ਪਟਆਿਲਾ (ਮਿਤੀ 27.01.2026)ਨੂੰ ਮਾਣਯੋਗ ਅਦਾਲਤ ਸ਼੍ਰੀਮਤੀ ਨਵਦੀਪ ਕੌਰ ਗਿੱਲ, ਵਧੀਕ ਸ਼ੈਸ਼ਨ ਜੱਜ, ਸ਼ਪੈਸ਼ਲ ਕੋਰਟ ਪਟਿਆਲਾ ਨੇ ਦੋਸ਼ੀ ਪਰਮਜੀਤ ਸਿੰਘ ਉਰਫ ਸੋਨੂ, ਜੋ ਕਿ ਪਿਛਲੇ ਡੇਢ ਸਾਲ ਤੋਂ ਪਟਿਆਲਾ ਜੇਲ ‘ਚ ਬੰਦ ਹੈ, ਦੀ ਜਮਾਨਤ ਅਰਜੀ ਨੂੰ ਮਨਜੂਰ ਕਰ ਦਿੱਤਾ ਹੈ। ਕੇਸ ਦੀ ਅਤੇ ਜਮਾਨਤ ਅਰਜੀ ਦੀ ਪੈਰਵੀ ਕਰਦੇ ਹੋਏ ਵਕੀਲ ਸ਼੍ਰੀ ਪਰਮਪ੍ਰੀਤ ਸਿੰਘ ਜੀ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਇਹ ਪਰਚਾ ਬਲਾਤਕਾਰ ਤੇ ਪੌਸਕੋ ਐਕਟ ਦੀਆਂ ਧਾਰਾਂ ‘ਚ ਦਰਜ ਕੀਤਾ ਗਿਆ ਸੀ ਜੋ ਕਿ ਸਰਾ ਸਰ ਝੂਠ ਦੀ ਬੁਨਿਆਦ ‘ਤੇ ਅਧਾਰਿਤ ਹੈ ਜਿਸ ‘ਚ ਗਵਾਹ ਪਹਿਲਾਂ ਹੀ ਆਪਣੀ ਗਵਾਹੀ ਤੋਂ ਮਾਣਯੋਗ ਅਦਾਲਤ ‘ਚ ਮੁਕਰ ਗਏ ਹਨ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀ ਲਗਭਗ ਡੇਢ ਸਾਲ ਤੋਂ ਜੇਲ ‘ਚ ਬੰਦ ਹੈ ਜਿਸ ਕਰਕੇ ਉਸਦਾ ਬਹੁ ਕੀਮਤੀ ਜੀਵਨ ਦੇ ਡੇਢ ਸਾਲ ਸਲਾਖਾਂ ਪਿੱਛੇ ਬਤੀਤ ਹੋ ਚੁੱਕੇ ਹਨ ਅਤੇ ਜੱਜ ਸਾਹਿਬ ਨੇ ਅੱਜ ਧਿਆਨ ਨਾਲ ਸਾਡਾ ਪੱਖ ਨੂੰ ਗੌਰ ਨਾਲ ਵਾਚਦੇ ਹੋਏ ਅਖੀਰ ਅੱਜ ਸਾਨੂੰ ਜਮਾਨਤ ਦੇ ਦਿੱਤੀ ਹੈ ਅਤੇ ਇਸ ਦੇ ਫੈਂਸਲੇ ਨਾਲ ਸਾਰੇ ਪਰਿਵਾਰ ਨੇ ਰਾਹਤ ਦਾ ਸਾਹ ਲਿਆ ਹੈ। ਉਨ੍ਹਾਂ ਕਿਹਾ ਕਿ ਇਹ ਪਰਚਾ ਗਵਾਹਾਂ ਦੀ ਕਸੌਟੀ ‘ਤੇ ਝੂਠਾ ਸਾਬਿਤ ਹੋਵੇਗਾ ਅਤੇ ਉਨ੍ਹਾਂ ਵਿਸ਼ਵਾਸ਼ ਦਿਵਾਉਂਦੇ ਹੋਏ ਕਿਹਾ ਕਿ ਮੇਰੇ ਮੁਅਕਲ ਨੂੰ ਜਲਦੀ ਹੀ ਅਸੀਂ ਤਰਕ ਸਹਿਤ ਕੇਸ ‘ਚੋਂ ਵੀ ਬਰੀ ਕਰਵਾ ਦੇਵਾਂਗੇ ਅਤੇ ਇਨਸਾਫ ਦੇ ਮੰਦਿਰ ‘ਚ ਸਾਡੀ ਜਿੱਤ ਹੋਵੇਗੀ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਨੂੰ ਇੱਕ ਲੱਖ ਦੇ ਮੁਚਲਕੇ ‘ਤੇ ਜਮਾਨਤ ਦਿੱਤੀ ਗਈ ਹੈ।
ਤਾਜ਼ਾ ਪੋਸਟਾਂ
- ਅਮਨ ਅਰੋੜਾ ਵੱਲੋਂ ‘ਪੰਜਾਬ ਇਨਵੈਸਟਰ ਸਰਕਲ 2.0’ ਦੀ ਸ਼ੁਰੂਆਤ; 28 ਸਟਾਰਟਅੱਪਸ ਨੂੰ 1.17 ਕਰੋੜ ਰੁਪਏ ਦੀ ਸੀਡ ਗ੍ਰਾਂਟ ਵੰਡੀ
- ਵਿੱਤ ਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪਨਬੱਸ ਕਾਮਿਆਂ ਦੇ ਮਸਲੇ ਜਲਦ ਹੱਲ ਕਰਨ ਦੇ ਨਿਰਦੇਸ਼
- ਚਲਦਾ ਵਹੀਰ ਗੁਰਮਤਿ ਪ੍ਰਚਾਰ ਤੇ ਅੰਮ੍ਰਿਤ ਸੰਚਾਰ ਲਹਿਰ ਤਹਿਤ ਗੁਰਦੁਆਰਾ ਅੱਚਲ ਸਾਹਿਬ ਬਟਾਲਾ ਵਿਖੇ ਹੋਇਆ ਵਿਸ਼ੇਸ਼ ਗੁਰਮਤਿ ਸਮਾਗਮ
- ਅਕਾਲੀ ਵੱਲੋਂ ਪ੍ਰੋ. ਚੰਦੂਮਾਜਰਾ ਦੇ ਪੰਥਕ ਏਕੇ ਦੇ ਸੱਦੇ ਦਾ ਸਵਾਗਤ
- ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ 166 ਆਂਗਣਵਾੜੀ ਵਰਕਰਾਂ ਦਾ ਕੀਤਾ ਵਿਸ਼ੇਸ਼ ਸਨਮਾਨ: ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ
Please provide a channel id.


