ਚੰਡੀਗੜ੍ਹ, 02.06.2025: ਚੰਡੀਗੜ੍ਹ ਸੌਫਟਬਾਲ ਐਸੋਸੀਏਸ਼ਨ ਦੁਆਰਾ ਆਯੋਜਿਤ ਪੰਜ ਦਿਨਾਂ ਦੀ 43ਵੀਂ ਜੂਨੀਅਰ ਨੈਸ਼ਨਲ ਸੌਫਟਬਾਲ ਚੈਂਪੀਅਨਸ਼ਿਪ (ਲੜਕੇ ਅਤੇ ਲੜਕੀਆਂ) ਅੱਜ ਪੰਜਾਬ ਯੂਨੀਵਰਸਿਟੀ ਵਿਖੇ ਸਮਾਪਤ ਹੋ ਗਈ, ਜਿਸ ਵਿੱਚ 22 ਰਾਜਾਂ ਨੇ ਹਿੱਸਾ ਲਿਆ।
ਮੁੱਖ ਮਹਿਮਾਨ, ਸ਼੍ਰੀ ਰਾਜੀਵ ਵਰਮਾ (ਆਈਏਐੱਸ) ਮੁੱਖ ਸਕੱਤਰ, ਯੂਟੀ ਚੰਡੀਗੜ੍ਹ ਪ੍ਰਸ਼ਾਸਨ ਨੇ ਜੇਤੂ ਅਤੇ ਉਪ ਜੇਤੂ ਟੀਮਾਂ ਨੂੰ ਚੰਡੀਗੜ੍ਹ ਸੌਫਟਬਾਲ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਸਾਬਕਾ ਸਲਾਹਕਾਰ ਸ਼੍ਰੀ ਧਰਮਪਾਲ (ਸੇਵਾਮੁਕਤ ਆਈਏਐੱਸ); ਅਤੇ ਸੁਸ਼੍ਰੀ ਪ੍ਰੇਰਣਾ ਪੁਰੀ (ਆਈਏਐੱਸ), ਖੇਡ ਸਕੱਤਰ ਯੂਟੀ ਚੰਡੀਗੜ੍ਹ ਦੀ ਮੌਜੂਦਗੀ ਵਿੱਚ ਸਨਮਾਨਿਤ ਕੀਤਾ।
ਖਿਡਾਰੀਆਂ ਨੂੰ ਸੰਬੋਧਨ ਕਰਦੇ ਹੋਏ, ਮੁੱਖ ਮਹਿਮਾਨ ਸ਼੍ਰੀ ਰਾਜੀਵ ਵਰਮਾ ਨੇ ਜੇਤੂਆਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਚੰਡੀਗੜ੍ਹ ਸ਼ਹਿਰ ਵਿੱਚ ਖੇਡ ਸੱਭਿਆਚਾਰ ਨੂੰ ਹੁਲਾਰਾ ਦੇਣ ਲਈ ਹਰ ਮਹੀਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਚੈਂਪੀਅਨਸ਼ਿਪਾਂ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਉਨ੍ਹਾਂ ਨੇ ਖਿਡਾਰੀਆਂ ਅਤੇ ਕੋਚਾਂ ਨੂੰ ਸਖ਼ਤ ਮਿਹਨਤ ਕਰਨ, ਸ਼ਾਨਦਾਰ ਚੰਡੀਗੜ੍ਹ ਖੇਡ ਨੀਤੀ ਦਾ ਲਾਭ ਉਠਾਉਣ ਅਤੇ ਸ਼ਹਿਰ ਨੂੰ ਮਾਣ ਦਿਵਾਉਣ ਲਈ ਪ੍ਰੇਰਿਤ ਕੀਤਾ।
ਲੜਕਿਆਂ ਦੇ ਵਰਗ ਵਿੱਚ, ਚੰਡੀਗੜ੍ਹ ਦੀ ਟੀਮ ਨੇ 43ਵੀਂ ਜੂਨੀਅਰ ਰਾਸ਼ਟਰੀ ਸੌਫਟਬਾਲ ਚੈਂਪੀਅਨਸ਼ਿਪ ਦਾ ਖਿਤਾਬ ਆਪਣੇ ਨਾਮ ਕੀਤਾ; ਜਦਕਿ ਮੱਧ ਪ੍ਰਦੇਸ਼ ਦੂਸਰੇ ਅਤੇ ਮਹਾਰਾਸ਼ਟਰ ਟੂਰਨਾਮੈਂਟ ਵਿੱਚ ਤੀਸਰੇ ਸਥਾਨ ‘ਤੇ ਰਿਹਾ। ਲੜਕੀਆਂ ਦੇ ਵਰਗ ਵਿੱਚ, ਮੱਧ ਪ੍ਰਦੇਸ਼ ਨੇ ਹਰਿਆਣਾ ਨੂੰ ਇੱਕ ਮੁਕਾਬਲੇ ਵਾਲੇ ਫਾਈਨਲ ਵਿੱਚ ਹਰਾ ਕੇ ਲੜਕੀਆਂ ਦਾ ਖਿਤਾਬ ਜਿੱਤਿਆ, ਜਦਕਿ ਛੱਤੀਸਗੜ੍ਹ ਨੇ ਟੂਰਨਾਮੈਂਟ ਵਿੱਚ ਤੀਸਰਾ ਸਥਾਨ ਹਾਸਲ ਕੀਤਾ।
