ਮੀਟਿੰਗ ਵਿੱਚ ਗ੍ਰਹਿ ਸਕੱਤਰ ਸ਼੍ਰੀ ਮਨਦੀਪ ਸਿੰਘ ਬਰਾੜ, ਡੀਜੀਪੀ ਸ਼੍ਰੀ ਪੁਸ਼ਪੇਂਦਰ ਕੁਮਾਰ, ਵਿੱਤ ਸਕੱਤਰ ਸ਼੍ਰੀ ਦੀਪਰਵਾ ਲਾਕੜਾ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਹੋਏ।
ਭਾਰਤ ਸਰਕਾਰ ਨੇ ਸਿੱਖਿਆ, ਸਿਹਤ ਸੰਭਾਲ਼, ਪੋਸ਼ਣ, ਸੈਨੀਟੇਸ਼ਨ ਅਤੇ ਸਮਾਜਿਕ ਸੁਰੱਖਿਆ ਪ੍ਰਦਾਨ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਸ਼ੁਰੂ ਕੀਤੇ ਹਨ। ਫਲੈਗਸ਼ਿਪ ਪ੍ਰੋਗਰਾਮਾਂ ਦੇ ਪਿੱਛੇ ਅੰਤਿਮ ਉਦੇਸ਼ ਲੋਕਾਂ ਦੇ ਜੀਵਨ ਪੱਧਰ ਵਿੱਚ ਵਿਆਪਕ ਸੁਧਾਰ ਪ੍ਰਾਪਤ ਕਰਨਾ ਅਤੇ ਇਹ ਸੁਨਿਸ਼ਚਿਤ ਕਰਨਾ ਹੈ ਕਿ ਵਿਕਾਸ ਸਮਾਵੇਸ਼ੀ ਹੋਵੇ।
ਚੰਡੀਗੜ੍ਹ ਪ੍ਰਸ਼ਾਸਨ ਨੇ ਚੰਡੀਗੜ੍ਹ ਵਿੱਚ ਲਾਗੂ ਕੀਤੀਆਂ ਗਈਆਂ 30 ਫਲੈਗਸ਼ਿਪ ਸਕੀਮਾਂ ਦੀ ਪ੍ਰਗਤੀ ਰਿਪੋਰਟ ਸਾਂਝੀ ਕੀਤੀ। ਸਕੱਤਰਾਂ ਨੇ ਆਪਣੇ ਵਿਭਾਗਾਂ ਨਾਲ ਸਬੰਧਿਤ ਹਰੇਕ ਯੋਜਨਾ ਦੀ ਸਥਿਤੀ, ਪ੍ਰਾਪਤੀਆਂ ਅਤੇ ਚਲ ਰਹੀਆਂ ਚੁਣੌਤੀਆਂ ਬਾਰੇ ਕ੍ਰਮਵਾਰ ਇੱਕ ਸੰਖੇਪ ਪੇਸ਼ਕਾਰੀ ਦਿੱਤੀ ਅਤੇ ਭਰੋਸਾ ਦਿਵਾਇਆ ਕਿ ਪ੍ਰਸ਼ਾਸਨ ਹਰੇਕ ਮਿਸ਼ਨ ਦੇ ਤਹਿਤ ਨਿਰਧਾਰਿਤ ਲਕਸ਼ਾਂ ਨੂੰ ਪੂਰਾ ਕਰਨ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹੈ।
ਮੀਟਿੰਗ ਦੇ ਦੌਰਾਨ, ਯੂਟੀ ਚੰਡੀਗੜ੍ਹ ਦੀਆਂ ਪ੍ਰਾਪਤੀਆਂ ਨੂੰ ਮੁੱਖ ਕੇਂਦਰੀ-ਪ੍ਰਾਯੋਜਿਤ ਫਲੈਗਸ਼ਿਪ ਪ੍ਰੋਗਰਾਮਾਂ ਵਿੱਚ ਉਜਾਗਰ ਕੀਤਾ ਗਿਆ, ਜਿਨ੍ਹਾਂ ਵਿੱਚ ਆਯੁਸ਼ਮਾਨ ਭਾਰਤ – ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (ਏਬੀ-ਪੀਐੱਮਜੇਏਵਾਈ); ਜਲ ਜੀਵਨ ਮਿਸ਼ਨ (ਸ਼ਹਿਰੀ); ਸਵੱਛ ਭਾਰਤ ਮਿਸ਼ਨ – ਸ਼ਹਿਰੀ (ਐੱਸਬੀਐੱਮ-ਯੂ 2.0); ਸਮਾਰਟ ਸਿਟੀਜ਼ ਮਿਸ਼ਨ; ਪ੍ਰਧਾਨ ਮੰਤਰੀ ਆਵਾਸ ਯੋਜਨਾ – ਸ਼ਹਿਰੀ (ਪੀਐੱਮਏਵਾਈ-ਯੂ); ਰਾਸ਼ਟਰੀ ਸਿਹਤ ਮਿਸ਼ਨ (ਐੱਨਐੱਚਐੱਮ); ਸਮਗ੍ਰ ਸ਼ਿਕਸ਼ਾ; ਪੋਸ਼ਣ ਅਭਿਯਾਨ; ਕਾਰੋਬਾਰ ਕਰਨ ਵਿੱਚ ਅਸਾਨੀ; ਅਤੇ ਡਿਜੀਟਲ ਇੰਡੀਆ (Ayushman Bharat – Pradhan Mantri Jan Arogya Yojana (AB-PMJAY); Jal Jeevan Mission (Urban); Swachh Bharat Mission – Urban (SBM-U 2.0); Smart Cities Mission; Pradhan Mantri Awas Yojana – Urban (PMAY-U); National Health Mission (NHM); Samagra Shiksha; POSHAN Abhiyaan; Ease of Doing Business; and Digital India) ਪਹਿਲਾਂ ਸ਼ਾਮਲ ਹਨ।
ਮੀਟਿੰਗ ਦੇ ਦੌਰਾਨ, ਯੂਟੀ ਚੰਡੀਗੜ੍ਹ ਵਿੱਚ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਅਤੇ ਨਵੇਂ ਐਪਸ – ਈ-ਸਾਕਸ਼ਯ, ਨਯਾਯ ਸੇਤੂ, ਨਯਾਯ ਸ਼ਰੁਤੀ ਅਤੇ ਈ-ਸੰਮਨ (e-Sakshya, Nyay Setu, Nyay Shruti and e-Summon) ਦੇ ਲਾਗੂਕਰਨ ਦੀ ਅਪਡੇਟ ਕੀਤੀ ਸਥਿਤੀ ਦੀ ਵੀ ਸਮੀਖਿਆ ਕੀਤੀ ਗਈ। ਐਡੀਸ਼ਨਲ ਸਕੱਤਰ (ਯੂਟੀ) ਨੂੰ ਨਵੇਂ ਅਪਰਾਧਿਕ ਕਾਨੂੰਨਾਂ ਦੇ ਤਹਿਤ ਕੰਮ ਕਰਨ ਵਾਲੇ ਇੰਟਰਓਪਰੇਬਲ ਕ੍ਰਿਮੀਨਲ ਜਸਟਿਸ ਸਿਸਟਮ (ਆਈਸੀਜੇਐੱਸ/ICJS) ਦੇ ਵਿਭਿੰਨ ਥੰਮ੍ਹਾਂ ਅਤੇ ਉਨ੍ਹਾਂ ਦੇ ਏਕੀਕਰਣ ਦਾ ਲਾਇਵ ਪ੍ਰਦਰਸ਼ਨ ਵੀ ਦਿਖਾਇਆ ਗਿਆ। ਐਡੀਸ਼ਨਲ ਸਕੱਤਰ (ਯੂਟੀ) ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ, ਸੈਕਟਰ-18, ਚੰਡੀਗੜ੍ਹ ਦੇ ਸੈੱਨਕੌਪਸ (CENCOPS) ਦਾ ਦੌਰਾ ਕੀਤਾ।
ਐਡੀਸ਼ਨਲ ਸਕੱਤਰ (ਯੂਟੀ) ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਸਮੁੱਚੇ ਲਾਗੂਕਰਨ ਪ੍ਰਯਾਸਾਂ ਦੀ ਸ਼ਲਾਘਾ ਕੀਤੀ ਅਤੇ ਸਮੇਂ ਸਿਰ ਲਾਗੂ ਕਰਨ ਅਤੇ ਨਾਗਰਿਕਾਂ ਨੂੰ ਸੇਵਾਵਾਂ ਦੀ ਪ੍ਰਭਾਵੀ ਡਿਲਿਵਰੀ ‘ਤੇ ਜ਼ੋਰ ਦਿੱਤਾ। ਅੰਤਿਮ-ਮੀਲ ਸੰਤ੍ਰਿਪਤਾ ਅਤੇ ਨਤੀਜਾ-ਮੁਖੀ ਲਾਗੂਕਰਨ ਨੂੰ ਸੁਨਿਸ਼ਚਿਤ ਕਰਨ ਲਈ ਡੇਟਾ-ਅਧਾਰਿਤ ਨਿਗਰਾਨੀ, ਅੰਤਰ-ਵਿਭਾਗੀ ਤਾਲਮੇਲ ਅਤੇ ਸਮੁਦਾਇਕ ਭਾਗੀਦਾਰੀ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ। ਮੁੱਖ ਸਕੱਤਰ, ਯੂਟੀ ਨੇ ਸਾਰੇ ਵਿਭਾਗਾਂ ਨੂੰ ਪ੍ਰਯਾਸਾਂ ਨੂੰ ਹੋਰ ਤੇਜ਼ ਕਰਨ, ਯੋਜਨਾਵਾਂ ਵਿੱਚ ਨਿਰਵਿਘਨ ਕਨਵਰਜੈਂਸ ਨੂੰ ਸੁਨਿਸ਼ਚਿਤ ਕਰਨ ਅਤੇ ਜਨਤਕ ਸੇਵਾਵਾਂ ਦੀ ਡਿਲਿਵਰੀ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਬਣਾਈ ਰੱਖਣ ਦੀ ਤਾਕੀਦ ਕੀਤੀ।