ਬੀਤੇ ਦਿਨੀਂ ਮਿਤੀ 12 ਅਕਤੂਬਰ 2026 ਨੂੰ ਪਾਇਲ (ਲੁਧਿਆਣਾ) ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬਾਹਰ ਜਾਤ-ਪਾਤ ਅਧਾਰਤ ਵਿਤਕਰੇ ਸਬੰਧੀ ਮੀਡੀਆ ਵਿੱਚ ਝੂਠੇ ਬਿਆਨ ਦਿੱਤੇ ਅਤੇ ਸਿੱਖ ਸੰਸਥਾਵਾਂ ਤੇ ਸਤਿਕਾਰਤ ਸਿੱਖ ਸਖ਼ਸ਼ੀਅਤਾਂ...




