ਕਲੱਸਟਰ ਪੱਧਰ ‘ਤੇ ਸਕਿੱਲ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ।
ਇਸੇ ਕ੍ਰਮ ਨੂੰ ਅੱਗੇ ਵਧਾਉਂਦੇ ਹੋਏ, ਸਮਗ੍ਰ ਸ਼ਿਕਸ਼ਾ ਚੰਡੀਗੜ੍ਹ ਨੇ ਜੀਐੱਮਐੱਸਐੱਸਐੱਸ-21, ਚੰਡੀਗੜ੍ਹ ਵਿਖੇ ਰਾਜ-ਪੱਧਰੀ ਸਮਾਵੇਸ਼ ਉਤਸਵ ਦਾ ਆਯੋਜਨ ਕੀਤਾ, ਜਿਸ ਦਾ ਉਦੇਸ਼ ਸਮਾਵੇਸ਼ੀ ਸਿੱਖਿਆ ਨੂੰ ਹੁਲਾਰਾ ਦੇਣਾ ਅਤੇ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ (ਸੀਡਬਲਿਊਐੱਸਐੱਨ/CWSN) ਨੂੰ ਸਸ਼ਕਤ ਬਣਾਉਣਾ ਸੀ।
ਇਸ ਸਮਾਗਮ ਵਿੱਚ ਸਕੂਲ ਸਿੱਖਿਆ ਦੇ ਡਾਇਰੈਕਟਰ ਸ਼੍ਰੀ ਨਿਤੀਸ਼ ਸਿੰਗਲਾ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪਤਵੰਤਿਆਂ ਨੇ ਸਕੂਲਾਂ ਅਤੇ ਅਧਿਆਪਕਾਂ ਦੁਆਰਾ ਇੱਕ ਸਮਾਵੇਸ਼ੀ ਸੈੱਟਅੱਪ ਵਿੱਚ ਵਿਸ਼ੇਸ਼ ਵਿਦਿਆਰਥੀਆਂ ਪ੍ਰਤੀ ਪ੍ਰਤੀਬੱਧਤਾ ਲਈ ਕੀਤੇ ਜਾ ਰਹੇ ਸਮਰਪਿਤ ਯਤਨਾਂ ਦੀ ਸ਼ਲਾਘਾ ਕੀਤੀ।
ਕੁੱਲ 85 ਵਿਦਿਆਰਥੀਆਂ ਨੂੰ ਸਹਾਇਤਾ ਅਤੇ ਉਪਕਰਣ ਪ੍ਰਾਪਤ ਹੋਏ, ਜਿਸ ਨਾਲ ਉਨ੍ਹਾਂ ਦੀ ਪਹੁੰਚ, ਸਿੱਖਣ ਦੇ ਅਵਸਰਾਂ ਅਤੇ ਗਤੀਸ਼ੀਲਤਾ ਵਿੱਚ ਸੁਧਾਰ ਹੋਇਆ। ਇਹ ਵੰਡ ਚੰਡੀਗੜ੍ਹ ਵਿੱਚ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ (ਸੀਡਬਲਿਊਐੱਸਐੱਨ/CWSN) ਨੂੰ ਅਧਿਕ ਆਤਮਨਿਰਭਰ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਰਿਹਾ। ਇੱਕ ਸਕਿੱਲ ਟ੍ਰੇਨਿੰਗ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਵਿੱਚ ਵਿਦਿਆਰਥੀਆਂ ਦੁਆਰਾ ਵਿਕਸਿਤ ਰਚਨਾਤਮਕ ਕਾਰਜਾਂ ਅਤੇ ਕਿੱਤਾਮੁਖੀ ਯੋਗਤਾਵਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ।
ਪ੍ਰੋਗਰਾਮ ਦੀ ਸ਼ੁਰੂਆਤ ਮਹਿਮਾਨਾਂ ਦੇ ਰਸਮੀ ਸੁਆਗਤ ਨਾਲ ਹੋਈ, ਇਸ ਤੋਂ ਬਾਅਦ ਜੀਐੱਮਐੱਚਐੱਸ-50 ਦੇ ਵਿਦਿਆਰਥੀਆਂ ਦੁਆਰਾ ਪ੍ਰਸਤੁਤ ਇੱਕ ਆਕਰਸ਼ਕ ਸਮੂਹ ਨ੍ਰਿਤ ਨੇ ਸਾਰਿਆਂ ਨੂੰ ਮੰਤਰ-ਮੁਗਧ ਕਰ ਦਿੱਤਾ। ਪੰਜ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਡਿਜੀਟਲ ਸਿੱਖਿਆ ਨੂੰ ਮਜ਼ਬੂਤ ਕਰਨ ਹਿਤ ਸਮਾਰਟਫ਼ੋਨਸ ਪ੍ਰਦਾਨ ਕੀਤੇ ਗਏ।
