ਚੰਡੀਗੜ੍ਹ ਪ੍ਰਸ਼ਾਸਨ ਨੇ ਕੁਦਰਤੀ ਗੈਸ ‘ਤੇ ਵੈਲਿਊ ਐਡਿਡ ਟੈਕਸ (ਵੈਟ) ਦੀ ਦਰ 12.5% ​​ਤੋਂ ਘਟਾ ਕੇ 5% ਕਰ ਦਿੱਤੀ ਹੈ। ਨਵੀਂ ਦਰ 18 ਸਤੰਬਰ, 2026 ਦੀ ਅੱਧੀ ਰਾਤ ਤੋਂ ਪ੍ਰਭਾਵੀ ਹੋਵੇਗੀ।

ਇਸ ਨਿਰਣੇ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਕੰਪਰੈੱਸਡ ਨੈਚੁਰਲ ਗੈਸ (ਸੀਐੱਨਜੀ) ਅਤੇ ਪਾਇਪਡ ਨੈਚੁਰਲ ਗੈਸ (ਪੀਐੱਨਜੀ) ਦਾ ਉਪਯੋਗ ਕਰਨ ਵਾਲੇ ਉਪਭੋਗਤਾਵਾਂ ਨੂੰ ਮਹੱਤਵਪੂਰਨ ਟੈਕਸ ਰਾਹਤ ਮਿਲੇਗੀ।

ਵੈਟ ਦੀ ਦਰ ਵਿੱਚ ਕਮੀ ਨਾਲ ਕੁਦਰਤੀ ਗੈਸ ਉਪਭੋਗਤਾਵਾਂ ਲਈ ਅਧਿਕ ਕਿਫ਼ਾਇਤੀ ਹੋਣ ਦੀ ਉਮੀਦ ਹੈ। ਇਸ ਨਾਲ ਸ਼ਹਿਰ ਵਿੱਚ ਕੁਦਰਤੀ ਗੈਸ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਤੇ ਵਿਸਤਾਰ ਨੂੰ ਵੀ ਹੁਲਾਰਾ ਮਿਲੇਗਾ ਅਤੇ ਚੰਡੀਗੜ੍ਹ ਵਿੱਚ ਸਵੱਛ ਈਂਧਣ ਵਿਕਲਪਾਂ ਦੀ ਵਿਆਪਕ ਉਪਲਬਧਤਾ ਅਤੇ ਉਪਯੋਗ ਨੂੰ ਪ੍ਰੋਤਸਾਹਨ ਮਿਲੇਗਾ।