-ਕਾਲਾ ਝੰਡਾ ਦਿਖਾ ਕੇ ਨਕਲੀ ਇਨਕਲਾਬੀ ਨੂੰ ਸਵਾਲ ਕਰਨ ਵਾਲੇ ਸਿੱਖ ਨੌਜਵਾਨ ‘ਤੇ ਅੰਨਾ ਤਸ਼ੱਦਦ ਕਰਵਾ ਕੇ ਗੁਰੂ ਦੋਖੀ ਨੇ ਕੀਤੀ ਸਿੱਖੀ ਸਰੂਪ ਦੀ ਬੇਅਦਬੀ ਅਤੇ ਸ਼ਹੀਦ ਊਧਮ ਦੀ ਧਰਤੀ ਨੂੰ ਲਾਇਆ ਦਾਗ਼-ਬਿਕਰਮ ਸਿੰਘ ਮਜੀਠੀਆ
ਕਿਹਾ, ਕੱਟੜ ਭ੍ਰਿਰਸ਼ਟਾਚਾਰੀਆਂ ਦੀ ਸਰਕਾਰ ਦੇ 500 ਕਰੋੜ ਦੇ ਘਪਲੇ ਸਬੰਧੀ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕਰਕੇ ਸੀਬੀਆਈ ਦੀ ਮੰਗ ਕਰਨ ਵਾਲੇ ਵਕੀਲ ਨਿਖਿਲ ਸਰਾਫ ਦੇ ਹੋਮ ਸਟੇਅ ਨੂੰ ਭਿਜਵਾਏ 5 ਨੋਟਿਸ
ਆਪਣੀ ਪਤਨੀ ਡਾ. ਗੁਰਪ੍ਰੀਤ ਕੌਰ ਦੀ ਕਥਿਤ ਪੰਜ ਕਰੋੜ ਦੇ ਰਿਸ਼ਵਤ ਮਾਮਲੇ ਨੂੰ ਦਬਾਉਣ ਲਈ ਗੁਰੂ ਦੋਖੀ ਮੁੱਖ ਮੰਤਰੀ ਨੇ ਲਾਇਆ ਸਾਰੀ ਸਰਕਾਰ ਦਾ ਜ਼ੋਰ
ਅਕਾਲੀ ਦਲ ਪੀੜਤ ਧੀਆਂ, ਗੁਰ ਸਿਖ ਨੌਜਵਾਨ ਅਤੇ ਸਰਕਾਰ ਵਲੋਂ ਤੰਗ ਪ੍ਰੇਸ਼ਾਨ ਕੀਤੇ ਜਾ ਰਹੇ ਵਕੀਲ ਨਾਲ ਡਟ ਕੇ ਖੜੇਗਾ
ਗੁਰਪ੍ਰੀਤ ਕੌਰ ਦਾ ਕੋਈ ਨੋਟਿਸ ਨਹੀਂ ਮਿਲਿਆ ਪਰ ਗੁਰੂ ਦੋਖੀ ਮੁੱਖ ਮੰਤਰੀ ਦੇ ਗੈਂਗਸਟਰ ਗੁਰਗਿਆਂ ਦੀਆਂ ਧਮਕੀਆਂ ਜਰੂਰ ਆ ਰਹੀਆਂ ਹਨ, ਪਰ ਗੈਂਗਸਟਰ ਆਪਣੇ ਗੁਰੂ ਘੰਟਾਲ ਨੂੰ ਦੱਸ ਦੇਣ ਕਿ ਮਜੀਠੀਆ ਨਾ ਤੁਹਾਡੇ ਤੋਂ ਡਰਿਆ ਹੈ ਨਾ ਕਦੇ ਡਰੇਗਾ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸ੍ਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਅੰਨਾ ਹਜ਼ਾਰੇ ਦੇ ਅੰਦੋਲਨ ਚੋਂ ਨਿਕਲੀ ਆਮ ਆਦਮੀ ਪਾਰਟੀ ਦੇ ਨਕਲੀ ਇਨਕਲਾਬੀ ਅਤੇ ਗੁਰੂ ਦੋਖੀ ਮੁੱਖ ਮੰਤਰੀ ਜੋ ਕਦੇ ਕਿਹਾ ਕਰਦਾ ਸੀ ਕਿ ਸਿਆਸਤਦਾਨਾਂ ਨੂੰ ਸਵਾਲ ਕਰੋ ਅਤੇ ਹੁਣ ਉਹ ਖੁਦ ਸਵਾਲ ਕਰਨ ਵਾਲਿਆਂ, ਕਾਲੇ ਝੰਡੇ ਦਿਖਾਉਣ ਵਾਲਿਆਂ ਅਤੇ ਕਾਲਾ ਕੋਟ ਪਾ ਕੇ ਆਪਣੀ ਡਿਊਟੀ ਨਿਭਾਉਣ ਵਾਲੇ ਵਕੀਲਾਂ ਤੋਂ ਵੀ ਡਰ ਗਿਆ ਹੈl
ਉਹਨਾਂ ਕਿਹਾ ਕਿ ਗੁਰੂ ਦੋਖੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਾਲਾ ਝੰਡਾ ਦਿਖਾ ਕੇ ਸ਼ਾਂਤਮਈ ਢੰਗ ਨਾਲ ਸਵਾਲ ਪੁੱਛਣ ਵਾਲੇ ਸਿੱਖ ਨੌਜਵਾਨ ਮੋਹਣਜੀਤ ਸਿੰਘ ਸ਼ੇਰੋ ਨੂੰ ਇਸ ਤਾਨਾਸ਼ਾਹ ਮੁੱਖ ਮੰਤਰੀ ਵੱਲੋਂ ਪੁਲਿਸ ਦੇ ਜਰੀਏ ਗਿਰਫਤਾਰ ਕਰਾ ਕੇ ਜਿਸ ਤਰਾਂ ਤਸ਼ੱਦਦ ਢਾਇਆ ਗਿਆ ਹੈ ਉਸਤੋਂ ਇਹ ਗੱਲ ਵੀ ਸਾਫ ਹੋ ਗਈ ਹੈ ਕਿ ਗੁਰੂ ਦੋਖੀ ਸ਼ਰਾਬੀ ਮੁੱਖ ਮੰਤਰੀ ਸਿੱਖ ਵਿਰੋਧੀ ਸੀ ਅਤੇ ਸਿੱਖ ਵਿਰੋਧੀ ਹੀ ਰਹੇਗਾ ਕਿਉਂਕਿ ਇਸ ਦੇ ਰਾਜ ਵਿੱਚ ਪਹਿਲਾਂ ਵੀ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਕਰਵਾ ਕੇ ਮਰਵਾਇਆ ਜਾ ਚੁੱਕਿਆ ਹੈ l
ਉਹਨਾਂ ਕਿਹਾ ਕਿ ਸਿੱਖ ਨੌਜਵਾਨ ਉੱਤੇ ਸ਼ਰਾਬੀ ਮੁੱਖ ਮੰਤਰੀ ਵੱਲੋਂ ਕੀਤੇ ਤਸ਼ੱਦਦ ਦੌਰਾਨ ਉਸਦੇ ਕੇਸ ਪੁੱਟੇ ਗਏ, ਦਾੜ੍ਹੀ ਪੁੱਟੀ ਗਈ, ਜੂੜਾ ਪੱਟਿਆ ਗਿਆ, ਪੱਟਾਂ ‘ਤੇ ਬਲੇਡg ਮਾਰ ਕੇ ਲੂਣ ਪਾਇਆ ਗਿਆ, ਕਰੰਟ ਲਾਇਆ ਗਿਆ ਜੋ ਮਨੁੱਖੀ ਅਧਿਕਾਰਾਂ ਦਾ ਘਾਣ ਤਾਂ ਹੈ ਇਹ ਸਗੋਂ ਅਜਿਹਾ ਕਰਕੇ ਉਸਨੇ ਸਿੱਖੀ ਸਰੂਪ ਦੀ ਬੇਅਦਬੀ ਤਾਂ ਕੀਤੀ ਹੈ ਸਗੋਂ ਸ਼ਹੀਦ ਉਧਮ ਸਿੰਘ ਦੀ ਧਰਤੀ ਨੂੰ ਵੀ ਦਾਗ ਲਾ ਦਿੱਤਾ ਹੈ ਜੋ ਇਸ ਸ਼ਰਾਬੀ ਮੁੱਖ ਮੰਤਰੀ ਲਈ ਡੁੱਬ ਮਰਨ ਵਾਲੀ ਗੱਲ ਹੈ l ਪਰ ਅਸੀਂ ਚਾਹੁੰਦੇ ਹਾਂ ਕਿ ਨਾ ਅਜੇ ਸਲਫਾਸ ਖਾਵੇ ਅਤੇ ਨਾ ਹੀ ਡੁੱਬ ਕੇ ਮਰੇ ਕਿਉਂਕਿ ਇਸ ਨੂੰ ਇਸ ਦੇ ਕਰਮਾਂ ਦੀ ਸਜ ਪੰਜਾਬ ਦੇ ਲੋਕ ਖੁਦ ਦੇਣਗੇ ਇਹ ਆਪਣੇ ਗੁਨਾਹਾਂ ਅਤੇ ਕਲੰਕਿਤ ਕਰਮਾਂ ਨੂੰ ਆਪਣੀਆਂ ਅੱਖਾਂ ਸਾਹਮਣੇ ਦੇਖ ਕੇ ਆਪਣੀ ਸਜ਼ਾ ਭੁਗਤੇਗਾ l
ਉਨਾ ਕਿਹਾ ਜਿਸ ਤਰ੍ਹਾਂ ਗੁਰੂ ਦੁਖੀ ਮੁੱਖ ਮੰਤਰੀ ਕਾਲੇ ਝੰਡੇ ਤੋਂ ਡਰ ਗਿਆ ਉਸੇ ਤਰ੍ਹਾਂ ਖੁਦ ਨੂੰ ਕੱਟੜ ਇਮਾਨਦਾਰ ਕਹਿਣ ਵਾਲੀ ਕੱਟੜ ਭ੍ਰਸ਼ਟਾਚਾਰੀ ਦੇ ਸਰਕਾਰ ਦੇ 500 ਕਰੋੜ ਦੇ ਘਪਲੇ ਸਬੰਧੀ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕਰਕੇ ਸੀਬੀਆਈ ਦੀ ਮੰਗ ਕਰਨ ਵਾਲੇ ਵਕੀਲ ਨਿਖਿਲ ਸਰਾਫ ਦੇ ਕਾਲੇ ਕੋਟ ਤੋਂ ਵੀ ਇਹ ਦਰ ਗਿਆ ਅਤੇ ਉਸਦੀ ਪਟੀਸ਼ਨ ਪਾਉਣ ਦੇ ਤੁਰੰਤ ਬਾਅਦ ਉਸਦੇ ਹੋਮ ਸਟੇਅ ਨੂੰ 5 ਨੋਟਿਸ ਭਜਵਾ ਕੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਜੋ ਗੁਰੂ ਦੋਖੀ ਮੁੱਖ ਮੰਤਰੀ ਦੇ ਆਮ ਲੋਕਾਂ ਵੱਲੋਂ ਪੁੱਛੇ ਜਾ ਰਹੇ ਸਵਾਲਾਂ ਤੋਂ ਆ ਰਹੇ ਡਰ ਅਤੇ ਭੈਅ ਦਾ ਵੱਡਾ ਸਬੂਤ ਹੈ l
ਉਹਨਾਂ ਕਿਹਾ ਕਿ ਇਸ ਵਕੀਲ ਨਿਖਿਲ ਸਰਾਫ ਦੇ ਖਿਲਾਫ ਭਰਸ਼ਟਾਚਾਰੀ ਸਰਕਾਰ ਦੇ ਵਿਰੁੱਧ ਮੁੱਖ ਮੰਤਰੀ ਵੱਲੋਂ ਇਸ ਲਈ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਕਿਉਂਕਿ ਉਸਨੇ ਅਲੀ ਬਾਬਾ 40 ਚੋਰਾਂ ਦੇ ਘਪਲੇ ਦੀ ਸੀਬੀਆਈ ਜਾਂਚ ਮੰਗ ਲਈ ਸੀ l
