ਪੋਸਟ ਗ੍ਰੈਜੂਏਟ ਗਵਰਨਮੈਂਟ ਕਾਲਜ ਫੌਰ ਗਰਲਸ, ਸੈਕਟਰ-11, ਚੰਡੀਗੜ੍ਹ ਨੇ ਅੱਜ ਨਵੇਂ ਦਾਖਲ ਹੋਏ ਪਹਿਲੇ ਵਰ੍ਹੇ ਦੀਆਂ ਅੰਡਰਗ੍ਰੈਜੂਏਟ ਵਿਦਿਆਰਥਣਾਂ ਲਈ ਇੱਕ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ ਕੀਤਾ ਤਾਕਿ ਉਨ੍ਹਾਂ ਨੂੰ ਅਕਾਦਮਿਕ ਢਾਂਚੇ, ਸੰਸਥਾਗਤ ਪਿਰਤਾਂ, ਕੈਂਪਸ ਸੁਵਿਧਾਵਾਂ ਅਤੇ ਵਿਦਿਆਰਥੀ ਸਹਾਇਤਾ ਸੇਵਾਵਾਂ ਤੋਂ ਜਾਣੂ ਕਰਵਾਇਆ ਜਾ ਸਕੇ।
ਪ੍ਰਿੰਸੀਪਲ ਪ੍ਰੋ. (ਡਾ.) ਅਨੀਤਾ ਕੌਸ਼ਲ ਨੇ ਵਿਦਿਆਰਥਣਾਂ ਦਾ ਸੁਆਗਤ ਕੀਤਾ ਅਤੇ ਕਾਲਜ ਦੀਆਂ ਅਕਾਦਮਿਕ, ਖੇਡਾਂ, ਸੱਭਿਆਚਾਰਕ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਵਿੱਚ ਪ੍ਰਾਪਤੀਆਂ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਉਨ੍ਹਾਂ ਨੂੰ ਕਾਲਜ ਦੀਆਂ ਸੁਵਿਧਾਵਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਅਤੇ ਉਨ੍ਹਾਂ ਦੇ ਸਮੁੱਚੇ ਵਿਕਾਸ ਲਈ ਕੈਂਪਸ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।
ਵਿਦਿਆਰਥਣਾਂ ਨੂੰ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) 2020 ਦੇ ਤਹਿਤ ਅੰਡਰਗ੍ਰੈਜੂਏਟ ਪਾਠਕ੍ਰਮ ਬਾਰੇ ਜਾਣਕਾਰੀ ਦਿੱਤੀ ਗਈ, ਜਿਸ ਵਿੱਚ ਡਿਸਪਲਿਨ ਸਪੈਸਿਫਿਕ ਕੋਰਸ (ਡੀਐੱਸਸੀ), ਮਲਟੀ-ਡਿਸਪਲਿਨੇਰੀ ਕੋਰਸ (ਐੱਮਡੀਸੀ), ਸਕਿੱਲ ਇਨਹਾਂਸਮੈਂਟ ਕੋਰਸ (ਐੱਸਈਸੀ) ਅਤੇ ਵੈਲਿਊ ਐਡਡ ਕੋਰਸ (ਵੀਏਸੀ) ਸ਼ਾਮਲ ਹਨ। ਉਨ੍ਹਾਂ ਨੂੰ ਵਿਸ਼ਿਆਂ ਦੇ ਸੁਮੇਲ, ਹਾਜ਼ਰੀ ਦੀਆਂ ਜ਼ਰੂਰਤਾਂ, ਨਿਰੰਤਰ ਮੁੱਲਾਂਕਣ ਅਤੇ ਆਚਾਰ ਸੰਹਿਤਾ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਸਕਾਲਰਸ਼ਿਪਸ, ਫ਼ੀਸ ਰਿਆਇਤਾਂ, ਲਾਇਬ੍ਰੇਰੀ ਸੇਵਾਵਾਂ, ਬੱਸ-ਪਾਸ ਸੁਵਿਧਾਵਾਂ, ਐੱਨਐੱਸਐੱਸ, ਐੱਨਸੀਸੀ, ਪਲੇਸਮੈਂਟ ਸੈੱਲ ਅਤੇ ਸਬਜੈਕਟ ਚੇਂਜ ਪ੍ਰਕਿਰਿਆਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਵਿਦਿਆਰਥਣਾਂ ਨੂੰ ਕਾਲਜ ਦੇ ਕਲੱਬਾਂ, ਸੋਸਾਇਟੀਆਂ ਅਤੇ ਕਮੇਟੀਆਂ ਬਾਰੇ ਵੀ ਜਾਣੂ ਕਰਵਾਇਆ ਗਿਆ, ਜੋ ਸੜਕ ਸੁਰੱਖਿਆ, ਵਿਰਾਸਤ ਸੰਭਾਲ਼, ਵਾਤਾਵਰਣ ਸੁਰੱਖਿਆ, ਸਿਹਤ ਜਾਗਰੂਕਤਾ, ਲਿੰਗ ਸਮਾਨਤਾ ਅਤੇ ਨਸ਼ਾ ਮੁਕਤੀ ਜਿਹੀਆਂ ਗਤੀਵਿਧੀਆਂ ਦੇ ਜ਼ਰੀਏ ਲੀਡਰਸ਼ਿਪ, ਸਮਾਜਿਕ ਜ਼ਿੰਮੇਵਾਰੀ ਅਤੇ ਸਮੁਦਾਇਕ ਸਾਂਝ ਨੂੰ ਉਤਸ਼ਾਹਿਤ ਕਰਦੇ ਹਨ।
ਪ੍ਰੋਗਰਾਮ ਦਾ ਸਮਾਪਨ ਇੱਕ ਇੰਟਰਐਕਟਿਵ ਸੈਸ਼ਨ ਨਾਲ ਹੋਇਆ ਜਿੱਥੇ ਵਿਦਿਆਰਥਣਾਂ ਦੇ ਅਕੈਡਮਿਕਸ, ਪਰੀਖਿਆਵਾਂ ਅਤੇ ਕੈਂਪਸ ਜੀਵਨ ਨਾਲ ਸਬੰਧਿਤ ਸਵਾਲਾਂ ਦੇ ਜਵਾਬ ਦਿੱਤੇ ਗਏ।

