਾਂ, ਗੰਭੀਰ ਤੀਬਰ ਕੁਪੋਸ਼ਣ (ਐੱਸਏਐੱਮ) ਦੀ ਪਹਿਚਾਣ ਅਤੇ ਪ੍ਰਬੰਧਨ, ਅਤੇ ਬੱਚਿਆਂ ਲਈ ਪੂਰਕ ਆਹਾਰ ਦੇ ਮਹੱਤਵ ‘ਤੇ ਵੀ ਜਾਗਰੂਕਤਾ ਸੈਸ਼ਨ ਆਯੋਜਿਤ ਕੀਤੇ ਗਏ। ਇਨ੍ਹਾਂ ਦਾ ਉਦੇਸ਼ ਜ਼ਰੂਰੀ
ਪੋਸ਼ਣ ਅਤੇ ਬਾਲ ਸਿਹਤ ਨਾਲ ਜੁੜੇ ਮਹੱਤਵਪੂਰਨ ਗਿਆਨ ਨੂੰ ਹੁਲਾਰਾ ਦੇਣਾ ਸੀ।
ਇਸ ਤੋਂ ਇਲਾਵਾ, ਘਰਾਂ ਦਾ ਦੌਰਾ ਕਰਕੇ ਫਲਦਾਰ ਪੌਦਿਆਂ, ਸ਼ੁਰੂਆਤੀ ਬਾਲ ਅਵਸਥਾ ਦੇਖਭਾਲ਼ ਅਤੇ ਸਿੱਖਿਆ (ਈਸੀਸੀਈ), ਮੂੰਹ ਦੀ ਸਵੱਛਤਾ, ਬੱਚਿਆਂ ਵਿੱਚ ਮੋਟਾਪੇ ਦੀ ਪਹਿਚਾਣ ਅਤੇ ਤੰਦਰੁਸਤ ਖਾਣ-ਪੀਣ ਦੀਆਂ ਆਦਤਾਂ ਬਾਰੇ ਜਾਗਰੂਕ ਕੀਤਾ ਗਿਆ। ਪਰਿਵਾਰਾਂ ਨੂੰ ਘਰ ਦੇ ਪੱਧਰ ‘ਤੇ ਤੰਦਰੁਸਤ ਅਤੇ ਪੋਸ਼ਣਯੁਕਤ ਜੀਵਨਸ਼ੈਲੀ ਨੂੰ ਅਪਣਾਉਣ ਲਈ ਪ੍ਰੋਤਸਾਹਿਤ ਕੀਤਾ ਗਿਆ।
ਰਾਸ਼ਟਰੀਯ ਪੋਸ਼ਣ ਮਾਹ ਦੇ ਤਹਿਤ ਆਯੋਜਿਤ ਇਨ੍ਹਾਂ ਗਤੀਵਿਧੀਆਂ ਨੇ ਪੋਸ਼ਣ, ਮਾਤਾਵਾਂ ਅਤੇ ਬੱਚਿਆਂ ਦੀ ਸਿਹਤ ਵਿੱਚ ਸੁਧਾਰ ਅਤੇ ਤੰਦਰੁਸਤ ਜੀਵਨਸ਼ੈਲੀ ਨੂੰ ਹੁਲਾਰਾ ਦੇਣ ਵਿੱਚ ਸਮੂਹਿਕ ਸਮੁਦਾਇਕ ਭਾਗੀਦਾਰੀ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ।