ਪ੍ਰੋਗਰਾਮ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਵਿੱਚ ਰਾਸ਼ਟਰੀ ਪੱਧਰ ‘ਤੇ ਵਿਸ਼ੇਸ਼ ਓਲੰਪਿਕ ਪ੍ਰਾਪਤੀਆਂ ਦਾ ਸਨਮਾਨ ਸ਼ਾਮਲ ਸੀ, ਜਿਨ੍ਹਾਂ ਵਿੱਚ:
* ਸੁਸ਼੍ਰੀ ਪ੍ਰਿਯਾ, ਬੈਡਮਿੰਟਨ ਵਿੱਚ ਗੋਲਡ ਮੈਡਲਿਸਟ (ਜੂਨ 2025), ਜੀਐੱਮਐੱਸਐੱਸਐੱਸ-21
* ਸ਼੍ਰੀ ਦੀਪਾਂਸ਼ੂ ਦੇਵ, ਜੀਐੱਮਐੱਸਐੱਸਐੱਸ-56, ਰਾਸ਼ਟਰੀ ਪੱਧਰ ‘ਤੇ ਟੇਬਲ ਟੈਨਿਸ ਵਿੱਚ ਗੋਲਡ ਮੈਡਲਿਸਟ ਅਤੇ
* ਸ਼੍ਰੀ ਪ੍ਰਿੰਸ, ਜੀਐੱਮਐੱਚਐੱਸ-24 ਏ, ਜੋ ਰਾਸ਼ਟਰੀ ਪੱਧਰ ਦੇ ਸਾਇਕਲਿੰਗ ਮੁਕਾਬਲੇ ਲਈ ਚੁਣੇ ਗਏ।
ਪਤਵੰਤਿਆਂ ਨੇ ਇਨ੍ਹਾਂ ਜੇਤੂਆਂ ਨੂੰ ਵਧਾਈ ਦਿੰਦੇ ਹੋਏ ਸਾਰੇ ਵਿਦਿਆਰਥੀਆਂ ਨੂੰ ਦ੍ਰਿੜ੍ਹ ਸੰਕਲਪ ਦੇ ਨਾਲ ਆਪਣੇ ਲਕਸ਼ਾਂ ਦਾ ਪਿੱਛਾ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਇਸ ਸਾਰਥਕ ਪਹਿਲ ਵਿੱਚ ਸਿੱਖਿਆ ਵਿਭਾਗ ਦੇ ਸਹਿਯੋਗੀ ਦੇ ਰੂਪ ਵਿੱਚ ਏਐੱਲਆਈਐੱਮਸੀਓ (ALIMCO) ਦੀ ਭੂਮਿਕਾ ਦੀ ਵੀ ਪ੍ਰਸ਼ੰਸਾ ਕੀਤੀ।
ਜੀਐੱਮਐੱਸਐੱਸਐੱਸ-21 ਦੇ ਪ੍ਰਿੰਸੀਪਲ, ਸ਼੍ਰੀਮਤੀ ਸੁਖਪਾਲ ਕੌਰ, ਨੇ ਧੰਨਵਾਦ ਕਰਦੇ ਹੋਏ ਆਸ਼ਾ ਵਿਅਕਤ ਕੀਤੀ ਕਿ ਪ੍ਰਦਾਨ ਕੀਤੇ ਗਏ ਸਹਾਇਕ ਉਪਕਰਣ ਵਿਦਿਆਰਥੀਆਂ ਨੂੰ ਸੁਤੰਤਰਤਾ ਅਤੇ ਉਤਕ੍ਰਿਸ਼ਟਤਾ ਦੀ ਯਾਤਰਾ ਵਿੱਚ ਅਤਿਅੰਤ ਸਹਾਇਕ ਸਿੱਧ ਹੋਣਗੇ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਲਾਭਾਰਥੀ ਵਿਦਿਆਰਥੀ ਨਿਰੰਤਰ ਪ੍ਰਗਤੀ ਕਰਦੇ ਰਹਿਣਗੇ ਅਤੇ ਜੀਵਨ ਵਿੱਚ ਜ਼ਿਕਰਯੋਗ ਉਪਲਬਧੀਆਂ ਪ੍ਰਾਪਤ ਕਰਨਗੇ।
ਸਮਾਗਮ ਦਾ ਸਮਾਪਨ ਸਕੂਲ ਮੁਖੀਆਂ, ਸਟਾਫ਼ ਮੈਂਬਰਾਂ ਅਤੇ ਸਮਗ੍ਰ ਸ਼ਿਕਸ਼ਾ ਕਾਰਜਕਰਤਾਵਾਂ ਦੇ ਪ੍ਰਤੀ ਆਭਾਰ ਵਿਅਕਤ ਕਰਦੇ ਹੋਏ ਕੀਤਾ ਗਿਆ, ਜਿਨ੍ਹਾਂ ਦੇ ਸਹਿਯੋਗ ਨਾਲ ਸਮਾਵੇਸ਼ ਉਤਸਵ 2025 ਅਤਿਅੰਤ ਸਫ਼ਲ ਰਿਹਾ।
ਅੰਤ ਵਿੱਚ ਜੀਐੱਮਐੱਸਐੱਸਐੱਸ 45 ਏ ਅਤੇ ਸੀ ਦੇ ਵਿਦਿਆਰਥੀਆਂ ਦੁਆਰਾ ਸੰਕੇਤਕ ਭਾਸ਼ਾ ਵਿੱਚ ਰਾਸ਼ਟਰਗਾਨ ਪ੍ਰਸਤੁਤ ਕੀਤਾ ਗਿਆ, ਜੋ ਏਕਤਾ, ਸਮਾਵੇਸ਼ਨ ਅਤੇ ਵਿਵਿਧਤਾ ਦੇ ਸਨਮਾਨ ਦਾ ਜੀਵੰਤ ਪ੍ਰਤੀਕ ਬਣਿਆ – ਅਤੇ ਸੱਚਮੁੱਚ ਇਸ ਉਤਸਵ ਦੀ ਭਾਵਨਾ ਨੂੰ ਦਰਸਾਉਂਦਾ ਹੈ।