ਆਯੁਰਵੇਦ ਦਿਵਸ 2026 ਦੇ ਸਬੰਧ ਵਿੱਚ ਆਯੋਜਿਤ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦੇ ਤਹਿਤ
ਚੰਡੀਗੜ੍ਹ ਪ੍ਰਸ਼ਾਸਨ ਦੇ ਆਯੁਸ਼ ਡਾਇਰੈਕਟੋਰੇਟ ਨੇ ‘ਭਾਰਤੀਯ ਯੋਗ ਸੰਸਥਾਨ’ ਦੇ ਸਹਿਯੋਗ ਨਾਲ ਫਰੈਗਰੈਂਸ ਗਾਰਡਨ, ਸੈਕਟਰ 36, ਚੰਡੀਗੜ੍ਹ ਵਿਖੇ ਸਿਹਤ ਅਤੇ ਯੋਗ ਕੈਂਪ ਦਾ ਆਯੋਜਨ ਕੀਤਾ।
11ਵਾਂ ਆਯੁਰਵੇਦ ਦਿਵਸ 23 ਸਤੰਬਰ, 2026 ਨੂੰ “ਤੰਦਰੁਸਤ ਕੱਲ੍ਹ ਲਈ ਆਯੁਰਵੇਦ” ਵਿਸ਼ੇ ਦੇ ਤਹਿਤ ਮਨਾਇਆ ਜਾਵੇਗਾ। ਇਸ ਮਿਤੀ ਅਤੇ ਵਿਸ਼ੇ ਦੀ ਪੁਸ਼ਟੀ ਅਧਿਕਾਰਿਤ ਸੀਐੱਸਆਈਆਰ ਸੰਚਾਰ ਤੋਂ ਕੀਤੀ ਗਈ ਹੈ।
ਚੰਡੀਗੜ੍ਹ ਪ੍ਰਸ਼ਾਸਨ ਦੇ ਆਯੁਸ਼ ਡਾਇਰੈਕਟਰ, ਡਾ. ਅਤੁਲ ਐੱਨ. ਢਾਕਣੇ ਨੇ ਮੁੱਖ ਮਹਿਮਾਨ ਰੂਪ ਵਿੱਚ ਇਸ ਪ੍ਰੋਗਰਾਮ ਦੀ ਸ਼ੋਭਾ ਵਧਾਈ। ਇਸ ਅਵਸਰ ‘ਤੇ ‘ਭਾਰਤੀਯ ਯੋਗ ਸੰਸਥਾਨ’ ਦੇ ਪ੍ਰਦੇਸ਼ ਪ੍ਰਧਾਨ ਸ਼੍ਰੀ ਗੋਪਾਲ ਦਾਸ ਵੀ ਉਪਸਥਿਤ ਰਹੇ।
ਡਾ. ਢਾਕਣੇ ਨੇ ਮੈਡੀਕਲ ਟੀਮਾਂ ਅਤੇ ਪ੍ਰਤੀਭਾਗੀਆਂ ਨਾਲ ਸੰਵਾਦ ਕੀਤਾ ਅਤੇ ਸੰਪੂਰਨ ਤੰਦਰੁਸਤੀ ਅਤੇ ਰੋਗਾਂ ਦੀ ਰੋਕਥਾਮ ਵਿੱਚ ਆਯੁਸ਼ ਚਿਕਿਤਸਾ ਪੱਧਤੀਆਂ ਅਤੇ ਯੋਗ ਦੀ ਮਹੱਤਵਪੂਰਨ ਭੂਮਿਕਾ ‘ਤੇ ਪ੍ਰਕਾਸ਼ ਪਾਇਆ।
ਕੈਂਪ ਦੇ ਦੌਰਾਨ ਆਯੁਰਵੇਦ, ਹੋਮਿਓਪੈਥੀ ਅਤੇ ਯੂਨਾਨੀ ਚਿਕਿਤਸਾ ਪੱਧਤੀਆਂ ਦੇ ਤਹਿਤ ਮੁਫ਼ਤ ਸਲਾਹ-ਮਸ਼ਵਰਾ ਪ੍ਰਦਾਨ ਕੀਤਾ ਗਿਆ। ‘ਭਾਰਤੀਯ ਯੋਗ ਸੰਸਥਾਨ’ ਦੇ ਸਹਿਯੋਗ ਨਾਲ ਯੋਗ ਸੈਸ਼ਨ ਵੀ ਆਯੋਜਿਤ ਕੀਤੇ ਗਏ, ਜਿਨ੍ਹਾਂ ਵਿੱਚ 500 ਲੋਕਾਂ ਨੇ ਹਿੱਸਾ ਲਿਆ।
ਕੈਂਪ ਵਿੱਚ ਕੁੱਲ 192 ਮਰੀਜ਼ਾਂ ਨੂੰ ਸਲਾਹ-ਮਸ਼ਵਰਾ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ, ਜਿਨ੍ਹਾਂ ਦਾ ਵਿਵਰਣ ਇਸ ਪ੍ਰਕਾਰ ਹੈ:
ਆਯੁਰਵੈਦਿਕ ਓਪੀਡੀ – 93 ਮਰੀਜ਼
ਹੋਮਿਓਪੈਥਿਕ ਓਪੀਡੀ – 59 ਮਰੀਜ਼
ਯੂਨਾਨੀ ਓਪੀਡੀ – 40 ਮਰੀਜ਼
ਇਸ ਕੈਂਪ ਵਿੱਚ ਆਮ ਜਨਤਾ ਅਤੇ ਆਯੁਸ਼ ਸਿਹਤ ਸੰਭਾਲ਼ ਪੇਸ਼ੇਵਰਾਂ ਨੇ ਸਰਗਰਮੀ ਨਾਲ ਹਿੱਸਾ ਲਿਆ। ਇਸ ਪਹਿਲ ਦਾ ਉਦੇਸ਼ ਆਯੁਸ਼ ਚਿਕਿਤਸਾ ਪੱਧਤੀਆਂ, ਤੰਦਰੁਸਤ ਜੀਵਨਸ਼ੈਲੀ, ਰੋਗਾਂ ਦੀ ਰੋਕਥਾਮ ਅਤੇ ਯੋਗ ਦੇ ਲਾਭਾਂ ਬਾਰੇ ਜਾਗਰੂਕਤਾ ਵਧਾਉਣਾ ਸੀ।
ਚੰਡੀਗੜ੍ਹ ਪ੍ਰਸ਼ਾਸਨ ਦਾ ਆਯੁਸ਼ ਡਾਇਰੈਕਟੋਰੇਟ, ਆਮ ਜਨਤਾ ਲਈ ਆਯੁਸ਼ ਸਿਹਤ ਸੰਭਾਲ਼ ਸੇਵਾਵਾਂ ਨੂੰ ਹੋਰ ਅਧਿਕ ਸੁਲਭ ਬਣਾਉਣ ਹਿਤ ਸਮੁਦਾਇ-ਅਧਾਰਿਤ ਸਿਹਤ ਅਤੇ ਜਾਗਰੂਕਤਾ ਪ੍ਰੋਗਰਾਮਾਂ ਦਾ ਆਯੋਜਨ ਨਿਰੰਤਰ ਜਾਰੀ ਰੱਖੇਗਾ।


