ਚੰਡੀਗੜ੍ਹ ਵਿੱਚ ਬਲੱਡ ਸੈਂਟਰਾਂ ਲਈ ਐਕਸਟਰਨਲ ਕੁਆਲਿਟੀ ਅਸੈੱਸਮੈਂਟ ਸਕੀਮ (ਈਕਿਊਏਐੱਸ) ‘ਤੇ ਰਾਸ਼ਟਰੀ ਵਰਕਸ਼ਾਪ ਆਯੋਜਿਤ

by | Jul 31, 2026 | breaking news, daily, politics | 0 comments

“ਬਲੱਡ ਟ੍ਰਾਂਸਫਿਊਜ਼ਨ ਸੇਵਾਵਾਂ ਵਿੱਚ ਉਤਕ੍ਰਿਸ਼ਟਤਾ ਹਿਤ ਰਾਸ਼ਟਰੀ ਗੁਣਵੱਤਾ ਨੈੱਟਵਰਕ ਦਾ ਨਿਰਮਾਣ: ਬਲੱਡ ਸੈਂਟਰਾਂ ਲਈ ਐੱਨਬੀਟੀਸੀ ਐਕਸਟਰਨਲ ਕੁਆਲਿਟੀ ਅਸੈੱਸਮੈਂਟ ਸਕੀਮ (ਈਕਿਊਏਐੱਸ) ਦਾ ਵਿਸਤਾਰ” ਵਿਸ਼ੇ ‘ਤੇ ਇੱਕ ਦਿਨਾ ਰਾਸ਼ਟਰੀ ਵਰਕਸ਼ਾਪ ਅੱਜ ਹੋਟਲ ਮਾਊਂਟਵਿਊ, ਸੈਕਟਰ 10, ਚੰਡੀਗੜ੍ਹ ਵਿਖੇ ਆਯੋਜਿਤ ਕੀਤੀ ਗਈ।

ਇਹ ਵਰਕਸ਼ਾਪ ਦਾ ਆਯੋਜਨ ਬਲੱਡ ਟ੍ਰਾਂਸਫਿਊਜ਼ਨ ਸਰਵਿਸਿਜ਼, ਡਾਇਰੈਕਟੋਰੇਟ ਜਨਰਲ ਆਵ੍ ਹੈਲਥ ਸਰਵਿਸਿਜ਼ (ਡੀਜੀਐੱਚਐੱਸ), ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਭਾਰਤ ਸਰਕਾਰ ਦੁਆਰਾ ਬਲੱਡ ਟ੍ਰਾਂਸਫਿਊਜ਼ਨ ਸਰਵਿਸਿਜ਼, ਚੰਡੀਗੜ੍ਹ ਸਟੇਟ ਏਡਸ ਕੰਟਰੋਲ ਸੋਸਾਇਟੀ (ਸੀਐੱਸਏਸੀਐੱਸ) ਦੇ ਸਹਿਯੋਗ ਨਾਲ ਕੀਤਾ ਗਿਆ। ਵਰਕਸ਼ਾਪ ਵਿੱਚ ਦੇਸ਼ ਭਰ ਤੋਂ ਮਾਹਰਾਂ ਅਤੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ।

ਉਦਘਾਟਨੀ ਸੈਸ਼ਨ ਵਿੱਚ ਡਾ. ਮੇਘਾ ਪ੍ਰਵੀਨ ਖੋਬਰਾਗੜੇ, ਡਿਪਟੀ ਡਾਇਰੈਕਟਰ ਜਨਰਲ,
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ; ਡਾ. ਮੀਰਾ ਧੂਰੀਆ, ਐਡੀਸ਼ਨਲ ਡਾਇਰੈਕਟਰ ਜਨਰਲ,
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ; ਡਾ. ਰੱਤੀ ਰਾਮ ਸ਼ਰਮਾ,
ਪੀਜੀਆਈਐੱਮਈਆਰ, ਚੰਡੀਗੜ੍ਹ; ਡਾ. ਅੰਸ਼ਿਕਾ, ਐੱਸਡੀਐੱਮਐੱਚ, ਜੈਪੁਰ; ਡਾ. ਦੀਪਾਂਕਰ ਬਰੂਆ, ਜੀਐੱਮਸੀਐੱਚ, ਗੁਵਾਹਾਟੀ; ਅਤੇ ਡਾ. ਸਦਭਾਵਨਾ ਪੰਡਿਤ, ਪ੍ਰੋਜੈਕਟ ਡਾਇਰੈਕਟਰ, ਚੰਡੀਗੜ੍ਹ ਸਟੇਟ ਏਡਸ ਕੰਟਰੋਲ ਸੋਸਾਇਟੀ ਉਪਸਥਿਤ ਰਹੇ।

