ਪੋਸਟ ਗ੍ਰੈਜੂਏਟ ਗਵਰਨਮੈਂਟ ਕਾਲਜ ਫੌਰ ਗਰਲਸ, ਸੈਕਟਰ 11, ਚੰਡੀਗੜ੍ਹ (ਪੀਜੀਜੀਸੀਜੀ-11) ਨੇ 23 ਤੋਂ 26 ਅਕਤੂਬਰ, 2026 ਤੱਕ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਝਾੜ ਸਾਹਿਬ (ਜ਼ਿਲ੍ਹਾ ਲੁਧਿਆਣਾ, ਪੰਜਾਬ) ਵਿਖੇ ਆਯੋਜਿਤ 67ਵੇਂ ਪੰਜਾਬ ਯੂਨੀਵਰਸਿਟੀ ਜ਼ੋਨਲ ਯੂਥ ਅਤੇ ਵਿਰਾਸਤੀ ਮੇਲੇ ਵਿੱਚ ਪ੍ਰਤਿਸ਼ਠਿਤ ‘ਓਵਰਆਲ ਟਰਾਫੀ’ ਜਿੱਤੀ ਹੈ।

ਪੰਜਾਬ ਯੂਨੀਵਰਸਿਟੀ ਅਤੇ ਇਸ ਨਾਲ ਸਬੰਧਿਤ ਕਾਲਜਾਂ ਨਾਲ ਮੁਕਾਬਲਾ ਕਰਦੇ ਹੋਏ, ਪੀਜੀਜੀਸੀਜੀ-11 ਦੀਆਂ ਵਿਦਿਆਰਥਣਾਂ ਨੇ ਸਿਰਜਣਾਤਮਕ ਕਲਾਵਾਂ, ਪੇਸ਼ਕਾਰੀ ਕਲਾਵਾਂ ਅਤੇ ਸਾਹਿਤਕ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਮੇਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਇਹ ਨਤੀਜਾ ਸੱਭਿਆਚਾਰਕ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਵਿੱਚ ਕਾਲਜ ਦੀ ਉਤਕ੍ਰਿਸ਼ਟਤਾ ਦੇ ਕੇਂਦਰ ਦੇ ਰੂਪ ਵਿੱਚ ਪੁਨਰ ਸਥਾਪਤੀ ਦੀ ਪੁਸ਼ਟੀ ਕਰਦਾ ਹੈ।

ਇਹ ਪ੍ਰਾਪਤੀ ਕਾਲਜ ਦੀ ਇੱਕ ਸ਼ਾਨਦਾਰ ਵਿਰਾਸਤ ਨੂੰ ਅੱਗੇ ਵਧਾਉਂਦੀ ਹੈ। ਕਾਲਜ ਨੇ 2024 ਤੱਕ ਲਗਾਤਾਰ 11 ਵਰ੍ਹਿਆਂ ਤੱਕ ਪੰਜਾਬ ਯੂਨੀਵਰਸਿਟੀ ਜ਼ੋਨਲ ਯੂਥ ਅਤੇ ਵਿਰਾਸਤੀ ਮੇਲੇ ਵਿੱਚ ‘ਓਵਰਆਲ ਟਰਾਫੀ’ ਜਿੱਤਣ ਦਾ ਰਿਕਾਰਡ ਕਾਇਮ ਕੀਤਾ ਸੀ, ਅਤੇ ਇਸ ਸਾਲ ਦੀ ਜਿੱਤ ਕਾਲਜ ਦੀ 12ਵੀਂ ‘ਓਵਰਆਲ ਟਰਾਫੀ’ ਹੈ। ਇਹ ਮੀਲ ਪੱਥਰ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਅਧਿਆਪਕਾਂ (ਮਾਰਗਦਰਸ਼ਕਾਂ) ਦੀ ਲਗਨ, ਦ੍ਰਿੜ੍ਹਤਾ, ਕਲਾਤਮਕ ਪ੍ਰਤਿਭਾ ਅਤੇ ਸਮੂਹਿਕ ਪ੍ਰਯਾਸਾਂ ਦਾ ਪ੍ਰਮਾਣ ਹੈ।

ਕਾਲਜ ਦੀ ਪ੍ਰਿੰਸੀਪਲ ਪ੍ਰੋ. (ਡਾ.) ਅਨੀਤਾ ਕੌਸ਼ਲ ਨੇ ਇਸ ਅਹਿਮ ਪ੍ਰਾਪਤੀ ‘ਤੇ ਪ੍ਰਤੀਭਾਗੀ ਵਿਦਿਆਰਥਣਾਂ, ਜੇਤੂਆਂ ਅਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਵਿਦਿਆਰਥਣਾਂ ਦੀ ਸਫ਼ਲਤਾ ‘ਤੇ ਮਾਣ ਪ੍ਰਗਟ ਕਰਦਿਆਂ ਕਿਹਾ ਕਿ ਇਹ ਪ੍ਰਾਪਤੀ ਸੰਸਥਾ ਦੇ ਦ੍ਰਿਸ਼ਟੀਕੋਣ ਅਤੇ ਸਰਬਪੱਖੀ ਸਿੱਖਿਆ, ਮਹਿਲਾ ਸਸ਼ਕਤੀਕਰਣ ਅਤੇ ਨੌਜਵਾਨ ਮਹਿਲਾਵਾਂ ਦੇ ਸਰਬਪੱਖੀ ਵਿਕਾਸ ਪ੍ਰਤੀ ਇਸ ਦੀ ਨਿਰੰਤਰ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ। ਵਿਦਿਆਰਥਣਾਂ ਅਤੇ ਅਧਿਆਪਕਾਂ ਦੀ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਟੀਮ ਭਾਵਨਾ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਪ੍ਰਾਪਤੀਆਂ ਨਾ ਕੇਵਲ ਕਾਲਜ ਦਾ ਮਾਣ ਵਧਾਉਂਦੀਆਂ ਹਨ, ਬਲਕਿ ਨੌਜਵਾਨ ਮਹਿਲਾਵਾਂ ਨੂੰ ਵੀ ਆਤਮ-ਵਿਸ਼ਵਾਸ, ਦ੍ਰਿੜ੍ਹ ਇਰਾਦੇ ਅਤੇ ਰਚਨਾਤਮਕਤਾ ਨਾਲ ਉਤਕ੍ਰਿਸ਼ਟਤਾ ਦੀ ਦਿਸ਼ਾ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰਦੀਆਂ ਹਨ।