ਜ਼ਿਲ੍ਹਾ ਸੈਨਿਕ ਭਲਾਈ ਦਫ਼ਤਰ, ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਨੇ ਸੂਚਿਤ ਕੀਤਾ ਹੈ ਕਿ ‘ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) 2020’ ਦੇ ਅਨੁਰੂਪ ਰਾਸ਼ਟਰੀ ਇੰਡੀਅਨ ਮਿਲਟਰੀ ਕਾਲਜ (ਆਰਆਈਐੱਮਸੀ) ਦੀ ਦਾਖਲਾ ਪਰੀਖਿਆ ਪ੍ਰਕਿਰਿਆ ਵਿੱਚ
ਸੰਸ਼ੋਧਨ ਕੀਤਾ ਗਿਆ ਹੈ। ਸੰਸ਼ੋਧਿਤ ਪ੍ਰਕਿਰਿਆ ਜੁਲਾਈ 2027 ਦੇ ਸੈਸ਼ਨ ਵਿੱਚ ਦਾਖਲੇ ਲਈ ਦਸੰਬਰ 2026 ਵਿੱਚ ਆਯੋਜਿਤ ਹੋਣ ਵਾਲੀ ਦਾਖਲਾ ਪਰੀਖਿਆ ਤੋਂ ਪ੍ਰਭਾਵੀ ਹੋਵੇਗੀ।
ਸੰਸ਼ੋਧਿਤ ਪਾਤਰਤਾ ਮਾਪਦੰਡਾਂ ਅਨੁਸਾਰ, ਉਮੀਦਵਾਰਾਂ ਦੀ ਉਮਰ 12½ ਤੋਂ 14 ਵਰ੍ਹਿਆਂ ਦੇ ਵਿਚਕਾਰ ਹੋਣੀ ਚਾਹੀਦੀ ਹੈ। ਦਸੰਬਰ 2026 ਦੀ ਦਾਖਲਾ ਪਰੀਖਿਆ ਲਈ 1 ਜੁਲਾਈ 2013 ਅਤੇ 1 ਜਨਵਰੀ 2015 ਦੇ ਦਰਮਿਆਨ ਜਨਮੇ ਉਮੀਦਵਾਰ ਅਰਜ਼ੀ ਦੇਣ ਦੇ ਪਾਤਰ ਹੋਣਗੇ।
ਰਜਿਸਟ੍ਰੇਸ਼ਨ ਦੀ ਪੂਰੀ ਪ੍ਰਕਿਰਿਆ ‘ਨੈਸ਼ਨਲ ਟੈਸਟਿੰਗ ਏਜੰਸੀ’ (ਐੱਨਟੀਏ) ਦੇ ਪੋਰਟਲ ਦੇ ਜ਼ਰੀਏ ਔਨਲਾਇਨ ਕੀਤੀ ਜਾਵੇਗੀ। ਉਮੀਦਵਾਰਾਂ ਨੂੰ ਅਰਜ਼ੀ ਫਾਰਮ ਦੀ ਹਾਰਡ ਕਾਪੀ (physical copy)
ਆਰਆਈਐੱਮਸੀ ਜਾਂ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਅਧਿਕਾਰੀਆਂ ਪਾਸ ਜਮ੍ਹਾਂ ਕਰਾਉਣ ਦੀ ਜ਼ਰੂਰਤ ਨਹੀਂ ਹੈ। ਲਿਖਤੀ ਪਰੀਖਿਆ ਦੇਸ਼ ਭਰ ਵਿੱਚ ਨਿਰਧਾਰਿਤ ਐੱਨਟੀਏ ਪਰੀਖਿਆ ਕੇਂਦਰਾਂ ‘ਤੇ ਆਯੋਜਿਤ ਕੀਤੀ ਜਾਵੇਗੀ।
ਦਸੰਬਰ 2026 ਦੀ ਦਾਖਲਾ ਪਰੀਖਿਆ ਲਈ ਔਨਲਾਇਨ ਰਜਿਸਟ੍ਰੇਸ਼ਨ 1 ਸਤੰਬਰ ਤੋਂ 30 ਸਤੰਬਰ 2026 (ਸ਼ਾਮ 5:00 ਵਜੇ) ਤੱਕ ਖੁੱਲ੍ਹੀ ਰਹੇਗੀ। ਪਾਤਰ ਉਮੀਦਵਾਰ ਆਪਣੀਆਂ ਅਰਜ਼ੀਆਂ https://exams.nta.nic.in/RIMCEE ‘ਤੇ ਜਮ੍ਹਾਂ ਕਰਵਾ ਸਕਦੇ ਹਨ।
ਉਮੀਦਵਾਰਾਂ ਨੂੰ ਪਰੀਖਿਆ ਕਾਰਜਕ੍ਰਮ, ਐਡਮਿਟ ਕਾਰਡ ਅਤੇ ਹੋਰ ਮਹੱਤਵਪੂਰਨ ਜਾਣਕਾਰੀ ਲਈ ਐੱਨਟੀਏ ਪੋਰਟਲ ਅਤੇ ਆਰਆਈਐੱਮਸੀ ਦੀ ਅਧਿਕਾਰਿਤ ਵੈੱਬਸਾਇਟ ਨਿਯਮਿਤ ਤੌਰ ‘ਤੇ ਦੇਖਣ ਦੀ ਸਲਾਹ ਦਿੱਤੀ ਗਈ ਹੈ। ਅਧਿਕ ਜਾਣਕਾਰੀ https://rimc.edu.in/notice.aspx ‘ਤੇ ਉਪਲਬਧ ਹੈ।