ਪ੍ਰਤੀਭਾਗੀਆਂ ਦਾ ਸੁਆਗਤ ਕਰਦੇ ਹੋਏ, ਡਾ. ਸਦਭਾਵਨਾ ਪੰਡਿਤ ਨੇ ਕਿਹਾ ਕਿ ਚੰਡੀਗੜ੍ਹ ਬਲੱਡ ਟ੍ਰਾਂਸਫਿਊਜ਼ਨ ਸਰਵਿਸਿਜ਼ ਵਿੱਚ ਗੁਣਵੱਤਾ ਬਣਾਈ ਰੱਖਣ ਲਈ ਸਦਾ ਪ੍ਰਤੀਬੱਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਗੁਣਵੱਤਾ ਇੱਕ ਨਿਰੰਤਰ ਪ੍ਰਕਿਰਿਆ ਹੈ ਅਤੇ ਇਹ ਵਰਕਸ਼ਾਪ ਗੁਣਵੱਤਾ ਪ੍ਰਣਾਲੀਆਂ ਨੂੰ ਹੋਰ ਮਜ਼ਬੂਤ ​​ਕਰਨ ਅਤੇ ਦੇਸ਼ ਭਰ ਵਿੱਚ ਐੱਨਬੀਟੀਸੀ ਐਕਸਟਰਨਲ ਕੁਆਲਿਟੀ ਅਸੈੱਸਮੈਂਟ ਸਕੀਮ (ਈਕਿਊਏਐੱਸ) ਦੇ ਪ੍ਰਭਾਵੀ ਵਿਸਤਾਰ ਲਈ ਇੱਕ ਮਹੱਤਵਪੂਰਨ ਮੰਚ ਪ੍ਰਦਾਨ ਕਰੇਗੀ।

ਤਕਨੀਕੀ ਸੈਸ਼ਨਾਂ ਵਿੱਚ ਡਾ. ਮੇਘਾ ਪ੍ਰਵੀਨ ਖੋਬਰਾਗੜੇ ਨੇ “ਯੂਨੀਵਰਸਲ ਐਕਸਟਰਨਲ ਕੁਆਲਿਟੀ ਅਸੈੱਸਮੈਂਟ ਸਕੀਮ (ਈਕਿਊਏਐੱਸ) ਕਵਰੇਜ ਦੇ ਜ਼ਰੀਏ ਗੁਣਵੱਤਾ ਨੂੰ ਹੁਲਾਰਾ” ਵਿਸ਼ੇ ‘ਤੇ ਐੱਨਬੀਟੀਸੀ-
ਈਕਿਊਏਐੱਸ ਪ੍ਰੋਗਰਾਮ ਦੇ ਵਿਕਾਸ, ਵਿਜ਼ਨ-2030 ਅਤੇ ਰਾਸ਼ਟਰੀ ਵਿਸਤਾਰ ਰਣਨੀਤੀ ‘ਤੇ ਪ੍ਰਕਾਸ਼ ਪਾਇਆ। ਡਾ. ਅੰਸ਼ਿਕਾ ਨੇ “ਈਕਿਊਏਐੱਸ ਲਾਗੂਕਰਨ: ਨਮੂਨਾ ਡਿਸਪੈਚ ਤੋਂ ਪਹਿਲਾਂ ਯੋਜਨਾ ਅਤੇ ਤਿਆਰੀ” ਵਿਸ਼ੇ ‘ਤੇ ਨਮੂਨਾ ਤਿਆਰੀ, ਪ੍ਰਮਾਣਿਕਤਾ, ਲੌਜਿਸਟਿਕਸ ਅਤੇ ਤਾਲਮੇਲ ਨਾਲ ਸਬੰਧਿਤ ਮਹੱਤਵਪੂਰਨ ਪਹਿਲੂਆਂ ‘ਤੇ ਜਾਣਕਾਰੀ ਦਿੱਤੀ। ਡਾ. ਹਰਿਕਿਸ਼ਨ ਧਵਨ, ਪੀਜੀਆਈਐੱਮਈਆਰ, ਚੰਡੀਗੜ੍ਹ ਨੇ “ਖੂਨ ਅਤੇ ਖੂਨ ਉਤਪਾਦਾਂ ਦੇ ਤਰਕਸੰਗਤ ਉਪਯੋਗ ਹਿਤ ਰਾਸ਼ਟਰੀ ਟੂਲਕਿੱਟ – ਭਾਗ I: ਤਰਕਸੰਗਤ ਖੂਨ ਉਪਯੋਗ ਦੀ ਲਾਗੂਕਰਨ ਪ੍ਰਕਿਰਿਆ” ਵਿਸ਼ੇ ‘ਤੇ ਸਬੂਤ-ਅਧਾਰਿਤ ਬਲੱਡ ਟ੍ਰਾਂਸਫਿਊਜ਼ਨ, ਪੇਸ਼ੈਂਟ ਬਲੱਡ ਮੈਨੇਜਮੈਂਟ ਅਤੇ ਟ੍ਰਾਂਸਫਿਊਜ਼ਨ ਸੁਰੱਖਿਆ ‘ਤੇ ਵਖਿਆਨ ਦਿੱਤਾ।

ਇਸ ਦੇ ਬਾਅਦ ਵਰਕਸ਼ਾਪ ਵਿੱਚ ਡਾ. ਜੌਏ ਮੈਮਨ, ਸੀਐੱਮਸੀ ਵੇਲੋਰ ਦੁਆਰਾ “ਈਕਿਊਏਐੱਸ ਲਾਗੂਕਰਨ: ਪ੍ਰਦਰਸ਼ਨ ਮੁੱਲਾਂਕਣ ਅਤੇ ਫੀਡਬੈਕ” ਵਿਸ਼ੇ ‘ਤੇ ਪ੍ਰਦਰਸ਼ਨ ਵਿਸ਼ਲੇਸ਼ਣ, ਸੁਧਾਰਾਤਮਕ ਅਤੇ ਨਿਵਾਰਕ ਉਪਾਵਾਂ ਅਤੇ ਰਿਪੋਰਟਿੰਗ ਪ੍ਰਕਿਰਿਆ ‘ਤੇ ਚਰਚਾ ਕੀਤੀ। ਡਾ. ਮਧੁਰ ਗੁਪਤਾ, ਤਕਨੀਕੀ ਅਧਿਕਾਰੀ (ਫਾਰਮਾਸਿਊਟੀਕਲਸ), ਵਿਸ਼ਵ ਸਿਹਤ ਸੰਗਠਨ ਇੰਡੀਆ ਕੰਟਰੀ ਆਫ਼ਿਸ, ਨਵੀਂ ਦਿੱਲੀ ਨੇ “ਬਲੱਡ ਟ੍ਰਾਂਸਫਿਊਜ਼ਨ ਸਰਵਿਸਿਜ਼ ਵਿੱਚ ਗੁਣਵੱਤਾ ਪ੍ਰਣਾਲੀਆਂ ਨੂੰ ਮਜ਼ਬੂਤ ​​ਬਣਾਉਣ ‘ਤੇ ਆਲਮੀ ਦ੍ਰਿਸ਼ਟੀਕੋਣ” ਵਿਸ਼ੇ ‘ਤੇ ਆਲਮੀ ਬਿਹਤਰੀਨ ਪਿਰਤਾਂ ਅਤੇ ਗੁਣਵੱਤਾ ਪ੍ਰਬੰਧਨ ਪ੍ਰਣਾਲੀ ‘ਤੇ ਆਪਣੇ ਵਿਚਾਰ ਸਾਂਝੇ ਕੀਤੇ। ਡਾ. ਦੀਪਾਂਕਰ ਬਰੂਆ, ਜੀਐੱਮਸੀਐੱਚ, ਗੁਵਾਹਾਟੀ ਨੇ “ਖੂਨ ਅਤੇ ਖੂਨ ਉਤਪਾਦਾਂ ਦੇ ਤਰਕਸੰਗਤ ਉਪਯੋਗ ਹਿਤ ਰਾਸ਼ਟਰੀ ਟੂਲਕਿੱਟ – ਭਾਗ II: ਸੁਸ਼ਾਸਨ, ਆਡਿਟ, ਨਿਗਰਾਨੀ ਅਤੇ ਗੁਣਵੱਤਾ ਸੁਧਾਰ” ਵਿਸ਼ੇ ‘ਤੇ ਹਸਪਤਾਲ ਟ੍ਰਾਂਸਫਿਊਜ਼ਨ ਕਮੇਟੀਆਂ,ਆਡਿਟ ਪ੍ਰਣਾਲੀ, ਨਿਗਰਾਨੀ ਤੰਤਰ ਅਤੇ ਗੁਣਵੱਤਾ ਸੁਧਾਰ ਦੀਆਂ ਰਣਨੀਤੀਆਂ ‘ਤੇ ਵਿਸਤ੍ਰਿਤ ਜਾਣਕਾਰੀ ਦਿੱਤੀ।

