‘ਗਵਰਨਮੈਂਟ ਰੀਹੈਬਲੀਟੇਸ਼ਨ ਇੰਸਟੀਟਿਊਟ ਫੌਰ ਇੰਟੈਲੈਕਚੁਅਲ ਡਿਸਏਬਿਲਿਟੀਜ਼’
(ਗ੍ਰਿੱਡ), ਚੰਡੀਗੜ੍ਹ ਵਿੱਚ ਅੱਜ ‘ਵਿਸ਼ਵ ਕਿੱਤਾਮੁਖੀ ਥੈਰੇਪੀ ਦਿਵਸ 2026’ ਦੇ ਸਬੰਧ ਵਿੱਚ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਦਾ ਸੰਯੁਕਤ ਆਯੋਜਨ ‘ਕਾਲਜ ਆਵ੍ ਸਪੈਸ਼ਲ ਐਜੂਕੇਸ਼ਨ’ ਅਤੇ ‘ਕਲੀਨਿਕ ਵਿੰਗ’ ਦੁਆਰਾ ਕੀਤਾ ਗਿਆ। ਹਰ ਵਰ੍ਹੇ 27 ਅਕਤੂਬਰ ਨੂੰ ਵਿਸ਼ਵ ਭਰ ਵਿੱਚ ਮਨਾਏ ਜਾਣ ਵਾਲੇ ਇਸ ਦਿਵਸ ਦਾ ਇਸ ਵਰ੍ਹੇ ਦਾ ਥੀਮ “ਸਹਿਭਾਗਿਤਾ ਮਹੱਤਵਪੂਰਨ ਹੈ” (Participation Matters) ਰਿਹਾ।

ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਬੌਧਿਕ ਅਤੇ ਵਿਕਾਸਾਤਮਕ ਦਿੱਵਯਾਂਗਤਾ ਵਾਲੇ ਵਿਅਕਤੀਆਂ ਵਿੱਚ
ਕਾਰਜਾਤਮਕ ਆਤਮਨਿਰਭਰਤਾ ਨੂੰ ਹੁਲਾਰਾ ਦੇਣ, ਰੋਜ਼ਾਨਾ ਜੀਵਨ ਦੇ ਜ਼ਰੂਰੀ ਕੌਸ਼ਲ ਵਿਕਸਿਤ ਕਰਨ ਅਤੇ ਉਨ੍ਹਾਂ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਵਿੱਚ ‘ਕਿੱਤਾਮੁਖੀ ਥੈਰੇਪੀ’ ਦੀ ਮਹੱਤਵਪੂਰਨ ਭੂਮਿਕਾ ਬਾਰੇ ਜਾਗਰੂਕਤਾ ਵਧਾਉਣਾ ਸੀ।

ਇਸ ਅਵਸਰ ‘ਤੇ ਕਿੱਤਾਮੁਖੀ ਥੈਰੇਪਿਸਟ ਸੁਸ਼੍ਰੀ ਸਨੇਹਲਤਾ ਨੇ ‘ਵਿਸ਼ਵ ਕਿੱਤਾਮੁਖੀ ਥੈਰੇਪੀ ਦਿਵਸ’ ਦੇ ਮਹੱਤਵ ਅਤੇ ਇਸ ਵਰ੍ਹੇ ਦੇ ਥੀਮ,”ਸਹਿਭਾਗਿਤਾ ਮਹੱਤਵਪੂਰਨ ਹੈ” (Participation Matters) ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਦੱਸਿਆ ਕਿ ਕਿੱਤਾਮੁਖੀ ਥੈਰੇਪੀ ਵਿਸ਼ੇਸ਼ ਤੌਰ ‘ਤੇ ਬੌਧਿਕ ਅਤੇ ਵਿਕਾਸਾਤਮਕ ਦਿੱਵਯਾਂਗਤਾ ਵਾਲੇ ਬੱਚਿਆਂ ਦੀਆਂ ਕਾਰਜਾਤਮਕ ਸਮਰੱਥਾਵਾਂ ਨੂੰ ਵਿਕਸਿਤ ਕਰਨ, ਉਨ੍ਹਾਂ ਨੂੰ ਆਤਮਨਿਰਭਰ ਬਣਾਉਣ ਅਤੇ ਰੋਜ਼ਾਨਾ ਗਤੀਵਿਧੀਆਂ ਵਿੱਚ ਉਨ੍ਹਾਂ ਦੀ ਸਾਰਥਕ ਭਾਗੀਦਾਰੀ ਸੁਨਿਸ਼ਚਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।

