ਮਜੀਠਾ ‘ਚ ਮੁੱਖ ਮੰਤਰੀ ਵਲੋਂ ਵਿਰੋਧੀ ਧਿਰਾਂ ਦੇ ਉਮੀਦਵਾਰਾਂ, ਵਰਕਰਾਂ ਅਤੇ ਆਮ ਲੋਕਾਂ ਨਾਲ ਆਪਣੇ ਗੁੰਡਿਆਂ ਅਤੇ ਗੈਂਗਸਟਰਾਂ ਜਰੀਏ ਕੀਤੇ ਗੁੰਡਾਗਰਦੀ ਦੇ ਨੰਗੇ ਨਾਚ ਅਤੇ ਅੱਤ ਦੀ ਧੱਕੇਸ਼ਾਹੀ ਖਿਲਾਫ ਡਟ ਕੇ ਲੜਾਂਗੇ ਲੜਾਈ – ਬਿਕਰਮ ਸਿੰਘ ਮਜੀਠੀਆ
ਕਾਂਗਰਸ ਅਤੇ ਆਜ਼ਾਦ ਉਮੀਦਵਾਰਾਂ ਅਤੇ ਵੋਟਰਾਂ ਨਾਲ ਹੋਈ ਗੁੰਡਾਗਰਦੀ ਅਤੇ ਧੱਕੇਸ਼ਾਹੀ ਖਿਲਾਫ ਡਟਦਿਆਂ ਪੁਲਿਸ ਨਾਲ ਭਿੜੇ ਮਜੀਠੀਆ, ਐਸਐਸਪੀ ਨੇ ਆਪ ਦਾ ਵਰਕਰ ਬਣਕੇ ਗੁੰਡਾਗਰਦੀ ਕਰਨ ਵਾਲਿਆਂ ਦੀ ਕੀਤੀ ਪੁਸ਼ਤਪਨਾਹੀ
ਪੁਲਿਸ ਦੀ ਸਰਪ੍ਰਸਤੀ ਹੇਠ ਆਪ ਦੇ ਗੁੰਡੇ ਅਤੇ ਗੈਂਗਸਟਰ ਪੋਲਿੰਗ ਬੂਥਾਂ ‘ਤੇ ਸ਼ਰੇਆਮ ਹਥਿਆਰ ਲੈਕੇ ਗੁੰਦਰਗਦੀ ਕਰਦੇ ਰਹੇ, ਐਸਐਸਪੀ ਬਣਿਆ ਆਪ ਦਾ ਵਰਕਰਾਂ
ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਪਰਿਵਾਰਕ ਮੈਂਬਰ ਹਥਿਆਰਾਂ ਸਮੇਤ ਪੋਲਿੰਗ ਬੂਥਾਂ ‘ਚ ਜਾਕੇ ਵੋਟਰਾਂ ਨੂੰ ਧਮਕਾ ਕੇ ਪੁਲਿਸ ਦੀ ਮੌਜੂਦਗੀ ਵਿੱਚ ਕਰਦੇ ਰਹੇ ਗੁੰਡਾਗਰਦੀ
ਪੰਜਾਬ ਦੇ ਮੁਲਾਜ਼ਮਾਂ, ਆਮ ਲੋਕਾਂ ਅਤੇ ਨੌਜਵਾਨਾਂ ਦੇ ਸਰਕਾਰ ਖਿਲਾਫ ਰੋਸ ਅਤੇ ਗੁੱਸੇ ਨੇ ਭਗਵੰਤ ਮਾਨ ਦੀ ਉਲਟੀ ਗਿਣਤੀ ਕੀਤੀ ਸ਼ੁਰੂ
ਹਾਰ ਤੋਂ ਡਰਦੇ ਮੁੱਖ ਮੰਤਰੀ ਨੇ ਮਜੀਠਾ ਵਿੱਚ ਗੁੰਡਾ ਤੰਤਰ ਅਤੇ ਪੁਲਿਸੀਆ ਧੱਕੇਸ਼ਾਹੀ ਨਾਲ ਵੋਟਰਾਂ ਨੂੰ ਡਰਾਉਣ ਧਮਕਾਉਣ ਦਾ ਹਰ ਹੱਥਕੰਡਾ ਵਰਤਿਆ