ਵਰਕਸ਼ਾਪ ਦਾ ਸਮਾਪਨ ਦੇਸ਼ ਭਰ ਵਿੱਚ ਬਲੱਡ ਟ੍ਰਾਂਸਫਿਊਜ਼ਨ ਸਰਵਿਸਿਜ਼ ਵਿੱਚ ਉਤਕ੍ਰਿਸ਼ਟਤਾ ਅਤੇ ਨਿਰੰਤਰ ਗੁਣਵੱਤਾ ਸੁਧਾਰ ਪ੍ਰਤੀ ਸਾਰੇ ਹਿਤਧਾਰਕਾਂ ਦੀ ਸਮੂਹਿਕ ਪ੍ਰਤੀਬੱਧਤਾ ਨਾਲ ਹੋਇਆ

Share News
ਕਾਰੋਬਾਰ ਖ਼ਬਰਾਂ

ਅਮਨ ਅਰੋੜਾ ਨੇ ਚਾਰ-ਰੋਜ਼ਾ ਭਾਰਤ ਟੈਕਸ-2026 ਵਿੱਚ ਪੰਜਾਬ ਨੂੰ ਪਸੰਦੀਦਾ ਟੈਕਸਟਾਈਲ ਹੱਬ ਵਜੋਂ ਉਭਾਰਿਆ

ਅਮਨ ਅਰੋੜਾ ਨੇ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਮਾਨ ਸਰਕਾਰ ਵੱਲੋਂ ਨੋਟੀਫਾਈ ਕੀਤੀਆਂ ਤਿੰਨ ਟੈਕਸਟਾਈਲ ਕੇਂਦਰਿਤ ਨੀਤੀਆਂ, ਵਸਤਰ ਅਤੇ ਟੈਕਨੀਕਲ ਟੈਕਸਟਾਈਲ ਨੂੰ ਉਤਸ਼ਾਹਤ ਕਰਨ ਲਈ ਦਿੱਤੇ ਜਾ ਰਹੇ ਪ੍ਰੋਤਸਾਹਨ ਬਾਰੇ ਦੱਸਿਆ ਭਾਰਤ ਦੇ ਟੈਕਸਟਾਈਲ ਖੇਤਰ ਵਿੱਚ ਪੰਜਾਬ ਲਿਖ ਰਿਹੈ ਨਵਾਂ ਅਧਿਆਏ: ਅਮਨ ਅਰੋੜਾ ਸਾਲ 2022 ਤੋਂ ਹੁਣ ਤੱਕ...

