ਤਿਉਹਾਰੀ ਸੀਜ਼ਨ ਦੇ ਦੌਰਾਨ ਪਬਲਿਕ ਹੈਲਥ ਦੀ ਸੁਰੱਖਿਆ ਅਤੇ ਖੁਰਾਕੀ ਪਦਾਰਥਾਂ ਵਿੱਚ ਮਿਲਾਵਟ ਰੋਕਣ ਦੇ ਉਦੇਸ਼ ਨਾਲ ਸਿਹਤ ਵਿਭਾਗ, ਯੂ.ਟੀ. ਚੰਡੀਗੜ੍ਹ ਦੇ ਫੂਡ ਸੇਫਟੀ ਐਡਮਿਨਿਸਟ੍ਰੇਸ਼ਨ ਨੇ ਅੱਜ ਡਾਇਰੈਕਟਰ, ਸਿਹਤ ਅਤੇ ਪਰਿਵਾਰ ਭਲਾਈ, ਯੂ.ਟੀ. ਚੰਡੀਗੜ੍ਹ ਦੀ ਪ੍ਰਧਾਨਗੀ ਵਿੱਚ ਮਠਿਆਈ ਨਿਰਮਾਤਾਵਾਂ ਅਤੇ ਵਿਕ੍ਰੇਤਾਵਾਂ ਨਾਲ ਇੱਕ ਇੰਟਰਐਕਟਿਵ ਮੀਟਿੰਗ ਆਯੋਜਿਤ ਕੀਤੀ।

ਮੀਟਿੰਗ ਵਿੱਚ ਲਗਭਗ 40 ਫੂਡ ਬਿਜ਼ਨਸ ਅਪ੍ਰੇਟਰਾਂ (ਐੱਫਬੀਓਜ਼) ਅਤੇ ਉਦਯੋਗ ਨਾਲ ਜੁੜੇ ਹਿਤਧਾਰਕਾਂ ਨੇ ਹਿੱਸਾ ਲਿਆ। ਮੀਟਿੰਗ ਵਿੱਚ ਖੁਰਾਕ ਸੁਰੱਖਿਆ ਮਿਆਰਾਂ ਦੇ ਅਨੁਪਾਲਨ, ਕੱਚੇ ਮਾਲ ਦੀ ਗੁਣਵੱਤਾ, ਸਵੱਛ ਪਰਿਸਥਿਤੀਆਂ ਵਿੱਚ ਖੁਰਾਕੀ ਪਦਾਰਥਾਂ ਦੀ ਤਿਆਰੀ ਅਤੇ ਸਪਲਾਈ ਸੀਰੀਜ਼ ਵਿੱਚ ਮਿਲਾਵਟ ਦੀ ਰੋਕਥਾਮ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ।

ਮੀਟਿੰਗ ਦੇ ਦੌਰਾਨ ਨਿਮਨਲਿਖਤ ਨਿਰਦੇਸ਼ ਜਾਰੀ ਕੀਤੇ ਗਏ:

ਲਾਇਸੈਂਸਿੰਗ ਅਤੇ ਸਮੱਗਰੀ ਦੀ ਖਰੀਦ: ਸਾਰੇ ਖੁਰਾਕ ਕਾਰੋਬਾਰ ਸੰਚਾਲਕਾਂ (ਐੱਫਬੀਓਜ਼) ਦੇ ਪਾਸ, ਜਿਹੋ-ਜਿਹਾ ਲਾਗੂ ਹੋਵੇ, ਵੈਧ ਐੱਫਐੱਸਐੱਸਏਆਈ
ਲਾਇਸੈਂਸ ਜਾਂ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਹੈ ਅਤੇ ਉਸ ਨੂੰ ਆਪਣੇ ਪ੍ਰਤਿਸ਼ਠਾਨ ਵਿੱਚ ਪ੍ਰਮੁੱਖ ਸਥਾਨ ‘ਤੇ ਨਾਲ ਪ੍ਰਦਰਸ਼ਿਤ ਕਰਨਾ ਜ਼ਰੂਰੀ ਹੈ। ਦੁੱਧ ਅਤੇ
ਖੋਆ, ਪਨੀਰ ਅਤੇ ਘੀ ਸਹਿਤ ਹੋਰ ਡੇਅਰੀ ਸਮੱਗਰੀ ਕੇਵਲ
ਐੱਫਐੱਸਐੱਸਏਆਈ ਤੋਂ
ਲਾਇਸੈਂਸ ਪ੍ਰਾਪਤ ਜਾਂ ਰਜਿਸਟਰਡ ਸਪਲਾਇਰਾਂ ਤੋਂ ਹੀ ਖਰੀਦੀ ਜਾਵੇ।

