ਲੋਕ ਸੰਪਰਕ ਵਿਭਾਗ
ਚੰਡੀਗੜ੍ਹ ਪ੍ਰਸ਼ਾਸਨ
ਪ੍ਰੈੱਸ ਨੋਟ
ਰਜਿਸਟਰੇਸ਼ਨ ਅਤੇ ਲਾਇਸੈਂਸਿੰਗ ਅਥਾਰਿਟੀ, ਯੂਟੀ, ਚੰਡੀਗੜ੍ਹ ਦੇ ਦਫ਼ਤਰ ਨੇ 29.10.2025 ਤੋਂ 31.10.2025 ਤੱਕ ਵਾਹਨ ਨੰਬਰ 0001 ਤੋਂ 9999 ਤੱਕ ਦੇ ਵਾਹਨ ਰਜਿਸਟ੍ਰੇਸ਼ਨ ਨੰਬਰਾਂ (ਫੈਂਸੀ ਅਤੇ ਪਸੰਦੀਦਾ ਨੰਬਰਾਂ) ਦੇ ਨਾਲ-ਨਾਲ ਪਿਛਲੀ ਸੀਰੀਜ਼ ਦੇ ਬਚੇ ਹੋਏ ਫੈਂਸੀ/ਵਿਸ਼ੇਸ਼ ਰਜਿਸਟ੍ਰੇਸ਼ਨ ਨੰਬਰਾਂ ਦੀ ਈ-ਨਿਲਾਮੀ ਕੀਤੀ ਹੈ। ਇਸ ਨਿਲਾਮੀ ਵਿੱਚ ਕੁੱਲ ਰਜਿਸਟ੍ਰੇਸ਼ਨ ਨੰਬਰ ਵੇਚੇ ਗਏ, ਜਿਸ ਨਾਲ 2,71,57,000/- ਰੁਪਏ ਦਾ ਭਾਰੀ ਮਾਲੀਆ ਪ੍ਰਾਪਤ ਹੋਇਆ ਹੈ।
ਰਜਿਸਟ੍ਰੇਸ਼ਨ ਨੰਬਰ “CH01-DB-0001” ਨੇ ਸਭ ਤੋਂ ਵੱਧ 22,58,000/- ਰੁਪਏ ਦੀ ਬੋਲੀ ਪ੍ਰਾਪਤ ਕੀਤੀ, ਜਦਕਿ ਰਜਿਸਟ੍ਰੇਸ਼ਨ ਨੰਬਰ “CH01-DB-0007” ਨੇ ਦੂਜੀ ਸਭ ਤੋਂ ਵੱਧ 10,94,000/- ਰੁਪਏ ਦੀ ਬੋਲੀ ਪ੍ਰਾਪਤ ਕੀਤੀ।