ਪ੍ਰੋਗਰਾਮ ਦਾ ਪ੍ਰਮੁੱਖ ਆਕਰਸ਼ਣ ‘ਕਾਲਜ ਆਵ੍ ਸਪੈਸ਼ਲ ਐਜੂਕੇਸ਼ਨ’ ਦੇ ਵਿਦਿਆਰਥੀਆਂ ਦੁਆਰਾ ਤਿਆਰ ਕੀਤੀ ਗਈ ਅਭਿਨਵ ‘ਅਧਿਆਪਨ-ਸਿੱਖਣ ਸਮੱਗਰੀ'(ਟੀਐੱਲਐੱਮ) ਦੀ ਪ੍ਰਦਰਸ਼ਨੀ ਰਹੀ। ਇਹ ਸਮੱਗਰੀ ਕਿੱਤਾਮੁਖੀ ਥੈਰੇਪੀ ਦੇ ਮੁੱਲਾਂਕਣ, ਕਾਰਜਾਤਮਕ ਕੌਸ਼ਲ ਵਿਕਾਸ ਅਤੇ ਰੋਜ਼ਾਨਾ ਜੀਵਨ ਦੀਆਂ ਗਤੀਵਿਧੀਆਂ (ਏਡੀਐੱਲ) ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਸੀ। ਪ੍ਰਦਰਸ਼ਨੀ ਵਿੱਚ ਵਿਦਿਆਰਥੀਆਂ ਦੀ ਰਚਨਾਤਮਕਤਾ ਅਤੇ ਵਿਭਿੰਨ ਕਾਰਜਾਤਮਕ ਤੇ ਵਿਕਾਸਾਤਮਕ ਜ਼ਰੂਰਤਾਂ ਵਾਲੇ ਬੱਚਿਆਂ ਦੀ ਸਹਾਇਤਾ ਲਈ ਚਿਕਿਤਸਾ ਪੱਧਤੀਆਂ ਦੀ ਉਨ੍ਹਾਂ ਦੀ ਵਿਵਹਾਰਿਕ ਸਮਝ ਦੇਖਣ ਨੂੰ ਮਿਲੀ।

ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਵਿਸ਼ੇਸ਼ ਸਿੱਖਿਆ ਵਿਭਾਗ ਦੇ ਮੁਖੀ ਡਾਕਟਰ ਐੱਮ. ਕਰੁੱਪਾਸਾਮੀ ਨੇ ਅਧਿਕ ਸਹਾਇਤਾ ਦੀ ਜ਼ਰੂਰਤ ਵਾਲੇ ਬੱਚਿਆਂ ਨੂੰ ਗੁਣਵੱਤਾਪੂਰਨ ਸਿੱਖਿਆ ਅਤੇ ਪੁਨਰਵਾਸ ਸੇਵਾਵਾਂ ਪ੍ਰਦਾਨ ਕਰਨ ਵਿੱਚ ਸਪੈਸ਼ਲ ਐਜੂਕੇਟਰਸ ਦੀ ਮਹੱਤਵਪੂਰਨ ਭੂਮਿਕਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਵਿਸ਼ੇਸ਼ ਸਿੱਖਿਆ ਦੇ ਨਾਲ ਕਿੱਤਾਮੁਖੀ ਥੈਰੇਪੀ ਨੂੰ ਜੋੜ ਕੇ ਬੱਚਿਆਂ ਦੀਆਂ ਕਾਰਜਾਤਮਕ ਸਮਰੱਥਾਵਾਂ ਵਿੱਚ ਸੁਧਾਰ,
ਆਤਮਨਿਰਭਰਤਾ ਅਤੇ ਰੋਜ਼ਾਨਾ ਜੀਵਨ ਦੀਆਂ ਗਤੀਵਿਧੀਆਂ ਵਿੱਚ ਉਨ੍ਹਾਂ ਦੀ ਸਰਗਰਮ ਭਾਗੀਦਾਰੀ ਨੂੰ ਹੁਲਾਰਾ ਦਿੱਤਾ ਜਾ ਸਕਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਦੁਆਰਾ ਜ਼ਰੂਰਤ ਅਧਾਰਿਤ ਟੀਚਿੰਗ-ਲਰਨਿੰਗ ਸਮੱਗਰੀ ਤਿਆਰ ਕਰਨ ਦੇ ਪ੍ਰਯਾਸਾਂਦੀ ਵੀ ਸ਼ਲਾਘਾ ਕੀਤੀ।