ਪਨੀਰ ਦੀ ਸ਼੍ਰੇਣੀ ਦੀ ਜਾਣਕਾਰੀ: ਪ੍ਰਤਿਸ਼ਠਾਨਾਂ ‘ਤੇ ਵੇਚੇ ਜਾਣ, ਪਰੋਸੇ ਜਾਣ ਜਾਂ ਖੁਰਾਕੀ ਪਦਾਰਥਾਂ ਦੀ ਤਿਆਰੀ ਵਿੱਚ ਇਸਤੇਮਾਲ ਕੀਤੇ ਜਾਣ ਵਾਲੇ ਪਨੀਰ ਦੀ ਸ਼੍ਰੇਣੀ ਸਪਸ਼ਟ ਤੌਰ ‘ਤੇ ਪ੍ਰਦਰਸ਼ਿਤ ਕਰਨ ਦੀ ਨਿਰਦੇਸ਼ ਦਿੱਤੇ ਗਏ। ਇਸ ਵਿੱਚ, ਜਿਹੋ-ਜਿਹਾ ਲਾਗੂ ਹੋਵੇ, ਘੱਟ ਵਸਾ, ਦਰਮਿਆਨਾ ਵਸਾ ਜਾਂ ਮਿਆਰੀ ਪਨੀਰ ਦਾ ਉਲੇਖ ਕੀਤਾ ਜਾਵੇ।

ਖੁਰਾਕੀ ਰੰਗਾਂ ਦਾ ਉਪਯੋਗ: ਮਠਿਆਈਆਂ ਵਿੱਚ ਗ਼ੈਰ-ਪ੍ਰਵਾਨਿਤ ਰੰਗਾਂ ਦਾ ਉਪਯੋਗ ਸਖ਼ਤੀ ਨਾਲ ਵਰਜਿਤ ਹੈ। ਆਗਿਆ ਪ੍ਰਾਪਤ ਖੁਰਾਕੀ ਰੰਗਾਂ ਦਾ ਇਸਤੇਮਾਲ ਕੇਵਲ ਲਾਗੂ ਐੱਫਐੱਸਐੱਸਏਆਈ ਪ੍ਰਾਵਧਾਨਾਂ ਅਤੇ ਨਿਰਧਾਰਿਤ ਸੀਮਾਵਾਂ ਦੇ ਅਨੁਸਾਰ ਹੀ ਕੀਤਾ ਜਾਵੇ।
ਖਾਣਾ ਪਕਾਉਣ ਦੇ ਤੇਲ ਦੀ ਗੁਣਵੱਤਾ: ਖੁਰਾਕੀ ਕਾਰੋਬਾਰ ਸੰਚਾਲਕਾਂ ਨੂੰ ਤਲਣ ਲਈ ਇਸਤੇਮਾਲ ਕੀਤੇ ਜਾਣ ਵਾਲੇ ਤੇਲ ਦੀ ਗੁਣਵੱਤਾ ਦੀ ਨਿਗਰਾਨੀ ਕਰਨ ਅਤੇ ਉਸ ਵਿੱਚ ਟੋਟਲ ਪੋਲਰ ਕੰਪਾਊਂਡਸ (ਟੀਪੀਸੀ) ਦਾ ਪੱਧਰ ਐੱਫਐੱਸਐੱਸਏਆਈ ਦੁਆਰਾ ਨਿਰਧਾਰਿਤ ਸੀਮਾ ਦੇ ਅੰਦਰ ਸੁਨਿਸ਼ਚਿਤ ਕਰਨ ਦੇ ਨਿਰਦੇਸ਼ ਦਿੱਤੇ ਗਏ।

