ਸ਼੍ਰੀ ਐੱਚ. ਰਾਜੇਸ਼ ਪ੍ਰਸਾਦ, ਮੁੱਖ ਸਕੱਤਰ, ਯੂ.ਟੀ. ਚੰਡੀਗੜ੍ਹ ਨੇ ਅੱਜ ਲੇਕ ਕਲੱਬ ਪਾਰਕਿੰਗ ਏਰੀਆ ਵਿਖੇ ਆਯੋਜਿਤ ‘ਪੌਧ ਮੇਲਾ 2026’ ਦਾ ਉਦਘਾਟਨ ਕੀਤਾ। ਇਸ ਅਵਸਰ ‘ਤੇ ਗ੍ਰਹਿ ਸਕੱਤਰ-ਅਤੇ-ਸਕੱਤਰ, ਵਣ ਅਤੇ ਵਣਜੀਵ, ਸ਼੍ਰੀ ਮਨਦੀਪ ਸਿੰਘ ਬਰਾੜ ਅਤੇ ਮੁੱਖ ਵਣਪਾਲ, ਯੂ.ਟੀ. ਚੰਡੀਗੜ੍ਹ, ਸ਼੍ਰੀ ਸੌਰਭ ਕੁਮਾਰ ਵੀ ਉਪਸਥਿਤ ਰਹੇ।
ਪੌਧ ਮੇਲੇ ਵਿੱਚ ਵਿਭਿੰਨ ਸਰਕਾਰੀ ਵਿਭਾਗਾਂ, ਵਿੱਦਿਅਕ ਸੰਸਥਾਵਾਂ ਅਤੇ ਸਮੁਦਾਇਕ ਸੰਗਠਨਾਂ ਨੇ ਉਤਸ਼ਾਹਪੂਰਵਕ ਹਿੱਸਾ ਲਿਆ। ਵਣ ਵਿਭਾਗ, ਇੰਜੀਨੀਅਰਿੰਗ ਵਿਭਾਗ ਦੇ ਬਾਗ਼ਬਾਨੀ ਵਿੰਗ ਅਤੇ ਨਗਰ ਨਿਗਮ ਦੁਆਰਾ ਲਗਾਏ ਗਏ ਸਟਾਲਾਂ ‘ਤੇ ਵਿਭਿੰਨ ਪ੍ਰਕਾਰ ਦੇ ਪੌਦੇ ਵਿਕਰੀ ਹਿਤ ਉਪਲਬਧ ਕਰਵਾਏ ਗਏ, ਜਿਸ ਨਾਲ ਨਾਗਰਿਕਾਂ ਨੂੰ ਪੌਦੇ ਅਸਾਨੀ ਨਾਲ ਉਪਲਬਧ ਹੋਏ ਅਤੇ ਰੁੱਖ ਲਗਾਉਣ ਅਤੇ ਵਾਤਾਵਰਣ ਸੰਭਾਲ਼ ਪ੍ਰਤੀ ਜਾਗਰੂਕਤਾ ਨੂੰ ਹੁਲਾਰਾ ਮਿਲਿਆ।
ਮੇਲੇ ਵਿੱਚ ਲਗਾਏ ਗਏ ਵਿਭਿੰਨ ਥੀਮੈਟਿਕ ਸਟਾਲਾਂ ਨੇ ਨਿਰੰਤਰ ਵਿਕਾਸ ਅਤੇ ਸੰਭਾਲ਼ ਨਾਲ ਜੁੜੀਆਂ ਅਭਿਨਵ ਪਹਿਲਾਂ ਨੂੰ ਪ੍ਰਦਰਸ਼ਿਤ ਕੀਤਾ। ਸਕੂਲੀ ਵਿਦਿਆਰਥੀਆਂ ਨੇ ਹਰਬਲ ਰੰਗ ਅਤੇ ਜ਼ੀਰੋ-ਵੇਸਟ ਚੱਕਰੀ ਪ੍ਰਕਿਰਿਆ ਨਾਲ ਤਿਆਰ ਜੈਵਿਕ ਖਾਦ ਜਿਹੇ ਵਾਤਾਵਰਣ-
ਅਨੁਕੂਲ ਉਤਪਾਦ ਪ੍ਰਦਰਸ਼ਿਤ ਕੀਤੇ। ਮਾਡਲ ਜੇਲ੍ਹ, ਬੁੜੈਲ ਦੁਆਰਾ ਜੇਲ੍ਹ ਬੰਦੀਆਂ ਦੇ ਕੌਸ਼ਲ ਵਿਕਾਸ ਅਤੇ ਪੁਨਰਵਾਸ ਪ੍ਰਯਾਸਾਂ ਨੂੰ ਦਰਸਾਉਂਦੇ ਹੋਏ ਉਨ੍ਹਾਂ ਦੁਆਰਾ ਤਿਆਰ ਮਠਿਆਈਆਂ ਦਾ ਪ੍ਰਦਰਸ਼ਨ ਕੀਤਾ ਗਿਆ।
