ਚੰਡੀਗੜ੍ਹ ਦੇ ਲਗਭਗ 30 ਮੇਰਾ ਯੁਵਾ ਭਾਰਤ ਵਲੰਟੀਅਰਾਂ ਅਤੇ ਯੁਵਾ ਪ੍ਰਤੀਭਾਗੀਆਂ ਨੇ ਅੱਜ ਡਿਪਟੀ ਕਮਿਸ਼ਨਰ ਦਫ਼ਤਰ, ਚੰਡੀਗੜ੍ਹ ਦੇ ਕਮੇਟੀ ਰੂਮ ਤੋਂ ਵਿਕਸਿਤ ਵਾਇਬ੍ਰੈਂਟ ਵਿਲੇਜ ਪ੍ਰੋਗਰਾਮ ਦੇ ਪ੍ਰਤੀਭਾਗੀਆਂ ਨਾਲ ਆਯੋਜਿਤ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਰਚੁਅਲ ਇੰਟਰੈਕਸ਼ਨ ਵਿੱਚ ਹਿੱਸਾ ਲਿਆ।
ਇਹ ਇੰਟਰੈਕਸ਼ਨ ਦੇਸ਼ਵਿਆਪੀ ਪ੍ਰੋਗਰਾਮ ਦਾ ਹਿੱਸਾ ਸੀ, ਜਿਸ ਵਿੱਚ ਦੇਸ਼ ਦੇ 245 ਜ਼ਿਲ੍ਹਿਆਂ ਤੋਂ 5,000 ਤੋਂ ਅਧਿਕ ਮੇਰਾ ਯੁਵਾ ਭਾਰਤ ਵਲੰਟੀਅਰਾਂ ਨੇ ਸਹਿਭਾਗਿਤਾ ਕੀਤੀ। ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਨੇ ਸੀਮਾਵਰਤੀ ਪਿੰਡਾਂ ਦੇ ਵਿਕਾਸ ਲਈ ਪ੍ਰਤੀਭਾਗੀਆਂ ਦੁਆਰਾ ਕੀਤੇ ਜਾ ਰਹੇ ਪ੍ਰਯਾਸਾਂ ਦੀ ਸ਼ਲਾਘਾ ਕਰਦੇ ਹੋਏ ਇੱਕ ਸਸ਼ਕਤ, ਆਤਮਨਿਰਭਰ ਅਤੇ ਸਮਾਵੇਸ਼ੀ ਭਾਰਤ ਦੇ ਨਿਰਮਾਣ ਦੇ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਦੁਹਰਾਈ।
ਪ੍ਰਤੀਭਾਗੀਆਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਵਿਕਸਿਤ ਵਾਇਬ੍ਰੈਂਟ ਵਿਲੇਜ ਪ੍ਰੋਗਰਾਮ ਦੇ ਤਹਿਤ ਸੀਮਾਵਰਤੀ ਪਿੰਡਾਂ ਦੇ ਸੰਪੂਰਨ ਵਿਕਾਸ ਲਈ ਕੀਤੇ ਜਾ ਰਹੇ ਪਰਿਵਰਤਨਕਾਰੀ ਕਾਰਜਾਂ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਵਿਕਸਿਤ ਭਾਰਤ @2047 ਦੇ ਲਕਸ਼ ਨੂੰ ਸਾਕਾਰ ਕਰਨ ਵਿੱਚ ਨੌਜਵਾਨਾਂ ਦੀ ਮਹੱਤਵਪੂਰਨ ਭੂਮਿਕਾ ‘ਤੇ ਬਲ ਦਿੰਦੇ ਹੋਏ ਉਨ੍ਹਾਂ ਨੂੰ ਇਨੋਵੇਸ਼ਨਸ, ਸਮੁਦਾਇਕ ਸੇਵਾ ਅਤੇ ਵਿਕਾਸਾਤਮਕ ਗਤੀਵਿਧੀਆਂ ਦੇ ਜ਼ਰੀਏ ਰਾਸ਼ਟਰ ਨਿਰਮਾਣ ਵਿੱਚ ਸਰਗਰਮ ਯੋਗਦਾਨ ਦੇਣ ਦਾ ਸੱਦਾ ਦਿੱਤਾ।