ਸਵੱਛਤਾ ਅਤੇ ਸਾਫ਼-ਸਫ਼ਾਈ: ਪਰਿਸਰ, ਉਪਕਰਣ ਅਤੇ ਬਰਤਨ ਸਾਫ਼ ਰੱਖੇ ਜਾਣ ਅਤੇ ਪਰਿਸਰ ਨੂੰ ਚੂਹਿਆਂ ਅਤੇ ਹੋਰ ਕੀੜਿਆਂ ਤੋਂ ਮੁਕਤ ਰੱਖਿਆ ਜਾਵੇ। ਕੀਟ ਨਿਯੰਤਰਣ ਦਾ ਕਾਰਜ ਰਜਿਸਟਰਡ ਏਜੰਸੀਆਂ ਦੇ ਜ਼ਰੀਏ ਕਰਵਾਇਆ ਜਾਵੇ। ਪਰਿਸਰ ਵਿੱਚ ਬਾਸੀ ਜਾਂ ਖਰਾਬ ਖੁਰਾਕੀ ਪਦਾਰਥ ਅਤੇ ਮਠਿਆਈਆਂ ਨਾ ਰੱਖੀਆਂ ਜਾਣ।
ਖੁਰਾਕੀ ਪਦਾਰਥਾਂ ਦੇ ਰੱਖ-ਰਖਾਅ ਅਤੇ ਤਿਆਰੀ ਵਿੱਚ ਲਗੇ ਕਰਮਚਾਰੀ: ਸਾਰੇ ਸਬੰਧਿਤ ਕਰਮਚਾਰੀਆਂ ਦੀ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਤੋਂ ਸਿਹਤ ਜਾਂਚ ਕਰਵਾਈ ਜਾਵੇ। ਕਰਮਚਾਰੀ ਵਿਅਕਤੀਗਤ ਸਵੱਛਤਾ ਬਣਾਈ ਰੱਖਣ, ਸਾਫ਼ ਕੱਪੜੇ ਪਹਿਨਣ ਅਤੇ ਸਿਰ ਢਕਣ ਦੀ ਟੋਪੀ ਸਹਿਤ ਢੁਕਵੀਂ ਸੁਰੱਖਿਆਤਮਕ ਸਮੱਗਰੀ ਦਾ ਇਸਤੇਮਾਲ ਕਰਨ।
ਪੈਕੇਜਿੰਗ ਅਤੇ ਡਿਸਪਲੇਅ: ਪੈਕ ਕੀਤੀਆਂ ਗਈਆਂ ਮਠਿਆਈਆਂ ‘ਤੇ ਲਾਗੂ ਲੇਬਲਿੰਗ ਨਿਯਮਾਂ ਦਾ ਪਾਲਨ ਕੀਤਾ ਜਾਵੇ। ਖੁੱਲ੍ਹੀਆਂ ਮਠਿਆਈਆਂ ਨੂੰ ਉਚਿਤ ਢੰਗ ਨਾਲ ਢਕ ਕੇ ਸਵੱਛ ਡਿਸਪਲੇਅ ਯੂਨਿਟਾਂ ਵਿੱਚ ਰੱਖਿਆ ਜਾਵੇ। ਸੰਚਾਲਕਾਂ ਨੂੰ ਨਿਰਮਾਣ ਮਿਤੀ ਅਤੇ
ਸੁਰੱਖਿਅਤ ਉਪਯੋਗ ਦੀ ਅਵਧੀ ਸਬੰਧੀ ਜਾਣਕਾਰੀ ਸਪਸ਼ਟ ਤੌਰ ‘ਤੇ ਪ੍ਰਦਰਸ਼ਿਤ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ।

ਵਿਭਾਗ ਨੇ ਉਪਭੋਗਤਾਵਾਂ ਨੂੰ ਅਪੀਲ ਕੀਤੀ ਕਿ ਉਹ ਤਿਉਹਾਰੀ ਸੀਜ਼ਨ ਦੇ ਦੌਰਾਨ ਮਠਿਆਈਆਂ ਅਤੇ ਹੋਰ ਖੁਰਾਕੀ ਪਦਾਰਥ ਖਰੀਦਦੇ ਸਮੇਂ ਸਤਰਕ ਰਹਿਣ। ਮਿਲਾਵਟ ਦਾ ਸੰਦੇਹ ਹੋਣ, ਅਸਵੱਛ ਪਰਿਸਥਿਤੀਆਂ ਪਾਏ ਜਾਣ ਜਾਂ ਖੁਰਾਕੀ ਗੁਣਵੱਤਾ ਸਬੰਧੀ ਸ਼ਿਕਾਇਤ ਲਈ ਨਾਗਰਿਕ ਨਿਮਨਲਿਖਤ ਚੈਨਲਾਂ ਦੇ ਜ਼ਰੀਏ ਸੰਪਰਕ ਕਰ ਸਕਦੇ ਹਨ:

ਦਫ਼ਤਰ: ਖੁਰਾਕ ਸੁਰੱਖਿਆ ਅਤੇ ਮਿਆਰ ਵਿਭਾਗ, ਸਰਕਾਰੀ ਮਲਟੀ ਸਪੈਸ਼ਲਿਟੀ ਹਸਪਤਾਲ, ਸੈਕਟਰ 16, ਚੰਡੀਗੜ੍ਹ
ਹੈਲਪਲਾਇਨ: 0172-2782457
ਔਨਲਾਇਨ ਸ਼ਿਕਾਇਤ: https://foscos.fssai.gov.in/consumergrievance/