ਸ੍ਰ ਮਜੀਠੀਆ ਨੇ ਕਿਹਾ ਕਿ ਪਹਿਲਾਂ ਕੇਜਰੀਵਾਲ ਆਇਆ ਸੀ ਅਤੇ ਹੁਣ *ਜੁਗਨੂੰ ਮੀਡੀਆ ਆ ਗਿਆ ਜੋ ਪੰਜਾਬ ਅਤੇ ਪੰਜਾਬੀਆਂ ਤੇ ਹੋ ਰਹੇ ਹਰ ਤਸ਼ਦਦ ਦੇ ਅੱਤਿਆਚਾਰ ਨੂੰ ਦੇਖ ਕੇ ਪੂਰੀ ਤਰ੍ਹਾਂ ਖਾਮੋਸ਼ ਹੈ l ਅੱਜ ਚਾਹੇ ਇੱਕ ਸਿੱਖ ਨੌਜਵਾਨ ਤੇ ਹੋਏ ਤਸ਼ੱਦਦ ਦਾ ਮਾਮਲਾ ਹੋਵੇ, ਚਾਹੇ ਗੁਰੂ ਦੁਖੀ ਮੁੱਖ ਮੰਤਰੀ ਦੀ ਭਰਿਸ਼ਟਾਚਾਰੀ ਪਤਨੀ ਦੇ ਪੰਜ ਕਰੋੜ ਦੀ ਰਿਸ਼ਵਤ ਲੈਕੇ
ਇੱਕ ਬਲਾਤਕਾਰੀ ਨੂੰ ਬਚਾਉਣ ਦਾ ਮਾਮਲਾ ਹੋਵੇ ਜਾਂ ਫਿਰ ਘਪਲੇਬਾਜ ਸਰਕਾਰ ਦੇ ਘਪਲਿਆਂ ਦੀ ਸੀਬੀਆਈ ਮੰਗ ਕਰਨ ਵਾਲੇ ਵਕੀਲ ਖਿਲਾਫ ਹੋਰੀ ਧੱਕੇਸ਼ਾਹੀ ਦਾ ਮਾਮਲਾ ਹੋਵੇ, ਸਾਰੇ ਜੁਗਨੂੰ ਮੁੱਦਈ ਦਾ ਗਲ਼ਾ ਸ਼ਾਂਤ ਹੈ, ਕਿਉਂਕਿ ਗੱਲ ਪੰਜਾਬ ਦੀਆਂ ਧੀਆਂ ਦੀ ਇੱਜ਼ਤ ਦੀ ਹੈ, ਗੱਲ ਭ੍ਰਿਸ਼ਟਾਚਾਰ ਦੀ ਹੈ, ਗੱਲ ਡਾਕਟਰ ਗੁਰਪ੍ਰੀਤ ਕੌਰ ਤੇ ਗੁਰੂ-ਦੋਖੀ ਦੇ ਘਰ ਤੱਕ ਜਾਂਦੀ ਹੈ ਜਿਸ ਕਰਕੇ ਸਾਰਾ ਜ਼ੋਰ ਮਾਮਲੇ ਨੂੰ ਦੱਬਣ ‘ਤੇ ਲੱਗਾ ਹੈ*!
ਉਹਨਾਂ ਕਿਹਾ ਕਿ ਗੁਰੂ ਦੋਖੀ ਸ਼ਰਾਬੀt ਮੁੱਖ ਮੰਤਰੀ ਆਪਣੀ ਘਰ ਦੀ ਡਾ. ਗੁਰਪ੍ਰੀਤ ਕੌਰ ਦੀ ਕਥਿਤ ਪੰਜ ਕਰੋੜ ਦੇ ਰਿਸ਼ਵਤ ਮਾਮਲੇ ਨੂੰ ਦਬਾਉਣ ਲਈ ਸਾਰੀ ਸਰਕਾਰ ਦਾ ਜ਼ੋਰ* ਲਾ ਰਿਹਾ ਹੈ ਪਰ ਹੁਣ ਇਹ ਮਾਮਲਾ ਦਬਾਉਣ ਨਾਲ ਦੱਬਣ ਵਾਲਾ ਨਹੀਂ ਸਗੋਂ ਇਹ ਪੰਜਾਬ ਤੋਂ ਲੈ ਕੇ ਦੇਸ਼ ਵਿਦੇਸ਼ ਤੱਕ ਸਭ ਦੇ ਸਾਹਮਣੇ ਆ ਚੁੱਕਿਆ ਹੈ l
ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੀੜਤ ਧੀਆਂ, ਸਿਖ ਨੌਜਵਾਨ ਅਤੇ ਸਰਕਾਰ ਵਲੋਂ ਤੰਗ ਪ੍ਰੇਸ਼ਾਨ ਕੀਤੇ ਜਾ ਰਹੇ ਵਕੀਲ ਸਮੇਤ ਸਰਕਾਰ ਵੱਲੋਂ ਧੱਕੇਸ਼ਾਹੀ ਦੇ ਸ਼ਿਕਾਰ ਹੋ ਰਹੇ ਹਰ ਆਮ ਤੇ ਖਾਸ ਦੇ ਨਾਲ ਡਟ ਕੇ ਖੜੇਗਾ*ਲ l
ਉਨਾਂ ਕਿਹਾ ਕਿ ਉਨ੍ਹਾਂ ਨੂੰ ਗੁਰਪ੍ਰੀਤ ਕੌਰ ਦਾ ਕੋਈ ਨੋਟਿਸ ਨਹੀਂ ਮਿਲਿਆ ਪਰ ਗੁਰੂ ਦੋਖੀ ਮੁੱਖ ਮੰਤਰੀ ਦੇ ਗੈਂਗਸਟਰ ਗੁਰਗਿਆਂ ਦੀਆਂ ਧਮਕੀਆਂ ਜਰੂਰ ਆ ਰਹੀਆਂ ਹਨ, ਪਰ ਗੈਂਗਸਟਰ ਆਪਣੇ ਗੁਰੂ ਘੰਟਾਲ ਨੂੰ ਦੱਸ ਦੇਣ ਕਿ ਮਜੀਠੀਆ ਨਾ ਤੁਹਾਡੇ ਤੋਂ ਡਰਿਆ ਹੈ ਨਾ ਕਦੇ ਡਰੇਗਾ ਅਤੇ ਤੁਹਾਡੀ ਸਰਕਾਰ, ਗੁਰੂ ਦੋਖੀ ਮੁੱਖ ਮੰਤਰੀ ਦੇ ਘਪਲੇਬਾਜ ਓਐਸਡੀ ਅਤੇ ਪਰਿਵਾਰ ਵੱਲੋਂ ਕੀਤੇ ਜਾ ਰਹੇ ਘਪਲਿਆਂ ਤੇ ਭ੍ਰਿਸ਼ਟਾਚਾਰ ਦੇ ਖਿਲਾਫ ਆਵਾਜ਼ ਬੁਲੰਦ ਕਰਦਾ ਰਹਾਂਗਾ l
ਉਨਾਂ ਪੰਜਾਬ ਦੇ ਵਕੀਲ ਭਾਈਚਾਰੇg ਅਤੇ ਬਾਰ ਐਸੋਸੀਏਸ਼ਨ ਸਮੇਤ ਜਾਗਦੀ ਜਮੀਰ ਵਾਲਿਆਂ ਨੂੰ ਅਪੀਲ ਕੀਤੀ ਕਿ ਹੁਣ ਸਮਾਂ ਆ ਗਿਆ ਹੈ ਕਿ ਝੂਠ ਦੇ ਖਿਲਾਫ ਆਵਾਜ਼ ਬੁਲੰਦ ਕਰਕੇ ਆਪਣੇ ਵਕੀਲ ਭਰਾ ਨਾਲ ਖੜੇ ਹੋਇਆ ਜਾਵੇ l ਉਨਾ ਗੁਰੂ ਦੁਖ ਮੰਤਰੀ, ਬਲਾਤਕਾਰੀਆਂ ਨੂੰ ਬਚਾਉਣ ਲਈ ਪੰਜ ਕਰੋੜ ਲੈਣ ਵਾਲੀ ਉਸਦੀ ਪਤਨੀ, ਗੁਰੂ ਦੋਖੀ ਦੇ ਘਪਲੇਬਾਜ ਓਐਸਡੀ ਅਤੇ ਪੰਜਾਬ ਦੀ ਲੁੱਟ ਖਸੁੱਟ ਕਰਨ ਵਾਲੇ ਦਿੱਲੀ ਵਾਲੇ ਭ੍ਰਿਸ਼ਟ ਟੋਲੇ ਖਿਲਾਫ ਪੰਜਾਬ ਵਾਸੀਆਂ ਨੂੰ ਆਵਾਜ਼ ਬੁਲੰਦ ਕਰਨ ਤੇ ਡਟਣ ਦੀ ਅਪੀਲ ਕੀਤੀ l