ਨਿਯਮਾਂ ਦੀਆਂ ਉੱਡਦੀਆਂ ਧੱਜੀਆਂ, ਗੁੰਡਾਗਰਦੀ ਅਤੇ ਧੱਕੇਸ਼ਾਹੀ ਦੇਖਣ ਦੇ ਬਾਵਜੂਦ ਪੁਲਿਸ ਅਤੇ ਚੋਣ ਕਮਿਸ਼ਨ ਮੂਕ ਦਰਸ਼ਕ ਬਣੇ
ਹਾਈਕੋਰਟ ਤੋਂ ਜਮਾਨਤ ਰੱਦ ਹੋਏ ਆਪ ਦੇ ਗੁੰਡੇ ਸਰਪੰਚ ਅਤੇ ਗੈਂਗਸਟਰ ਸ਼ਰੇਆਮ ਪੁਲਿਸ ਦੀ ਸ਼ਹਿ ‘ਤੇ ਕੋਂਸਲ ਚੋਣਾਂ ‘ਚ ਕਰਦੇ ਰਹੇ ਗੁੰਡਾਗਰਦੀ
ਐਸਐਸਪੀ ਨੂੰ ਆਪ ਦੇ ਗੁੰਡਿਆਂ ਅਤੇ ਗੈਂਗਸਟਰਾਂ ਵਲੋਂ ਫੈਲਾਈ ਜਾ ਰਹੀ ਦਹਿਸ਼ਤ ਬਾਰੇ ਜਾਣਕਾਰੀ ਦੇਣ ਲਈ ਕੀਤੇ ਫੋਨ ‘ਤੇ ਮੈਸੇਜ ਪਰ ਐਸਐਸਪੀ ਨੇ ਸੱਤਾਧਾਰੀ ਪਾਰਟੀ ਦੇ ਗੁਲਾਮ ਵਾਂਗ ਨਿਭਾਈ ਡਿਊਟੀ
ਆਪ ਦੇ ਗੁੰਡਿਆਂ, ਗੈਂਗਸਟਰਾਂ ਦੀ ਦਹਿਸ਼ਤ, ਪੁਲਿਸ ਪ੍ਰਸ਼ਾਸ਼ਨ ਦੀ ਧੱਕੇਸ਼ਾਹੀ ਅਤੇ ਆਪ ਦੇ ਗੁੰਡਿਆਂ ਦੀ ਕੀਤੀ ਖੁੱਲ ਕੇ ਮਦਦ ਦੀ ਹਾਈਕੋਰਟ ‘ਚ ਸਬੂਤਾਂ ਸਮੇਤ ਕੀਤੀ ਜਾਵੇਗੀ ਸ਼ਿਕਾਇਤ ਦਾਇਰ
ਮੁੱਖ ਮੰਤਰੀ ਦੀ ਸ਼ਹਿ ‘ਤੇ ਮਜੀਠਾ ‘ਚ ਦਹਿਸ਼ਤ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆਪ ਵਰਕਰਾਂ ਨੂੰ ਮਜੀਠੀਆ ਦਾ ਖੁੱਲਾ ਸੁਨੇਹਾ – ਮੈਂ ਤੁਹਾਡੇ ਸ਼ਰਾਬੀ ਮੁੱਖ ਮੰਤਰੀ ਤੋਂ ਨਹੀਂ ਡਰਿਆ ਫੇਰ ਉਸਦੇ ਦੁੱਕੀ ਦੇ ਗੁੰਡਿਆਂ ਅਤੇ ਭੇਡਾਂ ਤੋਂ ਤਾਂ ਡਰਨਾ ਹੀ ਕੀ ਹੈ
ਮੁੱਖ ਮੰਤਰੀ ਦੀ ਸ਼ਹਿ ਤੇ ਆਪ ਦੇ ਗੁੰਡਿਆ ਅਤੇ ਗੈਂਗਸਟਰਾਂ ਵੱਲੋਂ ਬਣਾਏ ਦਹਿਸ਼ਤ ਦੇ ਮਾਹੌਲ ਦੇ ਚਲਦੇ ਚੋਣ ਡਿਊਟੀ ‘ਤੇ ਲੱਗੇ ਅਮਲੇ ਨੂੰ ਕੋਈ ਰੋਟੀ,ਪਾਣੀ ਅਤੇ ਚਾਹ ਪੁੱਛਣ ਵਾਲਾ ਵੀ ਕੋਈ ਨਹੀਂ
