ਚੰਡੀਗੜ੍ਹ, 11 ਦਸੰਬਰ, 2025: ਚੰਡੀਗੜ੍ਹ ਕਮਿਸ਼ਨ ਫੌਰ ਪ੍ਰੋਟੈਕਸ਼ਨ ਆਵ੍ ਚਾਇਲਡ ਰਾਇਟਸ (ਸੀਸੀਪੀਸੀਆਰ/CCPCR) ਨੇ ਅੱਜ ਚੰਡੀਗੜ੍ਹ ਸਕੱਤਰੇਤ, ਸੈਕਟਰ-9, ਚੰਡੀਗੜ੍ਹ ਵਿਖੇ ਆਪਣੀ ਮਹੱਤਵਪੂਰਨ ਸਿਹਤ ਪਹਿਲ ‘ਸ਼ੂਗਰ ਐਂਡ ਆਇਲ ਬੋਰਡਸ’ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਪਹਿਲ ਨੂੰ ਰਸਮੀ ਤੌਰ ‘ਤੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਦੁਆਰਾ ਲਾਂਚ ਕੀਤਾ ਗਿਆ, ਜਿਸ ਨਾਲ ਬਾਲ ਸਿਹਤ ਅਤੇ ਪੋਸ਼ਣ ਪ੍ਰਤੀ ਕਮਿਸ਼ਨ ਅਤੇ ਪ੍ਰਸ਼ਾਸਨ ਦੀ ਪ੍ਰਤੀਬੱਧਤਾ ਦੁਬਾਰਾ ਮਜ਼ਬੂਤ ਹੋਈ।
ਇਸ ਅਵਸਰ ‘ਤੇ ਸ਼੍ਰੀ ਐੱਚ. ਰਾਜੇਸ਼ ਪ੍ਰਸਾਦ, ਆਈਏਐੱਸ, ਮੁੱਖ ਸਕੱਤਰ, ਯੂ.ਟੀ. ਚੰਡੀਗੜ੍ਹ, ਸੁਸ਼੍ਰੀ ਸ਼ਿਪਰਾ ਬਾਂਸਲ, ਚੇਅਰਪਰਸਨ, ਚੰਡੀਗੜ੍ਹ ਕਮਿਸ਼ਨ ਫੌਰ ਪ੍ਰੋਟੈਕਸ਼ਨ ਆਵ੍ ਚਾਇਲਡ ਰਾਇਟਸ (ਸੀਸੀਪੀਸੀਆਰ/CCPCR), ਸ਼੍ਰੀਮਤੀ ਅਨੁਰਾਧਾ ਐੱਸ. ਚਗਤੀ, ਸੀਐੱਸਐੱਸ, ਸਕੱਤਰ, ਸਮਾਜ ਭਲਾਈ ਅਤੇ ਮਹਿਲਾ ਅਤੇ ਬਾਲ ਵਿਕਾਸ, ਚੰਡੀਗੜ੍ਹ ਪ੍ਰਸ਼ਾਸਨ, ਸ਼੍ਰੀ ਰਜਨੀਸ਼ ਕੁਮਾਰ, ਮੈਂਬਰ, ਚੰਡੀਗੜ੍ਹ ਕਮਿਸ਼ਨ ਫੌਰ ਪ੍ਰੋਟੈਕਸ਼ਨ ਆਵ੍ ਚਾਇਲਡ ਰਾਇਟਸ (ਸੀਸੀਪੀਸੀਆਰ/CCPCR) ਅਤੇ ਕਮਿਸ਼ਨ ਦਾ ਸਟਾਫ਼ ਮੌਜੂਦ ਸਨ।
ਬੱਚਿਆਂ ਵਿੱਚ ਹੈਲਦੀ ਭੋਜਨ ਦੀਆਂ ਆਦਤਾਂ ਵਿਕਸਿਤ ਕਰਨ ਦੇ ਉਦੇਸ਼ ਨਾਲ ਇਹ ਪਹਿਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਮਿਸ਼ਨ ਨੇ ਸ਼ੁਰੂ ਕੀਤੀ ਹੈ। ਇਹ ਪਹਿਲ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (ਐੱਨਸੀਪੀਸੀਆਰ/NCPCR) ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਬੀਐੱਸਈ (CBSE) ਦੁਆਰਾ ਸਾਰੇ ਸਕੂਲਾਂ ਵਿੱਚ ‘ਸ਼ੂਗਰ ਬੋਰਡ’ ਲਗਾਉਣ ਦੀ ਰਾਸ਼ਟਰੀ ਮੁਹਿੰਮ ਦੇ ਅਨੁਰੂਪ ਹੈ।
ਇਹ ‘ਸ਼ੂਗਰ ਅਤੇ ਆਇਲ ਬੋਰਡ’ ਬੱਚਿਆਂ ਨੂੰ ਅਧਿਕ ਚੀਨੀ ਅਤੇ ਤੇਲ ਦੇ ਸੇਵਨ ਨਾਲ ਹੋਣ ਵਾਲੇ ਛਿਪੇ ਦੁਸ਼ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਇੱਕ ਪ੍ਰਭਾਵੀ ਉਪਾਅ ਹਨ। ਇਨ੍ਹਾਂ ਬੋਰਡਾਂ ‘ਤੇ ਕੈਲੋਰੀ ਸਬੰਧੀ ਜਾਣਕਾਰੀ, ਪੋਸ਼ਕ ਤੱਤਾਂ ਅਤੇ ਵਿਟਾਮਿਨ ਨਾਲ ਭਰਪੂਰ ਖੁਰਾਕੀ ਪਦਾਰਥਾਂ ਦੀ ਸੂਚੀ ਅਤੇ ਆਮ ਤੌਰ ‘ਤੇ ਖਾਏ ਜਾਣ ਵਾਲੇ ਸਨੈਕਸ ਅਤੇ ਪੈਕੇਜਡ ਫੂਡ ਵਿੱਚ ਮੌਜੂਦ ਚੀਨੀ ਅਤੇ ਵਸਾ ਦੀ ਮਾਤਰਾ ਦਾ ਗ੍ਰਾਫ਼ਿਕ ਪ੍ਰਦਰਸ਼ਨ ਹੋਵੇਗਾ। ਇਹ ਬੋਰਡ ਬੱਚਿਆਂ ਨੂੰ ਤੰਦਰੁਸਤ ਵਿਕਲਪ ਚੁਣਨ ਲਈ ਪ੍ਰੇਰਿਤ ਕਰਨਗੇ। ਇਹ ਬੋਰਡ ਚੰਡੀਗੜ੍ਹ ਦੇ ਸਾਰੇ ਸਕੂਲਾਂ ਵਿੱਚ ਪ੍ਰਦਰਸ਼ਿਤ ਕੀਤੇ ਜਾਣਗੇ।
ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਇਸ ਪਹਿਲ ਲਈ ਕਮਿਸ਼ਨ ਅਤੇ ਪ੍ਰਸ਼ਾਸਨਿਕ ਵਿਭਾਗਾਂ ਦੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ।