ਮੁੱਖ ਸਕੱਤਰ ਨੇ ਇਮਾਨਦਾਰੀ, ਜਵਾਬਦੇਹੀ, ਸਮਾਂਬੱਧ ਨਿਰਣੇ ਲੈਣ ਅਤੇ ਨਾਗਰਿਕ-ਕੇਂਦ੍ਰਿਤ ਸੁਸ਼ਾਸਨ ‘ਤੇ ਦਿੱਤਾ ਜ਼ੋਰ

ਚੰਡੀਗੜ੍ਹ ਪ੍ਰਸ਼ਾਸਨ ਦੇ ਮੁੱਖ ਸਕੱਤਰ, ਸ਼੍ਰੀ ਐੱਚ. ਰਾਜੇਸ਼ ਪ੍ਰਸਾਦ, ਆਈਏਐੱਸ ਨੇ ਸੈਕਟਰ 9 ਸਥਿਤ ਚੰਡੀਗੜ੍ਹ ਸਕੱਤਰੇਤ ਵਿਖੇ
‘ਸਤਰਕਤਾ ਜਾਗਰੂਕਤਾ ਸਪਤਾਹ’ ਦੇ ਤਹਿਤ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਮਾਨਦਾਰੀ ਦੀ ਸਹੁੰ ਚੁਕਾਈ।

‘ਸਤਰਕਤਾ ਜਾਗਰੂਕਤਾ ਸਪਤਾਹ’ 26 ਅਕਤੂਬਰ ਤੋਂ 1 ਨਵੰਬਰ, 2026 ਤੱਕ ਮਨਾਇਆ ਜਾ ਰਿਹਾ ਹੈ।

ਕੇਂਦਰੀ ਸਤਰਕਤਾ ਕਮਿਸ਼ਨ (ਸੀਵੀਸੀ) ਦੀ ਸਰਪ੍ਰਸਤੀ ਵਿੱਚ ਹਰ ਵਰ੍ਹੇ ਆਯੋਜਿਤ ਕੀਤੇ ਜਾਣ ਵਾਲੇ ‘ਸਤਰਕਤਾ ਜਾਗਰੂਕਤਾ ਸਪਤਾਹ’
ਦਾ ਉਦੇਸ਼ ਲੋਕ ਪ੍ਰਸ਼ਾਸਨ ਵਿੱਚ ਇਮਾਨਦਾਰੀ, ਪਾਰਦਰਸ਼ਤਾ, ਜਵਾਬਦੇਹੀ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਹੁਲਾਰਾ ਦੇਣਾ ਹੈ। ਇਸ ਅਵਸਰ ‘ਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਆਪਣੇ ਕਾਰਜਾਂ ਨੂੰ ਇਮਾਨਦਾਰੀ ਅਤੇ ਸਚਾਈ ਦੇ ਉੱਚਤਮ ਮਿਆਰਾਂ ਦਾ ਪਾਲਨ ਕਰਨ ਅਤੇ ਭ੍ਰਿਸ਼ਟਾਚਾਰ ਦੇ ਵਿਰੁੱਧ ਸੰਘਰਸ਼ ਵਿੱਚ ਸਰਗਰਮ ਯੋਗਦਾਨ ਦੇਣ ਦੀ ਸਹੁੰ ਚੁੱਕੀ।

ਇਸ ਅਵਸਰ ‘ਤੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਸਕੱਤਰ, ਸ਼੍ਰੀ ਐੱਚ. ਰਾਜੇਸ਼ ਪ੍ਰਸਾਦ ਨੇ ਕਿਹਾ ਕਿ ਸਤਰਕਤਾ ਜਾਗਰੂਕਤਾ ਸਪਤਾਹ ਨੂੰ ਕੇਵਲ ਇੱਕ ਵਾਰਸ਼ਿਕ ਆਯੋਜਨ ਜਾਂ ਸਹੁੰ ਚੁੱਕਣ ਅਤੇ ਬੈਨਰ ਲਗਾਉਣ ਦੀ ਰਸਮ ਤੱਕ ਸੀਮਿਤ ਨਹੀਂ ਰੱਖਣਾ ਚਾਹੀਦਾ। ਸਤਰਕਤਾ ਦਾ ਅਸਲ ਅਰਥ ਸਾਡੀ ਸੋਚ, ਵਿਵਹਾਰ ਅਤੇ ਕਾਰਜਸ਼ੈਲੀ ਵਿੱਚ ਇਮਾਨਦਾਰੀ ਨਾਲ ਸਕਾਰਾਤਮਕ ਬਦਲਾਅ ਲਿਆਉਣਾ ਹੈ। ਜਦੋਂ ਸਾਡੀ ਸੋਚ ਅਤੇ ਨੀਅਤ ਵਿੱਚ ਇਮਾਨਦਾਰੀ, ਨਿਰਪੱਖਤਾ ਅਤੇ ਸਚਾਈ ਹੁੰਦੇ ਹਨ, ਤਾਂ ਉਸ ਦਾ ਪ੍ਰਭਾਵ ਸੁਭਾਵਿਕ ਤੌਰ ‘ਤੇ ਸਾਡੀ ਬੋਲਬਾਣੀ ਅਤੇ ਕਾਰਜਾਂ ਵਿੱਚ ਵੀ ਦਿਖਾਈ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਅਹੁਦੇ ‘ਤੇ ਕਾਰਜ ਕਰਨਾ ਇੱਕ ਵਿਸ਼ੇਸ਼ ਅਵਸਰ ਹੋਣ ਦੇ ਨਾਲ-ਨਾਲ ਬੜੀ ਜ਼ਿੰਮੇਦਾਰੀ ਵੀ ਹੈ, ਕਿਉਂਕਿ ਅਣਗਿਣਤ ਲੋਕ ਸਰਕਾਰੀ ਅਹੁਦਿਆਂ ‘ਤੇ ਸੇਵਾ ਵਿੱਚ ਆਉਣ ਦੀ ਇੱਛਾ ਰੱਖਦੇ ਹਨ। ਲੋਕਤੰਤਰ ਵਿੱਚ ਜਨਤਾ ਸਰਬਉੱਚ ਹੈ ਅਤੇ ਹਰੇਕ ਲੋਕ ਸੇਵਕ ਨੂੰ ਸਮੇਂ-ਸਮੇਂ ‘ਤੇ ਆਤਮਮੰਥਨ ਕਰਨਾ ਚਾਹੀਦਾ ਹੈ ਕਿ ਕੀ ਉਹ ਆਪਣੇ ਕਰਤੱਵਾਂ ਦਾ ਨਿਰਬਾਹ ਪੂਰੀ ਇਮਾਨਦਾਰੀ, ਨਿਰਪੱਖਤਾ ਅਤੇ ਜਨ ਹਿਤ ਦੀ ਭਾਵਨਾ ਨਾਲ ਕਲ ਰਿਹਾ ਹੈ। ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਕੇਵਲ ਆਰਥਿਕ ਲੈਣ-ਦੇਣ ਤੱਕ ਸੀਮਿਤ ਨਹੀਂ ਸਮਝਣਾ ਚਾਹੀਦਾ। ਆਪਣੀਆਂ ਜ਼ਿੰਮੇਵਾਰੀਆਂ ਦਾ ਇਮਾਨਦਾਰੀ ਅਤੇ ਲਗਨ ਨਾਲ ਨਿਰਬਾਹ ਨਾ ਕਰਨਾ, ਜਿਸ ਦੇ ਕਾਰਨ ਨਾਗਰਿਕਾਂ ਨੂੰ ਉਨ੍ਹਾਂ ਦੇ ਅਧਿਕਾਰਾਂ, ਸੁਵਿਧਾਵਾਂ ਅਤੇ ਸੇਵਾਵਾਂ ਦਾ ਲਾਭ ਸਮੇਂ ‘ਤੇ ਨਹੀਂ ਮਿਲਦਾ, ਵੀ ਭ੍ਰਿਸ਼ਟਾਚਾਰ ਦਾ ਹੀ ਇੱਕ ਰੂਪ ਹੈ।

