ਚੰਡੀਗੜ੍ਹ ਹਾਊਸਿੰਗ ਬੋਰਡ (ਸੀਐੱਚਬੀ) ਰਿਹਾਇਸ਼ੀ ਇਕਾਈਆਂ ਅਤੇ ਕਮਰਸ਼ੀਅਲ ਜਾਇਦਾਦਾਂ ਦੇ ਅਲਾਟੀਆਂ ਅਤੇ ਮਾਲਕਾਂ ਦੀ ਸੁਵਿਧਾ ਲਈ ਜਨ ਸੁਵਿਧਾ ਕੈਂਪ ਦਾ ਆਯੋਜਨ ਕਰ ਰਿਹਾ ਹੈ ਜੋ ਆਪਣੀਆਂ ਲੀਜ਼ਹੋਲਡ ਜਾਇਦਾਦਾਂ ਨੂੰ ਫ੍ਰੀਹੋਲਡ ਵਿੱਚ ਬਦਲਣਾ ਚਾਹੁੰਦੇ ਹਨ।
ਇਹ ਕੈਂਪ 10 ਸਤੰਬਰ ਤੋਂ 25 ਸਤੰਬਰ, 2026 ਤੱਕ, ਛੁੱਟੀਆਂ ਨੂੰ ਛੱਡ ਕੇ, ਸਾਰੇ ਕੰਮਕਾਜੀ ਦਿਨਾਂ ‘ਤੇ ਸਵੇਰੇ 11:00 ਵਜੇ ਤੋਂ ਸ਼ਾਮ 4:00 ਵਜੇ ਤੱਕ ਮਲਟੀਪਰਪਜ਼ ਹਾਲ, 6ਵੀਂ ਮੰਜ਼ਿਲ, ਚੰਡੀਗੜ੍ਹ ਹਾਊਸਿੰਗ ਬੋਰਡ, ਸੈਕਟਰ 9-ਡੀ, ਚੰਡੀਗੜ੍ਹ ਵਿਖੇ ਆਯੋਜਿਤ ਕੀਤਾ ਜਾਵੇਗਾ।
ਅਲਾਟੀਆਂ ਅਤੇ ਮਾਲਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੇ ਪਰਿਵਰਤਨ ਮਾਮਲਿਆਂ ਦੀ ਪ੍ਰਕਿਰਿਆ ਲਈ
ਆਪਣੇ ਅਲਾਟਮੈਂਟ ਪੱਤਰ/ਟ੍ਰਾਂਸਫਰ ਡੀਡ ਦੀਆਂ ਕਾਪੀਆਂ, ਨਵੀਨਤਮ ਭੁਗਤਾਨ ਰਸੀਦਾਂ, ਪਹਿਚਾਣ ਅਤੇ ਪਤੇ ਦੇ ਪ੍ਰਮਾਣ ਅਤੇ ਹੋਰ ਸਬੰਧਿਤ ਦਸਤਾਵੇਜ਼ਾਂ ਦੀਆਂ ਕਾਪੀਆਂ ਨਾਲ ਲੈ ਕੇ ਆਉਣ।
ਬਿਨੈਕਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ
ਕੈਂਪ ਵਿੱਚ ਆਉਣ ਤੋਂ ਪਹਿਲਾਂ ਉਹ ਸੀਐੱਚਬੀ ਦੇ ਪੋਰਟਲ www.chbonline.in ‘ਤੇ ‘ਤੇ ਲਾਗੂ ਪਰਿਵਰਤਨ ਖਰਚੇ ਅਤੇ ਬਕਾਇਆ ਰਕਮ, ਜੇਕਰ ਕੋਈ ਹੋਵੇ, ਦੀ ਜਾਣਕਾਰੀ ਪ੍ਰਾਪਤ ਕਰ ਲੈਣ। ਇਸ ਨਾਲ ਕੈਂਪ ਦੇ ਦੌਰਾਨ ਉਨ੍ਹਾਂ ਦੀਆਂ ਅਰਜ਼ੀਆਂ ਦਾ ਜਲਦੀ ਨਿਪਟਾਰਾ ਸੁਨਿਸ਼ਚਿਤ ਕਰਨ ਵਿੱਚ ਸਹਾਇਤਾ ਮਿਲੇਗੀ।
ਸੀਐੱਚਬੀ ਸਾਰੇ ਪਾਤਰ ਅਲਾਟੀਆਂ ਅਤੇ ਮਾਲਕਾਂ ਨੂੰ ਇਸ ਅਵਸਰ ਦਾ ਲਾਭ ਉਠਾਉਣ ਅਤੇ ਆਪਣੀਆਂ ਲੀਜ਼ਹੋਲਡ ਜਾਇਦਾਦਾਂ ਨੂੰ ਫ੍ਰੀਹੋਲਡ ਵਿੱਚ ਬਦਲਣ ਲਈ ਕੈਂਪ ਵਿੱਚ ਆਉਣ ਦੀ ਅਪੀਲ ਕਰਦਾ ਹੈ।


