ਭਾਰਤੀ ਚੋਣ ਕਮਿਸ਼ਨ (ਈਸੀਆਈ/ECI) ਦਾ ਤਿੰਨ-ਦਿਨਾ ਭਾਰਤ ਅੰਤਰਰਾਸ਼ਟਰੀ ਲੋਕਤੰਤਰ ਅਤੇ ਚੋਣ ਪ੍ਰਬੰਧਨ ਸੰਮੇਲਨ (ਆਈਆਈਸੀਡੀਈਐੱਮ/IICDEM)-2026 ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਸ਼ੁਰੂ ਹੋਇਆ।

ਇੱਕ ਵਿਸ਼ੇਸ਼ ਤੌਰ ‘ਤੇ ਆਯੋਜਿਤ ਸੁਆਗਤ ਸਮਾਰੋਹ ਵਿੱਚ, ਭਾਰਤ ਦੇ ਮੁੱਖ ਚੋਣ ਕਮਿਸ਼ਨਰ (ਸੀਈਸੀ/CEC), ਸ਼੍ਰੀ ਗਿਆਨੇਸ਼ ਕੁਮਾਰ, ਚੋਣ ਕਮਿਸ਼ਨਰ ਡਾ. ਸੁਖਬੀਰ ਸਿੰਘ ਸੰਧੂ ਅਤੇ ਡਾ. ਵਿਵੇਕ ਜੋਸ਼ੀ ਨੇ ਵਿਸ਼ਵ ਦੇ ਵਿਭਿੰਨ ਦੇਸ਼ਾਂ ਤੋਂ ਆਏ ਲਗਭਗ 60 ਅੰਤਰਰਾਸ਼ਟਰੀ ਡੈਲੀਗੇਟਾਂ – ਜੋ ਵਿਭਿੰਨ ਦੇਸ਼ਾਂ ਦੀਆਂ ਚੋਣ ਪ੍ਰਬੰਧਨ ਸੰਸਥਾਵਾਂ (Election Management Bodies- EMBs) ਦੀ ਨੁਮਾਇੰਦਗੀ ਕਰ ਰਹੇ ਹਨ- ਦਾ ਰਸਮੀ ਤੌਰ ‘ਤੇ ਸੁਆਗਤ ਕੀਤਾ।

ਇਹ ਕਾਨਫਰੰਸ ਇੱਕ ਸ਼ਾਨਦਾਰ ਉਦਘਾਟਨੀ ਸੈਸ਼ਨ ਨਾਲ ਸ਼ੁਰੂ ਹੋਈ, ਜਿਸ ਵਿੱਚ ਲਗਭਗ 1,000 ਪ੍ਰਤੀਭਾਗੀਆਂ ਨੇ ਹਿੱਸਾ ਲਿਆ। ਇਨ੍ਹਾਂ ਵਿੱਚ 42 ਚੋਣ ਪ੍ਰਬੰਧਨ ਸੰਸਥਾਵਾਂ ਦੇ ਡੈਲੀਗੇਟ, 27 ਦੇਸ਼ਾਂ ਦੇ ਰਾਜਦੂਤ ਅਤੇ ਹਾਈ ਕਮਿਸ਼ਨਰ, 70 ਤੋਂ ਅਧਿਕ ਰਾਸ਼ਟਰੀ ਸੰਸਥਾਵਾਂ ਦੇ ਮਾਹਰ, ਭਾਰਤ ਦੇ ਚੋਣ ਕਮਿਸ਼ਨ ਦੇ ਸੀਨੀਅਰ ਅਧਿਕਾਰੀ ਅਤੇ ਦੇਸ਼ ਭਰ ਦੇ 36 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਚੋਣ ਅਧਿਕਾਰੀ (CEOs/ਸੀਈਓਜ਼) ਸ਼ਾਮਲ ਰਹੇ।

ਸੰਮੇਲਨ ਦੇ ਤਹਿਤ 36 ਥੀਮੈਟਿਕ ਸਮੂਹਾਂ ਦਾ ਗਠਨ ਕੀਤਾ ਗਿਆ ਹੈ, ਜਿਸ ਦੀ ਅਗਵਾਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਚੋਣ ਅਧਿਕਾਰੀ (ਸੀਈਓ/CEOs) ਕਰ ਰਹੇ ਹਨ। ਯੂਟੀ ਚੰਡੀਗੜ੍ਹ ਨੂੰ ਇਲੈਕਟ੍ਰੌਨਿਕ ਵੋਟਿੰਗ ਮਸ਼ੀਨ (ਈਵੀਐੱਮ/EVM) ਵਿਸ਼ਾ ਸੌਂਪਿਆ ਗਿਆ ਹੈ। ਇਸ ਥੀਮੈਟਿਕ ਅਧਿਐਨ ਲਈ, ਭਾਰਤ ਦੇ ਚੋਣ ਕਮਿਸ਼ਨ ਨੇ ਯੂਟੀ ਚੰਡੀਗੜ੍ਹ ਨੂੰ ਐਂਟੀਗੁਆ ਅਤੇ ਬਾਰਬੁਡਾ ਨਾਲ ਸਾਂਝੇਦਾਰ ਕੀਤਾ ਹੈ, ਜਿਸ ਨਾਲ ਅੰਤਰਰਾਸ਼ਟਰੀ ਬਿਹਤਰੀਨ ਪਿਰਤਾਂ ਅਤੇ ਚੋਣ ਪ੍ਰਕਿਰਿਆਵਾਂ ਨਾਲ ਜੁੜੇ ਤੁਲਨਾਤਮਕ ਅਨੁਭਵਾਂ ਦਾ ਅਦਾਨ-ਪ੍ਰਦਾਨ ਸੰਭਵ ਹੋ ਸਕੇਗਾ।

