ਇੰਡਅਨ ਐਸੋਸੀਏਸ਼ਨ ਆਫ ਲਾਇਰਜ਼ (ਪੰਜਾਬ ਯੂਨਿਟ) ਦੇ ਪੰਜਾਬ ਦੇ ਮੀਤ ਪ੍ਰਧਾਨ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ, ਐਡਵੋਕੇਟ ਜ਼ਸਪਾਲ ਸਿੰਘ ਦੱਪਰ ਜਨਰਲ ਸੈਕਟਰੀ, ਐਡਵੋਕੇਟ ਅਮਰਜੀਤ ਸਿੰਘ ਲੌਂਗੀਆ ਨੇ ਸਾਂਝੇ ਬਿਆਨ ਰਾਹੀ ABC ਚੈਨਲ ਦੀ ਵਿਧਾਨ ਸਭਾ ਵਿੱਚ ਅਜਲਾਸ ਦੇ ਦੌਰਾਨ ਐਂਟਰੀ ਤੇ ਸਪੀਕਰ ਵਿਧਾਨ ਸਭਾ ਵੱਲੋਂ ਪਾਬੰਦੀ ਲਗਾਉਣ ਦੀ ਸਖਤ ਸਬਦਾਂ ਵਿੱਚ ਨਿੰਦਿਆ ਕੀਤੀ ਹੈ, ਉਨ੍ਹਾ ਕਿਹਾ ਕਿ ਸਪੀਕਰ ਦਾ ਅਜੀਹਾ ਕਦਮ ਲੋਕਤੰਤਰ ਅਤੇ ਦੇਸ਼ ਦੇ ਸਵਿਧਾਨ ਦੇ ਵਿਰੁੱਧ ਹੈ ਤੇ ਪ੍ਰੈਸ ਦੀ ਅਜਾਦੀ ਤੇ ਹਮਲਾ ਹੈ। ਉਨ੍ਹਾਂ ਕਿਹਾ ਕਿ ਮੋਜੂਦਾ ਸਰਕਾਰ ਵੱਲੋਂ ਆਪਣੀ ਅਲੋਚਨਾ ਬਰਦਾਸਤ ਨਹੀ ਕੀਤੀ ਜਾ ਰਹੀ, ਜਿਸ ਕਾਰਨ ਸਰਕਾਰ ਨੂੰ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਹੱਲ ਕਰਨ ਵਿੱਚ ਦਿੱਕਤ ਪੇਸ਼ ਆ ਰਹੀ ਹੈ, ਜਿਸ ਦਾ ਖਮਿਆਜਾ ਪੰਜਾਬ ਦੇ ਲੋਕ ਭੁਗਤ ਰਹੇ ਹਨ।