ਚੰਡੀਗੜ੍ਹ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਸ਼੍ਰੀ ਅਮਨਦੀਪ ਸਿੰਘ ਭੱਟੀ, ਪੀਸੀਐੱਸ, ਐਡੀਸ਼ਨਲ ਡਿਪਟੀ ਕਮਿਸ਼ਨਰ, ਚੰਡੀਗੜ੍ਹ; ਸ਼੍ਰੀ ਸ਼ਿਵਧਨ ਸ਼ਰਮਾ, ਯੂਟੀ ਡਾਇਰੈਕਟਰ, ਮੇਰਾ ਯੁਵਾ ਭਾਰਤ; ਸ਼੍ਰੀ ਵਿਨੈ ਕੁਮਾਰ, ਜ਼ਿਲ੍ਹਾ ਯੁਵਾ ਅਧਿਕਾਰੀ, ਮੇਰਾ ਯੁਵਾ ਭਾਰਤ ਚੰਡੀਗੜ੍ਹ; ਅਤੇ ਸ਼੍ਰੀ ਮਨਦੀਪ, ਜ਼ਿਲ੍ਹਾ ਸੂਚਨਾ ਅਧਿਕਾਰੀ, ਚੰਡੀਗੜ੍ਹ ਉਪਸਥਿਤ ਰਹੇ। ਸਾਰੇ ਪਤਵੰਤਿਆਂ ਨੇ ਨੌਜਵਾਨਾਂ ਨੂੰ ਸਮੁਦਾਇਕ ਵਿਕਾਸ ਅਤੇ ਜਨ ਸੇਵਾ ਨਾਲ ਜੁੜ ਕੇ ਰਾਸ਼ਟਰ ਨਿਰਮਾਣ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ।
ਇਸ ਸੰਵਾਦ ਨੇ ਪ੍ਰਤੀਭਾਗੀ ਵਲੰਟੀਅਰਾਂ ਨੂੰ ਪ੍ਰੇਰਿਤ ਕੀਤਾ ਅਤੇ ਯੁਵਾ ਲੀਡਰਸ਼ਿਪ, ਨਾਗਰਿਕ ਸਹਿਭਾਗਿਤਾ ਅਤੇ ਰਾਸ਼ਟਰ ਨਿਰਮਾਣ ਵਿੱਚ ਸਰਗਰਮ ਭਾਗੀਦਾਰੀ ਨੂੰ ਹੁਲਾਰਾ ਦੇਣ ਦੇ ਪ੍ਰਤੀ ਮੇਰਾ ਯੁਵਾ ਭਾਰਤ ਦੀ ਪ੍ਰਤੀਬੱਧਤਾ ਨੂੰ ਹੋਰ ਮਜ਼ਬੂਤ ਕੀਤਾ।
ਪ੍ਰਧਾਨ ਮੰਤਰੀ ਦੇ “ਵਿਕਸਿਤ ਭਾਰਤ ਲਈ ਨਸ਼ਾ ਮੁਕਤ ਯੁਵਾ” ਦੇ ਸੱਦੇ ਦੇ ਤਹਿਤ ਮੇਰਾ ਯੁਵਾ ਭਾਰਤ ਨੇ ਮੇਰਾ ਯੁਵਾ ਭਾਰਤ ਪੋਰਟਲ ‘ਤੇ ਇੱਕ ਵਰਚੁਅਲ ਪ੍ਰਤਿਗਿਆ ਵੀ ਲਾਂਚ ਕੀਤੀ ਹੈ, ਤਾਕਿ ਯੁਵਾ ਅਤੇ ਨਾਗਰਿਕ ਨਸ਼ਾ ਮੁਕਤੀ ਦੇ ਰਾਸ਼ਟਰੀ ਅਭਿਯਾਨ ਨਾਲ ਜੁੜ ਸਕਣ। ਨਾਗਰਿਕ ਔਨਲਾਇਨ ਪ੍ਰਤਿਗਿਆ ਲੈ ਕੇ ਸਫ਼ਲਤਾਪੂਰਵਕ ਪੂਰਾ ਕਰਨ ‘ਤੇ ਈ-ਸਰਟੀਫਿਕੇਟ ਵੀ ਡਾਊਨਲੋਡ ਕਰ ਸਕਦੇ ਹਨ।
ਪ੍ਰਤਿਗਿਆ ਲੈਣ ਲਈ ਲਿੰਕ:
https://mybharat.gov.in/events/nasha_mukt_yuva