ਕਾਨਫਰੰਸ ਦੀ ਪੂਰਵ ਸੰਧਿਆ ‘ਤੇ, ਮੁੱਖ ਚੋਣ ਅਧਿਕਾਰੀ, ਯੂਟੀ ਚੰਡੀਗੜ੍ਹ, ਸ਼੍ਰੀ ਸਵਪਨਿਲ ਐੱਮ. ਨਾਇਕ, ਆਈਏਐੱਸ, ਨੇ ਪ੍ਰਤਿਸ਼ਠਿਤ ਅੰਤਰਰਾਸ਼ਟਰੀ ਡੈਲੀਗੇਟਾਂ ਦਾ ਨਿੱਘਾ ਸੁਆਗਤ ਕੀਤਾ, ਜਿਨ੍ਹਾਂ ਵਿੱਚ ਸ਼੍ਰੀ ਆਰਥਰ ਜੀ. ਬੀ. ਥਾਮਸ, ਚੇਅਰਮੈਨ, ਐਂਟੀਗੁਆ ਅਤੇ ਬਾਰਬੁਡਾ ਚੋਣ ਕਮਿਸ਼ਨ, ਅਤੇ ਸ਼੍ਰੀ ਇਆਨ ਐੱਸ. ਹਿਊਜੈਸ, ਸੁਪਰਵਾਇਜ਼ਰ ਆਵ੍ ਇਲੈਕਸ਼ਨਸ, ਐਂਟੀਗੁਆ ਅਤੇ ਬਾਰਬੁਡਾ ਸ਼ਾਮਲ ਹਨ।

ਤਿੰਨ ਦਿਨਾਂ ਪ੍ਰੋਗਰਾਮ (21-23 ਜਨਵਰੀ, 2026) ਦੇ ਦੌਰਾਨ ਜਨਰਲ ਅਤੇ ਪਲੀਨਰੀ (ਸੰਪੂਰਨ) ਸੈਸ਼ਨ ਆਯੋਜਿਤ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚ ਉਦਘਾਟਨ ਸੈਸ਼ਨ, ਚੋਣ ਪ੍ਰਬੰਧਨ ਸੰਸਥਾ (ਈਐੱਮਬੀ/EBM) ਲੀਡਰਸ ਪਲੀਨਰੀ (ਸੰਪੂਰਨ) ਬੈਠਕ, ਈਐੱਮਬੀ (EMB) ਵਰਕਿੰਗ ਗਰੁੱਪ ਮੀਟਿੰਗਾਂ ਅਤੇ ਵਿਭਿੰਨ ਥੀਮੈਟਿਕ ਸੈਸ਼ਨ ਸ਼ਾਮਲ ਹਨ। ਇਨ੍ਹਾਂ ਸੈਸ਼ਨਾਂ ਵਿੱਚ ਆਲਮੀ ਚੋਣ ਚੁਣੌਤੀਆਂ, ਅੰਤਰਰਾਸ਼ਟਰੀ ਚੋਣ ਮਿਆਰਾਂ, ਇਨੋਵੇਸ਼ਨਾਂ ਅਤੇ ਬਿਹਤਰੀਨ ਚੋਣ ਪਿਰਤਾਂ ‘ਤੇ ਵਿਆਪਕ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।

ਇਸ ਅਵਸਰ ‘ਤੇ ਸ਼੍ਰੀ ਅਮਨਦੀਪ ਸਿੰਘ ਭੱਟੀ, ਚੋਣ ਰਜਿਸਟ੍ਰੇਸ਼ਨ ਅਧਿਕਾਰੀ-ਅਤੇ-ਐਡੀਸ਼ਨਲ ਡਿਪਟੀ ਕਮਿਸ਼ਨਰ; ਸ਼੍ਰੀ ਨਵੀਨ ਰੱਤੂ, ਏਈਆਰਓ-ਅਤੇ-ਐੱਸਡੀਐੱਮ (ਸੈਂਟਰਲ); ਸ਼੍ਰੀ ਰਾਜੀਵ ਤਿਵਾਰੀ, ਏਈਆਰਓ-ਅਤੇ-ਚੋਣ ਮੀਡੀਆ ਨੋਡਲ ਅਫ਼ਸਰ; ਸ਼੍ਰੀ ਪਵਿੱਤਰ ਸਿੰਘ, ਡਾਇਰੈਕਟਰ (ਪ੍ਰਾਹੁਣਚਾਰੀ); ਡਾ. ਸੰਜੈ ਬਾਤਿਸ਼, ਡਿਪਟੀ ਨੋਡਲ ਅਫ਼ਸਰ (ਈਵੀਐੱਮ), ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਹੋਰ ਸੀਨੀਅਰ ਅਧਿਕਾਰੀ ਵੀ ਉਪਸਥਿਤ ਰਹੇ।

×