ਇਸ ਪ੍ਰੋਗਰਾਮ ਨੇ ਵਿਸ਼ੇਸ਼ ਸਿੱਖਿਆ ਅਤੇ ਨੈਦਾਨਿਕ ਪੁਨਰਵਾਸ ਸੇਵਾਵਾਂ ਦੇ ਦਰਮਿਆਨ ਬਿਹਤਰ ਤਾਲਮੇਲ ਅਤੇ ਸਹਿਯੋਗ ਨੂੰ ਮਜ਼ਬੂਤ ਕਰਨ ਦਾ ਅਵਸਰ ਪ੍ਰਦਾਨ ਕੀਤਾ।ਨਾਲ ਹੀ, ਵਿਦਿਆਰਥੀਆਂ ਨੂੰ ਦਿੱਵਯਾਂਗ ਬੱਚਿਆਂ ਦੀਆਂ ਵਿਅਕਤੀਗਤ ਜ਼ਰੂਰਤਾਂ ਨੂੰ ਸਮਝਣ ਅਤੇ ਉਨ੍ਹਾਂ ਦੇ ਅਨੁਰੂਪ ਵਿਵਹਾਰਿਕ ਕੌਸ਼ਲ ਵਿਕਸਿਤ ਕਰਨ ਲਈ ਵੀ ਪ੍ਰੋਤਸਾਹਿਤ ਕੀਤਾ ਗਿਆ।

ਪ੍ਰੋਗਰਾਮ ਦੇ ਸਮਾਪਨ ‘ਤੇ ਡਾ. ਯਸ਼ਵਿੰਦਰ ਕਪਿਲ ਨੇ ਧੰਨਵਾਦ ਪ੍ਰਸਤਾਵ ਪ੍ਰਸਤੁਤ ਕਰਦੇ ਹੋਏ ਵਿਭਾਗ ਮੁਖੀ, ਕਲੀਨਿਕ ਇੰਚਾਰਜ, ਥੈਰੇਪਿਸਟਾਂ, ਫੈਕਲਟੀ ਮੈਂਬਰਾਂ, ਕਲੀਨਿਕਲ ਸਟਾਫ਼, ਪ੍ਰੋਗਰਾਮ ਕੋਆਰਡੀਨੇਟਰਾਂ ਅਤੇ ਵਿਦਿਆਰਥੀਆਂ ਦਾ ਸਮਾਗਮ ਨੂੰ ਸਫ਼ਲ ਬਣਾਉਣ ਵਿੱਚ ਦਿੱਤੇ ਗਏ ਯੋਗਦਾਨ ਅਤੇ ਸਰਗਰਮ ਭਾਗੀਦਾਰੀ ਲਈ ਆਭਾਰ ਵਿਅਕਤ ਕੀਤਾ।

ਇਸ ਅਵਸਰ ‘ਤੇ ਕਲੀਨਿਕ ਇੰਚਾਰਜ ਸੁਸ਼੍ਰੀ ਰਮਨਜੋਤ ਕੌਰ, ਆਕੂਪੇਸ਼ਨਲ ਥੈਰੇਪਿਸਟ ਸੁਸ਼੍ਰੀ ਸਨੇਹਲਤਾ, ਸਪੀਚ ਥੈਰੇਪਿਸਟ ਸ਼੍ਰੀ ਪ੍ਰਤੀਕ, ਸੁਸ਼੍ਰੀ ਯਾਮਿਨੀ ਅਤੇ ਡਾ. ਵਿਭਾਕਰ ਵਿਸ਼ਵਕਰਮਾ ਸਹਿਤ ਕਾਲਜ ਦੇ ਫੈਕਲਟੀ ਮੈਂਬਰ, ਕਲੀਨਿਕਲ ਪੇਸ਼ੇਵਰ, ਕਰਮਚਾਰੀ ਅਤੇ ਵਿਦਿਆਰਥੀ ਉਪਸਥਿਤ ਰਹੇ।