ਸਮਾਜ ਭਲਾਈ, ਮਹਿਲਾ ਅਤੇ ਬਾਲ ਵਿਕਾਸ ਵਿਭਾਗ, ਚੰਡੀਗੜ੍ਹ ਪ੍ਰਸ਼ਾਸਨ ਨੇ ਮਿਸ਼ਨ ਵਾਤਸਲਯਾ ਦੀ ਸਪਾਂਸਰਸ਼ਿਪ ਯੋਜਨਾ – ਭਾਰਤ ਸਰਕਾਰ ਦੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੀ ਇੱਕ ਕੇਂਦਰੀ ਸਪਾਂਸਰਡ ਯੋਜਨਾ, ਨੂੰ ਯੂਨੀਫਾਇਡ ਈ-ਸਰਵਿਸ ਪੋਰਟਲ ‘ਤੇ ਔਨਲਾਇਨ ਕਰ ਦਿੱਤਾ ਹੈ। ਇਸ ਪੋਰਟਲ ਦਾ ਉਦਘਾਟਨ ਚੰਡੀਗੜ੍ਹ ਪ੍ਰਸ਼ਾਸਨ ਦੇ ਪ੍ਰਸ਼ਾਸਕ ਦੁਆਰਾ ਕੀਤਾ ਗਿਆ।

ਮਿਸ਼ਨ ਵਾਤਸਲਯਾ ਦੇ ਤਹਿਤ ਸਪਾਂਸਰਸ਼ਿਪ ਯੋਜਨਾ ਦਾ ਉਦੇਸ਼ ਦੇਖਭਾਲ਼ ਅਤੇ ਸੁਰੱਖਿਆ ਦੀ ਜ਼ਰੂਰਤ ਵਾਲੇ ਬੱਚਿਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ, ਜਿਸ ਦੇ ਤਹਿਤ ਪ੍ਰਤੀ ਬੱਚਾ ਪ੍ਰਤੀ ਮਹੀਨਾ 4000/- ਰੁਪਏ ਦੀ ਰਕਮ ਕਮਜ਼ੋਰ ਪਰਿਵਾਰਾਂ ਜਿਵੇਂ ਕਿ ਅਨਾਥ, ਸਿੰਗਲ-ਪੇਰੈਂਟ ਪਰਿਵਾਰ, ਦਿੱਵਯਾਂਗ ਬੱਚੇ, ਐੱਚਆਈਵੀ/ਏਡਸ (HIV/AIDS) ਤੋਂ ਪ੍ਰਭਾਵਿਤ ਬੱਚੇ, ਅਤੇ ਹੋਰ ਸੰਕਟਕਾਲੀਨ ਪਰਿਸਥਿਤੀਆਂ ਵਿੱਚ ਬੱਚਿਆਂ ਨੂੰ ਦਿੱਤੀ ਜਾਂਦੀ ਹੈ। ਇਹ ਸਹਾਇਤਾ ਪਰਿਵਾਰ ਜਾਂ ਭਾਈਚਾਰਕ ਸੈਟਿੰਗ ਦੇ ਅੰਦਰ ਉਨ੍ਹਾਂ ਦੇ ਸੰਪੂਰਨ ਵਿਕਾਸ ਅਤੇ ਸਿੱਖਿਆ ਦੀ ਨਿਰੰਤਰਤਾ ਸੁਨਿਸ਼ਚਿਤ ਕਰਦੀ ਹੈ।

ਔਨਲਾਇਨ ਅਰਜ਼ੀ ਪ੍ਰਣਾਲੀ ਬਿਨੈਕਾਰਾਂ ਲਈ ਪ੍ਰਕਿਰਿਆ ਨੂੰ ਸਰਲ ਬਣਾਉਣ ਲਈ ਵਿਕਸਿਤ ਕੀਤੀ ਗਈ ਹੈ, ਜਿਸ ਨਾਲ ਉਹ ਡਿਜੀਟਲ ਰੂਪ ਵਿੱਚ ਅਰਜ਼ੀਆਂ ਰਜਿਸਟਰ ਕਰ ਸਕਦੇ ਹਨ ਅਤੇ ਜਮ੍ਹਾਂ ਕਰ ਸਕਦੇ ਹਨ, ਜ਼ਰੂਰੀ ਸਹਾਇਕ ਦਸਤਾਵੇਜ਼ ਅਪਲੋਡ ਕਰ ਸਕਦੇ ਹਨ, ਅਰਜ਼ੀ ਦੀ ਸਥਿਤੀ ਨੂੰ ਔਨਲਾਇਨ ਟ੍ਰੈਕ ਕਰ ਸਕਦੇ ਹਨ ਅਤੇ ਪ੍ਰਵਾਨਗੀ ਸਬੰਧੀ ਸਮੇਂ ‘ਤੇ ਅਪਡੇਟ ਪ੍ਰਾਪਤ ਕਰ ਸਕਦੇ ਹਨ।

ਯੂ.ਟੀ. ਚੰਡੀਗੜ੍ਹ ਦੇ ਨਿਵਾਸੀ ਹੁਣ https://serviceonline.gov.in ‘ਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਯੂਨੀਫਾਇਡ ਈ-ਸਰਵਿਸ ਪੋਰਟਲ ਦੇ ਜ਼ਰੀਏ ਸਪਾਂਸਰਸ਼ਿਪ ਸਕੀਮ ਦਾ ਲਾਭ ਲੈ ਸਕਦੇ ਹਨ।

ਇਸ ਪਹਿਲ ਦਾ ਉਦੇਸ਼ ਅਰਜ਼ੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣਾ ਅਤੇ ਲਾਭਾਰਥੀਆਂ ਤੱਕ ਸਮਾਂਬੱਧ ਡਿਲਿਵਰੀ ਸੁਨਿਸ਼ਚਿਤ ਕਰਨਾ ਹੈ। ਹੁਣ ਸਾਰੀਆਂ ਅਰਜ਼ੀਆਂ ਔਨਲਾਇਨ ਹੀ ਪ੍ਰਾਪਤ, ਪ੍ਰੋਸੈੱਸ ਅਤੇ ਮਨਜ਼ੂਰ ਕੀਤੀਆਂ ਜਾਣਗੀਆਂ। ਇਸ ਡਿਜੀਟਲ ਆਨਬੋਰਡਿੰਗ ਨਾਲ ਭਲਾਈ ਡਿਲਿਵਰੀ ਤੰਤਰ ਦੇ ਆਧੁਨਿਕੀਕਰਣ, ਪਹੁੰਚ ਵਿੱਚ ਸੁਧਾਰ ਅਤੇ ਮਿਸ਼ਨ ਵਾਤਸਲਯ ਯੋਜਨਾ ਦੇ ਲਾਭਾਂ ਨੂੰ ਤੁਰੰਤ ਅਤੇ ਦਕਸ਼ਤਾ ਨਾਲ ਲੋੜੀਂਦੇ ਲਾਭਾਰਥੀਆਂ ਤੱਕ ਪਹੁੰਚਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਉਠਾਇਆ ਗਿਆ ਹੈ।

×