ਚੰਡੀਗੜ੍ਹ : ਸੁਪਰ-ਮੋਰਬਿਡ ਓਬੇਸਿਟੀ ਤੋਂ ਪੀੜਤ 210 ਕਿਲੋਗ੍ਰਾਮ ਵਜ਼ਨ ਦੇ ਮੋਹਾਲੀ ਦੇ 46 ਸਾਲਾ ਪੰਕਜ ਅਹੂਜਾ ਨੂੰ ਮੈਕਸ ਹਸਪਤਾਲ ਵਿੱਚ ਲੈਪਰੋਸਕੋਪਿਕ ਬੇਰੀਐਟ੍ਰਿਕ ਸਰਜਰੀ ਤੋਂ ਬਾਅਦ ਨਵਾਂ ਜੀਵਨ ਮਿਲਿਆ।

ਪੰਕਜ ਕਸਰਤ ਅਤੇ ਖਾਣ-ਪੀਣ ਵਿੱਚ ਬਦਲਾਅ ਦੇ ਬਾਵਜੂਦ ਬੇਕਾਬੂ ਤੌਰ ‘ਤੇ ਵਧਦੇ ਵਜ਼ਨ ਤੋਂ ਪਰੇਸ਼ਾਨ ਸਨ। ਉਹ ਪ੍ਰੀ-ਡਾਇਬਿਟਿਕ ਵੀ ਸਨ ਅਤੇ ਉਨ੍ਹਾਂ ਦਾ ਫੈਟੀ ਲਿਵਰ ਗ੍ਰੇਡ-3 ਤੱਕ ਵਧ ਚੁੱਕਾ ਸੀ।

ਪ੍ਰਿੰਸੀਪਲ ਕੰਸਲਟੈਂਟ-ਜਨਰਲ ਸਰਜਰੀ, ਡਾ. ਅਨੁਪਮ ਗੋਇਲ ਦੀ ਅਗਵਾਈ ਹੇਠ ਮੈਕਸ ਦੀ ਸਰਜੀਕਲ ਟੀਮ ਨੇ ਲੈਪਰੋਸਕੋਪਿਕ ਸਲੀਵ ਗੈਸਟ੍ਰੈਕਟੋਮੀ ਦੀ ਯੋਜਨਾ ਬਣਾਈ। ਇਹ ਵਜ਼ਨ ਘਟਾਉਣ ਦੀ ਇੱਕ ਅਜਿਹੀ ਸਰਜਰੀ ਹੈ ਜੋ ਘੱਟ ਚੀਰ-ਫਾੜ ਵਾਲੀ ਲੈਪਰੋਸਕੋਪਿਕ ਤਕਨੀਕ ਦੀ ਵਰਤੋਂ ਕਰਕੇ ਪੇਟ ਦੇ ਆਕਾਰ ਨੂੰ ਘਟਾਉਂਦੀ ਹੈ। ਤਮਾਮ ਚੁਣੌਤੀਆਂ ਦੇ ਬਾਵਜੂਦ ਸਰਜਰੀ ਸਫਲਤਾਪੂਰਵਕ ਨੇਪਰੇ ਚੜ੍ਹੀ।

ਡਾ. ਗੋਇਲ ਨੇ ਕਿਹਾ, “ਇਸ ਤਰ੍ਹਾਂ ਦੇ ਮਾਮਲੇ ਇਹ ਦਰਸਾਉਂਦੇ ਹਨ ਕਿ ਗੰਭੀਰ ਮੋਟਾਪੇ ਵੱਲ ਅਕਸਰ ਉਦੋਂ ਤੱਕ ਧਿਆਨ ਨਹੀਂ ਦਿੱਤਾ ਜਾਂਦਾ ਜਦੋਂ ਤੱਕ ਇਹ ਇੱਕ ਨਾਜ਼ੁਕ ਪੜਾਅ ‘ਤੇ ਨਾ ਪਹੁੰਚ ਜਾਵੇ। ਬੇਕਾਬੂ ਵਜ਼ਨ ਵਧਣ ਨਾਲ ਜੂਝ ਰਹੇ ਲੋਕਾਂ ਨੂੰ ਇੰਤਜ਼ਾਰ ਕਰਨ ਦੀ ਬਜਾਏ ਸਮੇਂ ਸਿਰ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ, ਕਿਉਂਕਿ ਸ਼ੁਰੂਆਤੀ ਦੇਖਭਾਲ ਨਾਲ ਸਰਜਰੀ ਅਤੇ ਰਿਕਵਰੀ ਦੋਵੇਂ ਕਾਫ਼ੀ ਸੁਰੱਖਿਅਤ ਹੋ ਜਾਂਦੀਆਂ ਹਨ।”

ਸਰਜਰੀ ਤੋਂ ਬਾਅਦ ਮਰੀਜ਼ ਦੀ ਹਾਲਤ ਵਿੱਚ ਚੰਗਾ ਸੁਧਾਰ ਹੋਇਆ ਅਤੇ ਤਿੰਨ ਦਿਨਾਂ ਬਾਅਦ ਉਨ੍ਹਾਂ ਨੂੰ ਸਥਿਰ ਹਾਲਤ ਵਿੱਚ ਛੁੱਟੀ ਦੇ ਦਿੱਤੀ ਗਈ।