ਸ਼ੇੇਰਿਅਤ’ ਦੀ ਪਹਿਲੀ ਵਰ੍ਹੇਗੰਢ ਮੌਕੇ ਹੋਏ ਸ਼ਾਨਦਾਰ ਸਮਾਗਮ ਅਤੇ ਮੁਸ਼ਾਇਰਾ

ਅਦਬ ਅਤੇ ਸ਼ਾਇਰੀ ਨੂੰ ਸਮਰਪਿਤ ਪ੍ਰਸਿੱਧ ਸੰਸਥਾ ‘ਸ਼ੇਰਿਯਤ’ ਦੀ ਪਹਿਲੀ ਵਰ੍ਹੇਗੰਢ ਮੌਕੇ 31 ਮਈ 2026 ਨੂੰ ਸੈਕਟਰ 10-ਸੀ ਸਥਿਤ ਸਰਕਾਰੀ ਅਜਾਇਬਘਰ ਅਤੇ ਕਲਾ ਗੈਲਰੀ ਦੇ ਆਡੀਟੋਰੀਅਮ ਹਾਲ, ਚੰਡੀਗੜ੍ਹ ਵਿੱਚ ਇੱਕ ਸ਼ਾਨਦਾਰ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਰਾਸ਼ਟਰੀ ਮੁਸ਼ਾਇਰਾ ਅਤੇ ਕਵੀ ਦਰਬਾਰ, ਸਿਰਜਣਹਾਰਾਂ ਦੇ ਅਧਿਕਾਰਾਂ...

ਵਿਜੀਲੈਂਸ ਬਿਊਰੋ ਵੱਲੋਂ ਅਪ੍ਰੈਲ ਮਹੀਨੇ ਦੌਰਾਨ 10 ਰਿਸ਼ਵਤਖੋਰੀ ਦੇ ਮਾਮਲਿਆਂ ਵਿੱਚ 12 ਸਰਕਾਰੀ ਮੁਲਾਜ਼ਮ ਰੰਗੇ ਹੱਥੀਂ ਕਾਬੂ

ਚੰਡੀਗੜ੍ਹ, 19 ਮਈ 2026: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਆਪਣੀ ਮੁਹਿੰਮ ਦੌਰਾਨ, ਅਪ੍ਰੈਲ ਮਹੀਨੇ ਦੌਰਾਨ 12 ਸਰਕਾਰੀ ਮੁਲਾਜ਼ਮਾਂ ਨੂੰ 10 ਵੱਖ-ਵੱਖ ਟਰੈਪ ਕੇਸਾਂ ਵਿੱਚ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ...

ਵਿਜੀਲੈਂਸ ਬਿਊਰੋ ਨੇ ਦੋ ਐਸ.ਡੀ.ਓਜ਼ ਅਤੇ ਕਲਰਕ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਚੰਡੀਗੜ੍ਹ, 15 ਮਈ, 2026: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ, ਪੀਐਸਪੀਸੀਐਲ ਦਫ਼ਤਰ, ਲੁਧਿਆਣਾ ਵਿਖੇ ਤਾਇਨਾਤ ਐਸ.ਡੀ.ਓ. ਜਸਕਨਵਰਪ੍ਰੀਤ ਸਿੰਘ, ਐਸ.ਡੀ.ਓ. ਸ਼ਰੂਤੀ ਸ਼ਰਮਾ ਅਤੇ ਕਲਰਕ ਆਸ਼ੂ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ...

