ਯੂਟੀ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ, ਸ਼੍ਰੀ ਨਿਸ਼ਾਂਤ ਕੁਮਾਰ ਯਾਦਵ ਨੇ ਅੱਜ ਸੁਤੰਤਰਤਾ ਦਿਵਸ 2025 ਸਮਾਰੋਹ ਦੀਆਂ ਤਿਆਰੀਆਂ ਦੀ ਸਮੀਖਿਆ ਹਿਤ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ।
ਮੀਟਿੰਗ ਦੇ ਦੌਰਾਨ, ਇਹ ਦੱਸਿਆ ਗਿਆ ਕਿ ਮੁੱਖ ਸਮਾਗਮ ਸੈਕਟਰ 17 ਦੇ ਪਰੇਡ ਗਰਾਊਂਡ ਵਿਖੇ ਹੋਵੇਗਾ, ਜਿੱਥੇ ਰਾਸ਼ਟਰੀ ਝੰਡਾ ਫਹਿਰਾਇਆ ਜਾਵੇਗਾ। ਇਸ ਅਵਸਰ ‘ਤੇ ਸਮਾਗਮ ਦੇ ਸਫ਼ਲ, ਸੁਚਾਰੂ ਅਤੇ ਨਿਰਵਿਘਨ ਆਯੋਜਨ ਲਈ ਵਿਭਿੰਨ ਵਿਭਾਗਾਂ ਵਿਚਕਾਰ ਤਾਲਮੇਲ ਨੂੰ ਸੁਨਿਸ਼ਚਿਤ ਕਰਨ ਹਿਤ ਵਿਸਤ੍ਰਿਤ ਚਰਚਾ ਕੀਤੀ ਗਈ।
ਡਿਪਟੀ ਕਮਿਸ਼ਨਰ ਨੇ ਮੀਟਿੰਗ ਵਿੱਚ ਬੈਠਣ ਦੀ ਵਿਵਸਥਾ, ਟ੍ਰਾਂਸਪੋਰਟ ਅਤੇ ਪਾਰਕਿੰਗ ਸੁਵਿਧਾਵਾਂ, ਬਿਜਲੀ ਅਤੇ ਪਾਣੀ ਦੀ ਸਪਲਾਈ, ਡਾਕਟਰੀ ਸਹਾਇਤਾ, ਅੱਗ ਬੁਝਾਊ ਸੁਰੱਖਿਆ, ਮੀਡੀਆ ਪ੍ਰਬੰਧਨ, ਸੁਰੱਖਿਆ ਉਪਾਵਾਂ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਨਾਲ ਸਬੰਧਿਤ ਤਿਆਰੀਆਂ ਦੀ ਸਮੀਖਿਆ ਕੀਤੀ ਗਈ। ਉਨ੍ਹਾਂ ਸਾਰੇ ਸਬੰਧਿਤ ਵਿਭਾਗਾਂ ਨੂੰ ਸੁਤੰਤਰਤਾ ਦਿਵਸ ਸਮਾਰੋਹ ਹਿਤ ਸੰਪੂਰਨ ਅਤੇ ਪੁਖਤਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ। ਸੁਰੱਖਿਆ ਏਜੰਸੀਆਂ ਨੂੰ ਸਮਾਗਮ ਸਥਲ ‘ਤੇ ਸਖ਼ਤ ਸੁਰੱਖਿਆ ਵਿਵਸਥਾ ਸੁਨਿਸ਼ਚਿਤ ਕਰਨ ਦੇ ਨਿਰਦੇਸ਼ ਦਿੱਤੇ ਗਏ।
ਮੀਟਿੰਗ ਵਿੱਚ ਐਡੀਸ਼ਨਲ ਡਿਪਟੀ ਕਮਿਸ਼ਨਰ, ਐੱਸਡੀਐੱਮ (ਪੂਰਬੀ), ਐੱਸਡੀਐੱਮ (ਦੱਖਣੀ), ਐੱਸਡੀਐੱਮ (ਕੇਂਦਰੀ), ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਅਤੇ ਪੁਲਿਸ, ਇੰਜੀਨੀਅਰਿੰਗ ਵਿਭਾਗ, ਸਿਹਤ ਵਿਭਾਗ, ਨਗਰ ਨਿਗਮ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਹੋਰ ਵਿਭਾਗਾਂ ਦੇ ਅਧਿਕਾਰੀ ਉਪਸਥਿਤ ਰਹੇ।