133 ਈਕੋਲਾਜੀਕਲ ਟਾਸਕ ਫੋਰਸ ਨੇ ਨਵ ਗ੍ਰਹਿ ਵਾਟਿਕਾ ਪ੍ਰਦਰਸ਼ਿਤ ਕੀਤੀ ਜਦਕਿ ਕ੍ਰੈਸਟ (CREST) ਨੇ ਪੀਐੱਮ ਸੂਰਯ ਘਰ ਯੋਜਨਾ ਦੀ ਜਾਣਕਾਰੀ ਦਿੱਤੀ। ਅਰਪਣ ਅਤੇ ਸਫ਼ਾਈਮਿੱਤਰ ਸਹਿਤ ਸਵੈ-ਸਹਾਇਤਾ ਸਮੂਹਾਂ ਨੇ ਆਪਣੇ ਉਤਪਾਦ ਅਤੇ ਗਤੀਵਿਧੀਆਂ ਦਾ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਨੇ ਤਿਤਲੀਆਂ ਦੀ ਸੰਭਾਲ਼ ਲਈ ਜ਼ਰੂਰੀ ਹੋਸਟ ਅਤੇ ਨੈਕਟਰ ਪੌਦਿਆਂ ‘ਤੇ ਅਧਾਰਿਤ ਵਿਸ਼ੇਸ਼ ਸਟਾਲ ਵੀ ਲਗਾਇਆ, ਜਿਸ ਵਿੱਚ ਇਨ੍ਹਾਂ ਪੌਦਿਆਂ ਦੇ ਵਾਤਾਵਰਣਕ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ ਨਾਗਰਿਕਾਂ ਨੂੰ ਤਿਤਲੀ-ਅਨੁਕੂਲ ਬਾਗ਼ ਵਿਕਸਿਤ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਤੋਂ ਇਲਾਵਾ ਨਿਰਮਾਣ ਅਤੇ ਢਾਹੁਣ (ਸੀ ਐਂਡ ਡੀ) ਰਹਿੰਦ-ਖੂੰਹਦ ਪ੍ਰਬੰਧਨ, ਬਾਗ਼ਬਾਨੀ ਰਹਿੰਦ-ਖੂੰਹਦ ਦੀ ਪ੍ਰੋਸੈੱਸਿੰਗ, ਪ੍ਰਾਰੰਭ ਅਤੇ ਵਣ ਵਿਭਾਗ ਦੁਆਰਾ ਵਣਜੀਵ ਬਚਾਅ ਉਪਕਰਣਾਂ ਦੀ ਪ੍ਰਦਰਸ਼ਨੀ ਵੀ ਆਕਰਸ਼ਣ ਦਾ ਕੇਂਦਰ ਰਹੀ।
ਇਸ ਅਵਸਰ ‘ਤੇ ਮੁੱਖ ਸਕੱਤਰ ਨੇ ਵਾਤਾਵਰਣ ਸੰਭਾਲ਼ ਅਤੇ ਜਨ-ਜਾਗਰੂਕਤਾ ਦੇ ਖੇਤਰ ਵਿੱਚ ਉਤਕ੍ਰਿਸ਼ਟ ਕਾਰਜ ਕਰਨ ਕਰਨ ਵਾਲੇ ਸਕੂਲਾਂ ਅਤੇ ਉਚੇਰੀ ਵਿੱਦਿਅਕ ਸੰਸਥਾਵਾਂ ਦੇ ਈਕੋ-ਕਲੱਬਾਂ ਅਤੇ ਈਕੋ-ਸੋਸਾਇਟੀਆਂ ਨੂੰ ਪੁਰਸਕਾਰ ਪ੍ਰਦਾਨ ਕੀਤੇ।
ਮੁੱਖ ਸਕੱਤਰ ਨੇ ਇਸ ਅਵਸਰ ‘ਤੇ ਵਾਤਾਵਰਣ ਵਿਭਾਗ ਦੁਆਰਾ ਸਕੂਲੀ ਵਿਦਿਆਰਥੀਆਂ ਲਈ ਤਿਆਰ ਇੱਕ ਜਲਵਾਯੂ ਸਿੱਖਿਆ ਅਤੇ ਆਊਟਰੀਚ ਮੈਗਜ਼ੀਨ “ਪੀਏਐੱਚਏਐੱਲ” (ਪ੍ਰਮੋਟਿੰਗ ਅਵੇਅਰਨੈੱਸ ਫੌਰ ਹੈਲਦੀ ਐਂਡ ਐਕਟਿਵ ਲਾਇਫਸਟਾਇਲ)” ਨਾਮਕ ਜਲਵਾਯੂ ਸਿੱਖਿਆ ਅਤੇ ਆਊਟਰੀਚ ਮੈਗਜ਼ੀਨ ਵੀ ਜਾਰੀ ਕੀਤੀ। ਇਹ ਮੈਗਜ਼ੀਨ ਸਰਲ, ਰੋਚਕ ਅਤੇ ਸਹਿਜ ਭਾਸ਼ਾ ਵਿੱਚ
ਵਾਤਾਵਰਣ ਸਬੰਧੀ ਵਿੱਦਿਅਕ ਸਮੱਗਰੀ ਉਪਲਬਧ ਕਰਵਾਉਂਦੀ ਹੈ ਤਾਕਿ ਵਿਦਿਆਰਥੀਆਂ ਅਤੇ ਯੁਵਾ ਪੀੜ੍ਹੀ ਵਿੱਚ ਵਾਤਾਵਰਣ ਪ੍ਰਤੀ ਜ਼ਿੰਮੇਦਾਰ ਵਿਵਹਾਰ ਵਿਕਸਿਤ ਹੋ ਸਕੇ। ਇਸ ਦਾ ਉਦੇਸ਼ ਜਲਵਾਯੂ ਪਰਿਵਰਤਨ, ਟਿਕਾਊ ਜੀਵਨਸ਼ੈਲੀ ਅਤੇ ਵਾਤਾਵਰਣ ਸੰਭਾਲ਼ ਲਈ ਵਿਵਹਾਰਿਕ ਉਪਾਵਾਂ ਬਾਰੇ ਜਾਗਰੂਕਤਾ ਵਧਾਉਣਾ ਹੈ।
ਇਕੱਠ ਨੂੰ ਸੰਬੋਧਨ ਕਰਦੇ ਹੋਏ ਮੁੱਖ ਸਕੱਤਰ ਨੇ ਵਾਤਾਵਰਣ ਸੰਭਾਲ਼ ਵਿੱਚ ਸਮੂਹਿਕ ਸਹਿਭਾਗਿਤਾ ਦੇ ਮਹੱਤਵ ‘ਤੇ ਬਲ ਦਿੱਤਾ ਅਤੇ ਵਿਸ਼ੇਸ਼ ਕਰਕੇ ਨੌਜਵਾਨਾਂ ਨੂੰ ਚੰਡੀਗੜ੍ਹ ਨੂੰ ਅਧਿਕ ਹਰਿਤ, ਸਵੱਛ ਅਤੇ ਟਿਕਾਊ ਬਣਾਉਣ ਵਿੱਚ ਸਰਗਰਮ ਯੋਗਦਾਨ ਦੇਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਪੌਧ ਮੇਲੇ ਨੂੰ ਵਾਤਾਵਰਣ ਸਿੱਖਿਆ, ਜਨ-ਜਾਗਰੂਕਤਾ ਅਤੇ ਸਮੁਦਾਇਕ ਸਹਿਭਾਗਿਤਾ ਦਾ ਪ੍ਰਭਾਵੀ ਮੰਚ ਬਣਾਉਣ ਲਈ ਸਾਰੇ ਵਿਭਾਗਾਂ ਅਤੇ ਸਹਿਭਾਗੀ ਸੰਗਠਨਾਂ ਦੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ।
ਗ੍ਰਹਿ ਸਕੱਤਰ-ਅਤੇ-ਸਕੱਤਰ, ਵਣ ਅਤੇ ਵਣਜੀਵ, ਯੂ.ਟੀ. ਚੰਡੀਗੜ੍ਹ,ਸ਼੍ਰੀ ਮਨਦੀਪ ਸਿੰਘ ਬਰਾੜ ਨੇ ਕਿਹਾ ਕਿ ਵਾਤਾਵਰਣ ਸੰਭਾਲ਼ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਦਾਰੀ ਹੈ। ਉਨ੍ਹਾਂ ਨੇ ਪੌਦੇ ਲਗਾਉਣ ਦੀਆਂ ਮੁਹਿੰਮਾਂ, ਜੈਵ ਵਿਵਿਧਤਾ ਸੰਭਾਲ਼ ਅਤੇ ਟਿਕਾਊ ਜੀਵਨਸ਼ੈਲੀ ਨੂੰ ਹੁਲਾਰਾ ਦੇਣ ਵਿੱਚ ਜਨਭਾਗੀਦਾਰੀ ਨੂੰ ਹੋਰ ਸਸ਼ਕਤ ਬਣਾਉਣ ਦੀ ਜ਼ਰੂਰਤ ‘ਤੇ ਬਲ ਦਿੱਤਾ। ਉਨ੍ਹਾਂ ਨੇ ਪੌਧ ਮੇਲੇ ਨੂੰ ਵਾਤਾਵਰਣ ਸੰਭਾਲ਼ ਅਤੇ ਨਾਗਰਿਕ ਸਹਿਭਾਗਿਤਾ ਦਾ ਸਾਰਥਕ ਮੰਚ ਬਣਾਉਣ ਵਿੱਚ ਵਿਭਿੰਨ ਵਿਭਾਗਾਂ, ਵਿੱਦਿਅਕ ਸੰਸਥਾਵਾਂ ਅਤੇ ਸਮੁਦਾਇਕ ਸੰਗਠਨਾਂ ਦੇ ਸਹਿਯੋਗ ਦੀ ਸ਼ਲਾਘਾ ਕੀਤੀ।
