ਅੰਮ੍ਰਿਤਸਰ-:16 ਮਈ () ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪਾਰਟੀ ਵਿੱਚ ਅਨੁਸ਼ਾਸਨ ਨੂੰ ਬਣਾ ਕੇ ਰੱਖਣ ਲਈ ਇਕ ਅਨੁਸ਼ਾਸਨੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਸ ਗੋਬਿੰਦ ਸਿੰਘ ਲੌਂਗੋਵਾਲ ਸਾਬਕਾ ਪ੍ਰਧਾਨ ਐੱਸਜੀਪੀਸੀ ਇਸ ਕਮੇਟੀ ਦੇ ਚੇਅਰਮੈਨ ਹੋਣਗੇ। ਜਦਕਿ ਕਮੇਟੀ ਵਿੱਚ ਮੈਂਬਰ ਵਜੋਂ ਸ ਸਰਵਣ ਸਿੰਘ ਫਿਲੌਰ, ਸ ਭਰਪੂਰ ਸਿੰਘ ਧਾਂਦਰਾ, ਸ ਰਣਧੀਰ ਸਿੰਘ ਰੱਖੜਾ ਅਤੇ ਸ ਪਰਮਪਾਲ ਸਿੰਘ ਸਭਰਾਅ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਕਮੇਟੀ ਪਾਰਟੀ ਵਿੱਚ ਅਨੁਸ਼ਾਸਨ ਭੰਗ ਕਰਨ ਵਾਲੇ ਮਾਮਲਿਆਂ ਬਾਰੇ ਨਜ਼ਰਸਾਨੀ ਕਰੇਗੀ, ਤਾਂ ਜੋ ਪਾਰਟੀ ਵਿੱਚ ਅਨੁਸ਼ਾਸਨ ਨੂੰ ਬਰਕਰਾਰ ਰੱਖਿਆ ਜਾ ਸਕੇ। ਅਨੁਸ਼ਾਸਨੀ ਕਮੇਟੀ ਦੇ ਐਲਾਨ ਬਾਰੇ ਪ੍ਰੈੱਸ ਨੂੰ ਇਹ ਬਿਆਨ ਦਫਤਰ ਸਕੱਤਰ ਸ ਜਗਜੀਤ ਸਿੰਘ ਕੋਹਲੀ ਵੱਲੋਂ ਜਾਰੀ ਕੀਤਾ ਗਿਆ।
ਤਾਜ਼ਾ ਪੋਸਟਾਂ
- ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਵੱਲੋਂ ਪਾਰਟੀ ਵਿੱਚ ਅਨੁਸ਼ਾਸਨ ਕਾਇਮ ਰੱਖਣ ਲਈ ਅਨੁਸ਼ਾਸਨੀ ਕਮੇਟੀ ਦਾ ਗਠਨ।
- ਕੱਲ੍ਹ ਮੁੱਖ ਚੋਣ ਅਧਿਕਾਰੀ, ਯੂ.ਟੀ. ਚੰਡੀਗੜ੍ਹ ਵੱਲੋਂ ਵਿਭਿੰਨ ਰਾਜਨੀਤਿਕ ਦਲਾਂ ਦੇ ਪ੍ਰਤੀਨਿਧੀਆਂ ਨਾਲ ਚਲ ਰਹੇ ਸਪੈਸ਼ਲ ਇੰਟੈੰਸਿਵ ਰਿਵਿਜ਼ਨ (Special Intensive Revision-ਐੱਸਆਈਆਰ/SIR) ਦੇ ਸਬੰਧ ਵਿੱਚ ਆਯੋਜਿਤ ਮੀਟਿੰਗ ਦੇ ਕ੍ਰਮ ਵਿੱਚ, ਇਸ ਪ੍ਰਕਿਰਿਆ ਦੇ ਸ਼ਹਿਰ ਭਰ ਵਿੱਚ ਸੁਚਾਰੂ ਅਤੇ ਪ੍ਰਭਾਵੀ ਲਾਗੂਕਰਨ ਨੂੰ ਸੁਨਿਸ਼ਚਿਤ ਕਰਨ ਹਿਤ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
- ਗੈਂਗਸਟਰਾਂ ‘ਤੇ ਵਾਰ ਦਾ 116ਵਾਂ ਦਿਨ: ਪੰਜਾਬ ਪੁਲਿਸ ਵੱਲੋਂ 598 ਥਾਵਾਂ ‘ਤੇ ਛਾਪੇਮਾਰੀ; 315 ਗ੍ਰਿਫ਼ਤਾਰ
- ਰਾਜ ਚੋਣ ਕਮਿਸ਼ਨ, ਪੰਜਾਬ ਨੇ ਨਗਰ ਨਿਗਮ ਚੋਣਾਂ ਨੂੰ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚਾੜ੍ਹਨ ਲਈ ਆਈਏਐਸ/ਸੀਨੀਅਰ ਪੀਸੀਐਸ ਅਧਿਕਾਰੀਆਂ ਨੂੰ ਜਨਰਲ ਆਬਜ਼ਰਵਰਾਂ ਵਜੋਂ ਕੀਤਾ ਨਿਯੁਕਤ
- ➖ ਮੋਦੀ ਸਰਕਾਰ ਦੀ ਤਰ੍ਹਾਂ ਭਗਵੰਤ ਮਾਨ ਵੀ ਟੈਕਸ ਘਟਾ ਕੇ ਪੈਟਰੋਲ-ਡੀਜ਼ਲ ਕੀਮਤਾਂ ਵਿੱਚ ਵਾਧੇ ਦਾ ਬੋਝ ਆਪਣੇ ਸਿਰ ਲਵੇ : ਭਾਜਪਾ
ਨਵੀਨਤਮ ਪੋਸਟਾਂ
{"speed":"500","height":"400","pause":"2000"}