ਡਿਸਟ੍ਰਿਕਟ ਸਕਿੱਲ ਕਮੇਟੀ (ਡੀਐੱਸਸੀ) ਦੀ 9ਵੀਂ ਮੀਟਿੰਗ ਅੱਜ ਸ਼੍ਰੀ ਨਿਸ਼ਾਂਤ ਕੁਮਾਰ ਯਾਦਵ, ਆਈਏਐੱਸ, ਡਿਪਟੀ ਕਮਿਸ਼ਨਰ, ਯੂ.ਟੀ. ਚੰਡੀਗੜ੍ਹ ਦੀ ਪ੍ਰਧਾਨਗੀ ਵਿੱਚ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਸਕਿੱਲ ਡਿਵੈਲਪਮੈਂਟ ਨਾਲ ਸਬੰਧਿਤ ਵਿਭਿੰਨ ਪਹਿਲਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਗਈ ਅਤੇ ਸਬੰਧਿਤ ਵਿਭਾਗਾਂ ਦੇ ਦਰਮਿਆਨ ਬਿਹਤਰ ਤਾਲਮੇਲ ‘ਤੇ ਬਲ ਦਿੱਤਾ ਗਿਆ।
ਮੀਟਿੰਗ ਦੇ ਦੌਰਾਨ ਡਾ. ਪਾਲਿਕਾ ਅਰੋੜਾ, ਪੀਸੀਐੱਸ, ਮਿਸ਼ਨ ਡਾਇਰੈਕਟਰ, ਚੰਡੀਗੜ੍ਹ ਸਕਿੱਲ ਡਿਵੈਲਪਮੈਂਟ ਮਿਸ਼ਨ (ਸੀਐੱਸਡੀਐੱਮ) ਨੇ ਕਮੇਟੀ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਸੰਚਾਲਿਤ ਵਿਭਿੰਨ ਸਕਿੱਲ ਡਿਵੈਲਪਮੈਂਟ ਪ੍ਰੋਗਰਾਮ ਜਿਵੇਂ ਪੀਐੱਮਕੇਵੀਵਾਈ 4.0, ਪੀਐੱਮ ਵਿਸ਼ਵਕਰਮਾ, ਨੈਸ਼ਨਲ ਅਪ੍ਰੈਂਟਿਸਸ਼ਿਪ ਪ੍ਰਮੋਸ਼ਨ ਸਕੀਮ (ਐੱਨਏਪੀਐੱਸ) ਅਤੇ ਇੰਡੀਆਸਕਿੱਲਸ ਮੁਕਾਬਲਾ 2025 ਬਾਰੇ ਜਾਣਕਾਰੀ ਦਿੱਤੀ।
ਕਮੇਟੀ ਨੇ ਇੰਡੀਆਸਕਿੱਲਸ ਰਾਸ਼ਟਰੀ ਮੁਕਾਬਲੇ ਵਿੱਚ ਚੰਡੀਗੜ੍ਹ ਦੇ ਉਤਕ੍ਰਿਸ਼ਟ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ, ਜਿਸ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਇੱਕ ਗੋਲਡ ਮੈਡਲ, ਇੱਕ ਸਿਲਵਰ ਮੈਡਲ ਅਤੇ ਤਿੰਨ ਮੈਡਲੀਅਨ ਆਵ੍ ਐਕਸੀਲੈਂਸ ਪ੍ਰਾਪਤ ਕੀਤੇ।
ਮੀਟਿੰਗ ਵਿੱਚ ਗ੍ਰੀਨ ਹਾਈਡ੍ਰੋਜਨ, ਕੇਅਰਗਿਵਿੰਗ ਅਤੇ ਹੋਰ ਉੱਭਰਦੇ ਖੇਤਰਾਂ ਵਿੱਚ ਸਕਿੱਲ ਟ੍ਰੇਨਿੰਗ, ਸਕਿੱਲ ਇੰਡੀਆ ਇੰਟਰਨੈਸ਼ਨਲ ਸੈਂਟਰ ਦੀ ਸਥਾਪਨਾ ਅਤੇ ਉਦਯੋਗਾਂ ਦੇ ਨਾਲ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਜਿਹੇ ਭਵਿੱਖ ਦੇ ਪ੍ਰਯਾਸਾਂ ‘ਤੇ ਵੀ ਚਰਚਾ ਕੀਤੀ ਗਈ। ਵਿਭਿੰਨ ਵਿਭਾਗਾਂ ਦੇ ਪ੍ਰਤੀਨਿਧੀਆਂ ਨੇ ਆਪਣੀਆਂ ਸਕਿੱਲ ਡਿਵੈਲਪਮੈਂਟ ਗਤੀਵਿਧੀਆਂ ਦੀ ਪ੍ਰਗਤੀ ਅਤੇ ਵਰ੍ਹੇ 2026-27 ਦੇ ਲਕਸ਼ਾਂ ਦੀ ਜਾਣਕਾਰੀ ਪ੍ਰਸਤੁਤ ਕੀਤੀ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਰੋਜ਼ਗਾਰ ਸਮਰੱਥਾ ਵਧਾਉਣ, ਉੱਦਮਤਾ ਨੂੰ ਪ੍ਰੋਤਸਾਹਿਤ ਕਰਨ ਅਤੇ ਚੰਡੀਗੜ੍ਹ ਦੇ ਨੌਜਵਾਨਾਂ ਲਈ ਟਿਕਾਊ ਆਜੀਵਿਕਾ ਦੇ ਅਵਸਰ ਸਿਰਜਣ ਹਿਤ ਵਿਭਾਗਾਂ ਦੇ ਦਰਮਿਆਨ ਬਿਹਤਰ ਤਾਲਮੇਲ, ਉਦਯੋਗਾਂ ਨਾਲ ਮਜ਼ਬੂਤ ਸਹਿਯੋਗ ਅਤੇ ਮੰਗ-ਅਧਾਰਿਤ ਸਕਿੱਲ ਡਿਵੈਲਪਮੈਂਟ ‘ਤੇ ਵਿਸ਼ੇਸ਼ ਬਲ ਦਿੱਤਾ।
ਮੀਟਿੰਗ ਦਾ ਸਮਾਪਨ ਸਾਰੇ ਹਿਤਧਾਰਕਾਂ ਵੱਲੋਂ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਸਕਿੱਲ ਡਿਵੈਲਪਮੈਂਟ ਈਕੋਸਿਸਟਮ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਭਵਿੱਖ ਦੀਆਂ ਜ਼ਰੂਰਤਾਂ ਦੇ ਅਨੁਰੂਪ ਸਮਰੱਥ ਕਾਰਜਬਲ ਤਿਆਰ ਕਰਨ ਦੀ ਸਮੂਹਿਕ ਪ੍ਰਤੀਬੱਧਤਾ ਨਾਲ ਹੋਇਆ।