ਆਪਣੇ 31 ਵਰ੍ਹਿਆਂ ਦੇ ਪ੍ਰਸ਼ਾਸਨਿਕ ਅਨੁਭਵ ਦਾ ਉਲੇਖ ਕਰਦੇ ਹੋਏ ਮੁੱਖ ਸਕੱਤਰ ਨੇ ਫਾਇਲਾਂ ਦੇ ਗ਼ੈਰਜ਼ਰੂਰੀ ਤੌਰ ‘ਤੇ ਇੱਕ ਸਥਾਨ ਤੋਂ ਦੂਸਰੇ ਸਥਾਨ ‘ਤੇ ਭੇਜੇ ਜਾਣ, ਨਿਰਣੇ ਲੈਣ ਵਿੱਚ ਦੇਰੀ ਅਤੇ ਮਾਮਲਿਆਂ ਦੇ ਲੰਬੇ ਸਮੇਂ ਤੱਕ ਲੰਬਿਤ ਰਹਿਣ ‘ਤੇ ਚਿੰਤਾ ਵਿਅਕਤ ਕੀਤੀ। ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਪ੍ਰਕਿਰਿਆਵਾਂ ਦੀ ਕੋਈ ਉਚਿਤਤਾ ਨਹੀਂ ਹੈ, ਜਿਨ੍ਹਾਂ ਨਾਲ ਆਮ ਨਾਗਰਿਕਾਂ ਨੂੰ ਅਸਲ ਰਾਹਤ ਨਾ ਮਿਲੇ। ਉਨ੍ਹਾਂ ਨੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਰਗਰਮ, ਪਾਰਦਰਸ਼ੀ ਅਤੇ ਨਾਗਰਿਕ-
ਕੇਂਦ੍ਰਿਤ ਕਾਰਜਸ਼ੈਲੀ ਅਪਣਾਉਣ ਦਾ ਸੱਦਾ ਦਿੱਤਾ ਅਤੇ ਸਾਰੇ ਨਿਰਣੇ ਸਮਾਂਬੱਧ, ਨਿਰਪੱਖ ਅਤੇ ਪੂਰੀ ਇਮਾਨਦਾਰੀ ਨਾਲ ਯੋਗਤਾ ਤੇ ਤੱਥਾਂ ਦੇ ਅਧਾਰ ‘ਤੇ ਲੈਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ
ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਨਿਰੰਤਰ ਨਵੀਆਂ ਚੀਜ਼ਾਂ ਸਿੱਖਣ ਆਪਣੇ ਕੌਸ਼ਲ ਅਤੇ ਕਾਰਜਸਮਰੱਥਾ
ਨੂੰ ਵਧਾਉਣ ਅਤੇ ਖ਼ੁਦ ਨੂੰ ਸਮੇਂ ਦੇ ਅਨੁਰੂਪ ਵਿਕਸਿਤ ਕਰਨ ਲਈ ਵੀ ਪ੍ਰੇਰਿਤ ਕੀਤਾ, ਤਾਕਿ ਲੋਕ ਸੇਵਾਵਾਂ ਦੀ ਗੁਣਵੱਤਾ ਅਤੇ ਦਕਸ਼ਤਾ ਵਿੱਚ ਸੁਧਾਰ ਹੋ ਸਕੇ। ਉਨ੍ਹਾਂ ਨੇ ਕਿਹਾ ਕਿ ਅਸਲ ਸਤਰਕਤਾ ਅਤੇ ਸੁਸ਼ਾਸਨ ਦਾ ਅਰਥ ਕੇਵਲ ਨਿਰਧਾਰਿਤ ਪ੍ਰਕਿਰਿਆਵਾਂ ਦਾ ਪਾਲਨ ਕਰਨਾ ਨਹੀਂ, ਬਲਕਿ ਨਾਗਰਿਕਾਂ ਦੀਆਂ ਸਮੱਸਿਆਵਾਂ ਦਾ ਨਿਰਪੱਖ, ਸਮਾਂਬੱਧ ਅਤੇ ਪ੍ਰਭਾਵੀ ਸਮਾਧਾਨ ਸੁਨਿਸ਼ਚਿਤ ਕਰਨਾ ਹੈ। ਉਨ੍ਹਾਂ ਨੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਮਾਨਦਾਰੀ ਦੀ ਸਹੁੰ ਨੂੰ ਆਪਣੇ ਰੋਜ਼ਾਨਾ ਆਚਰਣ, ਕਾਰਜਸ਼ੈਲੀ ਅਤੇ ਨਿਰਣਿਆਂ ਵਿੱਚ ਅਪਣਾਉਣ ਦਾ ਸੱਦਾ ਦਿੱਤਾ, ਤਾਕਿ ਸੁਸ਼ਾਸਨ ਦਾ ਲਾਭ ਹਰ ਨਾਗਰਿਕ ਤੱਕ ਪਹੁੰਚ ਸਕੇ।

ਚੰਡੀਗੜ੍ਹ ਪ੍ਰਸ਼ਾਸਨ ਨੇ ਆਮ ਨਾਗਰਿਕਾਂ ਨੂੰ ਵੀ ਸਤਰਕਤਾ ਜਾਗਰੂਕਤਾ ਸਪਤਾਹ ਵਿੱਚ ਹਿੱਸਾ ਲੈਣ ਅਤੇ ਸੈਂਟਰਲ ਵਿਜੀਲੈਂਸ ਕਮਿਸ਼ਨ ਦੀ ਅਧਿਕਾਰਿਤ ਵੈੱਬਸਾਇਟ www.cvc.gov.in ‘ਤੇ ਜਾ ਕੇ ਇਮਾਨਦਾਰੀ ਦੀ ਸਹੁੰ ਚੁੱਕਣ ਦੀ ਅਪੀਲ ਕੀਤੀ ਹੈ।