ਮੀਟਿੰਗ ਵਿੱਚ ਸ਼੍ਰੀ ਮਨਦੀਪ ਸਿੰਘ ਬਰਾੜ, ਆਈਏਐਸ, ਗ੍ਰਹਿ ਸਕੱਤਰ, ਚੰਡੀਗੜ੍ਹ ਅਤੇ ਸ਼੍ਰੀ ਨਿਸ਼ਾਂਤ ਕੁਮਾਰ ਯਾਦਵ, ਆਈਏਐਸ, ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਸੈਨਿਕ ਬੋਰਡ ਵੀ ਮੌਜੂਦ ਸਨ। ਏਅਰ ਮਾਰਸ਼ਲ ਸੁਖਚੈਨ ਸਿੰਘ, ਏਵੀਐਸਐਮ, ਵੀਐਸਐਮ (ਸੇਵਾਮੁਕਤ), ਬ੍ਰਿਗੇਡੀਅਰ ਗੁਰਗੋਪਤ ਸਿੰਘ (ਸੇਵਾਮੁਕਤ) ਅਤੇ ਲੈਫਟੀਨੈਂਟ ਕਰਨਲ ਟੀ.ਐਸ. ਤੋਮਰ ਨੇ ਰੱਖਿਆ ਮੰਤਰਾਲੇ ਅਤੇ ਸਾਬਕਾ ਸੈਨਿਕ ਭਲਾਈ ਵਿਭਾਗ ਦੇ ਨਾਮਜ਼ਦ ਵਿਅਕਤੀਆਂ ਵਜੋਂ ਮੀਟਿੰਗ ਵਿੱਚ ਸ਼ਿਰਕਤ ਕੀਤੀ।
ਜ਼ਿਲ੍ਹਾ ਸੈਨਿਕ ਭਲਾਈ ਅਫ਼ਸਰ ਕਰਨਲ ਐਚ.ਐਸ. ਘੁੰਮਣ ਨੇ ਕਮੇਟੀ ਨੂੰ ਚੰਡੀਗੜ੍ਹ ਦੇ ਸਾਬਕਾ ਸੈਨਿਕਾਂ ਲਈ ਪਿਛਲੇ ਇੱਕ ਸਾਲ ਦੌਰਾਨ ਵੱਖ-ਵੱਖ ਭਲਾਈ ਪਹਿਲਕਦਮੀਆਂ ‘ਤੇ ਹੋਈ ਪ੍ਰਗਤੀ ਬਾਰੇ ਜਾਣਕਾਰੀ ਦਿੱਤੀ।
ਮੁੱਖ ਸਕੱਤਰ ਦੀ ਪ੍ਰਧਾਨਗੀ ਹੇਠ ਪ੍ਰਬੰਧਕੀ ਕਮੇਟੀ ਨੇ ਹੇਠ ਲਿਖੀਆਂ ਭਲਾਈ ਸਕੀਮਾਂ ਦੀਆਂ ਦਰਾਂ ਵਿੱਚ ਵਾਧੇ ਨੂੰ ਪ੍ਰਵਾਨਗੀ ਦਿੱਤੀ:
(ਏ) ਸਾਬਕਾ ਸੈਨਿਕਾਂ (ਜੇ.ਸੀ.ਓ./ਓ.ਆਰ.) ਸੇਵਾਮੁਕਤ/ਬਿਨਾਂ ਪੈਨਸ਼ਨ ਤੋਂ ਰਿਹਾਅ, ਜੋ 65 ਸਾਲ ਤੋਂ ਵੱਧ ਉਮਰ ਦੇ ਹਨ ਅਤੇ ਗਰੀਬੀ ਵਿੱਚ ਜੀ ਰਹੇ ਹਨ, ਨੂੰ ਵਿੱਤੀ ਸਹਾਇਤਾ ਦੀ ਦਰ ਵਿੱਚ ₹5,000/- ਤੋਂ ਵਧਾ ਕੇ ₹8,000/- ਕੀਤਾ ਗਿਆ ਹੈ।
(ਅ) ਉਨ੍ਹਾਂ ਵਿਧਵਾਵਾਂ ਨੂੰ ਵਿੱਤੀ ਸਹਾਇਤਾ ਦੀ ਦਰ ਵਿੱਚ ਵਾਧਾ ਜਿਨ੍ਹਾਂ ਦੇ ਪਤੀ ਭਾਰਤੀ ਜਲ ਸੈਨਾ ਅਤੇ ਹਵਾਈ ਸੈਨਾ ਵਿੱਚ ਸੂਬੇਦਾਰ ਮੇਜਰ ਜਾਂ ਇਸ ਦੇ ਬਰਾਬਰ ਦੇ ਅਹੁਦੇ ਤੱਕ ਦੀ ਸੇਵਾ ਦੌਰਾਨ ਮਰ ਗਏ ਸਨ, ₹1,000/- ਤੋਂ ਵਧਾ ਕੇ ₹2,000/- ਕੀਤਾ ਗਿਆ ਹੈ।
(ੲ) ਫੰਡ ਨੂੰ ₹5,50,000/- (ਪੰਜ ਲੱਖ ਪੰਜਾਹ ਹਜ਼ਾਰ ਰੁਪਏ ਸਿਰਫ਼) ਤੋਂ ਵਧਾ ਕੇ ₹10,00,000/- (ਦਸ ਲੱਖ ਰੁਪਏ ਸਿਰਫ਼) ਕਰਨ ਲਈ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸਾਲਾਨਾ ਗ੍ਰਾਂਟ ਵਿੱਚ ਵਾਧਾ।