ਸੁੱਖੀ ਬਰਾੜ ਪਿਛਲੇ 4 ਦਹਾਕਿਆਂ ਤੋਂ ਪੰਜਾਬ, ਪੰਜਾਬੀ,ਪੰਜਾਬੀਅਤ ਅਤੇ ਪੰਜਾਬੀ ਸੱਭਿਆਚਾਰ ਦੀ ਨਿਰੰਤਰ ਸੇਵਾ ਕਰਦੀ ਆ ਰਹੀ ਹੈ ! ਪੇਂਡੂ ਤੇ ਦੇਸੀ ਪਹਿਰਾਵੇ, ਲੋਕ ਬੋਲੀਆਂ,ਲੋਕ ਰੰਗ,ਲੋਕ ਗਾਥਾਵਾਂ,ਲੋਕ ਸਾਜਾਂ ਅਤੇ ਵਿਰਸੇ ਦੀ ਜਿਉਂਦੀ ਜਾਗਦੀ ਮਿਸਾਲ ਹੈ ! ” ਚੰਡੀਗੜ੍ਹ ਸੰਗੀਤ ਨਾਟਕ ਅਕੈਡਮੀ ” ਦੀ ਚੇਅਰਮੈਨ ਦਾ ਅਹੁਦਾ ਸੁੱਖੀ ਬਰਾੜ ਜੀ ਨੂੰ ਮਿਲਣਾ ਪੰਜਾਬੀਆਂ ਲਈ ਮਾਣ ਦੀ ਗੱਲ ਹੈ ! ਇਸ ਮੌਕੇ ਤੇ ਪੰਜਾਬ ਦੀਆਂ ਸੱਭਿਆਚਾਰਕ, ਸਾਹਿਤਿਕ ਤੇ ਫ਼ਿਲਮੀ ਸ਼ਖ਼ਸੀਅਤਾਂ ਤੋਂ ਇਲਾਵਾ ਪੰਜਾਬ ਦੇ ਚੋਟੀ ਦੇ ਗਾਇਕ, ਗੀਤਕਾਰ ,ਸੰਗੀਤਕਾਰ ਅਤੇ ਪੱਤਰਕਾਰ ਵੀ ਹਾਜ਼ਰ ਸਨ ! ਜਿਹਨਾਂ ਵਿੱਚ ਦੀਪਕ ਮਨਮੋਹਨ ਜੀ,ਬਾਈ ਹਰਦੀਪ,ਪੰਮੀ ਬਾਈ,ਪੀਟਰ ਸੋਢੀ,ਫ਼ਿਲਮ ਅਤੇ ਥੀਏਟਰ ਦੇ ਆਰਟਿਸਟ ਅਨੀਤਾ ਸਵਦੇਸ਼, ਮਲਕੀਤ ਰੌਣੀ, ਪੱਤਰਕਾਰ ਜਗਤਾਰ ਸਿੰਘ ਭੁੱਲਰ,ਗੁਰਮੀਤ ਸਿੰਘ ਜੌੜਾ,ਸੰਗੀਤਕਾਰ ਦੀਪਕ ਵੈਦ, ਪਰਮਜੀਤ ਪੰਮੀ,ਰਿਸ਼ੀ ਰਾਜ ਤੋਮਰ,ਸਤੀਸ਼ ਅਵਸਥੀ,ਆਰ.ਡੀ ਕੈਲੇ,ਸੁਰੇਸ਼ ਗੋਇਲ,ਦੀਪਕ ਬੱਤਰਾ,ਕੰਵਰ ਜਗਮੋਹਨ, ਰਾਜਿੰਦਰ ਸਿੰਘ ਧੀਮਾਨ, ਫ਼ਿਲਮ ਪ੍ਰੋਡਿਊਸਰ ਬਾਜਵਾ ਸਿੰਘ,ਪਰਮਿੰਦਰ ਜੀਤ ਸਿੰਘ, ਮੀਡਿਆ ਪਰਸਨ ਸਰਤਾਜ ਸਿੰਘ ਤੋਂ ਇਲਾਵਾ ਬਹੁਤ ਸਾਰੇ ਕਲਾਕਾਰਾਂ ਨੇ ਆਪਣੀਆਂ ਸ਼ੁੱਭ ਇੱਛਾਵਾਂ ਦਿੱਤੀਆਂ !
ਪੰਜਾਬ ਲਈ ਵੱਡੀ ਕਾਰਪੋਰੇਟ ਉਪਲਬਧੀ: Tynor ਨੂੰ Kedaara Capital ਤੋਂ ਮਿਲੇਗਾ $200 ਮਿਲੀਅਨ ਦਾ ਰਣਨੀਤਿਕ ਨਿਵੇਸ਼
ਪੰਜਾਬ ਦੇ ਕਾਰਪੋਰੇਟ ਖੇਤਰ ਲਈ ਇੱਕ ਮਹੱਤਵਪੂਰਨ ਵਿਕਾਸ ਦੇ ਤਹਿਤ, ਮੋਹਾਲੀ ਸਥਿਤ Tynor Orthotics, ਜੋ ਭਾਰਤ ਦਾ ਪ੍ਰਮੁੱਖ ਆਰਥੋਪੀਡਿਕ ਸਪੋਰਟ ਅਤੇ ਰਿਹੈਬਿਲਿਟੇਸ਼ਨ ਬ੍ਰਾਂਡ ਹੈ, ਨੂੰ Kedaara Capital ਵੱਲੋਂ $200 ਮਿਲੀਅਨ ਦਾ ਰਣਨੀਤਿਕ ਨਿਵੇਸ਼ ਮਿਲਣ ਜਾ ਰਿਹਾ ਹੈ। Tynor ਭਾਰਤ ਦਾ ਨੰਬਰ 1 ਡਾਕਟਰ-ਰਿਕਮੈਂਡਡ ਆਰਥੋਪੀਡਿਕ...

