ਇੰਜੀਨੀਅਰਿੰਗ ਵਿਭਾਗ, ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਵਿਸ਼ਵ ਵਾਤਾਵਰਣ ਦਿਵਸ 2026 ਦੇ ਅਵਸਰ ‘ਤੇ ਆਯੋਜਿਤ “ਊਰਜਾ ਸੰਭਾਲ਼ ਅਤੇ ਊਰਜਾ ਦਕਸ਼ਤਾ” ਵਿਸ਼ੇ ‘ਤੇ ਲੇਖ ਲਿਖਣ ਮੁਕਾਬਲੇ ਦੇ ਜੇਤੂਆਂ ਲਈ ਪੁਰਸਕਾਰ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਮੁਕਾਬਲੇ ਦਾ ਉਦੇਸ਼ ਕਰਮਚਾਰੀਆਂ ਵਿੱਚ ਊਰਜਾ ਸੰਭਾਲ਼, ਊਰਜਾ ਦਕਸ਼ਤਾ ਅਤੇ ਵਾਤਾਵਰਣਕ ਸਥਿਰਤਾ ਦੇ ਮਹੱਤਵ ਪ੍ਰਤੀ ਜਾਗਰੂਕਤਾ ਉਤਪੰਨ ਕਰਨਾ ਸੀ।
ਪੁਰਸਕਾਰਾਂ ਦੀ ਵੰਡ ਇੰਜੀਨੀਅਰ ਸੀ.ਬੀ. ਓਝਾ, ਮੁੱਖ ਇੰਜੀਨੀਅਰ, ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਕੀਤੀ ਗਈ। ਉਨ੍ਹਾਂ ਨੇ ਜੇਤੂਆਂ ਨੂੰ ਵਧਾਈ ਦਿੰਦੇ ਹੋਏ ਊਰਜਾ ਸੰਭਾਲ਼ ਨੂੰ ਹੁਲਾਰਾ ਦੇਣ ਵਿੱਚ ਉਨ੍ਹਾਂ ਦੇ ਸ਼ਲਾਘਾਯੋਗ ਯੋਗਦਾਨ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ ਕਿ ਟਿਕਾਊ ਊਰਜਾ ਉਪਯੋਗ ਸੁਨਿਸ਼ਚਿਤ ਕਰਨ ਲਈ ਜਾਗਰੂਕਤਾ ਅਤੇ ਵਿਵਹਾਰਗਤ ਪਰਿਵਰਤਨ ਅਤਿਅੰਤ ਜ਼ਰੂਰੀ ਹਨ।
ਮੁਕਾਬਲੇ ਵਿੱਚ ਪਹਿਲਾ ਪੁਰਸਕਾਰ ਸ਼੍ਰੀ ਜਤਿਨ ਬਿਸ਼ਟ, ਕਲਰਕ, ਇਲੈਕਟ੍ਰੀਕਲ ਵਿੰਗ; ਦੂਜਾ ਪੁਰਸਕਾਰ ਸ਼੍ਰੀ ਹਰਪ੍ਰੀਤ ਸਿੰਘ, ਜੂਨੀਅਰ ਇੰਜੀਨੀਅਰ, ਇਲੈਕਟ੍ਰੀਸਿਟੀ ਵਿੰਗ (ਐੱਸਐੱਲਡੀਸੀ); ਅਤੇ ਤੀਜਾ ਪੁਰਸਕਾਰ ਸ਼੍ਰੀ ਰਮਨ ਕੁਮਾਰ, ਜੂਨੀਅਰ ਇੰਜੀਨੀਅਰ, ਇਲੈਕਟ੍ਰੀਸਿਟੀ ਵਿੰਗ (ਐੱਸਟੀਯੂ) ਨੂੰ ਪ੍ਰਦਾਨ ਕੀਤਾ ਗਿਆ।
ਇਸ ਅਵਸਰ ‘ਤੇ ਇੰਜੀਨੀਅਰ ਪਵਨ ਕੁਮਾਰ ਸ਼ਰਮਾ, ਪ੍ਰਮੁੱਖ ਊਰਜਾ ਪ੍ਰਬੰਧਨ ਸੈੱਲ (ਈਐੱਮਸੀ)/ਰਾਜ ਮਨੋਨੀਤ ਏਜੰਸੀ (ਐੱਸਡੀਏ), ਵੀ ਉਪਸਥਿਤ ਰਹੇ। ਉਨ੍ਹਾਂ ਨੇ ਜੇਤੂਆਂ ਨੂੰ ਵਧਾਈ ਦਿੰਦੇ ਹੋਏ ਸਾਰੇ ਪ੍ਰਤੀਭਾਗੀਆਂ ਨੂੰ ਆਪਣੇ ਪੇਸ਼ੇਵਰ ਅਤੇ ਵਿਅਕਤੀਗਤ ਜੀਵਨ ਵਿੱਚ ਊਰਜਾ ਦਕਸ਼ਤਾ ਨਾਲ ਸਬੰਧਿਤ ਵਿਵਹਾਰ ਅਪਣਾਉਣ ਲਈ ਪ੍ਰੇਰਿਤ ਕੀਤਾ।
ਸਮਾਰੋਹ ਦਾ ਸਮਾਪਨ ਜੇਤੂਆਂ ਨੂੰ ਸਰਟੀਫਿਕੇਟ ਅਤੇ ਪੁਰਸਕਾਰ ਪ੍ਰਦਾਨ ਕਰਨ ਨਾਲ ਹੋਇਆ। ਇਸ ਅਵਸਰ ‘ਤੇ ਇੰਜੀਨੀਅਰਿੰਗ ਵਿਭਾਗ, ਚੰਡੀਗੜ੍ਹ ਪ੍ਰਸ਼ਾਸਨ ਨੇ ਨਿਰੰਤਰ ਜਨ-ਜਾਗਰੂਕਤਾ ਅਭਿਯਾਨਾਂ ਦੇ ਜ਼ਰੀਏ ਊਰਜਾ ਸੰਭਾਲ਼ ਅਤੇ ਵਾਤਾਵਰਣਕ ਸਥਿਰਤਾ ਨੂੰ ਹੁਲਾਰਾ ਦੇਣ ਦੀ ਆਪਣੀ ਪ੍ਰਤੀਬੱਧਤਾ ਦੁਹਰਾਈ।