ਚੰਡੀਗੜ੍ਹ 26 ਮਈ( )- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਕੋਂਸਲ ਚੋਣਾਂ ਦੀ ਵੋਟਿੰਗ ਦੌਰਾਨ ਮੁੱਖ ਮੰਤਰੀ ਵਲੋਂ ਮਜੀਠਾ ‘ਚ ਪੁਲਿਸ ਅਤੇ ਗੈਂਗਸਟਰਾਂ ਤੋਂ ਕਰਵਾਈ ਗੁੰਡਾਗਰਦੀ, ਬੂਥ ਕੈਪਚਰਿੰਗ, ਖੂਨ ਖਰਾਬੇ, ਧੀਆਂ ਭੈਣਾਂ ਨਾਲ ਬਦਸਲੂਕੀ ਅਤੇ ਅੱਤ ਦੀ ਧੱਕੇਸ਼ਾਹੀ ਦਾ ਪਰਦਾਫਾਸ਼ ਕਰਦਿਆਂ ਕਿਹਾ ਕਿ ਮਜੀਠਾ ‘ਚ ਮੁੱਖ ਮੰਤਰੀ ਵਲੋਂ ਵਿਰੋਧੀ ਧਿਰਾਂ ਦੇ ਉਮੀਦਵਾਰਾਂ, ਵਰਕਰਾਂ ਅਤੇ ਆਮ ਲੋਕਾਂ ਨਾਲ ਆਪਣੇ ਗੁੰਡਿਆਂ ਅਤੇ ਗੈਂਗਸਟਰਾਂ ਜਰੀਏ ਕੀਤੇ ਗੁੰਡਾਗਰਦੀ ਦੇ ਨੰਗੇ ਨਾਚ ਅਤੇ ਅੱਤ ਦੀ ਧੱਕੇਸ਼ਾਹੀ ਖਿਲਾਫ ਡਟ ਕੇ ਲੜ੍ਹਾਈ ਲੜਾਂਗੇ ਤਾਂ ਕਿ ਲੋਕ ਤੰਤਰ ਨੂੰ ਬਚਾਇਆ ਜਾ ਸਕੇ l ਉਨ੍ਹਾਂ ਕਿਹਾ ਕਿ ਪੁਲਿਸ ਦੀ ਸਰਪ੍ਰਸਤੀ ਹੇਠ ਆਪ ਦੇ ਗੁੰਡੇ ਅਤੇ ਗੈਂਗਸਟਰ ਪੋਲਿੰਗ ਬੂਥਾਂ ਤੇ ਸ਼ਰੇਆਮ ਹਥਿਆਰ ਲੈਕੇ ਗੁੰਦਰਗਦੀ ਕਰਦੇ ਰਹੇ, ਐਸਐਸਪੀ ਆਪ ਦਾ ਵਰਕਰ ਬਣਕੇ ਗੁੰਡਾਗਰਦੀ ਕਰਨ ਵਾਲਿਆਂ ਦਾ ਬਚਾਓ ਕਰਦਾ ਰਿਹਾ* l
ਇਸ ਮੌਕੇ ਕਾਂਗਰਸ, ਆਜ਼ਾਦ ਉਮੀਦਵਾਰਾਂ ਅਤੇ ਵੋਟਰਾਂ ਨਾਲ ਹੋਈ ਗੁੰਡਾਗਰਦੀ ਅਤੇ ਧੱਕੇਸ਼ਾਹੀ ਖਿਲਾਫ ਡਟਦਿਆਂ ਮਜੀਠੀਆ ਪੁਲਿਸ ਨਾਲ ਭਿੜ ਗਏ ਅਤੇ ਮੁੱਖ ਮੰਤਰੀ ਦੇ ਹੁਕਮਾਂ ਤੇ ਪੁਲਿਸ ਵਲੋਂ ਕਰਵਾਈ ਜਾ ਰਹੀ ਧੱਕੇਸ਼ਾਹੀ ਅਤੇ ਗੁੰਡਾਗਰਦੀ ਖਿਲਾਫ ਮੋਰਚਾ ਖੋਲ ਦਿੱਤਾ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁਲਾਜ਼ਮਾਂ, ਆਮ ਲੋਕਾਂ ਅਤੇ ਨੌਜਵਾਨਾਂ ਦੇ ਸਰਕਾਰ ਖਿਲਾਫ ਰੋਸ ਅਤੇ ਗੁੱਸੇ ਨੇ ਭਗਵੰਤ ਮਾਨ ਦੀ ਉਲਟੀ ਗਿਣਤੀ ਕੀਤੀ ਸ਼ੁਰੂ ਕਰ ਦਿੱਤੀ ਹੈ ਜਿਸਤੋਂ ਘਬਰਾ ਕੇ ਮੁੱਖ ਮੰਤਰੀ ਨੇ ਮਜੀਠਾ ‘ਚ ਪੁਲਿਸ ਅਤੇ ਗੈਂਗਸਟਰਾਂ ਜਰੀਏ ਚੋਣਾਂ ਜਿੱਤਣ ਅਤੇ ਵੋਟਰਾਂ ‘ਚ ਦਹਿਸ਼ਤ ਦਾ ਮਾਹੌਲ ਬਣਾਉਣ ਲਈ ਆਪਣਾ ਸਾਰਾ ਜ਼ੋਰ ਲਾ ਦਿੱਤਾ, ਜੋ ਭਗਵੰਤ ਦੇ ਡਰ ਨੂੰ ਸਾਫ ਦਰਸਾ ਰਿਹਾ ਹੈ l ਉਨ੍ਹਾਂ ਕਿਹਾ ਕਿ ਹਾਰ ਤੋਂ ਡਰਦੇ ਮੁੱਖ ਮੰਤਰੀ ਨੇ ਮਜੀਠਾ ਵਿੱਚ ਗੁੰਡਾ ਤੰਤਰ ਅਤੇ ਪੁਲਿਸੀਆ ਧੱਕੇਸ਼ਾਹੀ ਨਾਲ ਵੋਟਰਾਂ ਨੂੰ ਡਰਾਉਣ ਧਮਕਾਉਣ ਦਾ ਹਰ ਹੱਥਕੰਡਾ ਵਰਤਿਆ ਪਰ ਪੰਜਾਬ ਅਤੇ ਖਾਸਕਰ ਮਜੀਠਾ ਦੇ ਲੋਕ ਕਿਸੇ ਵੀ ਧੱਕੇਸ਼ਾਹੀ ਅੱਗੇ ਨਾ ਕਦੇ ਝੁਕੇ ਹਨ ਅਤੇ ਨਾ ਹੀ ਝੁਕਣਗੇ l
ਬੀਬਾ ਗਨੀਵ ਕੌਰ ਮਜੀਠੀਆ ਨਾਲ ਆਪਣੇ ਵੋਟ ਦਾ ਅਧਿਕਾਰ ਵਰਤਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ
ਨਿਯਮਾਂ ਦੀਆਂ ਉੱਡਦੀਆਂ ਧੱਜੀਆਂ, ਗੁੰਡਾਗਰਦੀ ਅਤੇ ਧੱਕੇਸ਼ਾਹੀ ਦੇਖਣ ਦੇ ਬਾਵਜੂਦ ਵੀ ਪੁਲਿਸ ਅਤੇ ਚੋਣ ਕਮਿਸ਼ਨ ਮੂਕ ਦਰਸ਼ਕ ਬਣੇ ਦੇਖੇ ਜਾ ਸਕਦੇ ਹਨ ਜਦਕਿ ਇਹਨਾਂ ਦੀ ਸ਼ਹਿ ‘ਤੇ ਹਾਈਕੋਰਟ ਤੋਂ ਜਮਾਨਤ ਰੱਦ ਹੋਏ ਆਪ ਦੇ ਗੁੰਡੇ ਸਰਪੰਚ ਜਤਿੰਦਰ ਅਤੇ ਆਪ ਲਈ ਕੰਮ ਕਰਦੇ ਗੈਂਗਸਟਰ ਸ਼ਰੇਆਮ ਪੁਲਿਸ ਦੀ ਸ਼ਹਿ ‘ਤੇ ਕੋਂਸਲ ਚੋਣਾਂ ‘ਚ ਗੁੰਡਾਗਰਦੀ ਕਰਦੇ ਰਹੇ l ਜਿਸ ਦੀ ਜਾਣਕਾਰੀ ਦੇਣ ਲਈ ਉਨ੍ਹਾਂ ਵੱਲੋਂ ਲਗਾਤਾਰ ਐਸਐਸਪੀ ਸੰਪਰਕ ਕੀਤਾ ਗਿਆ ਪਰ ਉਨ੍ਹਾਂ ਮੁੱਖ ਮੰਤਰੀ ਦੇ ਦਬਕੇ ਦੇ ਚਲਦਿਆਂ ਤੋਂ ਤੱਕ ਨਹੀਂ ਚੁੱਕਿਆ l ਉਨ੍ਹਾਂ ਕਿਹਾ ਕਿ ਐਸਐਸਪੀ ਨੂੰ ਆਪ ਦੇ ਗੁੰਡਿਆਂ ਅਤੇ ਗੈਂਗਸਟਰਾਂ ਵਲੋਂ ਫੈਲਾਈ ਜਾ ਰਹੀ ਦਹਿਸ਼ਤ ਬਾਰੇ ਜਾਣਕਾਰੀ ਮੈਸੇਜ ਕਰਕੇ ਵੀ ਕਈ ਵਾਰ ਭੇਜੋ ਗਈ ਪਰ ਐਸਐਸਪੀ ਨੇ ਸੱਤਾਧਾਰੀ ਪਾਰਟੀ ਦੇ ਗੁਲਾਮ ਵਾਂਗ ਡਿਊਟੀ ਨਿਭਾਉਂਦੇ ਹੋਏ ਹਰ ਤਰ ਦੀ ਗੁੰਡਾਗਰਦੀ ਨੂੰ
ਦੇਖਣ ਤੋਂ ਪਾਸਾ ਵੱਟ ਲਿਆ l ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਗੁੰਡੇ ਵਰਕਰ ਪੁਲਿਸ ਦੀ ਸ਼ਹਿ ‘ਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਰਹੇ l ਚੋਣ ਕਮਿਸ਼ਨ ਵੱਲੋਂ ਕਿਸੇ ਵੀ ਪੋਲਿੰਗ ਬੂਥ ਦੇ 100 ਮੀਟਰ ਦੇ ਦਾਇਰੇ ਵਿੱਚ ਕਿਸੇ ਵੀ ਪਾਰਟੀ ਦੇ ਵਰਕਰ ਦੇ ਆਉਣ ਤੋਂ ਮਨਾਹੀ ਕੀਤੀ ਗਈ ਹੈ ਪਰ ਪੁਲਿਸ ਵੱਲੋਂ ਖੁਦ ਆਮ ਆਦਮੀ ਪਾਰਟੀ ਦੇ ਗੁੰਡੇ ਵਰਕਰਾਂ ਨੂੰ ਪੋਲਿੰਗ ਬੂਥਾਂ ਦੇ ਨੇੜੇ ਵੱਡੀ ਗਿਣਤੀ ਵਿੱਚ 10 ਤੋਂ 15 ਗੱਡੀਆਂ ਸਮੇਤ ਲੈਜਾ ਕੇ ਗੁੰਡਾਗਰਦੀ ਅਤੇ ਵਿਰੋਧੀ ਧਿਰਾਂ ਖਿਲਾਫ ਨਾਰੇਬਾਜੀ ਕਰਵਾਈ ਗਈ ਜਿਸ ਦੇ ਸਬੂਤ ਵੀ ਹਾਈਕੋਰਟ ਵਿੱਚ ਦਿੱਤੇ ਜਾਣਗੇ l ਉਹਨਾਂ ਕਿਹਾ ਕਿ ਧਾਰਾ 