ਚੰਡੀਗੜ੍ਹ ਰੈੱਡ ਕਰਾਸ ਸੋਸਾਇਟੀ ਨੇ ਇਨਫੋਸਿਸ ਫਾਊਂਡੇਸ਼ਨ ਰੈੱਡ ਕਰਾਸ ਸਰਾਏ ਵਿਖੇ ਆਪਣੀ ਪੰਛੀ ਭਲਾਈ ਪਹਿਲ, “ਰੈੱਡ ਕਰਾਸ ਪੰਛੀ ਬਸੇਰਾ” ਦੀ ਸ਼ੁਰੂਆਤ ਕੀਤੀ। ਇਸ ਅਨੂਠੀ ਪਹਿਲ ਦਾ ਉਦਘਾਟਨ ਸ਼੍ਰੀ ਨਿਸ਼ਾਂਤ ਕੁਮਾਰ ਯਾਦਵ, ਆਈਏਐੱਸ, ਡਿਪਟੀ ਕਮਿਸ਼ਨਰ-ਅਤੇ-ਚੇਅਰਮੈਨ, ਚੰਡੀਗੜ੍ਹ ਰੈੱਡ ਕਰਾਸ ਅਤੇ ਸ਼੍ਰੀ ਅਮਨਦੀਪ ਸਿੰਘ, ਪੀਸੀਐੱਸ, ਸਕੱਤਰ, ਚੰਡੀਗੜ੍ਹ ਰੈੱਡ ਕਰਾਸ ਨੇ ਕੀਤਾ। ਇਹ ਪਹਿਲ ਚੰਡੀਗੜ੍ਹ ਰੈੱਡ ਕਰਾਸ ਦੀ ਨੋਡਲ ਅਫ਼ਸਰ ਸੁਸ਼੍ਰੀ ਪੂਨਮ ਮਲਿਕ ਦੇ ਪ੍ਰਯਾਸਾਂ ਨਾਲ ਸ਼ੁਰੂ ਕੀਤੀ ਗਈ। ਇਸ ਅਵਸਰ ‘ਤੇ ਐੱਸਡੀਐੱਮ (ਪੂਰਬ)
ਸ਼੍ਰੀ ਪਵਿੱਤਰ ਸਿੰਘ, ਪੀਸੀਐੱਸ; ਇਨਫੋਸਿਸ ਫਾਊਂਡੇਸ਼ਨ ਦੇ ਸ਼੍ਰੀ ਪਿਯੂਸ਼;
ਅਤੇ ਚੰਡੀਗੜ੍ਹ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਐੱਸ.ਸੀ. ਅਗਰਵਾਲ ਵੀ ਉਪਸਥਿਤ ਰਹੇ।

ਇਸ ਪਹਿਲ ਦਾ ਉਦੇਸ਼ ਸ਼ਹਿਰ ਭਰ ਵਿੱਚ ਪੰਛੀਆਂ ਲਈ ਸੁਰੱਖਿਅਤ ਆਲ੍ਹਣੇ ਬਣਾਉਣਾ, ਦਾਣਾ ਅਤੇ ਸਵੱਛ ਪੀਣ ਵਾਲੇ ਪਾਣੀ ਦੀ ਵਿਵਸਥਾ ਉਪਲਬਧ ਕਰਵਾਉਣਾ ਹੈ। ਪਹਿਲੇ ਪੜਾਅ ਵਿੱਚ ਇਨਫੋਸਿਸ ਫਾਊਂਡੇਸ਼ਨ ਰੈੱਡ ਕਰਾਸ ਸਰਾਏ ਦੇ ਪਾਰਕ ਖੇਤਰ ਵਿੱਚ ਪੰਛੀਆਂ ਲਈ ਇੱਕ ਵਿਸ਼ੇਸ਼ ਆਵਾਸ ਵਿਕਸਿਤ ਕੀਤਾ ਗਿਆ ਹੈ, ਜਿਸ ਵਿੱਚ ਆਲ੍ਹਣੇ, ਫੀਡਿੰਗ ਟ੍ਰੇ, ਸਵੱਛ ਪੀਣ ਵਾਲੇ ਪਾਣੀ ਦੀ ਵਿਵਸਥਾ, ਇੱਕ ਛੋਟਾ ਤਲਾਅ ਅਤੇ ਪੰਛੀ-ਅਨੁਕੂਲ ਪੌਦੇ ਲਗਾਏ ਗਏ ਹਨ। ਆਗਾਮੀ ਪੜਾਵਾਂ ਵਿੱਚ, ਚੰਡੀਗੜ੍ਹ ਦੇ ਵਿਭਿੰਨ ਢੁਕਵੇਂ ਸਥਾਨਾਂ ‘ਤੇ ਵੀ ਪੰਛੀਆਂ ਦੇ ਆਲ੍ਹਣੇ, ਫੀਡਿੰਗ ਟ੍ਰੇ ਅਤੇ ਸਵੱਛ ਪੀਣ ਵਾਲੇ ਪਾਣੀ ਦੀ ਵਿਵਸਥਾ ਸਥਾਪਿਤ ਕੀਤੀ ਜਾਵੇਗੀ।

ਇਸ ਅਵਸਰ ‘ਤੇ ਡਿਪਟੀ ਕਮਿਸ਼ਨਰ-ਤੇ-ਚੇਅਰਮੈਨ, ਚੰਡੀਗੜ੍ਹ ਰੈੱਡ ਕਰਾਸ, ਸ਼੍ਰੀ ਨਿਸ਼ਾਂਤ ਕੁਮਾਰ ਯਾਦਵ, ਆਈਏਐੱਸ ਨੇ ਨਾਗਰਿਕਾਂ ਨੂੰ ਪੰਛੀਆਂ ਦੀ ਸੰਭਾਲ਼ ਅਤੇ ਭਲਾਈ ਲਈ ਇਸ ਸ਼ਲਾਘਾਯੋਗ ਪਹਿਲ ਵਿੱਚ ਸਰਗਰਮ ਸਹਿਯੋਗ ਦੇਣ ਦੀ ਅਪੀਲ ਕੀਤੀ। ਉਨ੍ਹਾਂ ਨੇ ਲੋਕਾਂ ਨੂੰ ਚੰਡੀਗੜ੍ਹ ਨੂੰ ਹੋਰ ਕੁਦਰਤ-ਅਨੁਕੂਲ ਬਣਾਉਣ ਵਿੱਚ ਯੋਗਦਾਨ ਦੇਣ ਦੀ ਅਪੀਲ ਕੀਤੀ। ਉਨ੍ਹਾਂ ਨੇ ਨਿਵਾਸੀਆਂ ਨੂੰ ਟ੍ਰਾਂਸਪੋਰਟ ਦੇ ਟਿਕਾਊ ਢੰਗ ਅਪਣਾਉਣ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੀ ‘ਨੋ ਕਾਰ ਵੈਡਨੈਸਡੇ’ ਪਹਿਲ ਦਾ ਸਮਰਥਨ ਕਰਨ ਲਈ ਵੀ ਉਤਸ਼ਾਹਿਤ ਕੀਤਾ।

×