ਸਿੱਖਿਆ ਸਕੱਤਰ ਸੁਸ਼੍ਰੀ ਪ੍ਰੇਰਣਾ ਪੁਰੀ ਨੇ, ਚੰਡੀਗੜ ਪ੍ਰਸ਼ਾਸਨ ਦੀ ਉਚੇਰੀ ਸਿੱਖਿਆ ਡਾਇਰੈਕਟਰ ਸੁਸ਼੍ਰੀ ਰਾਧਿਕਾ ਸਿੰਘ ਦੇ ਨਾਲ, ਅੱਜ ਹਿਮਾਚਲ ਪ੍ਰਦੇਸ਼ ਦੇ ਮਨਾਲੀ ਵਿੱਚ 18 ਮਾਰਚ ਤੋਂ 28 ਮਾਰਚ, 2026 ਤੱਕ ਐੱਨਐੱਸਐੱਸ (NSS) ਵਲੰਟੀਅਰਾਂ ਲਈ 10-ਦਿਨਾਂ ਦੇ ਸਟੇਟ-ਲੈਵਲ ਅਡਵੈਂਚਰ ਕੈਂਪ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

ਇਹ ਕੈਂਪ ਚੰਡੀਗੜ੍ਹ ਐੱਨਐੱਸਐੱਸ (NSS) ਸੈੱਲ ਦੁਆਰਾ ਅਟਲ ਬਿਹਾਰੀ ਵਾਜਪੇਈ ਇੰਸਟੀਟਿਊਟ ਆਵ੍ ਮਾਊਂਟੇਨੀਅਰਿੰਗ ਐਂਡ ਅਲਾਇਡ ਸਪੋਰਟਸ (ਏਬੀਵੀਆਈਐੱਮਏਐੱਸ/ABVIMAS), ਮਨਾਲੀ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ। ਐੱਨਐੱਸਐੱਸ (NSS) ਦੇ ਸਟੇਟ ਸੰਪਰਕ ਅਧਿਕਾਰੀ ਡਾ. ਨੇਮੀ ਚੰਦ ਨੇ ਜਾਣਕਾਰੀ ਦਿੱਤੀ ਕਿ ਪੰਜਾਬ ਯੂਨੀਵਰਸਿਟੀ ਅਤੇ ਪੰਜਾਬ ਇੰਜੀਨੀਅਰਿੰਗ ਕਾਲਜ (ਪੀਈਸੀ/PEC) ਸਮੇਤ 22 ਉੱਚ ਵਿੱਦਿਅਕ ਸੰਸਥਾਵਾਂ ਦੇ ਕੁੱਲ 60 ਐੱਨਐੱਸਐੱਸ (NSS) ਵਲੰਟੀਅਰ ਕੈਂਪ ਵਿੱਚ ਹਿੱਸਾ ਲੈ ਰਹੇ ਹਨ।

ਇਸ ਕੈਂਪ ਦੇ ਦੌਰਾਨ ਪਰਬਤ ਆਰੋਹਣ, ਰੌਕ ਕਲਾਇੰਬਿੰਗ, ਟ੍ਰੈੱਕਿੰਗ, ਸਕੀਇੰਗ, ਵਾਟਰ ਸਪੋਰਟਸ, ਏਅਰੋ ਸਪੋਰਟਸ ਅਤੇ ਮਾਊਂਟੇਨ ਬਾਇਕਿੰਗ ਜਿਹੀਆਂ ਵਿਭਿੰਨ ਸਾਹਸਿਕ ਗਤੀਵਿਧੀਆਂ ਆਯੋਜਿਤ ਕੀਤੀਆਂ ਜਾਣਗੀਆਂ, ਜਿਨ੍ਹਾਂ ਦਾ ਉਦੇਸ਼ ਪ੍ਰਤੀਭਾਗੀਆਂ ਵਿੱਚ ਸਰੀਰਕ ਤੰਦਰੁਸਤੀ, ਟੀਮ ਵਰਕ ਅਤੇ ਲੀਡਰਸ਼ਿਪ ਸਕਿੱਲਸ ਦਾ ਵਿਕਾਸ ਕਰਨਾ ਹੈ।

ਸਿੱਖਿਆ ਸਕੱਤਰ ਅਤੇ ਉਚੇਰੀ ਸਿੱਖਿਆ ਡਾਇਰੈਕਟਰ ਨੇ ਚੰਡੀਗੜ੍ਹ ਐੱਨਐੱਸਐੱਸ (NSS) ਸੈੱਲ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਪ੍ਰਕਾਰ ਦੀਆਂ ਪਹਿਲਾਂ ਐੱਨਐੱਸਐੱਸ (NSS) ਵਲੰਟੀਅਰਾਂ ਦੇ ਸੰਪੂਰਨ ਵਿਕਾਸ ਨੂੰ ਸੁਨਿਸ਼ਚਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।

×