144 ਲੱਗੇ ਹੋਣ ਦੇ ਬਾਵਜੂਦ ਪੁਲਿਸ ਵੱਲੋਂ ਖੁਦ ਆਮ ਆਦਮੀ ਪਾਰਟੀ ਦੇ ਗੁੰਡਿਆਂ ਨੂੰ ਪੋਲਿੰਗ ਬੂਥਾਂ ਤੱਕ ਜਾਣ ਦੀ ਇਜਾਜ਼ਤ ਦਿੱਤੀ ਗਈ ਜਿੱਥੇ ਸ਼ਰੇਆਮ ਧੱਕੇਸ਼ਾਹੀ ਅਤੇ ਗੁੰਡਾਗਰਦੀ ਕਰਦੇ ਦੇਖੇ ਗਏ ਪਰ ਪੁਲਿਸ ਮੂਕ ਦਰਸ਼ਕ ਬਣ ਕੇ ਖੜੀ ਰਹੀ l ਉਹਨਾਂ ਇਸ ਮੌਕੇ ਪੁਲਿਸ ਅਤੇ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਕਿਹਾ ਕਿ ਲੋਕਾਂ ਨੂੰ ਬਿਨਾਂ ਡਰ ਤੋਂ ਪੋਲਿੰਗ ਬੂਥਾਂ ਤੱਕ ਜਾਣ ਦਿੱਤਾ ਜਾਵੇ ਤਾਂ ਜੋ ਆਪਣੇ ਵੋਟ ਦਾ ਅਧਿਕਾਰ ਬਿਨਾ ਕਿਸੇ ਡਰ ਭੈਅ ਤੋਂ ਵਰਤ ਸਕਣ l
ਉਹਨਾਂ ਕਿਹਾ ਕਿ ਡਰੀ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੋਕਾਂ ਨੂੰ ਆਪਣੇ ਬੋਰਡ ਦਾ ਅਧਿਕਾਰ ਵਰਤਣ ਦੀ ਇਜਾਜ਼ਤ ਵੀ ਨਹੀਂ ਦਿੱਤੀ ਜਾ ਰਹੀ ਜੋ ਸਰਕਾਰੀ ਧੱਕੇਸ਼ਾਹੀ ਅਤੇ ਗੁੰਡਾਗਰਦੀ ਇੰਤਿਹਾ ਹੈ l
ਇਸ ਦੌਰਾਨ ਐਸਐਸਪੀ ਦੀ ਮੌਜੂਦਗੀ ਵਿੱਚ ਆਪ ਦੇ ਗੁੰਡਿਆਂ ਦਾ ਸ਼ਿਕਾਰ ਹੋਏ ਇੱਕ ਪੀੜਿਤ ਨੂੰ ਸ ਮਜੀਠੀਆ ਨੇ ਪੇਸ਼ ਕਰਦਿਆਂ ਐਸਐਸਪੀ ਨੂੰ ਦਿਖਾਇਆ ਕਿ ਕਿਸ ਤਰਾਂ ਆਪ ਦੇ ਗੁੰਡਿਆ ਨੇ ਉਸਦਾ ਸਿਰ ਪਾੜ ਕੇ ਉਸਨੂੰ ਲਹੂ ਲੁਹਾਨ ਕਰ ਦਿੱਤਾ ਜਦਕਿ ਗੁੰਡਾਗਰਦੀ ਕਰਨ ਵਾਲਿਆਂ ਨੂੰ ਐਸਐਸਪੀ ਦੇ ਸਾਹਮਣੇ ਥਾਣੇ ਵਿਚ ਬਿਠਾ ਕੇ ਆਓ ਭਗਤੀ ਕੀਤੀ ਜਾਂਦੀ ਰਹੀ ਅਤੇ ਐਸਐਸਪੀ ਆਪ ਦੇ ਵਰਕਰਾਂ ਵਾਂਗ ਕੰਮ ਕਰਦੇ ਨਜ਼ਰ ਆਏ l ਇਸ ਦੌਰਾਨ ਵੱਖ ਵੱਖ ਪੀੜਤਾਂ ਨੇ ਦਸਿਆ ਕਿ ਆਪ ਦੇ ਗੁੰਡੇ ਪਰਮਜੀਤ ਸਿੰਘ ਪੰਮਾ ,ਅੰਮ੍ਰਿਤਪਾਲ ਸਿੰਘ, ਅਵਤਾਰ ਸਿੰਘ ਲੱਡੂ, ਸਾਹਿਬ ਸਿੰਘ, ਅਮਨਦੀਪ ਸਿੰਘ, ਸਾਬੀ, ਪਿੰਕਾ(ਵਿਮਲਾ ਵੰਤੀ ਉਮੀਦਵਾਰ ਦਾ ਪਤੀ ਵਿਰੋਧੀ ਧਿਰ ਦੇ ਵਰਕਰਾਂ ਅਤੇ ਆਮ ਲੋਕਾਂ ਅਤੇ ਵੋਟਰਾਂ ਨਾਲ ਕਿਸ ਤਰਾਂ ਧੱਕੇਸ਼ਾਹੀ ਅਤੇ ਗੁੰਡਾਗਰਦੀ ਕਰਦੇ ਰਹੇ l ਸ. ਮਜੀਠੀਆ ਨੇ ਐਸਐਸਪੀ ਨੂੰ ਨਾਮ ਅਤੇ ਵਿਡੀਉ ਸਮੇਤ ਆਪ ਦੇ ਗੁੰਡੇ ਆਗੂਆਂ ਵਲੋਂ ਹਥਿਆਰ ਸਮੇਤ ਪੋਲਿੰਗ ਬੂਥਾਂ ਤੱਕ ਜਾਕੇ ਲੋਕਾਂ ਨੂੰ ਧਮਕਾਉਣ ਅਤੇ ਗੁੰਡਾਗਰਦੀ ਕਰਨ ਦੇ ਸਬੂਤ ਵੀ ਦਿੱਤੇ ਪਰ ਐਸਐਸਪੀ ਮੂਕ ਦਰਸ਼ਕ ਬਣੇ ਰਹੇ l ਇਸ ਮੌਕੇ ਕਈ ਥਾਈਂ ਪੁਲਿਸ ਦੀ ਮੌਜੂਦਗੀ ਵਿੱਚ ਆਪ ਦੇ ਗੁੰਡੇ ਵਰਕਰ ਧੱਕੇਸ਼ਾਹੀ ਅਤੇ ਗੁੰਡਾਗਰਦੀ ਕਰਦੇ ਨਜ਼ਰ ਆਏ ਪਰ ਪੁਲਿਸ ਉਨ੍ਹਾਂ ਨੂੰ ਰੋਕਣ ਦੀ ਜਗ੍ਹਾ ਉਨ੍ਹਾਂ ਦੀ ਸਰਪ੍ਰਸਤੀ ਕਰਦੀ ਨਜ਼ਰ ਆਈ l
ਸ ਮਜੀਠੀਆ ਨੇ ਇਸ ਬਾਰੇ ਕਿਹਾ ਕਿ ਨਤੀਜੇ ਜੋ ਮਰਜ਼ੀ ਹੋਣ ਸਾਨੂੰ ਸਿਰ ਮੱਥੇ ਪ੍ਰਵਾਨ ਹੋਣਗੇ, ਲੋਕ ਜਿਸ ਵੀ ਪਾਰਟੀ ਨੂੰ ਚਾਹੁਣ ਵੋਟ ਪਾਉਣ, ਪਰ ਸਰਕਾਰ ਅਤੇ ਪੁਲਿਸ ਨੂੰ ਡਰ ਅਤੇ ਭੈਅ ਦੇ ਮਾਹੌਲ ਨੂੰ ਬਣਨ ਤੋਂ ਰੋਕਣਾ ਚਾਹੀਦਾ ਸੀ ਨਾ ਕਿ ਅਜਿਹਾ ਮਾਹੌਲ ਸਿਰਜ ਕੇ ਲੋਕਾਂ ਨੂੰ ਪੋਲਿੰਗ ਬੂਥਾਂ ਤੱਕ ਆਉਣ ਤੋਂ ਰੋਕ ਦੇਣਾ ਚਾਹੀਦਾ ਹੈ l ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਗੁੰਡਿਆਂ ਅਤੇ ਗੈਂਗਸਟਰਾਂ ਨੇ ਮਜੀਠਾ ਚ ਇਹੋ ਜਿਹਾ ਮਾਹੌਲ ਸਿਰਜ ਦਿੱਤਾ ਜਿਸ ਦੌਰਾਨ ਚੋਣ ਡਿਊਟੀ ਤੇ ਹਾਜ਼ਰ ਅਮਲੇ ਨੂੰ ਚਾਹ ਪਾਣੀ ਅਤੇ ਪ੍ਰਸ਼ਾਦੇ ਦਾ ਪ੍ਰਬੰਧ ਕਰਨ ਲਈ ਵੀ ਕੋਈ ਨਹੀਂ ਪੁੱਜਿਆ ਜੋਕਿ ਬੇਹੱਦ ਮੰਦਭਾਗਾ ਹੈ l
ਉਨ੍ਹਾਂ ਕਿਹਾ ਕਿ ਆਪ ਦੇ ਗੁੰਡਿਆਂ, ਗੈਂਗਸਟਰਾਂ ਦੀ ਦਹਿਸ਼ਤ, ਪੁਲਿਸ ਪ੍ਰਸ਼ਾਸ਼ਨ ਦੀ ਧੱਕੇਸ਼ਾਹੀ ਅਤੇ ਆਪ ਦੇ ਗੁੰਡਿਆਂ ਦੀ ਕੀਤੀ ਖੁੱਲ ਕੇ ਮਦਦ ਦੀ ਹਾਈਕੋਰਟ ‘ਚ ਸਬੂਤਾਂ ਸਮੇਤ ਸ਼ਿਕਾਇਤ ਦਾਇਰ ਕੀਤੀ ਜਾਵੇਗੀ l ਮੁੱਖ ਮੰਤਰੀ ਦੀ ਸ਼ਹਿ ‘ਤੇ ਮਜੀਠਾ ‘ਚ ਦਹਿਸ਼ਤ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆਪ ਵਰਕਰਾਂ ਨੂੰ ਮਜੀਠੀਆ ਨੇ ਖੁੱਲਾ ਸੁਨੇਹਾ ਦਿੰਦੇ ਹੋਏ ਕਿਹਾ ਕਿ “ਮੈਂ ਤੁਹਾਡੇ ਸ਼ਰਾਬੀ ਮੁੱਖ ਮੰਤਰੀ ਤੋਂ ਨਹੀਂ ਡਰਿਆ ਫੇਰ ਉਸਦੇ ਦੁੱਕੀ ਦੇ ਗੁੰਡਿਆਂ ਅਤੇ ਭੇਡਾਂ ਤੋਂ ਤਾਂ ਡਰਨਾ ਹੀ ਕੀ ਹੈ l ਉਹਨਾ ਆਮ ਆਦਮੀ ਪਾਰਟੀ ਦੇ ਸਿਆਸੀ ਗੁਲਾਮਾਂ ਵਾਂਗ ਕੰਮ ਕਰਨ ਵਾਲੇ ਪੁਲਿਸ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਤੁਹਾਡੇ ਮੁੱਖ ਮੰਤਰੀ ਅਤੇ ਝਾੜੂ ਪਾਰਟੀ ਦੀ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ, ਲੋਕਤੰਤਰ ਦੇ ਦਾਇਰੇ ਅਤੇ ਜ਼ਾਬਤੇ ਵਿੱਚ ਰਹਿ ਕੇ ਕੰਮ ਕਰਨਾ ਸ਼ੁਰੂ ਕਰ ਦਿਓ l