ਮੁੱਖ ਮੰਤਰੀ ਮਾਨ ਨੇ ਵਿਜੀਲੈਂਸ ਬਿਊਰੋ ਨੂੰ ਬਨਾਇਆ ਭ੍ਰਿਸ਼ਟਾਚਾਰ ਦਾ ਅੱਡਾ; ਸੀਬੀਆਈ ਛਾਪੇ ਨੇ ਪੰਜਾਬ ਨੂੰ ਸ਼ਰਮਸਾਰ ਕੀਤਾ: ਸੁਖਜਿੰਦਰ ਰੰਧਾਵਾ

ਮਾਮਲੇ ਦੀ ਹੋਵੇ ਨਿਰਪੱਖ ਅਤੇ ਪਾਰਦਰਸ਼ੀ ਜਾਂਚ; 'ਆਪ' ਸਰਕਾਰ ਦੱਸੇ ਕਿਉਂ ਪੈਦਾ ਹੋਈ ਇਹ ਸਥਿਤ਼? ਰੰਧਾਵਾ ਨੇ ਕਿਹਾ: ਸੀਬੀਆਈ ਛਾਪੇ ਨੇ ਮੁੱਖ ਮੰਤਰੀ ਮਾਨ ਦੀ "ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ" ਨੀਤੀ ਦਾ ਕੀਤਾ ਪਰਦਾਫਾਸ਼, ਸਰਕਾਰ ਦੇ ਕੰਮਕਾਜ 'ਤੇ ਉੱਠੇ ਗੰਭੀਰ ਸਵਾਲ ਚੰਡੀਗੜ੍ਹ, 12 ਮਈ, 2026 ਪੰਜਾਬ ਦੇ ਸਾਬਕਾ ਉਪ ਮੁੱਖ...

ਅਮਨ ਅਰੋੜਾ ਨੇ ਉਦਯੋਗ ਅਤੇ ਵਣਜ ਮੰਤਰੀ ਵਜੋਂ ਅਹੁਦਾ ਸੰਭਾਲਿਆ

• ਪੰਜਾਬ ਨੂੰ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਬਣਾਉਣਾ ਮੁੱਖ ਤਰਜੀਹ: ਅਰੋੜਾ • ਹਰੇਕ ਵਿਸਥਾਰ ਦਾ ਉਦੇਸ਼ ਸਥਾਨਕ ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕਰਨਾ; ਅਮਨ ਅਰੋੜਾ ਵੱਲੋਂ ਅਧਿਕਾਰੀਆਂ ਨੂੰ ਪ੍ਰਗਤੀ ਅਧੀਨ ਉਦਯੋਗਿਕ ਪ੍ਰਾਜੈਕਟਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਚੰਡੀਗੜ੍ਹ, 12 ਮਈ: ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ...

ਸੁਪਰੀਮ ਕੋਰਟ ਦੀ ਫਟਕਾਰ ਤੇ ਘਿਰੀ ਮਾਨ ਸਰਕਾਰ, ਡਰੱਗ ਨੈੱਟਵਰਕ ਨਾਲ ਨਜਿੱਠਣ ਵਿੱਚ ਅਸਫਲ ਰਹੀ ‘ਆਪ’ ਸਰਕਾਰ: ਪਰਗਟ ਸਿੰਘ

'ਨਸ਼ਿਆਂ ਵਿਰੁੱਧ ਜੰਗ' ਸਿਰਫ਼ ਇਸ਼ਤਿਹਾਰੀ ਮੁਹਿੰਮ, ਜ਼ਮੀਨ 'ਤੇ ਡਰੱਗ ਮਾਫੀਆ ਦਾ ਬੋਲਬਾਲਾ ਪਰਗਟ ਨੇ ਕਿਹਾ - ਪੰਜਾਬ ਉਨ੍ਹਾਂ ਲੋਕਾਂ ਨੂੰ ਕਦੇ ਮੁਆਫ਼ ਨਹੀਂ ਕਰੇਗਾ ਜਿਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ 'ਬਰਬਾਦੀ ਦੇ ਕੰਢੇ' 'ਤੇ ਲਿਆ ਖੜਾ ਕੀਤਾ ਚੰਡੀਗੜ੍ਹ, 8 ਮਈ, 2026 ਪੰਜਾਬ ਵਿੱਚ ਵਧ ਰਹੇ ਡਰੱਗ ਸੰਕਟ 'ਤੇ ਸੁਪਰੀਮ ਕੋਰਟ ਦੀਆਂ...