ਸਾਬਕਾ ਉਪ ਮੁਖਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਖਿਲਾਫ ਪ੍ਰਾਈਵੇਟ ਵਕੀਲਾਂ ਨੂੰ ਸ਼ਾਮਿਲ ਕਰਨ ਤੇ ਖਰਚੇ ਗਏ 5 ਕਰੋੜ ਰੁਪਏ ਦੇ ਹਿਸਾਬ ਤੇ ਪੰਜਾਬ ਦੇ ਗੰਭੀਰ ਮੁੱਦਿਆਂ ਪ੍ਰਤੀ ਵਰਤੀ ਜਾ ਰਹੀ ਲਾਪਰਵਾਹੀ ਲਈ ਮੁਖਮੰਤਰੀ ਭਗਵੰਤ ਸਿੰਘ ਮਾਨ ਕੋਲੋ ਜਵਾਬ ਮੰਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ CM ਮਾਨ ਆਪਣੀ ਸਿਆਸੀ ਬਦਲਾਖ਼ੋਰੀ ਨੂੰ ਪੂਰਾ ਕਰਨ ਲਈ ਹਰ ਤਰ੍ਹਾਂ ਨਾਲ ਸਰਕਾਰੀ ਤੰਤਰ ਨਾਲ ਖਿਲਵਾੜ ਕਰ ਰਹੇ ਹਨ। ਜਨਤਾ ਨੇ ਉਨ੍ਹਾਂ ਨੂੰ ਪੰਜਾਬ ਦੇ ਸਿਰਮੌਰ ਪਦ ਤੇ ਬੜੀ ਉਮੀਦਾਂ ਨਾਲ ਬਿਠਾਇਆ ਸੀ। ਪਰ ਉਹ ਜਨਤਾ ਦੀ ਉਮੀਦਾਂ ਨੂੰ ਤੋੜਦੇ ਹੋਏ ਬੱਸ ਸਿਆਸੀ ਬਦਲਾਖ਼ੋਰੀ ਪੂਰੀ ਕਰ ਰਹੇ ਹਨ। ਹਰ ਮੁੱਦੇ ਤੇ ਵਿਰੋਧੀਆਂ ਕੋਲੋ ਜਵਾਬਦੇਹੀ ਮੰਗਣ ਵਾਲੇ CM ਮਾਨ ਆਪਣੀ ਵਾਰੀ ਤੇ ਟੱਲ ਜਾਂਦੇ ਹਨ। ਸ. ਰੰਧਾਵਾ ਦਾ ਕਹਿਣਾ ਹੈ ਕਿ ਮੁਖਮੰਤਰੀ ਸਿਆਸੀ ਬਦਲਾਖ਼ੋਰੀ ਛੱਡ ਕੇ ਪੰਜਾਬ ਦੇ ਗੰਭੀਰ ਮੁੱਦੇ ਜਿਵੇਂ ਕਿ ਨਸ਼ਿਆਂ ਦਾ ਮੁੱਦਾ,ਬੇਅਦਬੀ ਦਾ ਮੁੱਦਾ,ਕੋਟਕਪੂਰਾ ਗੋਲਿਕਾਂਡ ਉੱਤੇ ਕਿ ਕਾਰਗੁਜਾਰੀ ਰਹੀ ਹੈ? ਉਸਦਾ ਜਵਾਬ ਦੇਣ

ਗੈਂਗਸਟਰ ਮੁਖਤਾਰ ਅੰਸਾਰੀ ਕੇਸ ਦੀ ਪ੍ਰੀਕਿਰਿਆ ਕਾਨੂੰਨੀ ਸੀ। ਜਿਹੜੀ ਵੀ ਕਾਰਵਾਈ ਹੋਈ ਸੀ ਉਹ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਕੀਤੀ ਗਈ। ਇਸ ਮੁੱਦੇ ਤੇ ਸਰਕਾਰ ਵੱਲੋ ਕੀਤੀ ਹਰ ਝੂਠੀ ਕਾਰਵਾਈ ਦਾ ਜਵਾਬ ਮਾਣਯੋਗ ਸੁਪਰੀਮ ਕੋਰਟ ਨੇ ਦਿੱਤਾ ਹੈ।

ਪਰ CM ਮਾਨ ਵੱਲੋ ਬਦਲੇ ਦੀ ਭਾਵਨਾ ਨਾਲ ਵਕੀਲਾਂ ਦੀ ਫੌਜ ਖੜ੍ਹੀ ਕਰਕੇ ਝੂਠੇ ਕੇਸ ਤੇ ਜੇਲ ਕਰਵਾਉਣਾ ਸੰਵਿਧਾਨ ਨਾਲ ਸਰਾਸਰ ਖਿਲਵਾੜ ਹੈ। ਸਰਕਾਰੀ ਵਕੀਲਾਂ ਦੇ ਬਾਵਜੂਦ private ਵਕੀਲਾਂ ਨੂੰ ਸ਼ਾਮਲ ਕਰਕੇ ਬਣੇ 5 ਕਰੋੜ ਰੁਪਏ ਦੇ ਬਿੱਲ ਦਾ ਕਿਵੇਂ ਭੁਗਤਾਨ ਕੀਤਾ ਜਾਏਗਾ,ਉਸਦਾ ਵੀ CM ਮਾਨ ਜਵਾਬ ਦੇਣ।

×